ਸਮੱਗਰੀ
(ਪੰਜ ਜਣਿਆਂ ਲਈ)
ਬਾਜਰਾ: ਅੱਧ-ਪਾ
ਮੋਠ: ਅੱਧ -ਪਾ
ਪਾਣੀ: ਸੱਤ ਗਿਲਾਸ
ਵਿਧੀ
ਬਾਜਰੇ ਨੂੰ ਸਾਫ਼ ਕਰ ਕੇ ਧੋ ਕੇ ਅੱਧੇ ਘੰਟੇ ਲਈ ਭਿਉਂ ਦਿਓ। ਉਪਰੰਤ ਇਸ ਨੂੰ ਕੁੱਟ ਕੇ ਛਿਲਕਾ ਲਾਹ ਕੇ ਪ੍ਰੈਸ਼ਰ ਕੁੱਕਰ ਵਿੱਚ ਤੀਹ ਮਿੰਟ ਪਕਾਓ। ਉਸ ਤੋਂ ਬਾਅਦ ਖੋਲ੍ਹ ਕੇ ਪਾਣੀ ਦੇਖੋ, ਅਤੇ ਜੇਕਰ ਪਾਣੀ ਘੱਟ ਹੋਵੇ ਤਾਂ ਲੋੜ ਅਨੁਸਾਰ ਹੋਰ ਪਾਣੀ ਪਾ ਕੇ 15 ਮਿੰਟ ਹੋਰ ਪਕਾਓ। ਇਸ ਨੂੰ ਘਿਓ ਪਾ ਕੇ ਲੱਸੀ ਨਾਲ ਖਾਧਾ ਜਾ ਸਕਦਾ ਹੈ।