ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਆਮ ਦਰਖਾਸਤਾਂ ਤੇ ਮੰਗ ਪੱਤਰ ਆਦਿ ਹੁਣ ਸਿਰਫ਼ ਈਮੇਲ ਰਾਹੀਂ ਹੀ ਮਨਜ਼ੂਰ ਕੀਤੇ ਜਾਣਗੇ।

Image Courtesy Abp Sanjha

ਮੋਗਾ: ਜ਼ਿਲ੍ਹੇ ਦੇ ਇੱਕ ਡੀਐਸਪੀ ਤੇ ਐਸਐਸਪੀ ਦਫ਼ਤਰ ‘ਚ ਤਾਇਨਾਤ ਤਿੰਨ ਹੋਰ ਮੁਲਾਜ਼ਮਾਂ, ਇੱਕ ਨਾਬਾਲਗ ਤੇ 20 ਸਾਲ ਦੇ ਦੋ ਨੌਜਵਾਨਾਂ ਸਣੇ ਕੁੱਲ ਨੌ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਵਿਭਾਗ ਨੇ ਆਪਣੀ ਟੈਸਟਿੰਗ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਹੈ ਤਾਂ ਕਿ ਵੱਧ ਤੋਂ ਵੱਧ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬਣਦੀ ਡਾਕਟਰੀ ਮਦਦ ਦਿੱਤੀ ਜਾ ਸਕੇ।

ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਆਮ ਦਰਖਾਸਤਾਂ ਤੇ ਮੰਗ ਪੱਤਰ ਆਦਿ ਹੁਣ ਸਿਰਫ਼ ਈਮੇਲ ਰਾਹੀਂ ਹੀ ਮਨਜ਼ੂਰ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਫ਼ਤਰ ਆ ਕੇ ਫ਼ਿਜ਼ੀਕਲ ਦਰਖਾਸਤਾਂ ਦੇਣ ਦੀ ਬਜਾਏ ਈਮੇਲ ਰਾਹੀਂ ਭੇਜਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿਰਫ਼ ਜ਼ਰੂਰੀ ਦਰਖਾਸਤ ਹੀ ਨਿੱਜੀ ਤੌਰ ‘ਤੇ ਲਏ ਜਾਣਗੇ।

News Credit ABP Sanjha