ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਨੰਗਲ ਸ਼ਾਮਾਂ ‘ਚ ਇੱਕ 23 ਸਾਲਾ ਨੌਜਵਾਨ ਨੇ ਫਾਹਾ ਲਾ ਕਿ ਖੁਦਕੁਸ਼ੀ ਕਰ ਲਈ ਹੈ।

Image Courtesy ਏਬੀਪੀ ਸਾਂਝਾ

ਨਵਾਂ ਸ਼ਹਿਰ: ਥਾਣਾ ਰਾਹੋਂ ਅਧੀਨ ਪੈਂਦੇ ਪਿੰਡ ਨੰਗਲ ਸ਼ਾਮਾਂ ‘ਚ ਇੱਕ 23 ਸਾਲਾ ਨੌਜਵਾਨ ਨੇ ਫਾਹਾ ਲਾ ਕਿ ਖੁਦਕੁਸ਼ੀ ਕਰ ਲਈ ਹੈ। ਮਰਨ ਤੋ ਪਹਿਲਾਂ ਨੌਜਵਾਨ ਨੇ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ‘ਚ ਉਸਨੇ ਆਪਣੇ ਪਿੰਡ ਦੇ ਸਰਪੰਚ ਤੇ ਨਵੇਂ ਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਦਾ ਵੀ ਨਾਂ ਲਿਆ ਹੈ।

ਮ੍ਰਿਤਕ ਵਰਿੰਦਰ ਸਿੰਘ ਦੋਸ਼ ਲਾਇਆ ਹੈ ਕਿ ਵਿਧਾਇਕ ਅੰਗਦ ਸੈਣੀ ਨੇ ਉਸਦੇ ਪਰਿਵਾਰ ਤੇ ਹਮਲਾ ਵੀ ਕਰਵਾਇਆ ਸੀ। ਉਸ ਨੇ ਇਹ ਵੀ ਕਿਹਾ ਕਿ ਸੈਣੀ ਦੇ ਹੀ ਇਸ਼ਾਰੇ ਤੇ ਪੁਲਿਸ ਨੇ ਉਸ ਦੀ ਕੋਈ ਸੁਣਵਾਈ ਵੀ ਨਹੀਂ ਕੀਤੀ। ਇਸ ਸਭ ਤੋਂ ਬਾਅਦ ਨੌਜਵਾਨ ਨੇ ਹੁਣ ਖੁਦਕੁਸ਼ੀ ਕਰ ਲਈ ਹੈ।

News Credit ਏਬੀਪੀ ਸਾਂਝਾ