ਸੰਨੀ ਲਿਓਨ ਨੇ ਬੇਸ਼ੱਕ ਘੱਟ ਫਿਲਮਾਂ ‘ਚ ਕੰਮ ਕੀਤਾ, ਪਰ ਕੁਝ ਸਾਲਾਂ ਵਿੱਚ ਹੀ ਉਸ ਨੇ ਦਰਸ਼ਕਾਂ ਦੇ ਦਿਲ ਵਿੱਚ ਆਪਣੀ ਵੱਖਰੀ ਥਾਂ ਬਣਾ ਲਈ। ਸਿਰਫ ਇੰਨਾ ਹੀ ਨਹੀਂ, ਸੰਨੀ ਲਿਓਨ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੀ ਗਈ ਐਕਟਰਸ ਵਿੱਚੋਂ ਇੱਕ ਹੈ।

ਮੁੰਬਈ: ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ (Sunny leone) ਅੱਜ ਆਪਣਾ 39ਵਾਂ ਜਨਮ ਦਿਨ ਮਨਾ ਰਹੀ ਹੈ। ਸਨੀ ਲਿਓਨੀ ਬਾਲੀਵੁੱਡ (Bollywood) ਦੀ ਹੌਟ ਐਕਟਰਸ ਵਿੱਚੋਂ ਇੱਕ ਹੈ। ਸੰਨੀ ਲਿਓਨੀ ਨੇ 2012 ਵਿੱਚ ‘ਜਿਸਮ-2′ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੀ ਪ੍ਰਸਿੱਧੀ ਦੇ ਲਿਹਾਜ਼ ਨਾਲ ਕਈ ਦਿੱਗਜ਼ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ।

ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਸੰਨੀ ਇੱਕ ਪੋਰਨ ਸਟਾਰ ਸੀ, ਹਰ ਕੋਈ ਜਾਣਦਾ ਹੈ, ਪਰ ਬਾਲੀਵੁੱਡ ‘ਚ ਡੈਬਿਊ ਕਰਨ ਤੋਂ ਬਾਅਦ ਸੰਨੀ ਨੇ ਆਪਣੀ ਮਿਹਨਤ ਨਾਲ ਵੱਖਰਾ ਮੁਕਾਮ ਬਣਾਇਆ ਹੈ। ਸੰਨੀ ਦੇ ਫਿਲਮੀ ਕਰੀਅਰ ਤੇ ਐਡਲਟ ਕਰੀਅਰ ਬਾਰੇ ਤਾਂ ਸਭ ਜਾਣਦੇ ਹਨ, ਪਰ ਕੀ ਤੁਸੀਂ ਉਸ ਦੇ ਕਾਰੋਬਾਰ ਬਾਰੇ ਜਾਣਦੇ ਹੋ?ਕੀ ਤੁਸੀਂ ਜਾਣਦੇ ਹੋ ਸੰਨੀ ਫਿਲਮ ਇੰਡਸਟਰੀ ਤੋਂ ਦੂਰੀ ਹੋਣ ਦੇ ਬਾਵਜੂਦ ਕਰੋੜਾਂ ਦੀ ਕਮਾਈ ਕਰਦੀ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਸੰਨੀ ਲਿਓਨ ਇੱਕ ਚੰਗੀ ਕਾਰੋਬਾਰੀ ਔਰਤ ਵੀ ਹੈ। ਉਸ ਦੇ ਜਨਮ ਦਿਨ ਮੌਕੇ ਆਓ ਦੱਸਦੇ ਹਾਂ ਕਿ ਸੰਨੀ ਦੀ ਕਮਾਈ ਦੇ ਤਰੀਕੇ…

ਸੰਨੀ ਨਾ ਸਿਰਫ ਫਿਲਮ ਇੰਡਸਟਰੀ ਤੋਂ ਪੈਸਾ ਕਮਾਉਂਦੀ ਹੈ, ਬਲਕਿ ਉਹ ਆਪਣੇ ਪੈਸੇ ਨੂੰ ਸੰਭਾਲਦੀ ਵੀ ਹੈ ਤੇ ਉਨ੍ਹਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਨਿਵੇਸ਼ ਕਰਕੇ ਪੈਸੇ ਕਮਾਉਂਦੀ ਹੈ। ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਉ ‘ਚ ਉਸ ਨੇ ਦੱਸਿਆ ਕਿ ਉਸ ਨੇ ਸਟਾਕ, ਮਿਊਚੁਅਲ ਫੰਡਸ, ਰੀਅਲ ਅਸਟੇਟ ਤੇ ਰਿਟਾਇਰਮੈਂਟ ਫੰਡਾਂ ‘ਚ ਪੈਸਾ ਲਾਇਆ ਹੈ। ਉਸ ਨੇ ਅਮਰੀਕਾ ਵਿੱਚ ਮਿਊਚੁਅਲ ਫੰਡਸ ਵਿੱਚ ਪੈਸਾ ਲਾਇਆ ਹੈ ਤੇ ਉਸ ਦੇ ਕਈ ਨਿੱਜੀ ਰਿਟਾਇਰਮੈਂਟ ਖਾਤੇ ਵੀ ਹਨ। ਇਸ ਦੇ ਨਾਲ ਹੀ ਸੰਨੀ ਨੇ ਰੀਅਲ ਅਸਟੇਟ ਮਾਰਕੀਟ ਵਿੱਚ ਘਰ ਖਰੀਦ ਕੇ ਪੈਸੇ ਦਾ ਨਿਵੇਸ਼ ਕੀਤਾ ਹੈ।

ਇਸ ਤੋਂ ਇਲਾਵਾ ਸੰਨੀ ਨੇ ਪਰਫਿਊਮ ‘ਲਸਟ’, ਬਾਕਸ ਲੀਗ ਕ੍ਰਿਕਟ ਟੀਮ ‘ਚੇਨਈ ਸਵੈਗਰਜ਼’, ਆਨਲਾਈਨ ਗੇਮਜ਼ ‘ਤੀਨਪੱਤੀ ਵਿਦ ਸੰਨੀ ਲਿਓਨ’, ‘ਸਵੀਟ ਡਰੀਮਜ਼’ ਵਿਚ ਪੈਸਾ ਲਾਇਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇੱਕ ਚੈਟ ਸ਼ੋਅ ‘Locked With Sunny’ ਵੀ ਆ ਰਿਹਾ ਹੈ।ਸੰਨੀ ਲਿਓਨ ਨੇ ਖੁਦ ਕਈ ਪਲੇਟਫਾਰਮਾਂ ‘ਤੇ ਮੰਨਿਆ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੀ ਹੈ। ਸਨੀ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਪਤੀ ਡੈਨੀਅਲ ਉਸ ਦੇ ਕਾਰੋਬਾਰ ‘ਚ ਉਸ ਦੀ ਮਦਦ ਕਰਦਾ ਹੈ ਤੇ ਉਹ ਆਪਣੇ ਪਤੀ ਨਾਲ ਸਲਾਹ ਕਰਦੀ ਹੈ।