ਜਲੰਧਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1270 ਹੋ ਗਈ ਹੈ। ਇਸ ਤੋਂ ਪਹਿਲਾਂ ਜਲੰਧਰ ਵਿੱਚ ਅੱਜ ਸਵੇਰੇ 10 ਕੇਸ ਸਾਹਮਣੇ ਆਏ ਜਿਸ ‘ਚ ਵੱਡੇ ਹਸਪਤਾਲ ਦੀ ਮਹਿਲਾ ਡਾਕਟਰ ਵੀ ਸ਼ਾਮਲ ਹੈ।

Image Courtesy Abp Sanjha

ਜਲੰਧਰ: ਸੂਬੇ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਦੇ ਨਾਲ ਹੀ ਅੱਜ ਸਵੇਰੇ ਜਲੰਧਰ ਵਿੱਚ ਕੋਰੋਨਾ ਦੇ 10 ਕੇਸ ਸਾਹਮਣੇ ਆਏ ਹਨ।

ਇੱਥੇ ਇੱਕ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ 45 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਜਲੰਧਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1270 ਹੋ ਗਈ ਹੈ। ਇਸ ਤੋਂ ਪਹਿਲਾਂ ਜਲੰਧਰ ਵਿੱਚ ਅੱਜ ਸਵੇਰੇ 10 ਕੇਸ ਸਾਹਮਣੇ ਆਏ ਜਿਸ ‘ਚ ਵੱਡੇ ਹਸਪਤਾਲ ਦੀ ਮਹਿਲਾ ਡਾਕਟਰ ਵੀ ਸ਼ਾਮਲ ਹੈ।

ਦੱਸ ਦਈਏ ਕਿ ਅੱਜ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 55 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜਲੰਧਰ ਦੇ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਦਾ ਕੱਲ੍ਹ ਸਵੇਰੇ ਕੋਰੋਨਾ ਜਾਂਚ ਕੀਤੀ ਗਈ। ਉਧਰ, ਮੁਕਤਸਰ ਵਿੱਚ ਕੋਰੋਨਾ ਦੇ ਪੰਜ ਨਵੇਂ ਕੇਸ ਆਏ ਸਾਹਮਣੇ ਜੋ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਨਾਲ ਸਬੰਧਤ ਹਨ।

ਕੁੱਲ ਕੇਸ- 151

ਰਿਕਵਰ ਹੋਏ ਮਰੀਜ਼- 138

ਐਕਟਿਵ ਕੇਸ- 12

ਮੌਤਾਂ ਦੀ ਗਿਣਤੀ- 1

News Credit ABP Sanjha