ਬੱਲੀ ਦਾ ਪੂਰਾ ਨਾ ਕੀ ਸੀ ? ਪਿੰਡ ਦੇ ਬਹੁਤੇ ਲੋਕੀਂ ਨਹੀ ਸਨ ਜਾਣਦੇ ਉਹ ਕਿਹੜੇ ਮਹਿਕਮੇ ਵਿੱਚ ਕਿਹੜਾ ਅਫ਼ਸਰ ਲੱਗਾ ਹੋਇਆ ਸੀ ਉਸ ਦੇ ਪਿਤਾ ਹੌਲਦਾਰ ਹਰਬੰਸ ਸਿੰਘ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਸੀ ਪਤਾ

ਮਤਰੇਈ ਮਾਂ ਦੀ ਝਾੜਝੰਭ ਤੋਂ ਅੱਕਿਆ ਬੱਲੀ ਗਿਆਰਵੀਂ ਪਾਸ ਕਰਕੇ ਫਗਵਾੜੇ ਆਪਣੇ ਫੋਰਮੈਨ ਮਾਮੇਂ ਕੋਲ ਜਾ ਰੋਇਆ ਮਾਮੇਂ ਨੂੰ, ਭੈਣ ਦੀ ਇਕੋਇਕ ਨਿਸ਼ਾਨੀ ਨਾਲ ਮੋਹ ਜਾਗ ਪਿਆ ਉਸ ਨੇ ਆਪਣੇ ਮੀਤੇ ਨਾਲ ਬੱਲੀ ਨੂੰ ਓਵਰਸੀਅਰੀ ਕਰਵਾ ,ਲੋਕ ਨਿਰਮਾਣ ਵਿਭਾਗ ਵਿੱਚ ਅਫ਼ਸਰ ਬਣਵਾ ਦਿੱਤਾ

ਪਹਿਲੀ ਤਨਖਾਹ ਮਾਮੀਂ ਦੇ ਪੈਰੀਂ ਧਰ, ਅਖੰਡ ਪਾਠ ਕਰਵਾ , ਮਾਈਆਂਭਾਈਆਂ , ਯਾਰਾਂਬੇਲੀਆਂ,  ਵੱਡੇਵਡੇਰਿਆਂ ਤੋਂ ਦਿਨ ਦੁੱਗਣੀਰਾਤ ਚੌਗਣੀ ਕਮਾਈ ਕਰਨ ਦੀ ਅਸ਼ੀਰਵਾਦ ਲੈ ਕੇ ਬੱਲੀ ਆਪਣੀ ਨੌਕਰੀ ਵਾਲੇ ਸ਼ਹਿਰ ਜਾ ਟਿਕਿਆ

ਰਾਤ ਵਰਗੀ ਕਾਲੀ ਘਟਾ ਵੀ ਦਿਨ ਨੂੰ ਰਾਤ ਬਣਾ ਸਕੀ ਇੰਜਨੀਅਰ ਬਣਦਿਆਂ ਸਾਰ ਸੂਰਜ ਵਰਗਾ ਦਿਨ ਚੜ੍ਹ ਆਇਆ ਬੱਲੀ ਦਾ ਬੜਾ ਹਿਰਖ ਸੀ ਪਿਓ ਤੇ , ਸਭ ਭੁਲਦਾ ਜਾਪਣ ਲੱਗਾ ਬੜ ਗੁੱਸਾ ਸੀ ਮਤਰੇਈ ਮਾਂ ਤੇ , ਸਾਰੇ ਦਾ ਸਾਰੀ ਜਿਵੇਂ ਵਿਸਰ ਗਿਆ ਹੋਵੇ ਜਿਸ ਘਰ ਅੰਦਰ ਬੱਲੀ ਜੰਮਿਆਂ  ਵੀ ਨਹੀਂ ਸੀ ,ਜਿਸ ਦੇ ਵਿਹੜੇ ਦੀ ਧੂੜ ਨਾਲ ਉਸਦੇ ਬਚਪਨ ਦੀ ਸਾਂਝ ਵੀ ਨਈਂ ਸੀ , ਜਿੱਥੇ ਛੇਵੀਂ ਤੋਂ ਗਿਆਰਵੀਂ ਤੱਕ ਪੜ੍ਹਦਿਆਂ ਉਸਨੂੰ ਫਿਟਕਾਰਾਂ ਤੋਂ ਸਿਵਾ ਕੁਝ ਵੀ ਨਈਂ ਸੀ ਮਿਲਿਆ ਉਸਦਾ ਅੰਦਰਲਾ ਉਸ ਥਾਂ ਪਹੁੰਚਣ ਲਈ ਉਤਾਵਲਾ ਹੋ ਤੁਰਿਆ ਪਰ, ਬੱਸ ਤੋਂ ਉੱਤਰ ਕੇ ਕੱਚੇ ਰਾਹ ਦੀ ਧੂੜ ਫੱਕਦਾ, ਉਹ ਘਰ ਨਹੀਂ ਪਹੁਚਿੰਆ ਸਗੋਂ ਵਲ ਪਾ ਕੇ ਪਿੰਡ ਨੂੰ ਮੁੜਦੇ ਪੱਕੇ ਰਾਹੀਂ ਵੱਡੇ ਮੋਟਰਸਾਇਕਲ ਤੇ ਸਵਾਰ , ਤੋਤੇਰੰਗੀ  ਨਾਭੇਸ਼ਾਹੀ ਪਗੜੀ ਹੇਠ ਕਾਲਾ ਚਸ਼ਮਾਂ ਲਾਈ , ਫਿਕਸੋ ਨਾਲ ਜਮਾਈ ਨਿੱਕੀਨਿੱਕੀ ਦਾਅੜ੍ਹੀ ਵਾਲੇ ਗੋਲਭਰਵੇਂ ਚਿਹਰੇ ਨੂੰ ਬਰੂਹਾਂ ਤੱਕ ਆਉਂਦਿਆਂ ਕਿਸੇ ਵੀ ਨਾ ਪਛਾਣਿਆਂ

ਡਿਗੂੰਡਿਗੂੰ ਕਰਦੇ ਬਾਹਰਲੇ ਬੂਹੇ ਤੋਂ ਬਾਹਰਬਾਹਰ ਈ ਮੋਟਰਸਾਇਕਲ ਖੜਾ ਕਰਕੇ, ਉਸ ਨੇ ਪਲ ਕੁ ਲਈ ਘਰ ਦੀ ਟੁੱਟੀ ਖੁਸੀ ਹਾਲਤ ਨੂੰ ਪੰਜਸੱਤ ਸਾਲ ਪਹਿਲਾਂ ਵਾਲੇ ਆਪਣੇ ਹਾਲ ਨਾਲ ਹਾਣ ਕੀਤਾ , ਪਰੰਤੂ ਹੀ ਛਿੰਨ ਗਰਮਕੋਟ ਦੀ ਅੰਦਰਲੀ ਜੇਬ ਅੰਦਰ ਪਈ ਪਾਸਬੁੱਕ ਦੇ ਪੰਨਿਆਂ ਦੇ ਲਿਖੇ ਅੰਕੜਿਆਂ ਨੇ ਅੰਗੜਾਈ ਭਰੀ ਤੇ ਮੁੜਕੇ ਪੈਰੀਂ ਉਹ ਮੋਟਰਸਾਇਕਲ ਰੇੜ੍ਹ ਸ਼ਹਿਰ ਦੇ ਰਾਹ ਤੁਰਦਾ ਬਣਿਆ

ਚੜ੍ਹਦੀ ਬਾਹੀ ਭਾਈਆਂ ਦੇ ਚੁਬਾਰੇ ਦੀ ਪਲੱਸਤਰ ਕੀਤੀ ਕੰਧ ਤੋਂ ਬਿਨਾਂ ਕੱਚੀ ਵਲਗਣ ਅੰਦਰ ਘਿਰੇ ਛੋਟੇ ਜਿਹੇ ਵਿਹੜੇ ਵਿਚ ਉੱਗੀ ਜਾਮਣ ਦੇ ਮੁੱਢ ਦੁਆਲੇ ਬਣਾਈ ਕੱਚੀ ਖੁਰਲੀ ਵਿਚ ਤੂੜੀ ਦਾ ਟੋਕਰਾ ਸੁਟਦੇ ਹੌਲਦਾਰ ਨੇ ਬਰੂਹੋਂ ਬਾਹਰ ਖੜੇ ਬੱਲੀ ਨੂੰ ਪਛਾਣ ਤਾਂ ਲਿਆ , ਪਰ ਮੋਟਰਸਾਇਕਲ ਦੇ ਮੁੜਦਿਆਂ ਸਾਰ ਉਸ ਦੇ ਭਰਵੱਟਿਆਂ ਤੇ ਉੱਗੇ ਧੌਲੇ ਅੱਖਾਂ ਦੀਆਂ ਝਿਮਣੀਆਂ ਤੱਕ ਲਮਕ ਆਏ ਨਿੱਘੀਨਿੱਘੀ ਧੁੱਪ ਦੇ ਹੁਸੜ ਵਿਚ ਘਿਰਿਆ , ਉਹ ਉਦੋਂ ਤੱਕ ਨੀਵੀਂ ਪਾਈ ਖੜਾ, ਅਤੀਤ ਦੀ ਹਨੇਰੀ ਕੁੱਖ ਅੰਦਰ ਠੇਡੇ ਖਾਂਦਾ ਰਿਹਾ , ਜਦ ਤੱਕ ਹੌਲਦਾਰਨੀ ਦਾ ਕੜਾਕ ਕਰਦਾ ਪ੍ਰਸ਼ਨ ਉਸਦੀ ਪਿੱਠ ਵਿਚ ਨਾ ਆ ਵੱਜਾਕੌਣ ਸੀਹਾ…..? ‘

ਪਛਾਨਣਚ ਨਈਂ ਆਇਆ ….’ ਆਖ ਕੇ ਹੌਲਦਾਰ ਨੇ ਉਪਰੋਂ ਉਪਰੋਂ ਤਾਂ ਉਸ ਦੀ ਪੁੱਛਪੜਤਾਲ ਭਾਵੇਂ ਟੋਕ ਦਿੱਤੀ , ਪਰ ਅੰਦਰੋਂਅੰਦਰ ਉਹ ਅੱਗਭਬੂਕਾ ਹੋ ਉੱਠਿਆ ਉਸ ਦਾ ਜੀਅ ਕੀਤਾ ਕਿ ਦਿਲ ਤੇ ਪਏ ਭਾਰ ਨੂੰ ਪਰੈਣੀ ਨਾਲ ਹੌਲਦਾਰਨੀ ਉੱਤੇ ਝਾੜ ਕੇ ਹਲਕਾ ਕਰੇ, ਤੇ ਚੀਕਚੀਕ ਕੇ ਆਖੇ –‘ ਉਹਉਹਤੇਰੀ ਮਾਂ ਦਾ ਬੱਲੀ ਥਾ ਮੇਰਾ ਪੁੱਤਰ ਬਲਵਿੰਦਰਜੀਤ ਪਰ , ਮੂੰਹ ਚੜ੍ਹੀਆਂ ਗਾਲ੍ਹਾਂ ਦੀ ਲੜੀਚ ਕੇਵਲ ਇਕਮਾਦਰ ਚੋ …….’ ਆਖ ਕੇ ਚੁੱਪ ਕੀਤਾ, ਉਸ ਸਾਰਾ ਗੁੱਸਾ ਅੰਦਰੋਅੰਦਰ ਪੀ ਗਿਆ ਅਤੇ ਨਿਢਾਲ ਹੋਇਆ ਬਰਾਂਡੇ ਦੀ ਛਤੀਰੀ ਨੂੰ ਦਿੱਤੀ ਥੱਮੀ ਨਾਲ ਖੜੀ ਮੰਜੀ ਡਾਹ ਕੇ ਸਾਰਾ ਦਿਨ ਲੰਮਾ ਪਿਆ ਰਿਹਾ

ਹੌਲਦਾਰਨੀ ਕੁੱਖੋਂ ਜੰਮੀਆਂ ਦੋ ਜੁਆਨ ਹੋ ਰਹੀਆਂ ਧੀਆਂਚੋਂ ਵੱਡੀ ਛਿੰਦੋ ਨੂੰਵਾਜ ਮਾਰ ਕੇ ਫੜਾਈ ਲੌਢੇ ਵੇਲੇ ਦੀ ਚਾਹ ਪੀ ਕੇ , ਆਪਣੇ ਢਾਈ ਤਿੰਨ ਖੇਤਾਂ ਵਿਚ ਨਿਸਰਦੀ ਕਣਕ ਬੰਨ੍ਹੇ ਜਾ ਬੈਠਾ ਓਥੋਂ ਉੱਠ ਕਈਆਂ ਚਿਰਾਂ ਤੋਂ ਖਰਾਬ ਪਏ ਤਿਕਾਵੀ ਤੇ ਲਏ ਟਿਊਬਵੈਲ ਦੇ ਇੰਜਣ ਤੋਂ ਬੋਰੀ ਚੁੱਕ ਕੇ,,ਉਸ ਉੱਪਰ ਜੰਮੀਂ ਮੋਟੀ ਮੈਲ ਨੂੰ ਧੁਆਂਖੀਆਂ ਨਜ਼ਰਾਂ ਨਾਲ ਦੇਖਦਾ ਰਿਹਾ ਨਾਲ ਚਿਮੜਿਆਂ ਕੱਖਕਾਣ ਛੰਡ ਕੇ ਉਸ ਨੇ ਬੋਰੀ ਮੁੜ ਇੰਜਣ ਦੇ ਹੈਡ ਉਤੇ ਸੁੱਟ ਦਿੱਤੀ ਤੇ ਹੱਥਾਂ ਤੋਂ ਮੈਲ ਦੀਆਂ ਬੱਤੀਆਂ ਉਧੇੜਦਾ , ਤੂੜੀ ਦੇ ਕੁੱਖ ਵਲ੍ਹ ਸਰਕ ਤੁਰਿਆ ਕਣਕ ਦੀ ਪਹਿਲੀ ਗੋਡੀ ਵੇਲੇ ਘੋੜੀਵਾਲੇ ਤੋਂ ਖਰੀਦ ਕੇ ਲਕੋਈ , ਅਧੀਓਂ ਵੱਧ ਬੱਚਦੀ ਢੇਰਮਾਰਕਾ , ਚਾਦਰ ਦੀ ਬੁੱਕਲ ਹੇਠ ਨੱਪ ਕੇ, ਉਹ ਲੰਬੜਾਂ ਦੀ ਚਲਦੀ ਬੰਬੀ ਦੇ ਪੱਕੇ ਚਲ੍ਹੇ ਤੇ ਜਾ ਬੈਠਾ , ਆਥਣ ਵੇਲੇ ਤੱਕ ਪੀਂਦਾ ਰਿਹਾ

ਨੱਕੇ ਲਾਉਂਦੇ ਗੇਂਦੇ ਮਜ਼੍ਹਬੀ ਨੂੰ ਚਾਹ ਪਾਉਣ ਲਈ ਕੋਠੇ ਦੀ ਕੰਧ ਵਿਚ ਗੱਡੀ ਕਿੱਲ ਨਾਲ ਲਟਕਦਾ ਸਿਲਵਰ ਦਾ ਮੱਘ ਧੋਸੁਆਰ ਕੇ ਪਾਈ ਦੇਸੀ ਦਾਰੂ ਜਿਉਂਜਿਉਂ ਹੌਲਦਾਰ  ਅੰਦਰ ਹੋਰ ਅੰਦਰ ਲਹਿੰਦੀ ਗਈ , ਤਿਉਂਤਿਉਂ , ਘਰ ਦੀਆਂ ਬਰੂਹਾ ਤੋਂ ਪਰਤ ਕੇ ਮੁੜੇ ਬਲਵਿੰਦਰਜੀਤ ਪਿੱਛੇ ਤੁਰਦਾਦੌੜਦਾ ਉਹ ਦੂਰ, ਬਹੁਤ ਦੂਰ ਪਿਛਾਂਹ , ਪਿਛਾਂਹ ਵਲ ਨੂੰ ਨਿਕਲਦਾ ਗਿਆ।

.. ਮੁੱਸ ਫੁੱਟਦੇ ਬੰਸੇ ਨੂੰ ਜੁਆਲੇਗੱਪੀ ਨੇ ਦੋ ਪੀਪੇ ਘਿਓ ਚਾਰ ਕੇ ਏਨਾ ਸੋਹਣਾਸੁਨੱਖਾ ਗਭਰੂ ਕੱਢਿਆ ਸੀ ਕਿ ਦੂਰਪਾਰ ਦੇ ਉਸ ਦੇ ਸਾਕਸਬੰਧੀ ਵੀ ਉਸ ਨੂੰ ਰਾਮਸੱਤ ਕਹਿਣ ਲਈ ਦੂਜੇ ਚੌਥੇ  ਗੇੜੇ ਮਾਰਨ ਲੱਗ ਪਏ ਪਿੱਪਲ ਹੇਠਲੇ ਵੱਡੇ ਖੂਹ ਤੋਂ ਘੜੇ ਭਰਨ ਆਇਆਂ ਗਲ੍ਹੀਗੁਆਂਡ ਦੀਆਂ ਮੁਟਿਆਰਾਂ ਵੀ ਉਸਨੂੰ ਖੇਤਬੰਨੇ ਨਿਕਲਦੇ ਨੂੰ ਤਿਰਛੀਆਂ ਨਜ਼ਰਾਂ ਨਾਲ ਦੇਖਦੀਆਂ , ਆਪੋ ਵਿ ਚਦੀ ਚੂੰਡੀਆਂ ਭੋਰਦੀਆਂ ਰਹਿੰਦੀਆਂ ਪਰ, ਉਸ ਦਿਨ ਤਾਂ ਪਾਣੀ ਸਿਰ ਉਤੋਂ ਦੀ ਲੰਘਣ ਲੱਗਾ ਸੀ , ਜਿਸ ਦਿਨ ਲੰਬੜਾਂ ਦੀ ਪਾਲੀ , ਮੁਕਲਾਵੇ ਆਈ ਛੋਟੀ ਭਰਜਾਈ ਨਾਲ ਬਾਹਰਅੰਦਰ ਗਈ ਨੇ , ਬੰਬਰ ਦੀ ਬਾਰੀਕ ਚੁੰਨੀ ਤਾਣ ਕੇ ,ਸਾਂਝੇ ਬੰਨ੍ਹੇ ਤੇ ਖੜੀ ਨੇ , ਉਸ ਦੀਆਂ ਅੱਖਾਂ ਅੰਦਰ ਝਾਕਦੀ ਨੇ ਤਰਲਾ ਜਿਹਾ ਲਿਆ ਸੀਹੈਧਰ ਨਾ ਜਾਹਅੜਿਆ ,ਭਾਬੀ ਬਾਅਰ ਬੈਠੀ ਆ …..ਤੇ ਜਦ ਉਹਨਾਂ ਦੋਨਾਂ ਦੇ , ਬੰਨੇਬਸੀਮੇਂ ਮਿਲਦੇ ਰਹਿਣ ਦੀਆਂ ਕਨਸੋਆਂ ਗੱਪੀਆਂ ਵਿਹੜੇ ਆ ਖਿਲਰੀਆਂ , ਤਾਂ ਜੁਆਲਾ ਸਹੁੰ ਦੱਬੇ ਪੈਰੀਂ ਰਹੀਮਪੁਰੀਏ ਸਾਂਡੂ ਰਾਹੀਂ ਬੰਸੇ ਲਈ ਸਾਕ ਪੱਕਾ ਕਰ ਆਇਆ ਖੁਲ੍ਹੇ ਆਕਾਸ਼ ਅੰਦਰ ਤਾਰੀਆਂ ਲਾਉਂਦਾ ਬੰਸਾ ਗੁਲੇਲ ਨਾਲ ਫੁੰਡੇ ਪੰਛੀ ਵਾਂਗ ਫੜਫੜਾਉਂਦਾ, ਆਖਿਰ ਇਕ ਦਿਨ ਭਰਤੀ ਹੋ ਕੇ ਪਾਲੀ ਤੋਂ ਵੀ ਓਨਾਂ ਹੀ ਦੂਰ ਚਲਾ ਗਿਆ ਸੀ ਜਿੰਨਾ ਅਪਣੀ ਬਹੂ ਸ਼ਿੰਦਰ ਤੋਂ

ਰੀਕਰੂਟੀ ਕਰਦਿਆਂ ਝੰਭੇ ਹੋਏ ਸਰੀਰ ਅਤੇ ਭਰਵੀਂ ਆਈ ਦਾੜ੍ਹੀ ਨਾਲ ਭਰੀਆ ਖਾਖਾਂ ਵਾਲਾ, ਅਗਲੇ ਵਰ੍ਹੇ ਛੁੱਟੀ ਆਇਆ ਬੰਸਾ , ਜੱਦ ਪੈਲੀਬੰਨੇ ਵਲ ਨਿਕਲਿਆ ਤਾਂ ਸ਼ਹਿਰੋਂ ਪੜ੍ਹ ਕੇ ਆਉਂਦੀ ਪਾਲੀ ਵੀ ਹੋਰਨਾਂ ਵਾਂਗ ਉਸ ਨੂੰ ਅਣਗੌਲਿਆ ਕਰਕੇ ਕੋਲੋਂ ਦੀ ਲੰਘ ਗਈ ਸੀ ਪੱਬਾਂ ਭਾਰ ਤੁਰਦਾ ਬੰਸਾ , ਬੱਸ ਏਨੇ ਕੁ ਹਿਲੂਣੇ ਨਾਲ ਹਿੱਲਿਆ , ਉਹਨੀਂ ਪੈਰੀਂ ਪਰਤ ਕੇ ਆਪਣੀ ਸ਼ਿੰਦਰ ਕੋਲ ਜਾ ਬੈਠਾ ਨਿੱਕਿਆਂਨਿੱਕਿਆਂ ਗੱਲਾਂ ਦੇ ਗਪੌੜ ਬਣਾਉਂਦਾ , ਪੂਰੀ ਛੁੱਟੀ ਕੱਟ ਕੇ ਵਾਪਸ ਮੁੜ ਗਿਆ

ਅਗਲੀ ਛੁੱਟੀ ਆਉਣ ਤੋਂ ਪਹਿਲਾਂ ਹੀ , ਉਸ ਦੇ ਘਰ ਮੁੰਡਾ ਜੰਮਣ ਦੀ ਤਾਰ , ਉਸਦੀ ਯੂਨਿਟ ਪਹੁੰਚ ਗਈ , ਵੱਡੇ ਸਾਬ੍ਹ ਨੂੰ ਦੋਹਰਾਤਿਹਰਾ ਸਲੂਟ ਮਾਰ, ੳਹ ਚਾਰ ਵੱਜੇ ਦੀ ਗੱਡੀ ਪਿੰਡ ਦੇਰੇਲਟੇਸ਼ਣਤੇ ਆ ਉਤਰਿਆ , ਆਪਣੀ ਕਿੱਟਬਕਸਾ ਸਟੇਸ਼ਨਮਾਸਟਰ ਕੋਲ ਟਿਕਾ, ਉਹਦੇ ਨਾਲ ਰੱਮ ਦੇ ਚਾਰ ਪੈਗ ਸਾਂਝੇ ਕਰਕੇ, ਉਹ ਤਰਕਾਲਾਂ ਦੇ ਝਸਮੁਸੇ ਅੰਦਰ ,ਪੁੱਠੇ ਹੱਥ ਦੇ ਬਕਰੇ ਬੁਲਾਉਂਦਾ ਪਿੰਡ  ਦੇ ਐਨ ਗੋਰੇ ਆ ਅੱਪੜਿਆ ਸ਼ਿਵਦੁਆਲੇ ਵਾਲੇ ਮੋੜ ਮੁੜਦਿਆਂ, ਉਸ ਨੇ ਖਾਲੀ ਕੀਤੀ ਬੋਤਲ ਵਗਾਹ ਕੇ ਖੇਤਾਂ ਅੰਦਰ ਉਲਾਰ ਸੁੱਟੀ ਤੇ  ਖੱਬਾ ਹੱਥ ਢਿੱਲੇ ਬੁਲ੍ਹਾਂ ਤੇ ਰੱਖ ਕੇ ਪੂਰੇ ਜ਼ੋਰ ਦੀ ਕਿਲਕਾਰੀ ਮਾਰੀ ..ਬੱਗ….ਬੱਖਦਰੂਓਓਂ….ਓਂ….

ਮੰਦਰ ਅੰਦਰ ਸ਼ਿੳ ਦੀ ਮੂਰਤੀ ਤੇ ਸ਼ਿਵਲਿੰਗ ਨੂੰ ਛਿੱਟੇ ਮਾਰਦਾ ਸ਼ਰਧੂਪੁਜਾਰੀ ਬਿਨਾਂ ਧੂਫ਼ਟਿੱਕਾ ਕੀਤਿਆਂ –“ਹਰੇ ਓਮ….ਹਰੀ ਓਓਮ, ਰਾਕਸ਼ੱਸ਼ ਬੁੱਧੀ ….ਪਰੇਤ ਬਿਰਤੀ…….”ਬੁੜਬੜਾਉਂਦਾ ਛੇਤੀ ਨਾਲ ਆਪਣੀ ਕੋਠੜੀ ਅੰਦਰ ਜਾ ਵੜਿਆ ਤੇ ਅੰਗੀਠੀ ਸੇਕਦੀ ਪੁਜਾਰਨ ਦੇ ਐਨ ਨੇੜੇ ਢੁੱਕ ਕੇ ਬੈਠਾ, ਢਾਰੇ ਨੂੰ ਅੰਦਰੋਂ ਕੁੰਡੀ ਚਾੜ੍ਹ ਓਨਾਂ ਚਿਰ ਛੋਟੀ ਘੰਟੀ ਜ਼ੋਰ ਦੀ ਖ਼ੜਕਾਉਂਦਾ ਹਰੀ ਓਮ ਜੈ ਜਗਦੀਸ਼ ਹਰੇ….ਹਰੇ….ਹਰੇ…’ ਦੀ ਪਹਿਲੀ ਪੰਗਤੀ ਤੇ ਅਟਕਿਆ ਰਿਹਾ ਸੀ , ਜਿੰਨਾਂ ਚਿਰ ਬੰਸੇ ਦੀਆਂ ਗੂੰਜਦੀਆਂ ਚੀਕਾਂ ਉਸਦੇ ਕੰਨਾਂ ਅੰਦਰ ਖ਼ਲਬਲੀ ਮਚਾਉਂਦੀਆਂ ਰਹੀਆਂ ਸਨ

ਸਕੂਲ ਦੇਹਾਤੇ ਅੰਦਰ ਕੌੜਕੱਬਡੀ ਖੇਲਦੇ ਛੋਟੇਵੱਡੇ ਨਿਆਣੇ ਤਾਂ ਰੌਲੇਰੱਪੇ ਤੋਂ ਡਰਦੇ ਘਰੋਘਰੀ ਖਿਸਕ ਗਏ ,ਪਰ ਭਾਗੋ ਝੀਊਰੀ ਦੀ ਬੁਝੀ ਭੱਠੀ ਦੇ ਸੇਕ ਦੁਆਲੇ ਝੁਰਮਟ ਬਣੀ ਮੁੰਢੀਰ ਨੇ ਉਸਦਾ ਰਾਹ ਰੋਕਦਿਆਂ ਬੰਸੇ ਨੂੰ ਵੰਗਾਰਿਆ ਸੀ

ਕੇੜ੍ਹਾ ….ਓਏ……! ’

ਗੁਲਾਬ , ਸਾਬ੍ਹ ਜੀ …… ਬਾਈ ਬਤਾਲੀ ਤੇਤੀ  ਨੌਂ ਮੱਚਲੀ ਰੌਂਅ ਅੰਦਰ ਲੁੜਕਦੇ ਬੰਸੇ ਨੇ , ਗਸ਼ਤੀ ਕੋਡ ਤੇ ਆਪਣੇ ਫੌਜੀਨੰਬਰ ਨੂੰ ਖਾਹਮੁਖਾਹ ਰਲ੍ਹਗੱਡ ਕਰ ਦਿੱਤਾ

ਨੌਂ ਆ ਕਿ ਦਸ ਨੰਬਰ ….? ਭਗਵਾਨੇ ਛੌਹਰ ਦੀ ਹਿਰਖਿਆ ਬੋਲ੍ਹ ਹੱਥੋਹੱਥ , ਫੌਜੀ ਵਰਦੀ ਦੁਆਲੇ ਆ ਚਿਪਕਿਆ

ਕੋਈ ਹੱਡੀਪਸਲੀ ਜਲਾਂਦੀ ਆ ਤੇਰੀ ਓਏ …. ? ਬੂਟੇ ਘੁੱਗੀ ਦੀ ਭਵਕ, ਉਸਦੇ ਪੈਰਾਂ ਨੂੰ ਥਾਏਂ ਜੂੜ ਕੇ, ਧੁੱਦਲ ਮਿੱਟੀ ਉੱਤੇ ਵਿੱਛ ਗਈ

ਇਹ ਮਜ਼ਬ੍ਹੀਆਂ ਦੀ ਢੱਕੀ ਨਈਂ , ਚੀਮਿਆਂ ਦੀ ਪੱਤੀ ਆ ….. ਮੂੰਹ ਤੇ ਛਿੱਕਲੀ ਲਾ ਕੇ ਤੁਰਦਾ ਬਣ, ਨਈਂ ਤਾਂ ਜਾਹਜਾਂਦੀਏਹੋਰ ਈ ਚੰਦ ਚੜ੍ਹ ਜੂ …… ਗਾਮੇਂ ਡਫੱਲ ਨੇ ਬਗਲ ਹੇਠ ਨੱਪੀ ਡਾਂਗ ਬੰਸੇ ਸਾਹਮਣੇ ਕਰਦਿਆਂ ਤੜੀ ਦਿੱਤੀ

ਨਈਂ ਸਾਬ੍ਹ, ਹਮ ਐਰਗੈਰ ਨਈਂ , ਦੁਸ਼ਮਣ ਨਈਂ ….ਹੱਮ , ਹੱਮ ਤੋਂ ਬੇਸਾ ਸਿੰਘ ਪੁੱਤਰ ਜੁਆਲਾ ਸਿੰਘ ਗੱਪੀ …. ਰੱਮ ਦੇ ਨਸ਼ੇ ਅਤੇ ਸਿਰ ਉੱਤੇ ਆ ਬਣੀ ਆਫ਼ਰ ਦੇ ਡਰ ਨਾਲ ਲੁਟਕਦੇ ਬੰਸੇ ਨੇ ਛਿੱਥਾ ਜਿਹਾ ਪੈਂਦਿਆਂ , ਇਕ ਦੱਮ ਪੈਂਤੜਾ ਬਦਲ ਲਿਆ ਸੀ

-….ਓਏ , ਇਹ ਤਾਂ ਬੰਨ ….ਸਆ….……, ਆਪਣਾ ਫੌਜੀ ਕੀਪੇ ਪਾੜ੍ਹੇ ਦੀ ਪਛਾਣ ਕੱਢਣ ਤੇ ਜੱਫੀਆਂ ਪਾਉਂਦੀ ਸਾਰੀ ਜੁੰਡਲੀ ਨੇ ਉਸਦੇਪੈਰ ਹੇਠਾਂ ਨਹੀਂ ਸਨ ਲੱਗਣ ਦਿੱਤੇ ਉਸਦੇ ਮੋਢੇ ਨਾਲ ਲਟਕਦੇ ਬੈਗ ਅੰਦਰ ਬੋਤਲ ਟੋਹ ਕੇ ਤਾਂ ਗਾਮਾਂ ਉਸ ਨਾਲ ਸੁਰੇਸ਼ ਵਾਂਗ ਚੁੱਮੜ ਹੀ ਗਿਆ ਸੀ ਉਸਨੂੰ ਘਰ ਪੁਜਦਾ ਕਰਕੇ ਬਾਕੀ ਸਾਰੀ ਵਹੀਰ ਤਾਂ ਰੇੜੀਆਂਪਤਾਸੇ ਲੈ ਕੇ ਮੁੜਦੀ ਬਣੀ , ਪਰ ਗਾਮਾਂ , ਬੂਟੀ ਤੇ ਭਗਵਾਨਾ, ਪੂਰੀ ਬੋਤਲ ਖਾਲੀ ਕਰਕੇ ਭੰਗੜਾ ਪਾਉਂਦੇ , ਕਿਲਕਾਰੀਆਂ ਮਾਰਦੇ ਅੱਧੀ ਰਾਤ ਟਪਾ ਕੇ ਪਰਤੇ  ਸਨ

ਅਗਲੇ ਦਿਨ ਸਵੱਖਤੇ ਉੱਠ ਕੇ ਬੰਸਾ , ਕਾਕਾ ਦੇਖਣ ਲਈ ਸਹੁਰੇ ਜਾਣ ਨੂੰ ਤਿਆਰ ਹੋਇਆ , ਸ਼ੀਸ਼ੇ ਸਾਹਮਣੇ ਖੜਾ ਪ੍ਰੈਸ ਕੀਤੀ ਵਰਦੀ ਦਾ ਰੌਹਬਸ਼ੋਅਰ ਭਾਂਪ ਰਿਹਾ ਸੀ ਕਿ ਸ਼ਿੰਦਰ ਦੇ ਤਾਏ ਦਾ ਪੁੱਤ ਦੇਬਾ ,ਟੁੱਟੀਖੁੱਸੀ ਹਾਲਤ ਅੰਦਰ ਵਿਹੜੇ ਵੜ੍ਹਿਆ, ਚੁਲ੍ਹੇ ਲਾਗੇ ਬੈਠੀ ਬੰਸੇ ਦੀ ਮਾਂ ਕੋਲ ਬੈਠ ਕੇ ਡੁਸਕਣ ਲੱਗ ਪਿਆ ਹੰਡੀਵਰਤੀ ਕਿਸ਼ਨੋ ਨੂੰ ਵਾਪਰ ਚੁੱਕੀ ਹੋਣੀ ਸਮਝਣ ਵਿਚ ਰਤੀ ਭਰ ਅੜਚਨ ਨਾ ਆਈ , ਪਰ  ਅਗਲੇ ਹੀ ਛਿੰਨ ਪੋਤਰੇ ਦੀ ਥਾਂ ਨੂੰਹ ਦੇ ਮਰਨ ਦੀ ਖ਼ਬਰ ਸੁਣ ਕੇ ਢਹਿਢੇਰੀ ਹੋਣ ਤੋਂ ਜ਼ਰਾ ਸੰਭਲ ਗਈ ਬਾਹਰ ਵਿਹੜੇ ਦਾ ਰੋਣਕੁਰਲਾਣ ਸੁਣ ਕੇ ਪਿਛਲੇ ਅੰਦਰੋਂ ਨਿਕਲਿਆ ਬੰਸਾ, ਸ਼ਿਦਰ ਦੇਨਾ ਰਹਿਣਦੀ ਖ਼ਬਰ ਸੁਣ ਕੇ ਬਿਲਕੁਲ ਉਸੇ ਤਰ੍ਹਾਂ ਈ ਸੁੰਨਵੱਟਾ ਹੋ ਗਿਆ ਸੀ ……ਜਿਵੇਂ ਦੁਪਹਿਰਾਂ ਵੇਲੇ ਤੋਂ ਸ਼ਿੰਦਰ ਦੀ ਬਚਦੀ ਇਕੋਇਕ ਨਿਸ਼ਾਨੀ ਦੋ ਬਰੂਹੋਂ ਬਾਹਰਬਾਹਰ ਮੁੜ ਜਾਣ ਕਾਰਨ ਹੋਇਆ ਪਿਆ ਸੀ ਖੁਰਲੀ ਬੱਧੇ ਹਾਲੀ ਪਸ਼ੂਆਂ ਨੂੰ ਤੂੜੀ ਦਾ ਟੋਕਰਾ ਸੁੱਟਣ ਪਿਛੋਂ ਨਿਸਲ ਹੋਏ ਉਸ ਦੇ ਅੰਗਪੈਰ , ਗਈ ਰਾਤ ਤੱਕ ਲਾਟਾਂ ਕੱਢਦੀ ਪੌਣੀ ਪੀ ਕੇ ਲੰਬੜਾਂ ਦੇ ਚੁਲ੍ਹੇ ਤੋਂ ਉੱਠਣ ਦਾ ਸਾਹਸ ਇਕੱਠਾ ਨਹੀਂ ਸਨ ਕਰ ਸਕੇ ਕੁਵੇਲੇ ਹੋਏ ਤੱਕ ਰੁਮਕਦੀ ਠੰਢੀ ਸੀਤ ਪੱਛੋਂ ਤਾਂ ਉਸ ਸਮੇਤ , ਨੱਕੇ ਮੋੜਦੇ ਕਾਮਿਆਂ ਨੂੰ ਵੀ ਘਰੋਂਘਰੀ ਮੋੜਣ ਵਿੱਚਸਫ਼ਲ ਨਹੀਂ ਸੀ ਹੋਈ , ਪਰ ਬਿਨਾ ਵਾਰੀਓਂ ਕੱਟੀ ਗਈ ਸਾਰੇ ਹਾਰ ਦੀ ਬਿਜਲੀ , ਚਾਨਣਚਮਕਦੇ ਸਿੱਲ੍ਹੀ ਕਣਕ ਦੇ ਬੰਨ੍ਹਿਆਂ ਨੂੰ ਘੁੱਪਹਨੇਰੇ ਅੰਦਰ ਲਪੇਟ ਕੇ ਕਿਧਰੇ ਛਾਊਂਮਾਊਂ ਹੋ ਗਈ ਚੁਲ੍ਹੇ ਦੀ  ਮੌਣ ਤੋਂ ਉੱਠ, ਫਿਰਨੀ ਵਲ੍ਹ ਨੂੰ ਲੜਖੜਾਉਂਦਾ ਤੁਰਿਆ ਹੌਲਦਾਰ , ਲੰਬੜਾਂ ਨਾਲ ਸਾਂਝੇ ਆਪਣੇ ਉਸੇ ਬੰਨ੍ਹੇ ਤੇ ਸਹਿਵਨ ਆ ਖੜਾ ਹੋਇਆ , ਜਿਸ ਦੇ ਖੜੀ ਪਾਲੀ ਨੇ ਉਸ ਨੂੰ ਇਕ ਵਾਰ ਬਾਹਾਂ ਖਿਲਾਰ ਕੇ ਅੱਗੇ ਜਾਣ ਤੋਂ ਰੋਕਿਆ ਸੀ ਉਸ ਨੂੰ ਜਾਪਿਆ ਜਿਵੇਂ ਵਰ੍ਹਿਆਂ ਬੱਧੀ ਪਿਛਾਂਹ ਰਹਿ ਗਈ ਘਟਨਾ  ਦਾ ਪ੍ਰਛਾਵਾਂ, ਹੁਣ ਵੀ ਲੰਬੜਾਂ ਵਾਲੇ ਪਾਸਿਉਂ ਆਉਂਦਾ ਉਸ ਨੂੰ ਛਿਛਕਾਰ ਕੇ, ਅਗਾਂਹ ਜਾਣ ਤੋਂ ਰੋਕ ਰਿਹਾ ਹੋਵੇ –‘ਡੀ…’ , ਹੈਧਰ ਨਾ ਜਾਹਾ , ਤੇਰੀ ….ਵੱਡੀ ਕੁੜੀ ਛਿੰਦੋ ਬਾਅਰ ਬੈਠੀ ਆ …..

ਸ਼ਰਮ ਨਾਲ ਪਾਣੀਓਂਪਾਣੀ ਹੋਇਆ , ਤੇਜ਼ ਕਦਮੀਂ ਬੰਨ੍ਹੇ ਮਧੋਲਦਾ, ਉਹ ਬੋਰੀ ਨਾਲ ਢੱਕੇ ਆਪਣੇ ਇੰਜਣ ਹੇਠ ਬੀੜੇ ਟਾਹਲੀ ਦੇ ਬੱਤੇ ਦਾ ਠੇਡਾ ਖਾ ਕੇ ਕੱਚੇ ਚੁਲ੍ਹੇ ਅੰਦਰ ਰੋੜਿਆਂ ਤੇ ਡਿੱਗ ਪਿਆ ਹੰਭਲਾ ਮਾਰ ਕੇ ਉੱਠਿਆ, ਉਹ ਖੁਲ੍ਹੀ ਤਹਿਮਤ ਦਾ ਲੜ ਨੱਪਣ ਲਈ ਰਤਾ ਮਾਸਾ ਟੇਢਾ ਹੀ ਹੋਇਆ  ਸੀ , ਕਿ ਇਕ ਵਾਰ ਫਿਰ ਪਾਣੀ ਮੰਗਦੀ ਆਪਣੀ ਕਣਕ ਅੰਦਰ ਲੁੜਕ ਗਿਆ ਉੱਚੇ ਬੰਨ੍ਹੇ ਦਾ ਆਸਰਾ ਲੈ ਕੇ ਉੱਠਣ ਤੋਂ ਪਹਿਲਾਂ ਉਸਨੇ ਢਿੱਲੇ ਬੁਲ੍ਹਾਂ ਤੇ ਪੁੱਠਾ ਹੱਥ ਧਰ ਕੇ ਜ਼ੋਰ ਦੀ ਕਿਲਕਾਰੀ ਮਾਰੀ…..ਹਤ , ਕੇੜ੍ਹਾ…..ਓ ਮਾਦਰ ਚੋਦੁਸ਼ਮਣ …..ਭੂਤਨੀ ਕਾ , ਜਸੂਸ ….ਥੱਮ ….ਹੈਂਡਜ਼ ਅੱਪ ……

ਘੜੀ ਭਰ ਲੁਟਕਿਆ ਰਹਿਣ ਪਿਛੋਂ ,ਡਿਗਦਾਡੋਲਦਾ ਉਹ ਹੰਭਲਾ ਮਾਰ ਕੇ ਫਿਰ ਉੱਠ ਖੜਾ ਹੋਇਆ ਮੋਨੀ ਸਾਧ ਦੇ ਡੇਰੇ ਤੋਂ ਆਈ ਸੰਖ ਦੀ ਉੱਚੀ ਹੂਕ , ਗਗਨ਼ਂ ਚੜ੍ਹੇ ਹੌਲਦਾਰ ਨੂੰ ਸਗੋਂ ਮਚਲਦਾ ਕਰ ਗਈ ਤੇ ਚੀਕਾਂਬੁਲਬੁੱਲੀਆਂ ਨਾਲ ਗੂੰਜਦੀ ਸੀਤਠੰਢੀ ਫਿਜ਼ਾ , ਕਣਕਾਂ ਮਿਧਦੀ , ਹਿੰਮਤ ਕਰ ਕੇ ਪਿੰਡ ਨੂੰ ਜਾਂਦੀ ਫਿਰਨੀ ਤੇ  ਆ ਚੜ੍ਹੀ ਉਸਦੀ ਢਿਲਕੀ ਚਾਦਰ ਤੇ ਅੱਧੜਵੰਜੀ ਖੇਸੀ ਦੇ ਲਮਕਦੇ ਪੱਲੇ ਫਿਰਨੀ ਤੇ ਖਿੱਲਰੇ ਕੱਖਕਾਣ ਉਤੋਂ ਦੀ ਘਸੀਟ ਹੁੰਦੇ ਆਖਿਰ ਉਸੇ ਚੁਰਾਹੇ ਕੋਲ ਆ ਪਹੁੰਚੇ , ਜਿੱਥੇ ਚਾਰ ਵਜੇ ਦੀ ਗੱਡੀਟੇਸ਼ਣੋ ਉੱਤਰੇ ਫੌਜ ਬੰਸੇ ਦਾ ਰਾਹ ਪਿੰਡ ਦੀ ਮੁੰਢੀਰ ਨੇ ਰੋਕ ਉਸਨੂੰ ਲਲਕਾਰਿਆ ਸੀ –‘ਕੇੜਾ….…..…..ਓਏ ! ਉਸ ਨੂੰ ਜਾਪਿਆ ਵੱਡੇ ਖੂਹ ਦੀ ਵੀਰਾਨ ਮੌਣ ਤੋਂ ਉੱਠ ਕੇ ਗਾਮਾਂ ਉਸ ਦੇ ਸਾਹਮਣੇ ਖੜਾ ਬਾਹਾਂ ਕੁੰਜ ਰਿਹਾ ਹੋਵੇ ਪੂਰੇ ਜ਼ੋਰ ਨਾਲ ਅੱਖਾਂ ਝਮਕ ਕੇ ਉਸ ਨੇ ਮੁੜ ਧਿਆਨ ਨਾਲ ਪਿੱਪਲ ਹੇਠਲੇ ਹਨੇਰੇ ਨੂੰ ਘੋਖਿਆ , ਪਰ ਸੁੰਨਮਸਾਨ ਚੁਰਾਹੇ ਅੰਦਰਖਿੱਲਰੇ ਉਸ ਦੇ ਹੌਂਕਦੇ ਸਾਹਾਂ ਤੋਂ ਸਿਵਾ ਉਸ ਥਾਂ ਕੁਝ ਵੀ ਉਸ ਦੀ ਨਜ਼ਰੀਂ ਨਾ ਪਿਆ ਘਬਰਾਇਆਘਬਰਾਇਆ ਉਹ ਪਿੱਪਲ ਹੇਠਲੇ ਹਨੇਰੇਚੋਂ ਨਿਕਲ ਆਪਣੇ ਘਰ ਦੀਆਂ ਬਰੂਹਾਂ ਵਲ ਨੂੰ ਦੌੜਨ ਵਾਂਗ ਤੁਰ ਪਿਆ , ਪਰ ਥੱਲੀ ਦੇ ਮੋਟਰ ਸਾਇਕਲ ਖੜਾ ਕਰਨ ਵਾਲੀ ਥਾਂ ਤੋਂਬਾਊਟਰਨਮਾਰ ਕੇ ਮੁੜ ਖੂਹ ਵਲ ਪਰਤ ਆਇਆ

ਬਰੂਹੋਂ ਬਾਹਰ ਹੋਈ ਹਲਕੀ ਜਿਹੀ ਬਿੜਕ ਸੁਣ ਕੇ, ਬਰਾਂਡੇ ਅੰਦਰ ਡਿੱਠੀ ਮੰਜੀ ਤੇ ਢਰੀ ਹੋਈ ਹੌਲਦਾਰਨੀ ਆਪਣੀ ਵਲੋਂ ਬੜੀ ਛੇਤੀ ਬਾਹਰ ਗਲੀ ਤੱਕ ਪਹੁੰਚੀ ਪਰ, ਤਦੋਂ ਤੱਕ ਹੌਲਦਾਰ ਮੁੜ ਪਿੱਪਲ ਹੇਠਲੇ ਹਨੇਰੇ ਨਾਲ ਇਕ ਮਿਕ ਹੋ ਚੁੱਕਾ ਸੀ ਬਿਨਾ ਕਿਸੇ ਝਿਜਕ ਕੇ ਉਹ ਰਵਾਂਰਵੀਂ ਮੁੜੇ ਜਾਂਦੇ ਹੌਲਦਾਰ ਕੋਲ ਪਹੁੰਚ ਗਈ ਤੇ ਜ਼ੋਰਦਾਰ ਕਾਸ਼ਨ ਵਰਗਾ ਦਬਕਾ ਮਾਰ ਕੇ ਬਾਹੋਂ ਫੜੀ ਘਸੀਟਣ ਵਾਂਗ ਫੜ ਕੇ ਉਸਨੂੰ ਘਰ ਮੋੜ ਲਿਆਈ

ਹਲਕੇ ਜਿਹੇ ਝਟਕੇ ਨਾਲ ਮੰਜੀ ਤੇ ਡਿਗਿਆ , ਉਹ ਥੋੜਾ ਕੁ ਚਿਰ ਹੌਲਦਾਰਨੀ ਦੀਆਂ ਕੌੜੀਆਂਕੁਸੈਲੀਆਂ ਸੁਣਦਾ ਰਿਹਾ , ਪਰ ਝੱਟ ਕੁ ਪਿਛੋਂ, ਉੱਪਰ ਤਾਣੀ ਗਧੋਲੀ ਦੇ ਨਿੱਧ ਨਾਲ ਨੀਂਦ ਵਰਗੀ ਬੇਸੁਰਤੀ ਅੰਦਰ ਲਪੇਟਿਆ ਗਿਆ

ਅਗਲੇ ਦਿਨ ਤੜਕਸਾਰ ਜਾਗ ਖੁਲ੍ਹ ਜਾਣ ਤੇ ਵੀ ਉਹ ਕਾਫੀ ਦਿਨ ਚੜ੍ਹੇ ਤੱਕ ਬਿਸਤਰੇ ਅੰਦਰ ਗੁੱਛਮਗੁੱਛਾ ਹੋਇਆ ਬੇਤਰਤੀਬੇ ਤਾਣੇਬਾਣੇ ਅੰਦਰ ਉਠਝਿਆ ਰਿਹਾ ਟੁੱਟੀ ਰੀਲ ਦੇ ਧਾਗਿਆ ਨੂੰ ਗੱਠਾਂ ਮਾਰਦੀ ਉਸਦੀ ਜਾਗਦੀ ਨੀਂਦ , ਜਿੰਨੀ ਵਾਰ ਵੀ ਵਰਤਮਾਨ ਦੇ ਚਿਤਰਪੱਟ ਤੇ ਲਿਸ਼ਕਾਰਾ ਮਾਰਨ ਦਾ ਯੋਤਨ ਕਰਦੀ , ਓਨੀ ਵਾਰ ਹੀ ਸ਼ਿੰਦਰ ਦਾ ਬਲਦਾ ਸਿਵਾ ਅਤੇ ਬੱਲੀ ਦਾ ਮੁੜਦਾ ਮੋਟਰ ਸਾਈਕਲ ਉਸ ਦੀਆਂ  ਅੱਖਾਂ ਸਾਹਮਣੇ ਆ ਖੜਾ ਹੁੰਦਾ

….ਨਾਨਕੇ ਘਰ ਅੰਦਰ ਪਲਦੇ ਬੱਲੀ ਨੂੰ ਜੁਆਲੇ ਗੱਪੀ ਨੇ ਸ਼ਰੀਕਾਂ ਤੋਂ ਡਰਦਿਆਂ , ਆਪਣੇ ਪਾਸ ਨਹੀਂ ਸੀ ਲਿਆਂਦਾ ਚਾਰ ਵਰ੍ਹੇ ਪਿਛੋਂ ਵਿਆਹੀ ਹੌਲਦਾਰਨੀ ਵੀ ਸੱਸਸਹੁਰੇ ਤੋਂ ਦੂਰ ਰਹਿੰਦੀ ਬੱਲੀ ਤੋਂ ਅਵੇਸਲੀ ਹੋਈ ਰਹੀ ਬਾਰੀਂ ਤੇਰੀਂ ਸਾਲੀਂ ,ਛਾਉਣੀਓਂਛਾਉਣੀ ਘੁੰਮਦੀ ਉਹ ਦੋ ਕੁੜੀਆਂ ਤੇ ਤੀਜੇ ਥਾਂ ਮੁੰਡਾ ਜੰਮ ਕੇ ਕਿਤੇ ਪਿੰਡ ਪਰਤੀ ਸੀ ਪੈਨਸ਼ਨ ਆਏ ਹੌਲਦਾਰ ਨੇ ਬਿਰਧ ਬਾਪੂ ਤੋਂ ਦਸਾਂਖੇਤਾਂਚੋਂ ਬਣਦਾ ਆਪਣਾ ਤੀਜਾ ਹਿੱਸਾ ਵੱਖ ਕਰਵਾ ਕੇ ਸਰਦੀਪੁਜਦੀ ਜੋਗ ਖਰੀਦ ਲਈ ਵਾਹੀਖੇਤੀ ਅੰਦਰ ਬਹੁਤੇ ਹੱਥਾਂ ਦੀ ਬਰਕਤ ਨੂੰ ਧਿਆਨ ਗੋਚਰੇ ਰਖਦਿਆਂ ਹੌਲਦਾਰ ਪੰਜਵੀਂ ਪਾਸ ਚੁੱਕੇ ਬੱਲੀ ਨੂੰ ਨਾਨਕਿਉਂ ਲੈ ਆਇਆ ਹੌਲਦਾਰਨੀ ਨੂੰ ਬੱਲੀ ਆਪਣੇ ਮੁਖਤਿਆਰੇ ਦਾ ਸ਼ਰੀਕ ਬਣ ਕੇ ਰੜਕਣ ਲੱਗਾ ਨਿੱਕੀ ਨਿੱਕੀ ਗੱਲ ਤੇ ਚਿੜ੍ਹਦੀ ਆਨੇ ਬਹਾਨੇ ਉਹ ਬੱਲੀ ਨੂੰ ਮਾਰਨਕੁਟਣ, ਝਿੜਕਣਝੰਭਣ ਦਾ ਕੋਈ ਮੌਕਾ ਹੱਥੋਂ ਨਾ ਗੁਆਉਂਦੀ

ਮਤਰੇਈ ਮਾਂ ਦੀ ਝਾੜਝੰਭ ਤੋਂ ਅੱਕਿਆ ਬੱਲੀ ਤਾਂ ਗਿਆਰਵੀਂ ਪਾਸ ਕਰਕੇ ਫਗਵਾੜੇ ਆਪਣੇ ਫੋਰਮੈਨ ਮਾਮੇਂ ਕੋਲ ਚਲਾ ਗਿਆ , ਪਰ ਤੇਰਾਂ ਅੰਦਰ ਖੌਝਦਾ ਹੌਲਦਾਰ , ਆਏ ਸਾਲ ਕਰਜ਼ਿਆਂ ਦੇ ਭਰ ਹੇਠ ਦੱਬਦਾ ਕਿਧਰੇ ਵੀ ਨਿਕਲਣ ਜੋਗਾ ਨਾ ਰਿਹਾ ਉਸਦੇ ਢਾਈ ਤਿੰਨ ਖੇਤਾਂ ਸਿਰ ਚੜ੍ਹਿਆ ਮਣਾਂ  ਮੂੰਹੀਂ ਭਾਰ ਜਦ ਕਦੀ ਉਸਦੇ ਮੋਢਿਆਂ ਉਤੋਂ ਦੀ ਸਰਕਦਾ , ਉਸਦੀ ਛਾਤੀ ਤੇ ਆ ਚੜ੍ਹਦਾ ਤਾਂ ਦੇਸੀ ਦਾਰੂ ਦਾ ਅਧੀਆਪਊਆ ਡੱਫ਼ ਕੇ , ਉਹ ਆਕਾਰਨ ਹੀ ਹੌਲਦਾਰਨੀ ਦੇ ਮੌਰ ਤੱਤੇ ਕਰ ਛੱਡਦਾ ਪਰੰਤੂ……ਪਿਛਲੇ ਕਲ੍ਹ ਆਥਣ ਵੇਲੇ ਤੱਕ ਅਧੀਓਂ ਵੱਧ ਪੀ ਕੇ, ਨਾ ਤਾਂ ਉਸ ਨੇ ਹੌਲਦਾਰਨੀ ਨੂੰ ਬੁਰਾਭਲਾ ਕਿਹਾ ਸੀ ਅਤੇ ਨਾ ਹੀ ਦਿਲ ਤੇ ਪਏ ਭਾਰ ਤੋਂ ਪੱਲਾ ਛੁੜਾ ਸਕਿਆ ਸੀ ਅਖੀਂ ਦੇਖ ਕੇ ਨਿਗਲੀ ਮੱਖੀ ਨੂੰ ਹਊਪਰੇ ਕਰਨ ਲਈ ਗਧੋਲੀ ਪਰ੍ਹਾਂ ਸੁੱਟ ਉਸ ਨੇ ਜਿੰਨੀ ਵਾਰ ਵੀ ਉੱਠਣ ਦਾ ਯਤਨ ਕੀਤਾ , ਓਨੀ ਵਾਰ ਹੀ ਬੱਲੀ ਦੇ ਮੋਟਰ ਸਾਇਕਲ ਜਾਂ ਬੈਂਕ ਦੀ ਕਿਸ਼ਤਾਂ ਉਗਰਾਉਂਦੀ ਜੀਪ ਦਾ ਪਹੀਆ ਉਸ ਦੀ ਨਿਸਲ ਹੋਈ ਦੇਹ ਤੇ ਸਿੱਧਾ ਆ ਚੜ੍ਹਿਆ ਸੀ

ਚੌਂਕਾ ਚੁੱਲ੍ਹਾ ਸਾਂਭ ਕੇ ਵਿਹੜੇ ਦੀ ਲਹਿੰਦੀ ਨੁੱਕਰੇ ਪੈਂਦੀ , ਚੜ੍ਹਦੀ ਧੁੱਪ ਦੀ ਲਿਸ਼ਕੋਰ ਅੰਦਰ ਡਾਹੀ ਮੰਜੀ ਉੱਤੇ ਕੁੜੀਆਂ ਕੋਲ ਚੁੱਪਚਾਪ ਬੈਠੀ ਹੌਲਦਾਰਨੀ ਨੂੰ ਬਾਹਰੋਂ ਨੱਸਦੇ ਆਏ ਤਾਰੇ ਨੇ ਆਪਣੀ ਆਦਤ ਅਨੁਸਾਰ ਉਸ ਨੂੰ ਮੋਢਿਓਂ ਫੜ੍ਹ ਕੇ ਚੰਗੀ ਤਰ੍ਹਾਂ ਹਿਲੂਣਦਿਆਂ ਪੁੱਛਿਆਬੀਬੀ ….ਬੀਬੀ , ਹੈਂ ਬੀਬੀ ….ਹਾਡੇ ਮੋਟਰ ਸ਼ੈਕਲ ਆਲਾਕੌਣ ਆਇਆ ਹੀ ਕਲ੍ਹ….?’

ਖਿਝੀਖਪੀ ਹੌਲਦਾਰਨੀ ਨੇ ਲਾਭ ਕਰਦੇ ਤਾਰੇ ਨੂੰ ਝੰਜੋੜ ਕੇ ਪਰ੍ਹਾਂ ਧੱਕਦਿਆਂ ਰੁੱਖਾ ਜਿਹਾ ਮੋੜ ਦਿੱਤਾਓਏ ….ਪਰੇਹ ਮਰ ਤੂੰਮੇਰੀ ਜਾਣੇ ਬਲ੍ਹਾ , ਕੇੜਾ ਸੀ ਕਰਮਾ ਸੜਿਆ

ਮੈਂ ਥੋੜੀ ਪੁਛਦਾ ਆਂ , ….ਤਾਈ ਸੰਤੀ , ਮੇਲੋ ਦਾਚੀ ਤੇ ਕਿੰਨ੍ਹੀਆਂ ਸਾਰੀਆਂ ਹੋਰ ਬੁੜੀਆਂ ਖੜੀਆਂ ਨੇ ਮੈਨੂੰ ਬਾਅਰੋਂ ਆਉਂਦੇ ਨੂੰ ਪੁੱਛਿਆ ਸੀ ਮੈਂ ਕਿਆਮੈਨੂੰ ਨੀਂ ਪਤਾ ਪੁਤਾ, ਮੈਂ ਤਾਂ ਸਕੂਲੇ ਗਿਆਇਆ ਸੀ ….ਫੇਰ ਬੀ ਦੱਸ ਤਾਂ ਸਈ ਕੌਣ ਆਇਆ ਹੀ ਬਹੁਤ ਬੀਬੀ ਆ ਸਾਡੀ ਬੀਬੀਭੈਣ ਹੀ ਭਲਾ ? ‘

ਇਕ ਆਰੀ ਨੀ ਸੁਣਿਆ ,ਮੈਨੂੰ  ਨਈਂ ਪਤਾ ….. ਜਾਹਾ ਪੁੱਛ ਲੈ ਕੁਲਗਦੇ ਆਪਣੇ ਤੋਂ ਜੇੜ੍ਹਾ ਤੁਪੈਰਾਂ ਤੋੜੀ ਜੁੱਲੀ ਅੰਦਰੋਂ ਨਈਂ ਨਿਕਲਿਆ …. ਉਸਲਵੱਟੇ ਭੰਨਦਾ ਹੌਲਦਾਰ ਤਲ਼ਖ ਹੋਇਆ ਹੌਲਦਾਰਨੀ ਦੀ ਫਿੱਟਕਾਰ ਸੁਣ ਕੇ ਝੱਟਦਾ ਜਿਹਾ ਮਾਰ ਕੇ ਉੱਠਿਆ ਤੇ ਪਿੱਛਲੇ ਕਲ੍ਹ ਤੋਂ ਅੰਦਰ ਡੱਕਿਆ ਗੁਬਾਰ ਕੱਢਣ ਲਈ ਪਰੈਣੀ ਫੜੀ ਤੇਜ਼ ਕਦਮੀਂ ਉਸ ਵੱਲ ਵਧਿਆ , ਪਰ ਇਕੋ ਥਾਂ ਤੇ ਢੇਰੀ  ਹੋਏ ਸਾਰੇ ਜੀਆਂ ਨੂੰ ਇਕੱਠਿਆਂ ਦੇਖ ਕੇ ਠਠੰਡਰ ਗਿਆ ਵੇਲਾ ਤਾੜ ਕੇ ਸਹਿਮ ਗਈ ਹੌਲਦਾਰਨੀ ਵੀ ਉਥੋਂ ਉੱਠ ਖੜੀ ਹੋਈ ਦੋਨੋਂ ਕੁੜੀਆਂ ਗੋਹੇਕੂੜੇ, ਝਾੜੂਬਹਾਰੀ ਤੇ ਰੋਟੀ ਟੁੱਕ ਦੇ ਕੰਮਧੰਦੇ ਜਾ ਲੱਗੀਆਂ ਖੜਾਖਲੋਤਾ ਹੌਲਦਾਰ ਖਾਲੀ ਹੋਈ ਮੰਜੀ ਤੇ , ਮੁੜ ਢੇਰੀ ਹੋ ਗਿਆ ਕੰਧ ਦੀ ਢੋਅ ਲਾਈ ਬੋਰੀ ਤੇ ਬੈਠੇ ਤਾਰੇ ਨੇ ਕਿਤਾਬ ਉਹਲਿਉਂ ਪਹਿਲਾਂ ਬੜੇ ਧਿਆਨ ਨਾਲ ਹੌਲਦਾਰ ਦਾ ਚਿਹਰਾ ਨਿਹਾਰਿਆ ਫਿਰ ਹਿੰਮਤ ਕਰਕੇ ਪੁੱਛ ਹੀ ਲਿਆਭਾਪਾਮੋਟਰ ਸ਼ੈਕਲ ਆਲਾ ਕੌਣ ਆਇਆ ਹੀ ਕਲ੍ਹਹਾਡੇ ?’

ਹੈ ਐਉਹ ਹੀ , ਉਹ ਬਾਹਰੋਂ ਕਿਉਂ ਮੁੜ ਗਿਆ ਫੇ …..

ਸੁੰਨਵੱਟਾ ਹੋਏ ਬੈਠੇ ਹੌਲਦਾਰ ਦੇ ਗਰਮ ਸਾਹ , ਛਾਹ ਵੇਲੇ ਤੱਕ , ਦੁਆਲੇ ਪੱਸਰੀ ਠੰਢ ਨਾਲ ਰਲਦੇ , ਸੀਤ ਹੁੰਦੇ ਖਿਲਰਦੇ ਰਹੇ

ਭਾਪੇ ਨੂੰ ਮਾਯੂਸ ਹੋਇਆ ਦੇਖ ਤਾਰਾ ਤਾਂ ਮੁੜ ਲਿਖਾਈਪੜ੍ਹਾਈ ਅੰਦਰ ਰੁੱਝ ਗਿਆ, ਪਰ ਹੌਲਦਾਰ ਕਿਸੇ ਤਾਣੇਬਾਣੇ ਅੰਦਰ ਓਨਾਂ ਚਿਰ ਉਲਝਿਆ ਰਿਹਾ , ਜਿੰਨਾਂ ਚਿਰ ਗਲ੍ਹੀਚੋਂ ਲੰਘਦੇ ਡਾਕੀਏ ਦੀ ਉਚੇ ਹੇਕ ਦੇ ਨਾਲ ਨਾਲ , ਇਕ ਚਿੱਟਾ ਚੌਰਸ ਲਫਾਫਾ, ਕੱਚੀ ਕੰਧ ਉਪਰੋਂ ਦੀ ਤਰਦਾ ਉਸਦੇ ਐਨ ਲਾਗੇ ਨਾ ਆ ਡਿਗਿਆ

ਕਾਪੀਆਂ ਕਿਤਾਬਾਂਚੋਂ ਧਿਆਨ ਹਟਾ ਕੇ ਤਾਰੇ ਨੇ ਚਿੱਠੀ ਹੌਲਦਾਰ ਨੂੰ ਲਿਆ ਫੜਾਈ। ਕੰਬਦੇ ਹੱਥਾਂ ਨਾਲ ਉਸ ਨੇ ਖੁਲ੍ਹੇ ਮੂੰਹ ਵਾਲੇ ਲਫਾਫੇ ਅੰਦਰੋਂ ਜ਼ਰੀਰੰਗਾ ਦੋਹਰਾਤਿਹਰਾ ਕਾਰਡ ਕੱਢ ਕੇ ,ਇਸਦੀਆਂ ਤੈਹਾਂ ਅੰਦਰ ਲਿਖੀ ਅਬਾਰਤ ਜੋੜ ਜੋੜ ਕੇ ਉਚਾਰਨੀ ਚਾਲੂ ਕੀਤੀ ….ਸਤਿਗੁਰ ….ਪ੍ਰ….ਸਾਦਿ ਸਤਿ…..ਗੁਰਨਾਨਕ ਤਿ ….ਨਾਂ ਮਿਲਾਇਆ , ਜਿ….ਨਾਂ ਧੁਰੋਂ ਪਿ….ਸੰ….ਜੋ…. ਸਰ….ਦਰ…..ਨੀ ਤੇ ਸਰ…..ਦਾਰ ਸੁੱਚਾ ਸਿੰਘ ਦੀ ਸ…..ਪੁੱਤ…..ਰੀ ਰਮ…..ਜੀ…..ਤ ਦਾ ਸ਼ੁ….ਭ ਵਿ….ਆਹ , ਬਲ …..ਵਿੰਦਰਜੀਤ …..ਤਂ ਅੱਗੇ ਹੌਲਦਾਰ ਦੀਆਂ ਸਿੱਜਲ ਹੋਈਆਂ ਅੱਖਾਂ ਨੇ ਲੱਖ ਯਤਨ ਕੀਤੇ ਕਿ ਕਾਰਡ ਦੇ ਕਿਸੇ ਕੋਨੇ ਸਪੁੱਤਰ ਹੌਲਦਾਰ ਹਰਬੰਸ ਸਿੰਘਲਿਖਿਆ ਲੱਭ ਜਾਏ , ਪਰ ੳਸਦੀ ਇਹ ਉਮੀਦ ਦੇ ਰਾਹ ਅੰਦਰ ਜਿਵੇਂ ਕਿਸੇ ਨੇ ਟੂਣਾ ਹੀ ਕਰ ਦਿੱਤਾ ਹੋਵੇ ਮੰਜੀ ਦੀ ਬਾਹੀ ਤੋਂ ਸਰਕ ਕੇ ਹੇਠ ਡਿਗੇ ਲਫਾਫੇ ਤੇ ਲਿਖਿਆ ਉਸ ਦਾ ਨਾਂ, ਸਗੋਂ ਉਸਦਾ ਅੰਦਰਲਾ ਵਲੂੰਧਰ ਗਿਆ ਖਿੱਝ ਕੇ ਉਸ ਨੇ ਹੱਥਲਾ ਕਾਰਡ ਪਰ੍ਹਾਂ ਵਗਾਹ ਮਾਰਿਆ ਤੇ ਮੰਜੀ ਤੋਂ ਉੱਠ ਘਰੋਂ ਨਿਕਲ ਕੇ ਹੌਲੀ ਹੌਲ ਪੈਰ ਘਸੀਟਦਾ ਖੇਤਾਂ ਵਲ੍ਹ ਗਿਆ ਦੁਪਹਿਰ ਪਿਛੋਂ ਆਕਾਰਨ ਘੁੰਮਦਾ ਰਿਹਾ 

ਲੌਢੇ ਕੁ ਵੇਲੇ , ਭੁੱਖੀਆਂ ਆਂਦਰਾਂ ਦੀ ਕਲਵਲਾਹਟ ਉਸ ਨੂੰ ਮੁੜ ਘਰ ਵਲ੍ਹ ਧੂਹ ਲਿਆਈਂ ਚਾਹ ਦੇ ਘੁੱਟ ਨਾਲ ਠੰਢੀ ਹੋਈ ਰੋਟੀ ਦੀ ਬੁਰਕੀ ਚਿਥਦਿਆਂ , ਹੌਲਦਾਰਨੀ ਦਾ ਸਨੇਹ ਭਰਿਆ ਨਹੋਰਾ , ਉਸ ਦੇ ਸਾਰੇ ਵਜੂਦ ਦੁਆਲੇ ਵਗਲਿਆ ਗਿਆਮਖਿਆ , ਆਹ ਦੇਖੀ ਆ ਕਰਤੂਤ ਆਪਣੇ ਲਾਡਲੇ ਦੀ ….ਕੰਢਿਆਂ ਤੋਂ ਘਸੀਟਿਆ ਆ ਸਾਨੂੰ ਸਾਰਿਆਂ ਨੂੰੜਾ ਕਿਸੇ ਨਖਸਮੇਂ ਦੀ ਸਲਾਹ ਨਾ ਵਲਾਹਅਸੀਂ ਕੋਈ ਦੁੱਪਰਿਆਰੇ ਸੀ ਉਨ੍ਹਾਂ ਖੇਹ ਪੈਣਿਆਂ ਨੂੰ ਬੀ ਹਯਾ  ਨਈਂ ਆਈ ਮੋਹਰੀ ਬਣਦਿਆਂ ਨੂੰ …..ਖਾਣ ਖਸਮਾਂ ਨੂੰ ਤੇ ਕਰ ਲੈਣ ਮਿਲਣੀਆਂ ਆਪੇ ਈ …..ਮਾਮੇ ਦੀ ਥਾਂ ਬੀ ਤੇ ਪੇ ਦੀ ਥਾਂ ਬੀ ….

ਹੌਲਦਾਰਨੀ ਦੀ ਤਲਖਕਲਾਮੀਚੋਂ ਉਭਰੇ ਸੱਚ ਨੂੰ ਨਿਕਾਰਨਾ ,ਹੌਲਦਾਰ ਲਈ ਭਾਵੇਂ ਆਦਿ ਮੁਸ਼ਕਲ ਸੀ , ਪਰ ਉਸਦੀ ਥਾਂ ਕਿਸੇ ਹੋਰ ਦੇ ਮਿਲਦੀ ਕਰਨ ਦੀ ਗੱਲ ਉਸਨੂੰ ਤੀਰ ਵਾਂਗ ਵਿੰਨਦੀ ਲੰਘ ਗਈ ਮਤਬੰਨਿਆਂ ਦੇ ਜਮਾਂਦਾਰ ਤੋਂ ਪੈਨਸ਼ਨ ਤਾਰੀਖ਼ ਤੱਕ ਦਸ ਰੁਪਈਏ ਮਹੀਨੇ ਦੇ ਹਿਸਾਬ ਨਾਲ ਉਸ ਨੇ ਪੂਰੇ ਦੋ ਸੈਂਕੜੇ ਹੱਥ ਹੁਧਾਰ ਫੜੇ ਤੇ ਵਿਆਹ ਤੋਂ ਪਹਿਲੇ ਦਿਨ ਅਖੰਡ ਪਾਠ ਦੇ ਭੋਗ ਵਾਲੇ ਦਿਨ ਫਗਵਾੜੇ ਪਹੁੰਚ ਗਿਆ

ਭਾਅ ਦਾ ਵਿਆਹ ਦੇਖਣ ਦੀ ਜ਼ਿਦ ਕਰਕੇ ਨਾਲ ਗਏ ਤਾਰੇ ਦੀ ਉਂਗਲੀ ਫੜੀ, ਬੱਸੋਂ ਉਤਰ ਉਹ ਭੀੜੀਆਂ ਗਲੀਆਂ ਦੇ ਰਾਹਾਂ ਤੋਂ ਪੁਰਾਣਾ ਵਾਕਫ ਹੋਣ ਕਰਕੇ ਸਿੱਧਾ ਪੁਰਾਣੇ ਘਰ ਪਹੁੰਚ ਗਿਆ ਕਸੀਦਾ ਕੇੱਢੇ ਮੋਰਨੀਆਂਚੀਰਨੀਆਂ ਵਾਲੇ ਕਾਲੀ ਲਕੜ ਦੇ ਬਾਹਰਲੇ ਬੂਹੇ ਨੂੰ ਜਿੰਦਰਾ ਲੱਗਾ ਦੇਖ ਕੇ , ਇਕ ਵਾਰ ਤਾਂ ਉਸ ਥਾਏਂ ਖੜਾ ਸੋਚੀਂ ਪੈ ਗਿਆ , ਪਰ ਅਗਲੇ ਹੀ ਪਲ ਗੁਆਂਢੋਂ ਨਿਕਲੀ ਇਕ ਪਾੜੂ ਕੁੜੀ ਤੋਂ ਮਾਡਲਟਾਊਨ ਵਾਲੀ ਕੋਠੀ ਦੇ ਥਾਂ ਟਿਕਾਣੇ ਦਾ ਅਤਾਪਤਾ ਲੱਗਣ ਤੇ ਉਸ ਦੇ ਉਖੜੇ ਪੈਰ ਫਿਰ ਟਿਕਦੇ ਮਹਿਸੂਸ ਹੋਏ

ਰਿਕਸ਼ਾ ਫੜ ਕੇ ਦੋਨੋਂ ਪਿਓਪੁੱਤ ਨਵੀਂ ਬਸਤੀ ਦੇ ਉਸ ਕੋੜ ਤੇ ਜਾ ਉੱਤਰੇ ਜਿਥੋਂ ਦੂਰ ਤੱਕ ਦਿਸਦੀ ਲਾਖੀ ਘੋੜੀ ਵਾਂਗ ਸ਼ਿੰਗਾਰੀ ਇਕ ਸਲੇਟੀ ਰੰਗੀ ਕੋਠੀ ਤੱਕ ਪਹੁੰਚਦਾ ਲੰਮਾਂਚੌੜਾ ਰਾਹ ਚਾਨਣੀਆਂਕਨਾਤਾਂ ਹੇਠ ਨੱਪਿਆ ਪਿਆ ਸੀ ਦਿਨਦੁਪੈਹਰੇ ਜਗਦੀਆਂਬੁਝਦੀਆਂ ਕਲੀਰਿਆਂ ਵਰਗੀਆਂ ਬਿਜਲੀ ਦੀਆਂ ਲੜੀਆਂ, ਹਰ ਆਏ  ਗਏ ਨੂੰ ਅੱਖਮਟੱਕਾ ਮਾਰਦੀਆਂ ਫੌਜੀ ਬੈਂਡਵਾਜੇ ਨਾਲ ਕਲੋਲ ਕਰਦੀਆਂ ਜਾਪਦੀਆਂ ਸਨ ਉਸ ਦੇ ਪਹੁੰਚਦੇ ਨੂੰ ਭੋਗ ਪੈ ਚੁੱਕਾ ਸੀ।ਬੀੜ ਸਾਹਬ ਦੇ ਪ੍ਰਕਾਸ਼ ਵਾਲੀ ਥਾਂ ਡਿਸਕੋਨਾਚੇਨਾਚੀਆਂ ਨੇ ਸੰਭਾਲ ਲਈ ਸੀ ਪਿਛਵਾੜੇ ਪਏ ਇਕ ਖਾਲੀ ਪਲਾਟ ਨੂੰ ਸਰਕਸ ਵਗਰੇ ਚਿੱਟੇ ਤੰਬੂ ਨੇ ਕੱਜਿਆ ਹੋਇਆ ਸੀ ਉਸ ਅੰਦਰ ਖੜਕਦੀਆਂ ਪਲੇਟਾਂਗਲਾਸਬੋਤਲਾਂ , ਹੋ ਰਹੇ ਬਰੰਗ ਦੀ ਗਵਾਹੀ ਭਰ ਰਹੀਆਂ ਸਨ ਅਖਰੀਲੇ ਸਿਰੇ ਤੇ ਹਰੇਪੀਲੇਲਾਏਨੀਲੇ ਸੱਜਰੇ ਫੁਲਾਂ ਨਾਲ ਢੱਕੇ ਗੇਟ ਪਿੱਛਵਾੜੇ ਦਗਦਗ ਕਰਦੀ ਉਹੀ ਨਵੀਂ ਨਕੋਰ ਕੋਠੀ ਸੀ ,ਜਿਸ ਦਾ ਨੰਬਰ ਹੌਲਦਾਰ ਨੂੰ ਪਾੜ ਕੜੀ ਦੇ ਦੱਸੇ ਨੰਬਰ ਨਾਲ ਰਲਦਾ ਸੀ

ਡੌਰਡੌਰ ਹੋਏ ਅੰਦਰ ਲੰਘ ਕੇ ਬਰਾਂਡੇ ਤੱਕ ਪਹੁੰਚੇ ਹੌਲਦਾਰ ਵਲ ਕਿਸੇ ਨੇ ਰਤੀ ਭਰ ਧਿਆਨ ਨਾ ਦਿੱਤਾ ਭੈਭੀਤ ਹੋਇਆ ਉਸ ਕੋਲੋਂ ਲੰਘਦੇ ਹਰ ਅਣਜਾਣੇ ਚਿਹਰੇ ਵਲ ਨੀਝ ਲਾਈ ਦੇਖਦਾ, ਹਾਰ ਕੇ ਸੋਫੇ ਦੇ ਢੇਰੀ ਹੋਣ ਵਾਂਗ ਬੈਠ ਗਿਆ ਰਿਕਸ਼ੇ ਤੋਂ ਉੱਤਰ ਕੇ ਬਰਾਂਡੇ ਤੱਕ ਆਉਂਦਾ ਤਾਰਾ , ਆਲੇਦੁਆਲੇ ਪੱਸਰੀ ਚਮਕਦਮਕ ਦੇਖ ਕੇ ਜਿਵੇਂ ਊਈਂ ਹੋਸ਼ਹਵਾਸ ਗੁਆ ਬੈਠਾ ਹੋਵੇ ਉਸ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਘਰ ਦੇ ਕਿਸੇ ਨੌਕਰ ਨੇ ਉਸਦੇ ਪਿਓ ਤੋਂ ਆ ਪੁੱਛਿਆਕਿਹਨੂੰ ਮਿਲਣਾ ਆ….ਸਰਦਾਰਾ…? ‘

ਨੀਵੀਂ ਪਾਈ ਬੈਠੇ ਹੌਲਦਾਰ ਨੂੰ ਜਿਵੇਂ ਕੋਈ ਉੱਤਰ ਨਾ ਆਹੁੜਿਆ ਹੋਵੇ ਝੱਟ ਦੇਣੀ ਸੋਫੇ ਤੋਂ ਉੱਠ ਕੇ ਖੜੋਂਦਿਆ ਤਾਰੇ ਨੇ ਆਖਿਆਭਾਅ  ਨੂੰ

ਕੇੜੇ ਭਾਆਨੂੰ …? ‘ ਨੌਕਰ ਦੇ ਤਲਖ਼ ਬੋਲ ਦੋਨਾਂ ਪਿਓਪਤਰਾਂ ਵਲ ਨੂੰ ਘੁਰਕੇ

ਬਲ….ਵਿੰਦਰਜੀਤ ਸੂੰਹਨੂੰਤਾਰੇ ਦੀ ਥਾਂ ਹੌਲਦਾਰ ਦੀ ਫੱਲਫੁਸੀ ਆਵਾਜ਼ ਮਸਾਂ ਨੌਕਰ ਦੇ ਕੰਨਾਂ ਤੱਥ ਪਹੁੰਚੀ

ਸਗਨਾਂ ਆਲੇ ਦਿਨ ਬੀ ਤੁਸੀਂ ਲੋਕ ਸਰਦਾਰ ਹੋਣਾਂ ਦਾ ਪਿੱਛਾ ਨਈਂ ਛੱਡਦੇ ਦੋ ਚਾਰ ਦਿਨ ਅਟਕ ਕੇ ਆਇਉ…. ਨੌਕਰ ਮੂੰਹੋਂ ਝੜਦਾ , ਪਤਾ ਨਹੀਂ ਹਾਲੀ ਕਿੰਨਾਂ ਕੁਝ ਹੋਰ ਹੌਲਦਾਰ ਦੇ ਕੰਨੀਂ ਗੁੰਨਿਆ ਜਾਣਾ ਸੀ ਕਿ ਚਾਣਚੱਕ ਇਕ ਪਾਸਿਓਂ ਬੱਲੀ ਦੇ ਫੋਰਮੈਨ ਮਾਮੇ ਨੇ ਕਿਸੇ ਜ਼ਰੂਰੀ ਕੰਮ ਬਾਹਰ ਨਿਕਲਣ ਲੱਗਿਆਂ ਅਪਣੇ ਭਣਵਈਏ ਨੂੰ ਪਛਾਣ ਕੇ ਗਲ੍ਹ ਲਾ ਲਿਆ ਪਤਾ ਨਹੀਂ ਓਪਰੇ ਕਿ ਸੱਚੇ ਦਿਲੋਂ ਉਸ ਦੀਆ ਅੱਖਾਂਚੋਂ ਨਿਕਲੇ ਦੋ ਅੱਥਰੂ , ਹੌਲਦਾਰ ਦਾ ਮੋਢਾ ਸਿਜਲਦਾ ਕਰ ਗਏ ਭੁੰਜੇ ਲੱਥਾ ਹੌਲਦਾਰ ਕੁਝ ਕੁਝ ਪੈਰੀ ਹੋਇਆ ਮਹਿਸੂਸ ਕਰਨ ਲੱਗਾ ਉਹਨਾਂ ਦੋਨਾਂ ਨੂੰ ਛੋਟੇ ਡਰਾਇੰਗ ਰੂਮ ਅੰਦਰ ਬਿਠਾ ਕੇ , ਉਹ ਮੁੜ ਆਪਣੇ ਉਸੇ ਕੰਮ ਚਲਾ ਗਿਆ , ਜਿਥੇ ਨੂੰ ਤਿਆਗ ਹੋਇਆ ਉਸ ਪਹਿਲਾਂ ਬਾਹਰ ਨਿਕਲਿਆ ਸੀ

ਬਰਾਂਡੇ ਅੰਦਰਲੀ ਤੇ ਬਾਹਰਲੇ ਚਹਿਲਪਹਿਲ ਦੇਖਦਾ ਅਚੰਭਿਤ ਹੋਇਆ ਤਾਰਾ , ਬੈਠਕ ਅੰਦਰ ਜਾ ਕੇ ਹੋਰ ਵੀ ਝੰਜੋੜਿਆ ਗਿਆ ਅਠਵੀਂਨੌਵੀਂ ਤੱਕ ਪੜ੍ਹਦਿਆਂ , ਪਾਠ ਪੁਸਤਕਾਂ ਅੰਦਰ ਲਿਖੀ ਰਾਜਿਆਂਮਹਾਰਾਜਿਆਂ ਦੀ ਠਾਠਬਾਠ ਦੇ ੳਸ ਨੂੰ ਸਾਖਸ਼ਾਤ ਦਰਸ਼ਨ ਹੁੰਦੇ ਮਹਿਸੂਸ ਹੋਣ ਲੱਗੇ ਇਕ ਕੋਨੇ ਟਿਕਾਏ ਰੰਗੀਨ ਟੈਲੀਵੀਜ਼ਨ ਤੇ ਚਲਦੀ ਵੀ.ਡੀ.. ਫਿਲਮ ਦੀਆਂ ਤਸਵੀਰਾਂ ਦਾ ਨੰਗ, ਉਸਦੀ ਅਲ੍ਹੜ ਸੂਝ ਉੱਤੇ ਬਿੰਦਾ ਪੋਚਾ ਫੇਰਨ ਦੀ ਥਾਂ ਸਗੋਂ ਜ਼ਖਮੀ ਕਰਦਾ ਗਿਆ ਉਸ ਦੇ ਬਿਲਕੁਲ ਨਾਲ ਜੁੜ ਕੇ ਸੋਫੇ ਤੇ ਢੋਅ ਲਾਈ ਬੈਠੇ ਹੌਲਦਾਰ ਤੋ ਆਪਣੀ ਛਿੰਦੀ ਦੇ ਹਾਣ ਦੀਆਂ ਕੁਆਰਕੰਜ਼ਰਾਂ ਦੀ ਹੁੰਦੀ ਸ਼ਰੇਆਮ ਧੂਹਘਸੀਟ , ਦੇਖਣੀ ਅਸਹਿ ਹੁੰਦੀ ਗਈ ਛਕੰਜੇ ਅੰਦਰ ਫਸਿਆ ਹੋਣ ਵਾਂਗ ਉਸ ਨੇ ਵਾਪਰਦਾ ਅਨਰਥ ਦੇਖਣ ਤੋਂ ਛੁਟਕਾਰਾ ਪਾਉਣ ਲਈ ਆਪਣੀਆਂ  ਅੱਖਾਂ ਤਾਂ ਘੁੱਟ ਕੇ ਮੀਟ ਲਈਆਂ , ਪਰ ਕੰਨਪਾੜਵੇਂ ਸੰਗੀਤ ਦਾ ਸ਼ੋਰ ਉਸਦੀ ਰੂਹ ਨੂੰ ਧੁਰ ਤੱਕ ਚੀਰਦਾ ਲਗਾਤਾਰ  ਚਲਦਾ ਰਿਹਾ ਉਸ ਦਾ ਜੀਅ ਕੀਤਾ ਕਿ ਸੱਭ ਕੁਝ ਛੱਡਛੜਾ ਕੇ ਕਿਧਰੇ ਦੂਰ ਨਿਕਲ ਜਾਏ ,ਪਰ ਅਗਲੇ ਹੀ ਪਲ ….ਉਸ ਦੀ ਅਤਿ ਪਿਆਰੀ ਸ਼ਿੰਦਰ ਨੇ ਨਰਮ ਗੋਰੀਆਂ ਬਾਹਾਂ ਉਸਦੇ ਮੋਢਿਆਂ ਤੋਂ ਵਗਲ ਕੇ ਰੋਕਦਿਆਂ ਆਖਿਆਤੂੰ ਜੀ,ਅੱਜ ਨਾ ਜਾਹ ਫੇ

ਦੋ ਮਹੀਨੇ ਦੀ ਛੁੱਟੀ ਕੱਟ ਕੇ ਸ਼ਿੰਦਰ ਨੂੰ ਪੇਕੀਂ ਛੱਡਣ ਆਏ ਫੌਜੀ ਬੰਸੇ ਨੂੰ ਸਹੁਰੇ ਘਰ ਮਿਲਿਆ ਸੁੱਖ ਆਰਾਮ , ਸਵਰਗ ਅੰਦਰ ਕੀਤੇ ਪ੍ਰਵੇਸ਼ ਨਾਲੋਂ ਕਈ ਗੁਣਾਂ ਵੱਧ ਮਨਮੋਹਣਾ ਲੱਗਾ ਸੀ ਅਖਰੀਲੇ ਦਿਨ ਤੁਰਨ ਲੱਗੇ ਦੇ ਚੌੜੇ ਸਡੋਲ ਮੋਢਿਆਂ ਤੋਂ ਦੀ ਬਾਹਾਂ ਵਗਲ ਦੇ ਹਿੱਕ ਦੇ ਸਾਰੇ ਨਿੱਘ ਨਾਲ ਕੀਤਾ ,ਸ਼ਿੰਦਰ ਦਾ ਅੰਤਾਂ ਦਾ ਅਖੀਰਲਾ ਮੋਹ ਵਰ੍ਹਿਆਂ ਬੱਧੀ ਹੌਲਦਾਰ ਦੀ ਜੁਆਨ ਹੋਈ ਸੂਝ ਤੇ ਸੱਜਰੇ ਜ਼ਖਮਾਂ ਵਾਂਗ ਉਕਰਿਆ ਰਿਹਾਤੂੰਜੀਹੁਣ ਨਾਜਾਹ ਫੇ ….ਹੋਰ ਛੁੱਟੀ ਲੈ ਲਾ

ਨਹੀਂ , ਸ਼ਿੰਦਰ ਜੀ ,ਫੌਜ ਕੀ ਨੌਕਰੀ ਹੈ ….ਸਾਲੀ ,ਮਾਦਰ ਚੋ ਕੁਤੀ ….., ਬਸ ਸੀਧਾ ਜਾ ਕੇ ਸਾਬ੍ਹ ਨੂੰ ਬੋਲੂੰਗਾ ਔਰ …, ਜਲਦੀ ਮੁੜ ਆਉਣ ਦਾ ਬਚਨ ਦੇ ਦੇ ਕੇ , ਉਹ ਉਸ ਘਰ ਦੇ ਸਾਰੇ ਨਿੱਘ ਆਪੇ ਨਾਲ ਲਪੇਟੀ, ਮੁੜ ਆਪਣੀ ਯੂਨਿਟ ਨਾਲ ਜਾ ਰਲਿਆ ਸੀ , ਜਿਸ ਘਰ ਨੂੰ ਵੱਜੇ  ਜਿੰਦਰੇ ਨੇ ਹੁਣ ਉਸ ਨੂੰ , ਮਾਡਲ ਟਾਉਨ ਵਿਚਲੀ ਇਸ ਕੋਠੀ ਦੀ ਕੈਦ ਅੰਦਰ ਲਿਆ ਧਕਿਆ ਸੀ

ਕਮਰੇ ਅੰਦਰ ਉੱਠਿਆ ਗੀਤੀ ਸੰਗੀਤ ਦਾ ਸ਼ੋਰ ਮੱਧਮ ਹੁੰਦਿਆਂ ਉਸ ਨੇ ਜ਼ਰਾ ਕੁ ਅੱਖਾਂ ਖੋਲ੍ਹੀਆਂ , ਪਰ ਚੁੱਪ ਵਰਗੀ ਅਵਸਥਾ ਅੰਦਰ ਚਲਦੀ ਫਿਲਮ , ਗੀਤ ਦ੍ਰਿਸ਼ ਤੋਂ ਵੀ ਨਿਘਰਵੀਂ ਘਟਨਾ ਦਰਸਾਉਂਦੀ , ਤਾਰੇ ਕੋਲ ਬੈਠੇ ਨੂੰ ਉਸਨੂੰ ਪਾਣੀਓਂ ਪਤਲਾ ਕਰ ਗਈ ਉਸ ਦਾ ਮਨ ਕੀਤਾ ਕਿ ਉਹ ਉੱਠ ਕੇ ਹਿਲਦੇ ਜਿਹੇ ਸ਼ੀਸ਼ੇ ਦੇ ਚੌਖਟੇ ਤੇ ਵਗਾਹਵਾਂ ਠੁੱਢ ਮਾਰੇ ਤੇ ਇਸ ਨੂੰ ਉਵ਼ ਹੀ ਚੂਰਾਚੂਰਾ ਕਰ ਦੇਵੇ , ਜਿਵੇਂ ਅਖੀਰਲੇ ਲੜਾਈਓਂ ਮੁੜ ਕੇ ਪ੍ਰਾਪਤ ਹੋਏਰੇੜੂਏਦੇ ਤੋਹਫੇ ਨੂੰ ਕੀਤਾ ਸੀ , ਜਿਹੜਾ ਲੜਾਈਆਂ ਲੱਗਣ ਦੀਆਂ ਜਾਂ ਮੀਂਹ ਪੈਂਦੇ ਰਹਿਣ ਦੀਆਂ ਨਿੱਤਦਿਹਾੜੇ ਖਬਰਾਂ ਦਿੰਦਾ ਰਹਿੰਦਾ ਸੀ ਪਰ ਕਸੂਤੇ ਥਾਂ ਫਸਿਆ ਹੋਣ ਕਰਕੇ , ਉਹ ਸਾਹਮਣੇ ਵਾਪਰਦਾ ਸੱਚਾਝੂਠਾ ਸੱਚ ਦੇਖਣ ਕਬੂਲਣ ਤੋਂ ਸਿਵਾ ਹੋਰ ਕੁਝ ਨਾ ਕਰ ਸਕਿਆ

ਉਸ ਦਿਨ ਤਰਕਾਲਾ ਤੱਕ ਬੱਲੀ , ਅਫਸਰਾਂਮਤਾਹਿੱਤਾਂ, ਯਾਰਾਂਮਿੱਤਰਾਂ, ਸਹਿਪਾਠੀਆਂਸਹਿਪਾਠਣਾਂ ਅੰਦਰ ਘਿਰਿਆ , ਹਥੀ ਬਣਾਈ ਠਾਠਬਾਠ ਦੀ ਪ੍ਰਸੰਸਾ, ਹਰ ਐਰੇਗੈਰੇ ਨੱਥੂਖੈਰੇ ਤੋਂ ਪ੍ਰਸੰਨਚਿੱਤ ਹੋਇਆ ਸੁਣਦਾ ਰਿਹਾ ਕਿੰਨੀ ਰਾਤ ਗਈ  ਸੁੱਧਬੁੱਧ ਗੁਆਈ , ਜਦ ਉਹ ਆਪਣੇ ਕਮਰੇ ਦੇ ਡਬਲਬੈਡ ਤੇ ਜੁੱਤੀਕਪੜਿਆਂ ਸਮੇਤ ਧੜਮ ਕਰਦਾ ਆ ਡਿਗਿਆ ਤਾਂ ਉਸ ਦੇ ਮਾਮੇਂ ਨੇ ਅੱਛਾਖਾਸਾ ਹਲੂਣਦਿਆਂ ਉਸ ਨੂੰ ਹੌਲਦਾਰ ਪਿਤਾ ਦੇ ਆਉਣ ਦੀ ਖ਼ਬਰ ਦਿੱਤੀ ਥੋੜੀ ਬਹੁਤ ਬਚਦੀ ਸੁਰਤੀ ਨਾਲ ਹੂੰਹਾਂ ਕਰਦੇ , ਉਸ ਨੇ ਬਿਨਾਂ ਗੱਲ ਸਮਝੇ ਪਾਸਾ ਪਰਤ ਕੇ ਫਿਰ ਅੱਖਾਂ ਮੀਟ ਲਈਆਂ

ਬੱਲੀ ਕੇ ਕਮਰੇ ਦੇ ਨਾਲ ਲਗਦੇ ਦੂਜੇ ਕਮਰੇ ਅੰਦਰ, ਡਨਲੱਪ ਦੇ ਨਰਮ ਪਿੱਲੋ ਤੇ ਹੌਲਦਾਰ ਨੇ ਉਸ ਰਾਤ ਜਿਉਂ ਸੂਲਾਂਕੰਢਿਆਂ ਤੇ ਲੇਟਦਿਆਂ ਗੁਜ਼ਾਰੀ ਹੋਵੇ , ਪਰੰਤੂ ਉਸਦੀ ਬਗਲ ਅੰਦਰ ਸੁੱਤਾ ਬਖ਼ਤਾਵਰ ਜਿਵੇਂ ਪਹਿਲੀ ਵਾਰ ਆਪਣੀ ਨੀਂਦ ਸੁੱਤਾ ਹੋਵੇ

ਅਗਲੇ ਦਿਨ ਤੜਕਸਾਰ ਉੱਠ ਕੇ ਬਰਾਤ ਲਈ ਤਿਆਰ ਹੋਏ ਦੋਨਾਂ ਪਿਓਪੁਤਰਾਂ ਦੀਆਂ ਅੱਖਾਂ ਅੰਦਰ ਸਿਮਟੀ ਲਾਲੀ , ਦਿਨ ਦੇ ਚੜ੍ਹਾਅ ਨਾਲ ਉਸੇ ਸ਼ਹਿਰ ਦੀ ਇਕ ਵੱਡੀਉੱਚੀ ਫੈਕਟਰੀ ਦੇ ਇਹਾਦੇ ਵਿਚ ਪਹੁੰਚ ਢਾਈ ਤਿੰਨ ਸੌ ਮਹਿਮਾਨਾਂ ਦੇ ਕਾਫਲੇ ਨੂੰ ਢਾਈ ਤਿੰਨ ਸੌ ਮੀਜ਼ਬਾਨਾਂ ਵਲੋਂ ਆਖੀ ਜੀਆਇਆਂ ਦੇਖ ਕੇ , ਹੋਰ ਵੀ ਰੜਕਣ ਲਗ ਪਈ, ਚਾਹ, ਕਾਫੀ,ਪੇਸਟਰੀ, ਆਮਲੇਟ, ਅੰਡੇ ,ਮੱਛੀ ,ਪਨੀਰ , ਮਿਠਿਆਇਆਂ ਨਾਲ ਕੀਤੇ ਬਰੇਕਫਾਸਟ ਤੋਂ ਪਿੱਛੋਂ ਹੋਈਆਂ ਲਾਵਾਂ ਦੀ ਚਮਕਦਮਕ,ਦੁਪੈਰਾਂਪਿਛ਼ਂ ਦੇ ਖਾਣੇ ਅੰਦਰ ਪਰੋਸੇਛੱਤੀਪਦਾਰਥਾਂਦੇ ਜਲੌਅ ਨਾਲ ਜ਼ਰਬ ਖਾ ਕੇ , ਹੋਲਦਾਰ ਦੀ ਹੰਭੀ ਆਤਮਾ ਨੂੰ ਸਗੋਂ ਨਿੱਘਰਦਾ ਕਰ ਗਈ ਵੱਡੇ ਸਾਲੇ ਦੇ ਕਹਿਣਸੁਨਣ ਤੇ, ਇਕ ਅੱਧ ਪੈਗ ਮਾਰ ਕੇ ਉਹ ਤੁਰਨਵਿਰਨ ਜੋਗਾ ਤਾਂ ਹੋਇਆ ਰਿਹਾ, ਪਰ ਸਾਰਿਆਂ ਤੋਂ ਬੇਪਛਾਣ ਹੋਣ ਕਰਕੇ , ਗੁਆਚੀ ਭੇਡ ਵਾਂਗ ਬਾਕੀ ਲਾਣੇ ਤੋਂ ਅਲੱਗਥਲੱਗਾ ਹੋਇਆ ਰਿਹਾ

ਦੋਹਰੇਤੀਹਰੇ ਨਸ਼ੇ ਅੰਦਰ ਝੂਮਦੇ ਬੱਲੀ ਨੇ ਇਕ ਦੋ ਵਾਰ ਪਿਓ ਦੇ ਲਾਗੇ ਬੈਠ ਕੇ, ਹੂੰਹਾਂ ਕਰਨ ਵਰਗੀਆਂ ਦੋ ਇਕ ਗੱਲਾਂ ਕੀਤੀਆਂ , ਪਰ ਉਸ ਨੇ ਸੌਂਹ ਭੰਨਣ ਨੂੰ ਵੀ, ਭਾਅਭਾਅ ਡਡਿਆਉਂਦੇ ਤਾਰੇ ਦੀ ਪਿੱਠ ਨਾ ਪਲੋਸੀ ਰੋਣ ਹਾਕਾ ਹੋਇਆ ਮੁੜ ਚੱਲਣ ਲਈ ਜ਼ਿੱਦ ਕਰਨ ਲੱਗਾ ਡੋਲੀ ਤੱਕ ਜਬਰੀ ਨੱਥੀ ਹੋਏ ਹੌਲਦਾਰ ਨੇ ਆਖਿਰ ਤੰਗ ਆ ਕੇ ਉਸ ਨੂੰ ਝਿੜਕ ਦਿੱਤਾਕਿਆ ਘਰਘਰ ਲਾਈ ਹੈ , ਮਾਦਰ ਚੋਜਿੱਥੇ ਆਇਆ ਹੈ, ਵੋਹ ਵੀ ਆਪਣਾ ਹੀ ਘਰ ਹੈ …..ਤੇਰੇ ਬਰਾਬਰ ਦਾ ਘਰ ….!’

ਕਹਿਣ ਨੂੰ ਤਾਂ ਹੌਲਦਾਰ ਬੱਲੀ ਦੀ ਕੋਠੀ ਨੂੰ ਆਪਣਾ ਘਰ ਕਹਿ ਗਿਆ ਅਤੇ ਰਊਂਰਊਂ ਕਰਦਾ ਤਾਰਾ ਵੀ ਪਿਓ ਦੀ ਝਿੜਕ ਸੁਣ ਕੇ ਚੁੱਪ ਹੋ ਗਿਆ , ਪਰ ਅਗਲੇ ਹੀ ਛਿੰਨ ਉਸ ਨੂੰ ਬੱਬਰੂ ਵਾਂਗ ਫੁੱਲੀ ਨੂੰਹ ਦੀਆਂ ਰੁੱਖੀਆਂ ਅੱਖਾਂ ਅੰਦਰਲੇ ਅਦਿੱਸ ਕਰੋਧ ਤੋਂ ਭੈਅ ਜਿਹਾ ਆਉਣ ਲੱਗ ਪਿਆ ਮਾਰੂਤੀ ਕਾਰ ਦੀਆਂ ਚਾਬੀਆਂ ਬੱਲੀ ਹੱਥ ਫੜਾਉਂਦੀ ਦਾ ਮਾਤਾਦਾਗਿਆ ਪਕਰੋੜ ਚਿਹਰਾ ਉਸ ਦੀ ਛਾਤੀ ਤੇ ਮਣਾਂਮੂੰਹੀ ਭਾਰ ਪਾਉਂਦਾ, ਵੱਡੀ ਛਿੰਦੀ ਤੇ ਹਯਾਭਰਪੂਰ ਚਿਹਰੇ ਨੂੰ ਮਧੋਲਦਾ ਪਿਛਾਂਹ ਸੁਟਦਾ ਜਾਪਿਆ , ਜਿਸਦਾ ਪਹਿਲਾ ਕੀਤਾ ਮੰਗਣਾ , ਸਿਰਫ਼ ਤਿਕਾਵੀ ਦੀਆਂ ਕਿਸ਼ਤਾਂ ਦੇ ਭਾਰ ਕਾਰਨ ਹੀ ਟੁੱਟਿਆ ਸੀ

ਇਕੋ ਯੂਨਿਟ ਅੰਦਰ ਹਮਸਾਇਆਂ ਵਾਂਗ ਇਕੱਠੇ ਰਹਿੰਦੇ ਸੂਬੇਦਰ ਫੌਜਾ ਸੂੰਹ ਦਾ ਤਿੰਨੀ ਸਾਲੀਂ ਡਬਈਓਂ ਮੁੜਿਆ ਦਸਵੀਂ ਫੇਲ੍ਹ ਮੁੰਡਾ, ਇੰਡੀਆਂ ਪਰਤ ਕੇ ਹੋਰੂਹੋਰੂ ਜਿਹੀਆਂ ਗੱਲਾਂ ਕਰਨ ਲੱਗ ਪਿਆ ਸੀਅਖੇ ਪਹਿਲਾਂ ਬੈਂਕ ਦੀਆਂ ਕਿਸ਼ਤਾਂ ਪੱਧਰੀਆਂ ਕਰੋ , ਫੇਰ ਵਿਆਹ ਲਮਾਂਗੇ ਹੌਲਦਾਰ ਨੇ ਉਸਦੇ ਪਿੰਡ ਪਹੁੰਚ ਕੇ ਉਸ ਦੀਆਂ ਲੱਖ ਮਿੰਨਤਾਂ ਕੀਤੀਆਂ ਸਨ, ਉਸਦੇ ਪਿਓ ਦੇ ਪੈਰੀਂ ਪੱਗ ਰੱਖੀ , ਆਪਣੇ ਓਵਰਸੀਅਰ ਬੱਲੀ ਦੀ ਕਮਾਈ ਦਾ ਜ਼ਿਕਰ ਵੀ ਕੀਤਾ, ਪਰ ਅਗਲੇ ਤਾਂ ਹੱਥਾਂ ਦੀਆਂ ਤਲ੍ਹੀਆਂ ਤੇ ਜੰਮੀਂ ਸਰ੍ਹੋਂ ਦੇ ਬੂਟਿਆਂ ਨੂੰ ਫੁੱਲ ਨਿਕਲਦੇ ਦੇਖਦਾ ਲੋਚਦੇ ਸਨ ਓਧਰ ਬੱਲੀ ਸੀ ਕਿ ਉਸ ਨੇ ਕਦੀ ਸਚਿਓਂਝੂਠਿਓਂ ਵੀ ਪਿੰਡ ਪੈਰ ਨਹੀਂ ਸੀ ਪਾਇਆ

ਉਸ ਬੱਲੀ ਦੇ ਘਰ ਨੂੰ ਆਪਣਾ ਘਰ ਕਹਿ ਕੇ ਹੌਲਦਾਰ ਨੇ ਜਿਵੇਂ ਅੱਕ ਦੇ ਡੱਕ ਨੂੰ ਚੱਕ ਮਾਰ ਲਿਆ ਹੋਵੇ। ਉਸਦੀ ਜੀਭ , ਤਾਲੂ, ਸੰਘ ਜਿਵੇਂ ਕੁੜਤਣ ਨਾਲ ਪੱਛੇ ਗਏ ਹੋਣ ਤਿੰਨ ਟਰੱਕਾਂ ਅੰਦਰ ਲੱਦ ਹੁੰਦੇ ਦਾਜ ਵਲ੍ਹ ਦੇਖਦਿਆਂ ਉਸਨੂੰ ਆਪਣੇ ਸਮੇਤ ਵੱਡੀ ਛਿੰਦੋ ਤੇ ਛੋਟੀ ਮਿੰਦੀ ਦੀ , ਸਾਰੀ ਦੀ ਸਾਰੀ ਹੋਂਦ ਜਿਵੇਂ ਮਨਫੀ ਹੋ ਗਈ ਜਾਪੀ ਤਾਰੇ ਦੇ ਮੂੰਹ ਤੇ ਛਿੜਕਿਆ ਝਿੜਕ ਦਾ  ਤਿਜ਼ਾਬ , ਆਪਣੀ ਜੀਭ ਨਾਲ ਚੱਟਦਿਆਂ ਉਸ ਨੇ ਝੱਟ ਦੇਦੀ ਆਖਿਆਤਾਰੇ ਪੁੱਤਰਹਮ ਨੇ ਅੱਬ ਸਿੱਧਾ ਪਿੰਡ ਚਲੇ ਜਾਣਾ ਹੈ ….

ਸੜਦੀ ਰੇਤ ਤੋਂ ਲੰਘਦਾ ,ਮੁੰਡਾ ਵਿਆਹੁਣ ਗਿਆ ਹੌਲਦਾਰ ਜਿਵੇਂ ਭਖਦ ਅੰਗਿਆਰਾਂ ਤੇ ਤੁਰਦਾ ਪਿੰਡ ਪਰਤ ਆਇਆ , ਉਵੇਂ ਹੀ ਮੁਰਝਾਏ ਫੁੱਲਾਂ ਵਾਂਗ ਮਧੋਲਿਆ ਤਾਰਾ ਘਰ ਮੁੜ ਆਇਆ ਕਈ ਦਿਨ,ਹਫਤੇ , ਮਹੀਨੇ ,ਉਦਾਸ ਬੀਆਬਾਨ ਜੂਹ ਵਿਚਕਾਰੋਂ ਦੀ ਲੰਘਦਾ , ਉਹ ਆਖ਼ਰ ਸਾਲਾਨਾ ਪਰਚਿਆਂਚੋਂ ਸਿੱਧਾ ਸਪਾਟ ਫੇਲ੍ਹ ਹੋ ਗਿਆ ਉਸਦੇ ਅਧਿਆਪਕਾਂ ਨੂੰ ਹੋਣਹਾਰ ਵਿਦਿਆਰਥੀ ਦੇ ਇਸ ਤਰ੍ਹਾਂ ਲੁੜਕ ਜਾਣ ਤੇ ਚਿੰਤਾ ਹੋਈ ਸ਼ਕਾਇਤ ਵਰਗਾ ਗਿਲ੍ਹਾ ਉਹਨਾਂ ਹੌਲਦਾਰ ਕੋਲ ਪੁਜਦਾ ਕਰ ਦਿੱਤਾ , ਪਰ ਬੰਜਰਵੀਰਾਨ ਹੋਈ ਹੌਲਦਾਰ ਦੀ ਰੂਹ ਨੇ ਕੋਈ ਅਸਰ ਨਾ ਕਬੂਲਿਆ

ਡਿਗੂੰਡਿਗੂੰ ਕਰਦੇ ਘਰ ਦੇ ਬਰਾਂਡੇ ਅੰਦਰ ਮੰਜੀ ਡਾਹੀ ਸਾਰਾ ਸਾਰਾ ਦਿਨ ਉਹ ਚੋਗਾ ਚੁਗਣ ਨਿਕਲੇ ਅਜਿਹੇ ਪੰਛੀ ਵਾਂਗ ਫੜਫੜਾਉਂਦਾ ਰਹਿੰਦਾ , ਜਿਸ ਦਾ ਇਕ ਖੰਭ ਕਿਸੇ ਸ਼ਿਕਾਰੀ ਦੀ ਗੋਲੀ ਨਾਲ ਜ਼ਖਮੀਂ ਹੋ ਗਿਆ ਹੋਵੇ ਤੇ ਦੂਜਾ , ਦਾਵਾਨਲ੍ਹ ਨੂੰ ਲੱਗੀ ਅੱਗ ਦੇ ਸੇਕ ਨਾਲ ਝੁਲਸ ਗਿਆ ਹੋਵੇ,ਅਤੇ ਕੋਹਾਂ ਦੂਰ ਕਿਸੇ ਇਕੱਲੇ ਬ੍ਰਿਖ ਦੀਆਂ ਟਾਹਣਾਂ ਅੰਦਰ ਭੁੱਖੇ ਵਿਲਕਦੇ , ਉਸਦੇ ਕਲ੍ਹ ,ਜੰਮੇਂ ਬੋਟ, ਇੱਲਾਂਕਾਵਾਂ ਦੀਆਂ ਚੁੰਜਾਂਨੌਹਦਰਾਂ ਦੀ ਮਾਰ ਨਾਲ ਕੋਹ ਹੁੰਦੇ ਚਿਚਲਾਉਂਦੇ , ਉਸ ਨੂੰ ਉਡੀਕਦੇ ਦੰਮ ਰਹੇ ਹੋਣ

ਤਾਰੇ ਦੋ , ਪੜ੍ਹਾਈ ਛੱਡ ਕੇ ਘਰ ਬੈਠ ਜਾਣ ਨਾਲ ਉਹ ਏਨਾਂ ਬੇਚੈਨ ਨਹੀਂ ਸੀ ਹੋਇਆ ਜਿੰਨਾ ਛਿੰਦੋ ਦੀ ਮੰਗ ਟੁੱਟਣ ਨਾਲ ਨਿੱਤ ਵਧਦੇ ਕਰਜੇ ਦੀਆਂ ਪੰਡਾਂ ਦੇ ਭਾਰ ਨੇ ਉਸਦਾ ਸਾਹ ਏਨਾਂ ਨਹੀ ਸੀ ਸੂਤਿਆ, ਜਿੰਨਾ ਇਕੋਇਕ ਕੁੜੀ ਵਾਲੇ ਕੁੜਮਾਂ ਦਾ ਘਰਜੁਆਈ ਬਣੇ ਬੱਲੀ ਦੀ ਬੇਰੁੱਖੀ ਨੇ ਘੁੱਟਿਆ ਸੀ ਅਧਮੋਏ ਜਿਹੇ ਹੋਏ ਨੇ ਉਸ ਆਪਣੇ ਢਾਈਤਿੰਨ ਖੇਤਾਂ ਅੰਦਰ ਪੱਕੀ ਕਿਰਦੀ ਕਣਕ ਵੱਢਣ ਵਲ ਵੀ ਕੋਈ ਧਿਆਨ ਨਹੀਂ ਸੀ ਦਿੱਤਾ ਚੱਤੇ ਪਹਿਰ ,ਬੱਸ ਆਪਣੇ  ਆਪ ਨਾਲ ਉਚੀਆਂ ਨੀਵੀਆਂ ਗੱਲਾਂ ਕਰਦਾ , ਕਦੀ ਉਹ ਵੱਡੇ ਖੂਹ ਦੀ ਢੱਠੀ ਮੌਣ ਤੇ ਜਾ ਬੈਠਦਾ ਕਦੀ ਲਹਿੰਦੀ ਬਾਹੀ ਸ਼ਿਵ ਦੁਆਲੇ ਨਾਲ ਲਗਦੇ ਸੋਸਾਇਟੀ ਦੇ ਸਟੋਰ ਦੀਆਂ ਪੌੜੀਆਂ ਤੇ

ਉਸ ਦੇ ਗਲ੍ਹੀਗੁਆਂਡਚੋਂ ਲੰਘਦਾ , ਹਰ ਕੋਈ ਜਦੋਂ ਉਸ ਤੋਂ ਚਿੱਤ ਰਾਜ਼ੀ ਹੋਣ ਬਾਰੇ ਪੁੱਛਦਾ ਤਾਂ ਸਾਰੀ ਗੱਲ ਸਮਝਦਾ ਤਾਰਾ , ਹੌਲਦਾਰ ਦਾ ਰੁੱਖਾਮਿੱਸਾ ਉੱਤਰ ਸੁਣ ਕੇ ਹੋਰ ਵੀ ਕਰੁੰਡਿਆ ਜਾਂਦਾ ਹੌਲਦਾਰ ਨੂੰ ਭਖਦੀ ਭੱਠੀ ਅੰਦਰ ਸੁੱਟਣ ਲਈ ਕਦੀ ਉਹ ਆਪਦੇ ਆਪ ਨੂੰ ਕਸੂਰਵਾਰ ਸਮਝਦਾ ਕਦੀ ਬੱਲੀ ਨੂੰ , ਕਈ ਵਾਰ ਉਸ ਦਾ ਜੀਅ  ਕੀਤਾ ਕਿ ਪਹਿਲੀਆਂ ਵਾਂਗ ਪਿਓ ਦੇ ਗਲ੍ਹ ਦੁਆਲੇ ਪਾ ਕੇ ਆਖੇਭਾਪਾਭਾਪਾ, ਤੂੰ ਕਾਹਤੋਂ ਹੈਦਾ ਕਰਦਾਂ ਆਂ , ਮੈਂ….ਮੈਂ….’ ਪਰ ਮੈਂ ਤੋਂ ਅੱਗੇ ਕਹਿਣ ਵਾਲੇ ਵਾਕ ਅੰਦਰ ਅਰਥ ਭਰਨ ਲਈ ਉਸ ਨੂੰ ਕੋਈ ਸ਼ਬਦ ਨਾ ਅਹੁੜਦਾ

ਵਿਆਹ ਦੇਖਣ ਗਿਆ ਸ਼ਹਿਰ ਅੰਦਰ ਕੱਟੀ ਇਕੋ ਰਾਤ ਦੀ ਉਮਰ ਨਾਲ ਸਿਆਣੇ ਹੋਏ ਤਾਰੇ ਨੇ ਆਪਦੇ ਅੰਦਰ ਉੱਠ ਤੂਫਾਨ ਦੀਆਂ ਵਾਗਾਂ ਘੁੱਟ ਕੇ ਸਾਂਭ ਲਈਆਂ ਬੜੀ ਸਿਦਕ ਦਿਲੀ ਨਾਲ ਪਹਿਲੋਂ ਉਸ ਨੇ ਬਹਿਕੜ ਹੋਏ ਬਲਦਾਂ ਨੂੰ ਥਾਪੀ ਦੇ ਕੇ ਖੇਤਾਂਪੈਲੀਆਂ ਦੀ ਸਾਰ ਲਈ , ਫਿਰ ਫੇਲ੍ਹ ਹੋਈ ਜਮਾਤ ਵਿਚ ਦਾਖ਼ਲ ਹੋਣ ਲਈ ਦੋਬਾਰਾ ਸਕੂਲ ਪਹੁੰਚ ਗਿਆ ਸੋਕੇ ਮਾਰੀ ਕਣਕ ਉਸਨੇ ਦੋਨਾਂ ਭੈਣਾਂ ਨੂੰ ਨਾਲ ਲੈ ਕੇ ਘਰ ਪੁਜਦੀ ਕਰ ਲਈ ਮਸਾਂ ਗਜ਼ਾਰੇ ਜੋਗੇ ਹੋਏ ਦਾਣੇ ਤਾਂ ਉਸਨੇ ਆੜ੍ਹਤੀਆਂ ਦੀ ਚੁੰਗਲ ਤੋਂ ਬਚਾ ਕੇ ਪਿੱਛਲੀ ਕੋਠੜੀ ਸਾਂਭ ਲਏ , ਪਰ ਲੁਕਛਿਪ ਕੇ ਕੱਟੀਆਂ  ਕਈ ਸਾਰੀਆਂ ਰਾਤਾਂ ਉਸ ਦੇ ਪਿਓ ਨੂੰ ਬੈਂਕ ਦੀ ਜੀਪ ਅੰਦਰ ਬੰਦ ਹੋਣੋਂ ਬਚਾ ਨਾ ਸਕੀਆਂ

ਪਹਿਲੀ ਵਾਰ ਦੀ ਸਜ਼ਾਇਕ ਮਹੀਨਾ ਕੈਦ  ਕੱਟ ਕੇ, ਹੌਲਦਾਰ ਦੇ ਮੁੜ ਆਉਣ ਤੱਕ ਤਾਰੇ ਨੇ ਇਕ ਤਾਂ ਆਉਂਦੀ ਰੁੱ ਲਈ ਝੋਨਾ ਲਾਉਣ ਖਾਤਰ , ਬਚੇਖੁਚੇ ਖੇਤਾਂ ਦਾ ਸੋਹਣਾਚੰਗਾ ਕੱਦੂ ਕਰ ਲਿਆ ਅਤੇ ਦੂਜੇ ਆਪਣੀ ਜਮਾਤ ਦੇਪੰਜਾਬੀ ਅਧਿਆਪਕਤੋਂ ਉਸ ਨੇ ਕਈ ਸਾਰੇਗੁੰਝਲਦਾਰ ਸਵਾਲਸਮਝ ਲਏ ਸਨ ਕਈਆਂ ਦਿਨਾਂ ਤੋਂ ਗੁੰਮਸੁੰਮ ਰਹਿੰਦੇ ਤਾਰੇ ਨੇ ਉਸ ਦਿਨ ਤਾਂ ਪੰਜਾਬੀ ਅਧਿਆਪਕ ਨੂੰ ਜਿਵੇਂ ਝੰਜੋਰ ਕੇ ਰੱਖ ਦਿੱਤਾ ਸੀ, ਜਿਸ ਦਿਨ ਨਾ  ਯਾਦ ਹੋਣ ਕਾਰਨ ਪਿਛਲੇ ਬੈਂਚ ਤੇ ਖੜੇ ਕੀਤੇ ਤਾਰੇ ਕੋਲ ,ਸਾਰੀ ਜਮਾਤ ਸਾਹਮਣੇ ਰੋਣਹਾਕੀਵਾਜ ਅੰਦਰ ਪਤਾ ਨਹੀਂ ਜਿਵੇਂ ਆਖਿਆ ਗਿਆਮਾਸਟਰ ਜੀ,ਬੀਅ ਲਈ ਰੱਖੇ ਦਾਣੇ ਵੇਚ ਕੇ ਖਰੀਦੀ ਕਿਤਾਬ ਤੋਂ ਪਾਠ ਕਹਾਤੋਂ ਯਾਦ ਨਈਂ ਹੁੰਦਾ ਆ …? ’ਸਹਿਸੁਭਾ ਪੁੱਛੇ ਇਸ ਨਿੱਕੇ ਜਿਹੇ ਪ੍ਰਸ਼ਨ ਦਾ ਉੱਤਰ , ਉਸ ਨੂੰ ਕਈ ਦਿਨ ਕੱਲਿਆਂਅਧਿਆਪਕਕੋਲੋਂ ਕਿੰਨਾਂਕਿੰਨਾਂ ਚਿਰ ਬੈਠ ਕੇ ਸਮਝਣਾ ਪਿਆ

ਮਾਹਟਰ ਜੀ ….ਭਾਅ  ਐਨਾ ਅਮੀਰ ਕਿਉਂ ਐ …? ਕੁਝ ਦਿਨਾਂ ਪਿਛੋਂ ਪੁੱਛੇ ਇਸ ਦੂਜੇ ਸਵਾਲ ਦਾ ਉੱਤਰ ਉਸ ਨੂੰ ਜ਼ਰਾ ਛੇਤੀ ਸਮਝ ਆ ਗਿਆ ਅਤੇ ਇਸ ਤੋਂ ਵੀ ਛੇਤੀ ਸਮਝ ਆਉਣ ਵਾਲੇ ਪ੍ਰਸ਼ਨਾਂ ਦੀ ਲੜੀ ਦੁਰ ਤੱਕ ਲੰਮੀ ਹੁੰਦੀ ਗਈਭੈਣ ਦਾ ਰਿਸ਼ਤਾ ਕਿਉਂ  ਟੁੱਟਾ ? ਭਾਪਾਬੀਬੀ ਕਿਓਂ ਲੜਦੇ ਆ …? ਬੈਂਕ ਵਾਲੇ ਸਾਡੀ ਜਾਨ ਕਦੋਂ ਛਡਣਗੇ ? ਮਜ਼ਬੀਆਂ ਨੂੰ ਚੂਹੜੇ ਕਿਉਂ ਕਹਿੰਨੇ ਆਂ …..? ਠਾਕਰਾਂ ਨੂੰ ਪੁਲਸ ਕਿਉਂ ਨਈਂ ਫੜ੍ਹਦੀ ..? ਆਦਿ ਆਦਿ ਤੇ ਜਿਸ ਦਿਨ ਉਸ ਨੇ ਬੜਾ ਸਮਝ ਸੋਚ ਕੇ , ਅੰਦਰ ਦੱਬੇ ਲਾਵੇ ਨੂੰ ਅਝਾਂਈ ਜਾਣ ਤੋਂ ਬਚਾਉਣ ਲਈ ਕਿਸੇ ਗਾਡੀਰਾਹ ਦਾ ਰਾਹ ਪੁੱਛਿਆ , ਤਾਂ ਉਸ ਦਿਨ ਉਹ ਸਕੂਲੋਂ ਛੁੱਟੀ ਵੇਲੇ , ਅਪਣੇ ਅਧਿਆਪਕ ਨਾਲ ਸੜਕੋਂ ਚੜ੍ਹਦੀ ਬਾਹੀ ਖਿੱਲਰੇ ਨਿੱਕੇਨਿੱਕੇ ਕਈ ਸਾਰੇ ਪਿੰਡਾਂ ਵਿਚੋਂ ਦੀ ਲੰਘਦਾ ,ਉੱਚੇ ਟਿੱਚੇ ਇਕ ਕਿਲ੍ਹੇ ਵਰਗੀ ਚਿੱਟੀ ਕੋਠੀ ਦੇ ਪੈਰਾਂ ਲਾਗੇ ਛੋਟੀ ਜਿਹੀ ਝਿੰਗੀ ਅੰਦਰ ਪਹੁੰਚ ਗਿਆ

ਥੋੜੀ ਜਿਹੀ  ਥਾਂ ਅੰਦਰ ਘੁੱਟੇ ਹੋਏ ਕੱਚੇਨਿੱਕੇ ਢਾਰਿਆਂ ਨੂੰ ਦੇਖਦਿਆਂ ਸਾਰ , ਤਾਰੇ ਦੀ ਜੁਆਨ ਹੁੰਦੀ ਸੂਝ ਤੇ ਇਹਨਾਂ ਅੰਦਰ ਰਹਿੰਦੇ ਲੋਕਾਂ ਦੀ ਹਾਲਤ ਝੱਟਪੱਟ ਉੱਕਰੀ ਗਈ ਕਿੱਕਰ ਦੀਆਂ ਛੀਂਘਾਂ ਨਾਲ ਵਗਲ੍ਹੇ ਵਾੜੇ ਅੰਦਰ ਸਾਇਕਲ ਖੜਾ ਕਰਕੇ ,ਉਹ ਵਲਵਲੇਮੇਂ ਖਾਂਦੀ ਗਲ੍ਹੀ ਲੰਘਦੇ, ਝਿੰਗੀ ਦੇ ਵਿਚਕਾਰ ਜਿਹੇ ਪਹੁੰਚ ਗਏ ਕੱਖਾਂਕਾਨਿਆਂ ਦੀ ਨੀਵੀਂ ਛੱਤ ਹੇਠ ਬੈਠੇ ਕਿੰਨੇ ਸਾਰੇ ਮਾਯੂਸ ਚਿਹਰਿਆਂ ਤੇ ਲਿਖੀ ਹੋਈ ਗੁਰਬਤ ਦੀ ਅਤਿ ਭਿਆਨਕ ਕਿਸਮ ਪੜ੍ਹ ਕੇ ਤਾਰੇ ਦੀ ਜਿਵੇਂ ਧਾਹ ਨਿਕਲ ਗਈ ਹੋਵੇ ਇਕ ਕੰਮ ਉਸਦੇ ਸਾਹਮਣੇ  ਖਰਾਭਲਾ ਮੂੰਹਮੱਥੇ ਲਗਦਾ ਪਹਿਲਾਂ  ਵਾਲਾ ਆਪਣੇ ਪਿਓ  ਦਾ ਭਰਵਾਂ ਫੌਜੀ ਚਿਹਰਾ ਆ ਖੜਾ ਹੋਇਆ , ਜਿਸਦੀ ਆਭਾ ਥੋੜੇ ਵਰ੍ਹਿਆਂਚ ਕਿਸੇ ਖੂਹਖਾਤੇ ਅੰਦਰ ਲਹਿੰਦੀ ਵੀ ਹੌਲਦਾਰ ਨੂੰ ਬੇਪਛਾਣ ਨਹੀਂ ਸੀ ਕਰ ਸਕੀ ਪਰ , ਸਾਹਮਣੇ ਵਿਛੇ ਤੱਪੜ ਤੇ ਬੈਠੇ ਸਾਹ ਲੈਂਦੇ ਖੰਡਰਾਂ ਨੂੰ ਜੀਉਂਦੇ ਜਾਗਦੇ ਮਨੁੱਖਾਂ ਦਾ ਨਾਂ ਦੇਣਾ ਉਸ ਨੂੰ ਔਖਾਔਖਾ ਜਾਪਣ ਲੱਗਾ

ਦੁਪੈਹਰਾਂ ਦਾ ਹੁੱਸੜ ਪਾਣੀ ਦੇ ਘੁੱਟ ਨਾਲ ਠਾਰਨ ਪਿੱਛੋਂ ਅਧੜਵੰਜੀ ਮੰਜੀ ਤੇ ਬੈਠੇ ਅਧਿਆਪਕ ਨੇ ਹੇਠ ਬੈਠੀ ਭੀੜ ਤੋਂ ਪੁੱਛਿਆਕਿੱਦਾ ਹੋਈ ….?

ਸਾਰੇ ਈ ਬਰਖਾਸਤ ਕਰਤੇ ….’ ਇਕ ਸੱਲਕਾਰ ਨੇ ਹਉਕਾ ਭਰਦਿਆ ਕਿਹਾਕੈਂਹਦਾ ਫਾਲਤੂ ਨਈਂ ਬਣਦੀ ….

ਘਾਬਰੋ ਨਾ ਸਭ ਕੁਝ ਹੈਗਾ ਲਿਧੜਾਂ ਆਲੇ ਤਿੰਨ ਸੈਂਕੜੇ …..ਨਨਸੋਤਿਆਂ ਆਲੇ ਚਾਰ ਸੌ ਕਿੱਲੇਮੌਲੀ ਆਲਾ ਸਾਰਾ ਟਿੱਬਾਭਾਗੜਾਂ ਆਲਾ ਰਕੜ, ਕੁਲ ਮਿਲਾ ਕੇ ਇਕ ਹਜ਼ਾਰ ਬਵੰਜਾ ਟੇਕੜ ਫਾਲਤੂ ਬਣਦੀ ਐ ਕਿੰਨੀ ਕੁ ਹਮਜ਼ ਕਰ ਜਾਊਪੁੱਤਾਂਪੋਤਿਆਂ , ਗਾਈਆਂਬੱਛੀਆਂ , ਕੱਟੇਕੱਟੀਆਂ , ਕੁੱਕੜੀਆਂਕੁੱਕੜ ਦੇ ਨਾ ਲੁਆ ਕੇ

ਬਾਗਾਂ ਹੇਠਲੀ ਢਾਈ ਸੈਂਕੜੇ ਕਹਿੰਦੇ ਗਿਣੀ ਨਈਂ ਜਾਣੀਗੱਤਾ ਫੈਕਟਰੀ ਆਲਾ ਸੌ ਕੀਲਾ ਬੀ ਗਿਣਤੀਓਂ ਬਾਹਰ ਕੱਢ ਦਿਤਾ ….ਕੱਲੀਏ ਮੋਹਰੀ ਨੇ ਚਿੰਤਾ ਪ੍ਰਗਟਾਈ

ਸਗੋਂ ਚੰਗਾ , ਹੱਲਵਾਹੀ ਤੋਂ ਬਰਤਰਫ਼ ਕੀਤੇ  ਮੁਜਾਰ੍ਹਿਆਂ ਦਾ ਪਹਿਲਾ ਹੱਕ ਬਣਦਾ ਫੈਕਟਰੀ ਅੰਦਰ ਕੰਮ ਲੈਣ ਦਾਅ

ਅਹੀਂ ਤਾਂ ਬੇਬੱਸ ਆਂ , ਬਾਊ ਜੀ ..ਤੁਹੀ ਈ ਕੋਈ ਉਪਾ ਕਰ

ਉਪਾ ….ਆਪਾਂ ਸਾਰਿਆਂ ਇਕ ਮੁੱਠ ਹੋ ਕੇ ਕਰਨਾ ..ਪੈਲੀਬੰਨ੍ਹੇ ਤੁਸੀਂ ਇਕੱਠਿਆਂ ਹੋ ਕੇ ਨਿਕਲਣਾ , ਵਾਹੁਣਬੀਜਣ ਲਹੀ ਅਲਸੇਟ ਨਈਂ ਕਰਨੀ ….ਕਿਸਾਨ ਸਭਾ ਤੁਹਾਡੇ ਲਈ ਕਾਨੂੰਨੀ ਲੜਾਈ ਵੀ ਲੜਦੀ ਐ ਤੇ ਜਥੇਬੰਦਕ ਵੀ ….ਬੱਸ ਤੁਸੀ ਚੜ੍ਹਦੀ ਕਲਾ ਹੱਥੋਂ ਨਈਂ ਗੁਆਉਣੀ

ਭੁੰਜੇ ਲੱਥੇ ਮੁਜਾਰ੍ਹਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਥੰਮੀਆਂ ਦੇ ਕੇ ਤਾਰੇ ਦੇ ਅਧਿਆਪਕ ਨੇ ਉਹਨਾਂ ਤੋਂ ਵਿਦਾ ਲਈ ਤੇ ਤਿੱਖੀ  ਚਾਲੇ ਵਾਪਸ ਮੁੜਦਾ ਤਾਰੇ ਨੂੰ ਪਿੰਡ ਛੱਡ ਕੇ ਆਪ ਕਿਧਰੇਹੋਰ ਕੰਮਤੁਰ ਗਿਆ

ਉਸ ਦਿਨ ਕੁਵੇਲੇ ਘਰ ਪਹੁੰਚੋ ਤਾਰੇ ਦੇ ਰੰਗਢੰਗ ਅੰਦਰ ਜਿਵੇਂ ਪਿੱਛਲੇ ਕਲ ਨਾਲੋਂ ਕਾਫੀ ਅੰਤਰ ਆ ਗਿਆ ਹੋਵੇ ਦੋ ਸਕੂਲਾਂ ਤੋਂ ਪੜ੍ਹੇ ਪਾਠ ਦੀ ਦੁਹਰਾਈ ਕਰਦੇ ਤਾਰੇ ਨੂੰ ਬਾਹਰੋਂ ਆਇਆ ਹੌਲਦਾਰ ਉੱਲਰ ਕੇ ਪੈ ਗਿਆ –‘ਕਿਆ , ਦਰਿਆ ਆ ਚੜ੍ਹਿਆ ਥਾ ਰਾਹ ਮੇਂ ….ਦੁਸ਼ਮਣ ਨੇ ਹੱਲਾ ਕਰ ਦਿੱਤਾ , ਥਾਤੇਰੇ ਸਮੂਲ ਤੇਸਵੇਰੇ ਸੇ ਤਕਾਲਾ ਤੱਕ ਮਾਦਰ ਚੋ……

ਉਸ ਦੇ ਮੂੰਹ ਚੜ੍ਹੀਆਂ ਗਾਲ੍ਹਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਾਰੇ ਨੇ ਆਪਣੀਆਂ ਸਢੌਲ ਹੁੰਦੀਆਂ ਬਾਹਾਂ ਪਿਓ ਦੇ ਗਲ੍ਹ ਦੁਆਲੇ ਵਗਲ ਕੇ ਹਲਕਾ ਜਿਹਾ ਮੁਸਕਰਾਉਂਦੇ ਆਖਿਆ –‘ ਓ ਭਾਪਾ ਜੀ ਓਏ , ਸੱਚਮੁੱਚ ਦੁਸ਼ਮਣ ਨੇ ਹੱਲਾ ਬੋਲ ਦਿੱਤਾ ਐ , ਪਰ ਦੁਸ਼ਮਣ ਕਿਧਰੋਂ ਬਾਹਰੋਂ ਨਈਂ ਆਇਆ , ਐਥੇ ਈ ਰਹਿੰਦਾ …….’

ਬੱਲੀ ਦੇ ਵਿਆਹ ਪਿਛੋਂ ਹੌਲਦਾਰ ਨੂੰ ਪਹਿਲੀ ਵਾਰ ਤਾਰੇ ਦਾ ਗੰਭੀਰ ਚਿਹਰਾ ਖਿੜਿਆ ਦੇਖ ਦੇ ਖੁਸ਼ੀ ਵੀ ਹੋਈ ਤੇ ਚਿੰਤਾ ਵੀ ਪਰ ਜਿਉਂ ਜਿਉਂ ਉਹ ਤਾਰੇ ਤੋਂ ਆਪਣੇ ਗੁਆਂਢ ਰਹਿੰਦੇ ਠਾਕੁਰਾਂ ਦੀਆਂ ਕਾਲੀਆਂ ਕਰਤੂਤਾਂ ਦੀ ਕਹਾਣੀ ਸੁਣਦਾ ਗਿਆ, ਤਿਉਂ ਤਿਉਂ ਡੋਲਦੀ ਲਾਟ ਲਾਗੇ ਬੈਠੇ ਤਾਰੇ ਦੀਪੜ੍ਹਾਈਬਾਰੇ ਉਸ ਦੀ ਹੈਰਾਨੀ ਵਧਦੀ ਗਈ ਕਿੰਨੀ ਰਾਤ ਤੱਕ ਉਸਲਵੱਟੇ ਭੰਨਦਾ ਕਦੀ ਉਹ ਫਗਵਾੜੇ ਦੇਖੇ ਵਿਆਹ ਅੰਦਰ ਜਾ ਸ਼ਾਮਿਲ ਹੁੰਦਾ ਕਦੀ ਠਾਕਰਾਂ ਵਲੋਂ ਬੇਦਖ਼ਲ ਕੀਤੇ ਮੁਜਾਰ੍ਹਿਆਂ ਨਾਲ ਉਸ ਦਾ ਜੀਅ ਕੀਤਾ ਕਿ ਦੀਵਾ ਵਧਾ ਕੇ ਕੋਠੇ ਉੱਤੇ ਜਾ ਸੁੱਤੇ ਤਾਰੇ ਤੋਂ ਇਕ ਵਾਰ ਉਹ ਹੀ ਕਹਾਣੀ ਸੁਣੇ, ਪਰ ਅਗਲੇ ਹੀ ਛਿੰਨ, ਤੋਚੀ ਵਾਂਗ ਤਾਰੇ ਦੇਕੁਰਾਹੇਪੈਣ ਦਾ ਡਰ ਉਸ ਦੇ ਅੰਗਅੰਗ ਤੇ ਪੱਸਰ ਗਿਆ

….. ਵਿਦਿਆਰਥੀ ਸਫਾਂ ਦੀ ਮੂਹਰਲੀ ਪਾਲ ਅੰਦਰ ਕੰਮ ਕਰਦਾ  ਬਾਬਕਿਆਂ ਦਾ ਤੋਚੀ , ਆਪਣੇ ਕਈਆਂ ਸਾਥੀਆਂ ਸਮੇਤ ਮੰਡੀਘੋਲ ਅੰਦਰ ਕੁੱਦਿਆਂ , ਸ਼ਾਹਾਂ ਦੀਆਂ ਅੱਖਾਂ ਅੰਦਰ ਸਿਲ੍ਹਤੱਕਦਾ ਬਣਿਆ ਕਈਆਂ ਚਿਰਾਂ ਤੋਂ ਰੜਕਦਾ ਸੀ ਰਕਬਿਆਂ ਦੇ ਜੱਦੀਪੁਸ਼ਤੀ ਮਾਲਕਾਂ ਦੀ ਭਾਈਵਾਲੀ ਨਾਲ ਮੰਤਰੀ ਬਣੇ ਸੇਠ ਕੱਕੜਸ਼ਾਹ ਦੇ ਗੁਦਾਮ ਅੰਦਰ ਹੋਈਚੋਰੀ’,ਤੋਚੀ ਦਾਕੰਡਾ ਕੱਢਣਲਈ ਸੁਨਿਹਰੀ ਮੌਕਾ ਸਾਬਤ ਹੋਈ ਪਹਿਲੇ ਸਰਪੰਚ ਦੇਦੇਸ਼ਭਗਤਪਿਓ ਨੂੰ ਤਾਮਿਰਪੱਤਰ ਦੁਆ ਕੇ , ਉਹਨਾਂ ਠਾਕੁਰਦੁਆਰੇ ਹੋਏਪੁਲਿਸਮੁਕਾਬਲੇਦਾ ਚਮਸ਼ਦੀਦ ਗਵਾਹ ਖੜਾ ਕਰ ਲਿਆ ਨਵੇਂ ਸਰਪੰਚ ਦੀ ਬੈਠਕੇ ਜੁੜਦੀ , ਉਸਦੀ ਹਮਉਮਰ ਜੁੰਡਲੀ , ‘ਕਹਿੰਦੇਕਹਾਉਂਦੇ ਪਿਲਸਣੀਏਨੂੰ ਨਿੱਤਨਵੇਂ ਦਿਨ ਘੇਰ ਖਲੋਂਦੀਹੱਲਾ ਫੇਰ ਦੌਲਿਆ , ਤੈਂ ਮੁੰਡਿਆਂ ਨੂੰ ਗੋਲੀਆਂ ਚਲਾਉਂਦੇ ਆਪੂ ਦੇਖਿਆ ….?’

ਸੌਂਹ ਗੁਰੂ ਦੀ ਮਖਿਆ , ਮੁੰਡਿਆ ਨੇ ਝੁੰਬਲ ਬਾਟੇ ਕੀਤਿਓ ਸੀਅੰਬ ਉਹਲੇ ਲੁਕਿਓ ਸ਼ਪਾਈਆਂ ਤੇ ਗੋਲ੍ਹੀਆਂ ਚਲਾਉਂਦੇ ਮੈਂ ਆਪੂ ਦੇਖੇ ….ਸੌਹ ਗੁਰੂ ਦੀ

ਹੱਛਆ……! ਦੋਨੋਂ ਮੁੰਡੇ ਇਕੋ ਅੰਬ ਉਹਲੇ ਲੁਕਿਓ ਸੀ ….ਓਥੇ ਈ ਉਨ੍ਹਾਂ ਦੇ ਗੋਲ੍ਹੀਆਂ ਲੱਗੀਆਂ ….

ਆਹੋ ਕਿ, ਸੌਂਹ ਗੁਰੂ ਦੀ ਮਖਿਆ ….

ਕਿਹੇ ਛੜੇਸ਼ਪਾਈ ਦੇ ਕੋਈ ਗੋਲ੍ਹੀ ਨਈਂ ਲੱਗਦੀ ਦੇਖੀ ਤੈਂ…..?

ਨਾ ਭਾਅ….ਐਉ ਤਾਂ ਮੈਂ ਨਈਂ ਡਿੱਠਾ , ਸੌਂਹ ਗੁਰੂ ਦੀ ….ਮਖਿਆ

ਪਰ ,ਤੇਰੇ ਸ਼ਪਾਈਆਂ ਦੀਆਂ ਗੋਲ੍ਹੀਆ ਨੇ ਮੁੰਡਿਆਂ ਦੇ ਦੰਦ ਕਿੱਦਾਂ ਖਿੱਚ ਤੇ ….ਨੌਂਹ ਕਿੱਦਾ ਪੁੱਟ ਤੇ ..ਗੋਡੇ ਕਿੱਦਾਂ ਤੋੜ ਤੇ ? ‘-ਪੂਰੀ ਗੱਲ ਸੁਨਣ ਤੋਂ ਪਹਿਲਾਂ ਹੀ ਉਹ ਢਿਲਕੀ ਐਨਕ ਸੰਭਾਲਦਾ, ਪਰ੍ਹੇਚੋਂ ਖਿਸਕਦਾ ਬਣਦਾ

….ਪਿੰਡ ਦੇ ਐਨ ਗੋਰਿਓਂ ਲੰਘਦੇ ਸੂਏ ਕੰਢੇ ਪਈਆਂ ਦੋ ਲਾਸ਼ਾਂ ਵਿਚੋਂ ਇਕ ਉਸਨੂੰ ਆਪਣੇ ਤਾਰੇ ਦੀ ਜਾਪਣ ਲੱਗੀ ਖੇਹਖ਼ਰਾਬ ਹੋਈਆਂ ਲਾਸ਼ਾਂ ਦੇ ਜਿਸਮਾਂਚੋਂ ਨਿਕਲ ਕੇ, ਕੱਖਕਾਣ ਤੇ ਖਿੱਲਰੇ ਥੋੜੇ ਜਿਹੇ ਲਹੂ ਦੇ ਛਿੱਟਿਆਂ ਦੀ ਯਾਦ ਆਉਂਦਿਆਂ ਹੌਲਦਾਰ ਦਾ ਸਾਹ ਸੂਤਿਆ ਮੰਜੀਓਂ ਉੱਠ , ਸੁੱਤਉਨੀਂਦਰੇ ਡੰਗਰਾਂ ਕੋਲੋਂ ਦੀ ਲੰਘਦਾ , ਉਹ ਬਾਹਰਲੇ ਓਟੇ ਪਾਸ ਜਾ ਖੜਾ ਹੋਇਆ ਦੂਰ ਤੱਕ ਦਿਸਦਾ , ਖੇਤਾਂ ਅੰਦਰ ਪਸਰਿਆਂ ਅੱਧੀ ਰਾਤ ਦਾ ਹਨੇਰਾ ,ਕਿਧਰੇ ਕਿਧਰੇ ਜਗਦੀਆਂ ਬੰਬੀਆਂ ਦੀਆਂ ਬੱਤੀਆਂ ਨਾਲ ਚਿੱਤਰਬਰਾ ਹੋਇਆ , ਉਸਦੇ ਅੰਦਰਲੀ ਹਿਲਜੁਲ ਨੂੰ ਸਗੋਂ ਡੋਲਦਾ ਕਰਾ ਦਿੱਤਾ

ਅਗਲੇ ਹੀ ਛਿੰਨ ਉਸਨੂੰ , ਅੱਧੀ ਰਾਤ ਦੀ ਸ਼ਾਂਤ ਚੁੱਪ ਨੂੰ ਚੀਰਦੀ ਠਾਕਰਾਂ ਦੀ ਪੇਪਰ ਮਿੱਠ ਦੇ ਹੂਟਰ ਦੀ ਕੰਨ ਪਾੜਵੀਂ ਬੇਕਿਰਕ ਚੀਕ  ਸੁਣਾਈ ਦਿੱਤੀ , ਜਿਸਦੇ ਵੱਡੇ ਗੇਟ ਸਾਹਮਣੇ , ਸਰਕਾਰ ਵਲੋਂ ਐਲਾਨੀ ਗਈ ਘੱਟੋਘੱਟ ਉਜਰਤ ਮੰਗਦੇ ਕਾਮਿਆਂ ਤੇ ਹੋਏ ਅਦਿਆਚਾਰ ਦੀ ਦਰਦਨਾਕ ਕਹਾਣੀ, ਅਜੇ ਪਿੱਛਲੇ ਕਲ੍ਹ ਕਾਮਰੇਡ ਚੌਧਰੀ ਨੇ ਨਵੇਂ ਸਰਪੰਚ ਦੀ ਬੈਠਦੇ ਸੁਣਾਈ ਸੀ

ਕੱਚੇ ਓਟੇ ਦਾ ਆਸਰਾ ਲਈ ਖੜੇ ਹੋਲਦਾਰ ਨੂੰ ਇਉਂ ਜਾਪਿਆ ਕਿ ਉਸਦਾ ਇਕ ਹਿੱਸਾ , ਪੇਪਰ ਮਿੱਲ ਦੇ ਗੇਟ ਸਾਹਮਣੇ ਦਿਹਾੜੀਦਾਰਾਂਕਾਮਿਆਂ ਉਤੇ ਲਾਠੀਚਾਰਜ ਨਾਲ ਝੰਭਿਆ ਗਿਆ ਹੋਵੇ ਅਤੇ ਦੂਜਾ ਘੋੜਸਵਾਰ ਸੈਨਾ ਨੂੰ ਅਸ਼ੀਰਵਾਰ ਦੇਣ ਦੀ ਕਾਹਲ ਵਿੱਚ ਹੋਵੇ ਓਟੇ ਦੀ ਢੋਅ ਤਿਆਗ ਕੇ , ਉਹ ਡਿੰਗੂਡਿੰਗੂ ਕਰਦੇ ਬਾਹਰਲੇ ਬੂਹੇ ਦੀ ਸਰਦਲ ਵਿਚਕਾਰ ਜਾ ਖੜਾ ਹੋਇਆ , ਜਿਸ ਦੇ ਐਨ ਸਾਹਮਣੇ ਆ ਰੁਕਿਆ ਬੱਲੀ ਦਾ ਮੋਟਰ ਸਾਇਕਲ ਮੁੜਦੇ ਪੈਰੀਂ ਵਾਪਸ ਪਰਤ ਗਿਆ ਸੀ

ਚੌਨੁੱਕਰੇ ਵਿਹੜੇ ਦੀ ਵਲਗਣ ਵਿਚ ਘਿਰਿਆ , ਉਹ ਕਿੰਨਾ ਹੀ ਚਿਰ ਕਿਸੇ ਇਕ ਬਾਹੀ ਦੀ ਉਂਗਲੀ ਲੱਗ ਦੇ ਆਪਣੇ ਆਪ ਤੋਂ ਬਾਹਰ ਨਿਕਲਣ ਦੇ ਯਤਨ ਕਰਦਾ ਰਿਹਾ, ਪਰ ਨਾ ਤਾਂ ਉਸ ਦੀ ਸ਼ਿੰਦਰ ਬੱਲੀ ਤੋਂ ਤੋੜਵਿਛੋੜਾ ਕਰਨ ਲਈ ਰਾਜ਼ੀ ਹੋਈ ਤੇ ਨਾ ਹੀ ਤਾਰੇ ਦੀ ਡੰਗੋਰੀ ਹੱਥੋਂ ਗੁਆ ਲੈਣ ਲਈ ਉਸ ਦਾ ਮੰਨ ਮੰਨਿਆ

ਲੱਗਭੱਗ ਅੱਧਾ  ਪਹਿਰ ਏਸੇ ਉਧੇੜਬੁਣ ਅੰਦਰ ਉਲਝਿਆ , ਆਖਿਰ ਉਹ ਪੈਰਾਂ ਤੋ ਆਕਾਸ਼ ਤੱਕ ਪੱਸਰੇ ਹਨੇਰੇ ਵਰਗੇ ਠਾਕੁਰਾਂ ਦੇ ਭੈਅ ਤੋਂ ਡਰਦਾ , ਤਾਰੇ ਨੂੰਮਾਸਟਰਦੀ ਸੰਗਤ ਤੋਂ ਹੜਨ ਲਈ ਉਤਾਵਲਾ ਹੋ ਉੱਠਿਆ ਚੁਲ੍ਹੇ ਵਾਲੇ ਛਤੜੇ ਨੂੰ ਲੱਗੀ ਲਕੜ ਦੀ ਪੁਰਾਣੀ ਪੌੜੀ ਰਾਹੀਂ ਛੱਤ ਉੱਪਰ ਚੜ੍ਹਨ ਲਈ , ਸਹਿਜੇ ਸਹਿਜੇ ਤੁਰਦਿਆਂ ਹਾਲੀਂ ਉਸ ਨੇ ਚਾਰ ਕੁ ਲਾਘਾਂ ਹੀ ਭਰੀਆਂ ਸਨ ਕਿ ਗਲ੍ਹੀ ਵਿਚੋਂ ਦੀਪੇਰਬਟੀਏਦੀ ਭਾਰੀਉੱਚੀ –‘ਜਾਅਗ , ਬਈ ….….ਓਏ…..ਦੀ ਹਕ ਉਸ ਦੇ ਗਿੱਟਿਆਂਗੋਡਿਆਂ ਬੇੜੀਆਂ ਨੂੰ ਮਾਰ ਗਈ ਕੰਧ ਉਪਰੋਂ ਦੀ , ਵਿਹੜੇ ਅੰਦਰ ਘੁੰਮਣਾ ਦੇਖ ਕੇ ਗੁਰਦੀਪ ਨੇ ਉਸ ਨੂੰ ਰੋਜ਼ ਵਾਂਗ ਦੋਹਰੀ ਆਵਾਜ਼ ਮਾਰ ਕੇ ਪੁੱਛਿਆ – ‘ਹੌਲਦਾਰਾ ਜਾਗਦੈਂ  !’

ਆਹੋਪੁੱਤਰ ਜਾਗਦਾ ਆਂ ..ਹਾਂ

ਦੀਪੇ ਨੂੰਜਾਗਦਾ ਹਾਂਆਖ ਕੇ ਉਹ , ਉਸ ਤੋਂ ਤਾਂ ਸੁਰਖਰੂ ਹੋ ਗਿਆ , ਪਰ ਆਪਣੇ ਅੰਦਰ ਹੁੰਦੀ ਕਸ਼ਮਕਸ਼ ਨੂੰ ਸਿੱਧਾਸਪਾਟ ਉੱਤਰ ਦੇਣ ਲਈ, ਉਸਦੀ ਅੰਤਰਚੇਤਨਾ , ਆਪਣੇ ਮੂੰਹੋਂ ਨਿਕਲੇ ਅੱਖਰਾਂ ਸਾਹਮਣੇ ਸ਼ਰਮਸਾਰ ਹੋ ਕੇ ਲੜਕ ਗਈ ਪੌੜੀ ਵਲੋਂ ਵਾਪਸ ਮੁੜ ਕੇ ਉਹ ਸਿੱਧਾ ਆਪਣੀ ਮੰਜੀ ਤੇ ਜਾ ਡਿਗਿਆ  ਤੇ ਸਵੇਰ ਹੋਣ ਤੱਕ ਬੇਚੈਨੀ ਦੀ ਨੀਂਦ ਸੁੱਤਾ ਰਿਹਾ

ਦੂਜੇ ਦਿਨ ਸਵੱਖਤੇ , ਹੰਸੂਹੰਸੂ ਕਰਦੇ ਤਾਰੇ ਨੂ ਸਕੂਲ ਜਾਣ ਲਈ ਤਿਆਰ ਹੁੰਦਾ ਦੇਖ , ਹੌਲਦਾਰ ਤੋਂ ,ਪੰਜਾਲੀ ਜੁੜੇ ਬਲਦਾਂ ਦੇ ਕੰਨਾਂ ਤੱਕ ਪਹੁੰਚਦੀ ਸ਼ਾਂਤ ਮੱਧਰ ਸੁਰ ਵਿਚ ,ਦਿੱਲ ਤੋਂ ਲਾਹੇ ਭਾਰ ਦੀ ਗਵਾਹੀ ਸਹਿਸੁਭਾ ਭਰੀ ਗਈਕੱਲ ਕੋ ਹਵਾ ਕੇ ਖੰਭ ਲੱਗ ਜਾਏਂ ਤੋ ਨਾ ਕੋਈਮਾਦਰ ਚੋ….ਠਾਕੁਰ ਰੋਕ ਸਕਦਾ ਹੈ ,…ਅਰ ਨਾ ਹੀ ਭੂਤਨੀ ਕਾ….ਹੌਲਦਾਰ

——

ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ,

ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)

Mobile No : 094655-74866