ਹਰੇ ਮਟਰਾਂ ਦਾ ਭੋਜਨ ‘ਚ ਸਾਰੇ ਲੋਕ ਇਸਤੇਮਾਲ ਕਰਦੇ ਹਨ। ਖ਼ਾਸ ਕਰ ਕੇ ਸਰਦੀਆਂ ਦੇ ਮੌਸਮ ‘ਚ ਮਟਰਾਂ ਦਾ ਸੁਆਦ ਹੋਰ ਵੀ ਵਧੀਆ ਲੱਗਦਾ ਹੈ, ਪਰ ਸੁਆਦ ਦੇ ਨਾਲ-ਨਾਲ ਇਹ ਤੁਹਾਡੀ ਸਿਹਤ ਲਈ ਵੀ ਬਹੁਤ ਵਧੀਆ ਹੁੰਦੇ ਹਨ।
– ਭਾਰ ਘੱਟ ਕਰਨ ‘ਚ ਮਟਰ ਬਹੁਤ ਕੰਮ ਆਉਂਦੇ ਹਨ। ਮਟਰਾਂ ‘ਚ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ।
– ਜੇਕਰ ਸ਼ਰੀਰ ‘ਚ ਕਿਤੇ ਜਲਨ ਹੁੰਦੀ ਹੋਵੇ ਤਾਂ ਹਰੇ ਮਟਰ ਪੀਸ ਕੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਜਲਦੀ ਰਾਹਤ ਮਿਲਦੀ ਹੈ।
– ਮਟਰਾਂ ‘ਚ ਨਿਆਸਿਨ ਹੁੰਦਾ ਹੈ ਜੋ ਬੈਡ ਕੋਲੋਸਟਰੋਲ ਨੂੰ ਵੀ ਘੱਟ ਕਰਦਾ ਹੈ ਜੋ ਕਿ ਦਿਲ ਦੀ ਬੀਮਾਰੀਆਂ ਦਾ ਵੱਡਾ ਕਾਰਨ ਹੁੰਦਾ ਹੈ।
– ਇਸ ਤੋਂ ਇਲਾਵਾ ਇਨ੍ਹਾਂ ‘ਚ ਬਹੁਤ ਐਂਟੀ-ਔਕਸੀਡੈਂਟਸ ਹੁੰਦੇ ਹਨ। ਮਟਰਾਂ ਦਾ ਸੂਪ ਪੀਣ ਨਾਲ ਬਲੱਡ ਪ੍ਰੈਸ਼ਰ ਘੱਟ ਕੀਤਾ ਜਾ ਸਕਦਾ ਹੈ।
– ਰੋਜ਼ ਹਰੇ ਮਟਰ ਖਾਣ ਨਾਲ ਭੁੱਲਣ ਦੀ ਸਮੱਸਿਆ ਠੀਕ ਹੁੰਦੀ ਹੈ।