ਪੂਰਬੀ ਲੱਦਾਖ ਦੇ ਗਲਵਨ ਵਾਦੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ ਤੋਂ ਪਿੱਛੇ ਹੱਟ ਚੁੱਕੀਆਂ ਹਨ।

Image Courtesy Abp Sanjha
ਨਵੀਂ ਦਿੱਲੀ: ਪੂਰਬੀ ਲੱਦਾਖ ਦੇ ਗਲਵਨ ਵਾਦੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ ਤੋਂ ਪਿੱਛੇ ਹੱਟ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਤੇ ਚੀਨੀ ਫੌਜਾਂ ਆਪਣੇ ਆਪਣੇ ਇਲਾਕੇ ‘ਚ ਡੇਢ ਕਿਲੋਮੀਟਰ ਤੱਕ ਪਿੱਛੇ ਹਟ ਗਈਆਂ ਹਨ। ਹੁਣ ਇਸ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਲ ਖੜ੍ਹੇ ਕੀਤੇ ਹਨ।
ਰਾਹੁਲ ਦਾ ਕਹਿਣਾ ਹੈ ਕਿ ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ ‘ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ। ਰਾਸ਼ਟਰੀ ਹਿੱਤ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਰਾਹੁਲ ਨੇ ਕਿਹਾ ਕਿ ਗਲਵਨ ਵਿੱਚ ਭਾਰਤੀ ਪ੍ਰਭੂਸੱਤਾ ਦਾ ਜ਼ਿਕਰ ਵਿਦੇਸ਼ ਮੰਤਰਾਲੇ ਦੇ ਦਿੱਤੇ ਬਿਆਨ ਵਿੱਚ ਕਿਉਂ ਨਹੀਂ ਸੀ?ਰਾਹੁਲ ਨੇ ਟਵੀਟ ਕਰ ਸਰਕਾਰ ਤੋਂ ਤਿੰਨ ਸਵਾਲ ਪੁੱਛੇ…
-ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ ‘ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ?
-ਚੀਨ ਨੂੰ ਸਾਡੇ ਖੇਤਰ ਵਿੱਚ 20 ਭਾਰਤੀ ਸੈਨਿਕਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਕਿਉਂ ਦਿੱਤਾ ਗਿਆ?.
-ਗਲਵਨ ਵਾਦੀ ਵਿੱਚ ਖੇਤਰੀ ਪ੍ਰਭੂਸੱਤਾ ਦਾ ਕੋਈ ਜ਼ਿਕਰ ਕਿਉਂ ਨਹੀਂ?
News Credit ABP Sanjha