ਹੁਣ ਧੋਨੀ ਦੀ ਪਤਨੀ ਸਾਕਸ਼ੀ ਦੇ ਇੰਸਟਾਗ੍ਰਾਮ ਲਾਇਵ ਜ਼ਰੀਏ ਧੋਨੀ ਦੀ ਨਵੀਂ ਲੁਕ ਸਾਹਮਣੇ ਆਈ ਹੈ। ਇਸ ਲੁਕ ਨੇ ਧੋਨੀ ਦੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ।

ਭਾਰਤੀ ਕ੍ਰਿਕਟਰ ਧੋਨੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖਣ ਲਈ ਬੇਤਾਬ ਰਹਿੰਦੇ ਹਨ। ਆਈਪੀਐਲ ਟ੍ਰੇਨਿੰਗ ਸੈਸ਼ਨ ਤੋਂ ਰਾਂਚੀ ਪਰਤਣ ਮਗਰੋਂ ਧੋਨੀ ਦਾ ਲੁੱਕ ਵਾਇਰਲ ਨਹੀਂ ਹੋ ਰਹੀ ਸੀ। ਹੁਣ ਧੋਨੀ ਦੀ ਪਤਨੀ ਸਾਕਸ਼ੀ ਦੇ ਇੰਸਟਾਗ੍ਰਾਮ ਲਾਇਵ ਜ਼ਰੀਏ ਧੋਨੀ ਦੀ ਨਵੀਂ ਲੁਕ ਸਾਹਮਣੇ ਆਈ ਹੈ। ਇਸ ਲੁਕ ਨੇ ਧੋਨੀ ਦੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ।

ਪਿਛੇਲ ਸਾਲ ਹੋਏ ਕ੍ਰਿਕਟ ਵਰਲਡ ਕੱਪ ਤੋਂ ਬਾਅਦ ਧੋਨੀ ਅੱਜ ਤਕ ਟੀਮ ਇੰਡੀਆਂ ‘ਚ ਵਾਪਸ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੇ ਕੋਈ ਮੈਚ ਖੇਡਿਆ। ਇਸ ਦਰਮਿਆਨ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਆਪਣੇ ਮਾਹੀ ਨੂੰ ਇਸ ਸਾਲ ਦੇ ਆਈਪੀਐਲ ‘ਚ ਦੇਖਣਗੇ ਪਰ ਉਹ ਵੀ ਰੱਦ ਹੋ ਗਿਆ। ਹੁਣ ਅਜਿਹੇ ‘ਚ ਧੋਨੀ ਆਪਣੇ ਘਰ ‘ਚ ਸਮਾਂ ਬਿਤਾ ਰਹੇ ਹਨ।

ਇੰਸਟਾਗ੍ਰਾਮ ਹੈਂਡਲ ‘ਤੇ ਜਾਰੀ ਕੀਤੇ ਵੀਡੀਓ ‘ਚ ਧੋਨੀ ਕਾਫੀ ਵੱਖ ਲੱਗ ਰਹੇ ਹਨ। ਵੀਡੀਓ ‘ਚ ਧੋਨੀ ਦੀ ਦਾੜਈ ਸਫੇਦ ਦਿਖ ਰਹੀ ਹੈ। ਧੋਨੀ ਨੂੰ ਇਸ ਰੂਪ ‘ਚ ਦੇਖ ਕੇ ਕਾਫੀ ਮੀਮ ਤੇ ਪੋਸਟ ਸੋਸ਼ਲ ਮੀਡੀਆ ਤੇ ਦੇਖੇ ਜਾ ਸਕਦੇ ਹਨ। ਕਿਸੇ ਨੇ ਕਿਹਾ ਕਿ ਉਨ੍ਹਾਂ ਦਾ ਮਨਪਸੰਦ ਖਿਡਾਰੀ ਬੁੱਢਾ ਹੋ ਚੁੱਕਾ ਹੈ।

ਕ੍ਰਿਕਟ ਪੰਡਿਤ ਅਯਾਜ ਮੇਮਨ ਨੇ ਧੋਨੀ ਦੀ ਸਫ਼ੇਦ ਦਾੜੀ ਵਾਲੀ ਫੋਟੇ ਨਾਲ ਟਵੀਟ ਕੀਤਾ ਕਿ ਕਿਸੇ ਨੇ ਮੈਨੂੰ ਇਹ ਫੋਟੋ ਭੇਜਿਆ ਹੈ। ਕੀ ਇਹ ਵਾਕਯ ਹੀ ਧੋਨੀ ਹੈ ਜਾਂ ਕਿਸੇ ਨੇ ਫੋਟੋਸ਼ੋਪ ਕੀਤਾ ਹੈ।