ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੂਬੇ ਵਿੱਚ ਮੁੜ ਲੋਕਡਾਊਨ ਦੇ ਸੰਕੇਤ ਮਗਰੋਂ ਕਾਫੀ ਚਰਚਾ ਛਿੜੀ ਹੋਈ ਹੈ। ਹੁਣ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਕਿਸੇ ਇਕੱਲੇ ਦਾ ਫੈਸਲਾ ਨਹੀਂ ਹੋਵੇਗਾ।

Image Courtesy ABP Sanjha

ਅੰਮ੍ਰਿਤਸਰ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੂਬੇ ਵਿੱਚ ਮੁੜ ਲੋਕਡਾਊਨ ਦੇ ਸੰਕੇਤ ਮਗਰੋਂ ਕਾਫੀ ਚਰਚਾ ਛਿੜੀ ਹੋਈ ਹੈ। ਹੁਣ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਕਿਸੇ ਇਕੱਲੇ ਦਾ ਫੈਸਲਾ ਨਹੀਂ ਹੋਵੇਗਾ। ਸਗੋਂ ਪੂਰੀ ਸਰਕਾਰ ਮਿਲਕੇ ਇਸ ਦਾ ਫੈਸਲਾ ਕਰੇਗੀ ਤੇ ਇਸ ਬਾਰੇ ਲੋਕਾਂ ਨੂੰ ਦੱਸ ਦਿੱਤਾ ਜਾਵੇਗਾ।

ਅੰਮ੍ਰਿਤਸਰ ਵਿੱਚ ਨਿੱਜੀ ਲੈਬੋਰਟਰੀ ਦੇ ਖਿਲਾਫ ਹੋਈ ਕਾਰਵਾਈ ਬਾਰੇ ਬੋਲਦਿਆਂ ਓਪੀ ਸੋਨੀ ਨੇ ਆਖਿਆ ਕਿ ਕਿਸੇ ਨੂੰ ਵੀ ਸੂਬੇ ਵਿੱਚ ਗ਼ਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਨਿਯਮਾਂ ਮੁਤਾਬਕ ਸਰਕਾਰ ਨਾਲ ਮਿਲ ਕੇ ਲੋਕਾਂ ਦਾ ਸਾਥ ਦੇਣ। ਸਰਕਾਰ ਵੱਲੋਂ ਵੀ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਨਿੱਜੀ ਹਸਪਤਾਲ ਕੋਰੋਨਾ ਮਹਾਮਾਰੀ ਦੀ ਲੜਾਈ ਦੌਰਾਨ ਲੋਕਾਂ ਦੀ ਸੇਵਾ ਕਰ ਸਕਣ ਪਰ ਜੋ ਵੀ ਗ਼ਲਤ ਕੰਮ ਕਰੇਗਾ, ਉਸ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ।

ਓਪੀ ਸੋਨੀ ਨੇ ਅੱਜ ਚੀਨ ਦੀ ਸਰਹੱਦ ਤੇ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਇਹ ਨੌਜਵਾਨ ਦੇਸ਼ ਦੀ ਰਾਖੀ ਕਰਦੇ ਤੇ ਸਾਡੀ ਰਾਖੀ ਕਰਦੇ ਸ਼ਹੀਦ ਹੋਏ ਹਨ ਇਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਸਾਡਾ ਫ਼ਰਜ਼ ਹੈ।

News Credit ABP Sanjha