ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ।

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 41 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2342 ਹੋ ਗਈ ਹੈ।ਸੂਬੇ ‘ਚ ਕੋਰੋਨਾ ਨਾਲ ਅੱਜ ਦੋ ਲੋਕਾਂ ਦੀ ਮੌਤ ਹੋਈ ਹੈ। ਹੁਣ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 46 ਹੋ ਗਈ ਹੈ।

ਮੰਗਲਵਾਰ ਨੂੰ ਜ਼ਿਲ੍ਹਾ ਪਠਾਨਕੋਟ ਅਤੇ ਲੁਧਿਆਣਾ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਅੱਜ 4 ਕੇਸ ਲੁਧਿਆਣਾ, 1 ਨਵਾਂ ਸ਼ਹਿਰ, 2 ਅੰਮ੍ਰਿਤਸਰ, 6 ਸੰਗਰੂਰ, 1 ਪਟਿਆਲਾ, 1 ਫਤਿਹਗੜ੍ਹ ਸਾਹਿਬ, 11 ਜਲੰਧਰ, 2 ਮੋਗਾ, 2 ਕਪੂਰਥਲਾ, 2 ਗੁਰਦਾਸਪੂਰ, 8 ਪਠਾਨਕੋਟ ਅਤੇ 1 ਫਰੀਦਕੋਟ ਤੋਂ ਸਾਹਮਣੇ ਆਇਆ ਹੈ।

ਸੂਬੇ ‘ਚ ਕੁੱਲ 96329 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2342 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2017 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 279 ਲੋਕ ਐਕਟਿਵ ਮਰੀਜ਼ ਹਨ।