ਐਤਵਾਰ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ। ਓਧਰ ਮੁੰਬਈ ‘ਚ ਵੀ ਸੋਮਵਾਰ ਪੈਟਰੋਲ ਪੰਜ ਪੈਸੇ ਦੇ ਵਾਧੇ ਨਾਲ 87 ਰੁਪਏ 19 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

Image Courtesy ਏਬੀਪੀ ਸਾਂਝਾ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਐਤਵਾਰ ਦੀ ਛੁੱਟੀ ਮਗਰੋਂ ਸੋਮਵਾਰ ਫਿਰ ਤੋਂ ਤੇਜ਼ੀ ਆਈ। ਦਿੱਲੀ ‘ਚ ਸੋਮਵਾਰ ਪੈਟਰੋਲ ਦੀ ਕੀਮਤ ‘ਚ ਪੰਜ ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ। ਇਸ ਤੋਂ ਬਾਅਦ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ 43 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ ‘ਚ 13 ਪੈਸੇ ਦੇ ਵਾਧੇ ਨਾਲ ਕੀਮਤ 80 ਰੁਪਏ 53 ਪੈਸੇ ਪ੍ਰਤੀ ਲੀਟਰ ਹੈ।

ਐਤਵਾਰ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ। ਓਧਰ ਮੁੰਬਈ ‘ਚ ਵੀ ਸੋਮਵਾਰ ਪੈਟਰੋਲ ਪੰਜ ਪੈਸੇ ਦੇ ਵਾਧੇ ਨਾਲ 87 ਰੁਪਏ 19 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਡੀਜ਼ਲ ਦੀ ਕੀਮਤ 12 ਪੈਸੇ ਦੀ ਤੇਜ਼ੀ ਨਾਲ 78 ਰੁਪਏ 83 ਪੈਸੇ ਪ੍ਰਤੀ ਲੀਟਰ ਹੈ।

News Credit ਏਬੀਪੀ ਸਾਂਝਾ