ਪੰਜਾਬ ‘ਚ ਮਾਨਸੂਨ ਸਰਗਰਮ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 18.7 ਮਿਲੀਮੀਟਰ ਬਾਰਸ਼ ਹੋਈ ਹੈ ਜੋ ਆਮ ਨਾਲੋਂ 246% ਵੱਧ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਮੌਨਸੂਨ ਦੇ ਮੌਸਮ ਦੌਰਾਨ ਔਸਤ ਤੋਂ ਉੱਪਰ ਬਾਰਸ਼ ਦਰਜ ਕੀਤੀ ਗਈ ਹੈ।

Image Courtesy ABP Sanjha

ਚੰਡੀਗੜ੍ਹ: ਪੰਜਾਬ ‘ਚ ਮਾਨਸੂਨ ਸਰਗਰਮ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 18.7 ਮਿਲੀਮੀਟਰ ਬਾਰਸ਼ ਹੋਈ ਹੈ ਜੋ ਆਮ ਨਾਲੋਂ 246% ਵੱਧ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਮੌਨਸੂਨ ਦੇ ਮੌਸਮ ਦੌਰਾਨ ਔਸਤ ਤੋਂ ਉੱਪਰ ਬਾਰਸ਼ ਦਰਜ ਕੀਤੀ ਗਈ ਹੈ।

ਜਦੋਂਕਿ 11 ਜ਼ਿਲ੍ਹਿਆਂ ਵਿੱਚ ਮਾਨਸੂਨ ਬੁੱਧਵਾਰ ਤੋਂ ਬਾਅਦ ਸਰਗਰਮ ਹੋਵੇਗਾ। ਪਟਿਆਲਾ ਵਿੱਚ ਪਿਛਲੇ 24 ਘੰਟਿਆਂ ਵਿੱਚ 68 ਮਿਲੀਮੀਟਰ ਬਾਰਸ਼ ਹੋਈ ਹੈ। ਬਠਿੰਡਾ ਵਿੱਚ ਸੈਂਕੜੇ ਦਰਖਤ ਤੇ ਖੰਭੇ 60-70 ਕਿਲੋਮੀਟਰ ਦੀ ਰਫਤਾਰ ਨਾਲ ਡਿੱਗ ਪਏ। ਤਲਵੰਡੀ ਸਾਬੋ ਵਿੱਚ ਪਰਵਾਸੀ ਮਜ਼ਦੂਰ ਦੀ ਵੀ ਕੰਧ ਡਿੱਗਣ ਨਾਲ ਮੌਤ ਹੋ ਗਈ ਹੈ।

ਮੰਗਲਵਾਰ ਤੱਕ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਦਿਖਾਈ ਦੇਵੇਗੀ, ਜਦਕਿ ਬੁੱਧਵਾਰ ਤੋਂ ਮਾਨਸੂਨ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਇਸ ਤੋਂ ਬਾਅਦ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਵੇਗੀ।

News Credit ABP Sanjha