ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਟਕਸਾਲੀ ਲੀਡਰਾਂ ਵੱਲੋਂ ਪਾਰਟੀ ‘ਤੇ ਹੱਕ ਦੇ ਦਾਅਵੇ ਤੋਂ ਸ਼੍ਰੋਮਣੀ ਅਕਾਲੀ ਦਲ ਕਾਫੀ ਖਫਾ ਹੈ। ਪਾਰਟੀ ਤੋਂ ਬਾਹਰ ਹੋਏ ਟਕਸਾਲੀ ਲੀਡਰਾਂ ਨੇ ਨਵੀਂ ਪਾਰਟੀ ਬਣਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਆਪਣਾ ਹੱਕ ਜਮਾਂ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਮੁੱਖ ਦਫਤਰ ਉੱਪਰ ਵੀ ਆਪਣਾ ਦਾਅਵਾ ਜਤਾਇਆ ਹੈ।

Image Courtesy Abp Sanjha

ਚੰਡੀਗੜ੍ਹ: ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਟਕਸਾਲੀ ਲੀਡਰਾਂ ਵੱਲੋਂ ਪਾਰਟੀ ‘ਤੇ ਹੱਕ ਦੇ ਦਾਅਵੇ ਤੋਂ ਸ਼੍ਰੋਮਣੀ ਅਕਾਲੀ ਦਲ ਕਾਫੀ ਖਫਾ ਹੈ। ਪਾਰਟੀ ਤੋਂ ਬਾਹਰ ਹੋਏ ਟਕਸਾਲੀ ਲੀਡਰਾਂ ਨੇ ਨਵੀਂ ਪਾਰਟੀ ਬਣਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਆਪਣਾ ਹੱਕ ਜਮਾਂ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਮੁੱਖ ਦਫਤਰ ਉੱਪਰ ਵੀ ਆਪਣਾ ਦਾਅਵਾ ਜਤਾਇਆ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ‘ਗੈਰਕਾਨੂੰਨੀ ਕਰਾਰ ਦਿੰਦਿਆਂ ਟਕਸਾਲੀਆਂ ਉੱਪਰ ਧੋਖਾਧੜੀ’ ਕਰਨ ਦਾ ਇਲਜ਼ਾਮ ਲਾਇਆ ਹੈ। ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪਾਰਟੀ ’ਚੋਂ ਛੇਕਿਆ ਲੀਡਰ ਕਾਂਗਰਸ ਦੀ ਸ਼ਹਿ ’ਤੇ ਇਹ ਸਭ ਕੁਝ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਦੀ ਪੁਰਾਣੀ ਪਾਰਟੀ ਹੈ, ਜੋ ਭਾਰਤ ਦੇ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ।

ਚੀਮਾ ਨੇ ਕਿਹਾ, ‘ਉਨ੍ਹਾਂ ਜੋ ਕੁਝ ਕੀਤਾ, ਉਹ ਸੌ ਫੀਸਦ ਜਾਅਲਸਾਜ਼ੀ ਹੈ। ਇਹ ਗੈਰਕਾਨੂੰਨੀ ਤੇ ਕਿਸੇ ਧੋਖੇ-ਫ਼ਰੇਬ ਤੋਂ ਘੱਟ ਨਹੀਂ। ਉਹ ਇਹ ਸਭ ਕੁਝ ਕਾਂਗਰਸ ਦੀ ਸ਼ਹਿ ’ਤੇ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਢੀਂਡਸਾ ਨੂੰ ਆਪਣੇ ਤਰੀਕੇ ਨਾਲ ਚੱਲਣ ਦਾ ਜਮਹੂਰੀ ਅਧਿਕਾਰ ਹੈ, ਪਰ ਸਾਡਾ ਇਤਰਾਜ਼ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਕੀਤਾ ਗਿਆ ਫਰਾਡ ਹੈ। ਉਨ੍ਹਾਂ ਕਿਹਾ ਕਿ ਢੀਂਡਸਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਢਾਂਚਾ ਤੇ ਡੈਲੀਗੇਟ ਹੀ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰਦੇ ਹਨ।

News Credit ABP Sanjha