ਜੈਪੁਰ: ਬਾਬਾ ਰਾਮਦੇਵ, ਪਤੰਜਲੀ ਆਯੁਰਵੇਦ ਦੇ ਸੀਈਓ ਆਚਾਰਯ ਬਾਲਕ੍ਰਿਸ਼ਨ ਅਤੇ ਤਿੰਨ ਹੋਰਾਂ ਖ਼ਿਲਾਫ ਕੋਰੋਨਾ ਵਾਇਰਸ ਦੇ ਇਲਾਜ ਦੀ ਦਵਾਈ ਦਾ ਦਾਅਵਾ ਕੀਤਾ ਸੀ ਕਿ ਹਰਬਲ ਮੈਡੀਸਨ ਕੰਪਨੀ ਨੇ ਕੋਰੋਨਿਲ ਨਾਮਕ ਦਵਾਈ ਬਣਾ ਕੇ ਕੋਵਿਡ-19 ਦਾ ਹੱਲ ਲੱਭ ਲਿਆ ਹੈ। ਸ਼ੁੱਕਰਵਾਰ ਜਯੋਤੀ ਨਗਰ ਥਾਣੇ ‘ਚ ਇਸ ਦਾਅਵੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

Image Courtesy ਏਬੀਪੀ ਸਾਂਝਾ

ਡੀਸੀਪੀ ਅਵਨੀਸ਼ ਪਰਾਸ਼ਰ ਨੇ ਦੱਸਿਆ ਕਿ ਰਾਮਦੇਵ, ਆਚਾਰਯ ਬਾਲਕ੍ਰਿਸ਼ਨ, ਬਲਬੀਰ ਸਿੰਘ ਤੋਮਰ, ਅਨੁਰਾਗ ਤੋਮਰ ਤੇ ਅਨੁਰਾਗ ਵਾਰਸ਼ਨੇ ਖ਼ਿਲਾਫ਼ IPC ਦੀ ਧਾਰਾ 420 ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ, 1954 ਦੀਆਂ ਸਬੰਧਤ ਧਰਾਵਾਂ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ FIR ਐਡਵੋਕੇਟ ਬਲਬੀਰ ਜਾਖੜ ਨੇ ਦਰਜ ਕਰਾਈ ਹੈ। ਇਨ੍ਹਾਂ ‘ਚ ਦੋ ਜੈਪੁਰ ਦੀ ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਅਤੇ ਨਿਰਦੇਸ਼ਕ ਹੈ। ਉੱਥੇ ਹੀ ਪੰਜਵੇਂ ਮੁਲਜ਼ਮ ਅਨੁਰਾਗ ਵਾਰਸ਼ਨੇ ਪਤੰਜਲੀ ਆਯੁਰਵੈਦ ‘ਚ ਵਿਗਿਆਨਕ ਹਨ।

ਕੀ ਹਨ ਇਲਜ਼ਾਮ?

ਐਡਵੋਕੇਟ ਬਲਬੀਰ ਜਾਖੜ ਨੇ ਕਿਹਾ ਕਿ ਕੋਵਿਡ-19 ਵੈਕਸੀਨ ਬਣਾਉਣ ਦਾ ਝੂਠਾ ਦਾਅਵਾ ਕਰਕੇ ਮੁਲਜ਼ਮ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾਇਆ ਹੈ। ਉਨ੍ਹਾਂ ਨਾ ਤਾਂ ਰਾਜਸਥਾਨ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਨੂੰ ਕੋਰੋਨਿਲ ਦੇ ਕਲੀਨਿਕ ਟ੍ਰਾਇਲ ਬਾਰੇ ਦੱਸਿਆ।

ਪਤੰਜਲੀ ਆਯੁਰਵੈਦ ਨੇ ਮੰਗਲਵਾਰ ਕੋਰੋਨਿਲ ਟੈਬਲੇਟ ਲੌਂਚ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਦਵਾਈਆਂ ਸੱਤ ਦਿਨਾਂ ‘ਚ ਕੋਰੋਨਾ ਨੂੰ ਦੂਰ ਭਜਾ ਸਕਦੀਆਂ ਹਨ। ਹਾਲਾਂਕਿ ਆਯੁਸ਼ ਮੰਤਰਾਲੇ ਨੇ ਇਸ ਬਾਰੇ ‘ਚ ਅਗਿਆਨਤਾ ਜਤਾਈ ਸੀ। ਪਤੰਜਲੀ ਨੂੰ ਦਵਾਈ ਦੀ ਲੌਚਿੰਗ ਤੋਂ ਕੁਝ ਸਮੇਂ ਬਾਅਦ ਹੀ ਦਵਾਈ ਦੇ ਵਿਗਿਆਪਨ ‘ਤੇ ਰੋਕ ਲਾਉਣੀ ਪਈ ਸੀ।

News Credit ਏਬੀਪੀ ਸਾਂਝਾ