ਭਾਰਤ ‘ਚ 2021 ਦੀ ਸਰਦੀਆਂ ਤਕ ਕੋਰੋਨਾ ਇਨਫੈਕਸ਼ਨ ਦੇ ਕੇਸ ਹਰ ਦਿਨ ਵੱਡੀ ਛਲਾਂਗ ਲਾ ਸਕਦੇ ਹਨ। ਇੱਕ ਅਧਿਐਨ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮਆਈਟੀ) ਦੇ ਖੋਜਕਰਤਾਵਾਂ ਨੇ ਭਾਰਤ ਵਿੱਚ ਕੋਰੋਨਾ ਦੀ ਲਾਗ ਦਾ ਰੋਜ਼ਾਨਾ ਅੰਕੜਾ 2.87 ਲੱਖ ਹੋਣ ਦੀ ਭਵਿੱਖਬਾਣੀ ਕੀਤੀ ਹੈ।

Image Courtesy Abp Sanjha

ਨਵੀਂ ਦਿੱਲੀ: ਭਾਰਤ ‘ਚ 2021 ਦੀ ਸਰਦੀਆਂ ਤਕ ਕੋਰੋਨਾ ਇਨਫੈਕਸ਼ਨ ਦੇ ਕੇਸ ਹਰ ਦਿਨ ਵੱਡੀ ਛਲਾਂਗ ਲਾ ਸਕਦੇ ਹਨ। ਇੱਕ ਅਧਿਐਨ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮਆਈਟੀ) ਦੇ ਖੋਜਕਰਤਾਵਾਂ ਨੇ ਭਾਰਤ ਵਿੱਚ ਕੋਰੋਨਾ ਦੀ ਲਾਗ ਦਾ ਰੋਜ਼ਾਨਾ ਅੰਕੜਾ 2.87 ਲੱਖ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਐਮਆਈਟੀ(MIT) ਅਧਿਐਨ ‘ਚ ਹੈਰਾਨ ਕਰਨ ਵਾਲਾ ਅਨੁਮਾਨ:

ਐਮਆਈਟੀ ਦੇ ਤਿੰਨ ਖੋਜਕਰਤਾਵਾਂ ਨੇ ਕਿਹਾ ਕਿ ਕੋਰੋਨਾ ਦੇ 2.87 ਲੱਖ ਨਵੇਂ ਕੇਸ ਭਾਰਤ ਵਿੱਚ ਸਾਹਮਣੇ ਆਉਣਗੇ ਜੇ ਕੋਰੋਨਾਵਾਇਰਸ ਦੀ ਕੋਈ ਵੈਕਸੀਨ ਜਾਂ ਦਵਾਈ ਨਹੀਂ ਮਿਲਦੀ। ਇਸ ਦੌਰਾਨ ਜੇ ਇਲਾਜ ਦਾ ਕੋਈ ਢੁਕਵਾਂ ਢੰਗ  ਨਹੀਂ, ਤਾਂ ਦੁਨੀਆ ਵਿੱਚ ਕੋਰੋਨਾ ਦੀ ਲਾਗ ਦੇ 24.9 ਕਰੋੜ  ਨਵੇਂ ਕੇਸ ਹੋਣ ਦੀ ਸੰਭਾਵਨਾ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ ਪ੍ਰਤੀ ਦਿਨ 18 ਲੱਖ ਤੱਕ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ 10 ਦੇਸ਼ਾਂ ‘ਚ ਕੋਰੋਨਾ ਦੀ ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ, ਜਿਥੇ 2021 ਦੀ ਸਰਦੀਆਂ ਤਕ ਰਿਕਾਰਡ ਪੱਧਰ ‘ਤੇ ਵਾਧਾ ਦਰਜ ਕੀਤਾ ਜਾ ਸਕਦਾ ਹੈ। ਇਸ ਸੂਚੀ ਵਿੱਚ ਭਾਰਤ, ਅਮਰੀਕਾ, ਦੱਖਣੀ ਅਫਰੀਕਾ, ਇਰਾਨ, ਨਾਈਜੀਰੀਆ, ਤੁਰਕੀ, ਫਰਾਂਸ ਤੇ ਜਰਮਨੀ ਸ਼ਾਮਲ ਹੈ।

News Credit ABP Sanjha