ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਆਫ਼ਤ ਅਤੇ ਰਾਜਸਥਾਨ ‘ਚ ਜਾਰੀ ਸਿਆਸੀ ਘਮਾਸਾਨ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਕੇਂਦਰ ਸਰਕਾਰ ‘ਤੇ ਹਮਲਾਵਰ ਹਨ। ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਕੋਰੋਨਾ ਕਾਲ ‘ਚ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਤੰਜ਼ ਕੱਸਿਆ।

Image Courtesy :jagbani(punjabkesar)

ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਪਲਟਵਾਰ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਰਾਹੁਲ ਗਾਂਧੀ ਦੇ ਅੰਦਾਜ ‘ਚ ਹਰ ਮਹੀਨੇ ਦੀਆਂ ਵੱਖ-ਵੱਖ ਉਪਲੱਬਧੀਆਂ ਗਿਣਵਾਈਆਂ, ਜਿਸ ‘ਚ ਸ਼ਾਹੀਨ ਬਾਗ਼ ਤੋਂ ਲੈ ਕੇ ਰਾਜਸਥਾਨ ਦੀ ਲੜਾਈ ਤੱਕ ਸ਼ਾਮਲ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵਿੱਟਰ ‘ਤੇ ਲਿਖਿਆ ਕਿ ਰਾਹੁਲ ਗਾਂਧੀ ਜੀ ਆਪਣੇ ਪਿਛਲੇ 6 ਮਹੀਨੇ ਦੀਆਂ ਉਪਲੱਬਧੀਆਂ ‘ਤੇ ਤੁਸੀਂ ਵੀ ਧਿਆਨ ਦਿਓ…
1- ਫਰਵਰੀ- ਸ਼ਾਹੀਨ ਬਾਗ਼ ਅਤੇ ਦੰਗੇ
2- ਮਾਰਚ- ਜਿਓਤਿਰਾਦਿਤਿਆ ਸਿੰਧੀਆ ਅਤੇ ਮੱਧ ਪ੍ਰਦੇਸ਼ ਨੂੰ ਗਵਾਉਣਾ
3- ਅਪ੍ਰੈਲ- ਪ੍ਰਵਾਸੀ ਮਜ਼ਦੂਰਾਂ ਨੂੰ ਉਕਸਾਉਣਾ
4- ਮਈ- ਕਾਂਗਰਸ ਦੀ ਇਤਿਹਾਸਕ ਹਾਰ ਦੀ 6ਵੀਂ ਵਰ੍ਹੇਗੰਢ
5- ਜੂਨ- ਚੀਨ ਦਾ ਬਚਾਅ ਕਰਨਾ
6- ਜੁਲਾਈ- ਰਾਜਸਥਾਨ ‘ਚ ਕਾਂਗਰਸ ਪਤਨ ਦੀ ਕਗਾਰ ‘ਤੇ
ਇੰਨਾ ਹੀ ਨਹੀਂ ਪ੍ਰਕਾਸ਼ ਜਾਵਡੇਕਰ ਨੇ ਅੱਗੇ ਲਿਖਿਆ ਕਿ ਰਾਹੁਲ ਬਾਬਾ ਤੁਸੀਂ ਭਾਰਤ ਦੀਆਂ ਉਪਲੱਬਧੀਆਂ ਵੀ ਲਿਖ ਲਵੋ। ਜਿਸ ‘ਚ ਕੋਰੋਨਾ ਵਿਰੁੱਧ ਜੰਗ ਜਾਰੀ ਹੈ, ਔਸਤਨ ਕੇਸ ਦੇ ਮੁਕਾਬਲੇ ਦੇਸ਼ ਦੀ ਸਥਿਤੀ ਬਿਹਤਰ ਹੈ। ਸਰਗਰਮ ਮਾਮਲੇ ਅਤੇ ਮੌਤ ਦੇ ਅੰਕੜਿਆਂ ‘ਚ ਅਮਰੀਕਾ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ ਹੈ। ਤੁਸੀਂ ਮੋਮਬੱਤੀਆਂ ਜਗਾਉਣ ਦਾ ਮਜ਼ਾਕ ਉਡਾ ਕੇ ਦੇਸ਼ ਦੀ ਜਨਤਾ ਅਤੇ ਕੋਰੋਨਾ ਯੋਧਿਆਂ ਦਾ ਮਜ਼ਾਕ ਉਡਾਇਆ ਹੈ।

News Credit :jagbani(punjabkesar)