ਪਸ਼ੂ ਪ੍ਰੇਮੀਆਂ ਨੇ ਨਰਾਜ਼ਗੀ ਜਤਾਈ ਕਿ ਜਿਸ ਥਾਂ ਅਪ੍ਰੇਸ਼ਨ ਕੀਤੇ ਜਾਣੇ ਹਨ, ਉਥੇ ਪਹਿਲਾਂ ਬੁੱਚੜਖਾਨਾ ਸੀ। ਇਸ ਲਈ ਉਥੇ ਨਾ ਢੁਕਵਾਂ ਅਪ੍ਰੇਸ਼ਨ ਥੀਏਟਰ ਹੈ ਤੇ ਨਾ ਹੀ ਕੁੱਤਿਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਹੈ। ਇੱਥੋਂ ਤਕ ਕਿ ਇਕ-ਇਕ ਪਿੰਜਰੇ ਵਿੱਚ 20 ਕੁੱਤੇ ਤਾੜੇ ਹਨ।

Image Courtesy ABP Sanjha

ਮੁਕਤਸਰ: ਇੱਥੇ ਆਵਾਰਾ ਕੁੱਤਿਆਂ ਨੂੰ ਵਧਣ ਤੋਂ ਰੋਕਣ ਲਈ ਕੁੱਤਿਆਂ ਦੀ ਨਸਬੰਦੀ ਤੇ ਨਲਬੰਦੀ ਦੇ ਆਪ੍ਰੇਸ਼ਨ ਸ਼ੁਰੂ ਕੀਤੇ ਗਏ ਹਨ। ਇਸ ਲਈ ਬੁੱਚੜਖਾਨੇ ਵਾਲੀ ਖਸਤਾ ਇਮਾਰਤ ‘ਚ ਹੀ ਮੇਜ਼ ਵਾਲਾ ਅਪ੍ਰੇਸ਼ਨ ਥੀਏਟਰ ਬਣਾ ਕੇ ਹੀ ਇਹ ਕੰਮ ਆਰੰਭ ਦਿੱਤਾ ਗਿਆ।

ਕੁੱਤਿਆਂ ਨੂੰ ਤਾੜਣ ਵਾਲੇ ਇੱਟਾਂ ਦੇ ਪਿੰਜਰਿਆਂ ਨੂੰ ਬੂਹੇ ਵੀ ਨਹੀਂ ਲਾਏ ਗਏ। ਮੁਕਤਸਰ ਨਗਰ ਕੌਂਸਲ ਵੱਲੋਂ ਰਾਜਸਥਾਨ ਦੇ ‘ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾਨ’ ਨੂੰ 500 ਕੁੱਤਿਆਂ ਦੇ ਅਪ੍ਰੇਸ਼ਨ ਦਾ ਠੇਕਾ ਕਰੀਬ 2000 ਰੁਪਏ ਪ੍ਰਤੀ ਕੁੱਤੇ ਦੇ ਹਿਸਾਬ ਨਾਲ ਦਿੱਤਾ ਗਿਆ ਹੈ।

ਪਸ਼ੂ ਪ੍ਰੇਮੀਆਂ ਨੇ ਨਰਾਜ਼ਗੀ ਜਤਾਈ ਕਿ ਜਿਸ ਥਾਂ ਅਪ੍ਰੇਸ਼ਨ ਕੀਤੇ ਜਾਣੇ ਹਨ, ਉਥੇ ਪਹਿਲਾਂ ਬੁੱਚੜਖਾਨਾ ਸੀ। ਇਸ ਲਈ ਉਥੇ ਨਾ ਢੁਕਵਾਂ ਅਪ੍ਰੇਸ਼ਨ ਥੀਏਟਰ ਹੈ ਤੇ ਨਾ ਹੀ ਕੁੱਤਿਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਹੈ। ਇੱਥੋਂ ਤਕ ਕਿ ਇਕ-ਇਕ ਪਿੰਜਰੇ ਵਿੱਚ 20 ਕੁੱਤੇ ਤਾੜੇ ਹਨ।

ਓੱਧਰ ‘ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾਨ’ ਸ੍ਰੀ ਗੰਗਾਨਗਰ ਦੇ ਮੈਨੇਜਰ ਰਾਮ ਪ੍ਰਤਾਪ ਗੋਸਵਾਮੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਪੰਜਾਬ ਤੇ ਰਾਜਸਥਾਨ ‘ਚ ਕਾਫੀ ਕੁੱਤਿਆਂ ਦੇ ਅਪ੍ਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁੱਤਿਆਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇਗੀ।

ਅਜਿਹੇ ‘ਚ ਪਸ਼ੂ ਵਿਭਾਗ ਦੇ ਤਕਨੀਕੀ ਨਿਗਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਟਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਸ਼ਾਸਨ ਨਾਲ ਬੈਠਕ ਕਰਕੇ ਇਸ ਬਾਬਤ ਸਾਰੀ ਸਥਿਤੀ ਸਪਸ਼ਟ ਕਰਨਗੇ।

News Credit ABP Sanjha