ਜਗਦੇਵ ਸਿਧੂ

ਕਸਿੇ ਵੀ ਨਰੋਏ ਸਮਾਜ ਦੀ ਉਸਾਰੀ ਵੱਿਚ ਚੰਗੇ ਸਾਹਤਿ ਦਾ ਅਹਮਿ ਰੋਲ ਹੁੰਦਾ ਹੈ। ਮਨੁੱਖਤਾ ਨੂੰ ਇੱਕ ਯੁਗ ਤੋਂ ਅਗਲੇ ਯੁਗ ਤੱਕ ਪੁਚਾਉਣ ਵੱਿਚ ਉਸ ਸਮੇਂ ਦੇ ਲੇਖਕਾਂ, ਵਚਿਾਰਵਾਨਾਂ,ਕਲਾਕਾਰਾਂ ਅਤੇ ਕਥਾ ਵਾਚਕਾਂ ਦੀ ਭੂਮਕਿਾ ਮਹੱਤਵਪੂਰਨ ਰਹੀ ਹੈ।ਚਾਹੇ ਮੋਹੰਿਜੋਦਾੜੋ ਦੀ ਸਭਅਿਤਾ ਹੋਵੇ, ਚਾਹੇ ਮੀਸੋਪੋਟਾਮੀਆਂ ਅਤੇ ਬੇਬੀਲੋਨੀਆਂ ਦੀ,ਚਾਹੇ ਯੂਨਾਨੀ ਜਾਂ ਰੋਮਨ,ਚਾਹੇ ਮਸਿਰ ਜਾਂ ਚੀਨੀ ਸਭਅਿਤਾਵਾਂ ਦੇ ਵੱਖੋ-ਵੱਖ ਪੜਜਾਅ ਹੋਣ, ਸਭਨਾਂ ਅੰਦਰ ਸਾਨੂੰ ਅਜਹਿੇ ਜੀਨੀਅਸ ਕਸਿਮ ਦੇ ਮਹਾਰਥੀ ਮਲਿਣਗੇ ਜਹਿਨਾਂ ਨੇ ਮਨੁੱਖਤਾ ਨੂੰ ਨਵਾਂ ਰਾਹ ਵਖਿਾ ਕੇ ਅਗਲੇ ਚੰਗੇਰੇ ਪੜਾਅ ਤੱਕ ਪੁਚਾਇਆ। ਇਹਨਾਂ ਸਭਅਿਤਾਵਾਂ ਦੇ ਜੰਗਜੂ ਯੋਧੇ ਇਲਾਕੇ ਜੱਿਤਣ ਅਤੇ ਸਮਰਾਜ ਫੈਲਾਉਣ ਤੱਕ ਸੀਮਤ ਰਹੇ ਜਦੋਂ ਕ ਿਸਮੇਂ ਦੇ ਗਆਿਨਵਾਨ ਤੇ ਹੁਨਰਮੰਦ ਅਲੰਬਰਦਾਰਾਂ ਨੇ ਮਾਨਵਤਾ ਨੂੰ ਨਵੇਂ ਅਰਥ ਪਰਦਾਨ ਕੀਤੇ ਜਹਿਨਾਂ ਦੇ ਨਾਂ ਹਮੇਸ਼ਾ ਲਈ ਸੁਨਹਰਿੀ ਅੱਖਰਾਂ ਵੱਿਚ ਉਕਰੇ ਗਏ ਹਨ। ਥੂਸੀਡਾਈਡਸ, ਹੋਮਰ, ਕਨਫਊਿਸੀਅਸ, ਆਰੀਆਭੱਟ, ਸੁਕਰਾਤ, ਅਰਸਤੂ, ਅਫਲਾਤੂਨ ਤੋਂ ਲੈ ਕੇ ਪੁਨਰ-ਜਾਗਰਣ (ਰੈਨੇਸਾਂਸ) ਦੇ ਮਹਾਨ ਲੇਖਕਾਂ, ਚੰਿਤਕਾਂ ਅਤੇ ਕਲਾਕਾਰਾਂ ਨੇ ਮਾਨਵੀ ਸਮਾਜ ਦੀ ਉਸਾਰੀ ਵੱਿਚ ਅਮਟਿ ਨਸ਼ਿਾਨ ਛੱਡੇ ਹਨ ਜਦੋਂ ਕ ਿਸਕਿੰਦਰ,ਜੂਲੀਅਸ ਸੀਜ਼ਰ, ਚੰਗੇਜ਼ ਖ਼ਾਨ, ਨੈਪੋਲੀਅਨ ਅਤੇ ਬਾਬਰ ਵਰਗੇ ਧਾੜਵੀ ਜੰਗ-ਜੇਤੂਆਂ ਨੂੰ ਆਪਣੀ ਹਵਸ਼ ਪੂਰੀ ਕਰਨ ਖਾਤਰ ਬੇਸ਼ੁਮਾਰ ਬੇ-ਗੁਨਾਹਾਂ ਦੀਆਂ ਜਾਨਾਂ ਦਾ ਘਾਣ ਕਰਨ ਅਤੇ ਅੰਤਾਂ ਦੀ ਤਬਾਹੀ ਮਚਾਉਣ ਵਾਲੇ ਚਹਿਰਆਿਂ ਵਜੋਂ ਜਾਣਆਿਂ ਜਾਵੇਗਾ।
ਵੱਖੋ-ਵੱਖ ਸਮਆਿਂ ਵੱਿਚ ਅਜਹਿੇ ਵਚਿਾਰਵਾਨਾਂ, ਚੰਿਤਕਾਂ ਅਤੇ ਲੇਖਕਾਂ ਦੁਆਰਾ ਰਚੇ ਗਏ ਸਾਹਤਿ ਨੂੰ ਪੜਕੇ ਹੀ ਆਉਣ ਵਾਲੇ ਸਮੇਂ ਦੇ ਵਦਿਵਾਨ ਲੇਖਕਾਂ ਨੇ ਅਜਹਿੇ ਸਾਹਤਿ ਦੀ ਰਚਨਾ ਕੀਤੀ ਜਸਿਨੇ ਸਮਾਜਕ, ਧਾਰਮਕਿ,ਆਰਥਕਿ ਅਤੇ ਰਾਜਨੀਤਕ ਖੇਤਰਾਂ ਵੱਿਚ ਹਾਂਦਰੂ ਗੁਣਾਤਮਕਿ ਤਬਦੀਲੀ ਲਆਿਂਦੀ। ਅਜਹਿੀ ਇੱਕ ਲਾਸਾਨੀ ਮਸਿਾਲ ਉੱਨੀਵੀਂ ਸਦੀ ਵੱਿਚ ਕਾਰਲ ਮਾਰਕਸ ਦਾ ਅਦਭੁਤ ਕਾਰਨਾਮਾ ਸੀ ਜਸਿਨੇ ਕੋਈ 1500 ਕਤਿਾਬਾਂ, ਰਪਿੋਰਟਾਂ ਅਤੇ ਹੋਰ ਸਾਰੀ ਉਪਲਬਧ ਲਖਿਤਿ ਸਮੱਗਰੀ ਦਾ ਅਧਐਿਨ ਕਰਕੇ ਅਸਲੋਂ ਨਵੇਂ, ਵਗਿਆਿਨਕ ਸੋਚ ਨਾਲ ਪਰਣਾਏ ਸਮਾਜਵਾਦੀ ਨਜ਼ਿਾਮ ਦੇ ਢਾਂਚੇ ਦਾ ਸੰਕਲਪ ਪੇਸ਼ ਕੀਤਾ ਜੋ ਮਨੁੱਖਤਾ ਦੀ ਸਰਬ-ਕਲਆਿਣਕਾਰੀ ਮੰਜ਼ਲਿ ਬਣ ਗਆਿ, ਜਸਿਨੇ ਸਾਰੀ ਦੁਨੀਆਂ ਦੇ ਸਥਾਪਤ ਨਜ਼ਿਾਮਾਂ ਅੰਦਰ ਉਥਲ-ਪੁਥਲ ਮਚਾ ਦੱਿਤੀ। ਇਸਦੇ ਸੱਿਟੇ ਵਜੋਂ ਮਹਿਨਤਕਸ਼ ਲੋਕਾਂ, ਕਰਿਤੀਆਂ, ਕਸਿਾਨਾਂ ਅਤੇ ਮਜ਼ਦੂਰਾਂ ਅੰਦਰ ਆਪਣੇ ਹੱਕਾਂ ਬਾਰੇ ਜਾਗਰਤੀ ਦੀ ਸਦੀਵੀ ਲਹਰਿ ਹੋਂਦ ਵੱਿਚ ਆਈ।
ਇਹ ਕਤਿਾਬਾਂ ਦੇ ਗੰਭੀਰ ਅਧਐਿਨ ਦਾ ਨਤੀਜਾ ਹੈ। ਇਸਨੇ ਨਵੇਂ ਰਚੇ ਜਾ ਰਹੇ ਸਾਹਤਿ ਨੂੰ ਨਵੀਂ ਸੇਧ ਪਰਦਾਨ ਕੀਤੀ। ਨਤੀਜੇ ਵਜੋਂ ਵਸ਼ਿਵ ਦੀਆਂ ਮਹਾਨ ਸ਼ਾਹਕਾਰ ਰਚਨਾਵਾਂ ਦੀ ਸਰਿਜਣਾ ਹੋਈ। ਮਹਾਨ ਲੇਖਕਾਂ ਦੀਆਂ ਲਖਿਤਾਂ ਤੋਂ ਪਰੇਰਨਾ ਲੈ ਕੇ ਕੰਿਨੇ ਹੀ ਨਵੇਂ ਲੇਖਕ ਉੱਤਮ ਸਾਹਤਿ ਦੀ ਰਚਨਾ ਕਰਨ ਲਈ ਸਾਹਮਣੇ ਆਏ। ਇਹਨਾਂ ਲੇਖਕਾਂ ਨੇ ਵਧੀਆ ਉਸਾਰੂ ਸੋਚ ਵਾਲੇ ਅਨੇਕਾਂ ਪਾਠਕਾਂ ਦੇ ਸੁਹਜ-ਸੁਆਦ ਅਤੇ ਵਚਿਾਰਾਂ ਨੂੰ ਅਸਰਅੰਦਾਜ਼ ਕੀਤਾ। ਵਅਿੱਕਤੀਗਤ ਤੌਰ ਤੇ ਵੇਖਆਿ ਜਾਵੇ ਤਾਂ ਕਤਿਾਬਾਂ, ਰਸਿਾਲਆਿਂ, ਅਖ਼ਬਾਰਾਂ ਅਤੇ ਹੋਰ ਲਖਿਤਿ ਮਾਧਅਿਮਾਂ ਦਾ ਹਰੇਕ ਦੀ ਜ਼ੰਿਦਗੀ ਸੰਵਾਰਨ ਵੱਿਚ ਅਹਮਿ ਯੋਗਦਾਨ ਹੈ। ਇਸ ਦੀ ਸਖ਼ਤ ਜ਼ਰੂਰਤ ਵੀ ਹੈ । ਕਤਿਾਬਾਂ ਜੱਿਥੇ ਹਰ ਕਸਿਮ ਦੇ ਉੱਤਮ ਗਆਿਨ ਦਾ ਸਾਧਨ ਹਨ, ਉੱਥੇ ਸਾਡੇ ਸੁਹਜ-ਸੁਆਦ ਅਤੇ ਮਨੋਰੰਜਨ ਦੀ ਪੂਰਤੀ ਵੀ ਕਰਦੀਆਂ ਹਨ। ਮਹਾਨ ਵਅਿੱਕਤੀਆਂ ਦੀਆਂ ਜੀਵਨੀਆਂ ਸਾਨੂੰ ਪਰੇਰਣਾ ਦੰਿਦੀਆਂ ਹਨ, ਸਾਡਾ ਜੀਵਨ-ਪੱਧਰ ਉੱਚਾ ਚੁੱਕਣ ਵੱਿਚ ਸਹਾਈ ਹੁੰਦੀਆਂ ਹਨ, ਸਾਡੇ ਵਚਿਾਰਾਂ ਨੂੰ ਤੱਿਖਾ ਕਰਦੀਆਂ ਹਨ ਅਤੇ ਸਾਡੀ ਸੋਚ ਨੂੰ ਮਨੁੱਖਤਾ (ਸਰਬੱਤ) ਦੇ ਭਲੇ ਦੇ ਕਾਰਜ ਨਾਲ ਜੋੜਦੀਆਂ ਹਨ। ਕਤਿਾਬਾਂ ਸਾਡੀਆਂ ਸੱਚੀਆਂ ਮੱਿਤਰ ਹਨ ਜਹਿੜੀਆਂ ਸਾਨੂੰ ਢਹੰਿਦੀਆਂ ਕਲਾਂ ਵੱਿਚ ਜਾਣ ਤੋਂ ਰੋਕਦੀਆਂ ਹਨ, ਸਹਾਰਾ ਦੰਿਦੀਆਂ ਹਨ,ਹਰ ਹਾਲ ਅਤੇ ਹਰ ਦੁਖ-ਸੁਖ ਵੱਿਚ ਸਹਾਈ ਹੁੰਦੀਆਂ ਹਨ। ਕਸਿੇ ਵਦਿਵਾਨ ਨੇ ਠੀਕ ਹੀ ਕਹਿਾ ਹੈ ਕ ਿਕਤਿਾਬਾਂ ਤੋਂ ਸੱਖਣਾ ਘਰ ਆਹਲਣਾ ਤਾਂ ਹੋ ਸਕਦਾ ਹੈ ਪਰ ਘਰ ਨਹੀਂ ਹੋ ਸਕਦਾ। ਇੱਕ ਹੋਰ ਨੇ ਤਾਂ ਇੱਥੋਂ ਤਕ ਕਹਿਾ ਹੈ ਕ ਿਕਤਿਬਾਂ ਇੱਕ ਕਸਿਮ ਦਾ ਸਭਆਿਚਾਰਕ ਡੀ. ਐਨ. ਏ . ਹੈ , ਅਜਹਿਾ ਕੋਡ ਜਹਿੜਾ ਨਸ਼ਿਚਤਿ ਕਰਦਾ ਹੈ ਕ ਿਬਤੌਰ ਸਮਾਜਕਿ ਪਰਾਣੀ ਅਸੀਂ ਕੀ ਹਾਂ ਅਤੇ ਸਾਡੀ ਜਾਣਕਾਰੀ ਕੰਿਨੀ ਹੈ।
ਵੀਹਵੀਂ ਸਦੀ ਦੇ ਮਹਾਨ ਚੰਿਤਕ, ਦਾਰਸ਼ਨਕਿ ਅਤੇ ਸਾਹਤਿਕਾਰ ਮਾਰਕ ਟਵੇਨ ਨੇ ਕੰਿਨੀ ਢੁਕਵੀਂ ਟੱਿਪਣੀ ਕੀਤੀ ਹੈ—ਜਹਿੜਾ ਆਦਮੀ ਚੰਗੀਆਂ ਕਤਿਾਬਾਂ ਨਹੀਂ ਪੜਦਾ ਉਹ ਉਸ ਆਦਮੀ ਨਾਲੋਂ ਕਵਿੇਂ ਵੀ ਬਹਿਤਰ ਨਹੀਂ ਜਹਿੜਾ ਬਲਿਕੁਲ ਪੜ ਨਹੀਂ ਸਕਦਾ। ਚੰਗੀਆਂ ਕਤਿਾਬਾਂ ਪਾਠਕ ਦੀ ਜ਼ੰਿਦਗੀ ਬਦਲ ਸਕਦੀਆਂ ਹਨ, ਚੰਗਾ ਸਾਹਤਿ ਨਜ਼ਿਾਮ ਬਦਲ ਸਕਦਾ ਹੈ, ਲੋਕਾਂ ਦੀ ਸੋਚ ਪਰਭਾਵਤਿ ਕਰ ਸਕਦਾ ਹੈ। ਸਪੇਨੀ ਭਾਸ਼ਾ ਦੇ ਮਸ਼ਹੂਰ ਲੇਖਕ ਪਾਲੋ ਕੋਹਲੋ ਦੀ ਕਰੋੜਾਂ ਦੀ ਗਣਿਤੀ ਵੱਿਚ ਵਕਿੀ ਕਤਿਾਬ ੱਦ ਅਲਕੈਮਸਿਟੱ ਨੇ ਅਨੇਕਾਂ ਲੋਕਾਂ ਦੇ ਜੀਵਨ ਤੇ ਹਾਂ-ਪੱਖੀ ਅਸਰ ਪਾ ਕੇ ਉਹਨਾਂ ਦਾ ਜੀਵਨ ਬਦਲ ਕੇ ਰੱਖ ਦੱਿਤਾ।
ਅਮਰੀਕਾ ਦੀ ਨਾਵਲਕਾਰਾ ਹਾਰਪਰ ਲੀ ਦੇ ਨਾਵਲ ੱਦ ਕਲਿੰਿਗ ਆਫ ਮੌਕੰਿਗ ਬਰਡੱਨੇ ਅਮਰੀਕਨ ਗੋਰੇ ਲੋਕਾਂ ਦੀ ਅਫਰੀਕਨ ਮੂਲ ਦੇ ਲੋਕਾਂ ਬਾਰੇ ਸੋਚ ਨੂੰ ਬਦਲਣ ਵੱਿਚ ਬੜਾ ਹਾਂ ਪੱਖੀ ਅਸਰ ਪਾਇਆ ਸੀ। ਵਰਨਣ ਯੋਗ ਹੈ ਕ ਿਅਮਰੀਕਾ ਵੱਿਚ ਇਹ ਨਾਵਲ ਬਾਈਬਲ ਤੋਂ ਬਾਦ ਸਭ ਤੋਂ ਵੱਧ ਵਕਿਣ ਵਾਲਾ ਸੀ। ਯੌਰਪ ਅਤੇ ਉੱਤਰੀ ਅਮਰੀਕਾ ਦੇ ਬਹੁਤੇ ਘਰਾੰਂ ਵੱਿਚ ਕਾਫ਼ੀ ਗਣਿਤੀ ਵੱਿਚ ਕਤਿਾਬਾਂ ਰੱਖਣ ਦਾ ਰਵਿਾਜ ਹੈ। ਕੈਲਗਰੀ ਦੇ ਨੇੜੇ ਹਾਈ ਰਵਿਰ ਵਖਿੇ ਇੱਕ ਵੱਡੇ ਫਾਰਮ ਤੇ ਖ਼ੁਦ-ਕਾਸ਼ਤ ਮੈਡਮ ਮੇਰੀ ਦੇ ਫਾਰਮ-ਹਾਊਸ ਵੱਿਚ ਇੱਕ ਹਜ਼ਾਰ ਤੋਂ ਵੱਧ ਵਧੀਆ ਕਤਿਾਬਾਂ ਹਨ। ਇਹਨਾਂ ਲੋਕਾਂ ਨੂੰ ਚੰਗੀਆਂ ਕਤਿਾਬਾਂ ਰੱਖਣ ਅਤੇ ਪੜਨ ਦਾ ਸ਼ੌਕ ਜਨੂਨ ਦੀ ਹੱਦ ਤੱਕ ਹੈ, ਇਸ ਨੂੰ ਸ਼ਾਨ (ਸਟੇਟਸ ਸੰਿਬਲ) ਵਜੋਂ ਵੀ ਲਆਿ ਜਾਂਦਾ ਹੈ।
ਚੰਡੀਗੜ ਦੇ 17 ਸੈਕਟਰ ਦੀ ਸੈਂਟਰਲ ਲਾਇਬਰੇਰੀ ਦੇ ਸਾਹਮਣੇ ਇੱਕ ਵੱਡੇ ਬੋਰਡ ਉੱਪਰ ਅੰਗਰੇਜ਼ੀ ਵੱਿਚ ਲਿਖਿੇ ਕਾਵ ਿ-ਟੋਟੇ ਦੀ ਪੰਜਾਬੀ–
ਕਤਿਾਬਾਂ ਸਰਸ਼ਿਟੀ ਨੂੰ ਆਤਮਾ ਬਖ਼ਸ਼ਦੀਆਂ ਨੇ,
ਮਨ ਨੂੰ ਖੰਭ ਪਰਦਾਨ ਕਰਦੀਆਂ ਨੇ,
ਕਲਪਣਾ ਨੂੰ ਉਡਾਣ ਦੰਿਦੀਆਂ ਨੇ,
ਅਤੇ ਹਰ ਵਸਤੂ ਅੰਦਰ ਜ਼ੰਿਦਗੀ ਦਾ ਸੰਚਾਰ ਕਰਦੀਆਂ ਨੇ।
ਚੰਗੀਆਂ ਮਨ-ਪਸੰਦ ਕਤਿਾਬਾਂ ਹੱਥ-ਹੇਠ (ਵਦਿਨਿ ਹੈਂਡ-ਰੀਚ) ਰੱਖਣੀਆਂ ਸਆਿਣਪ ਦੀ ਗੱਲ ਹੈ। ਬਲਕ ਿਇੱਕ-ਦੋ ਮਨ ਪਸੰਦ ਕਤਿਾਬਾਂ ਤਾਂ ਸਰਿਹਾਣੇ ਰੱਖਣ ਦੀ ਆਦਤ ਵਧੀਆ ਰਹੰਿਦੀ ਹੈ,ਸੌਣ ਤੋਂ ਪਹਲਿਾਂ ਪੜ ਸਕਦੇ ਹਾਂ। ਵਰਨਣਯੋਗ ਹੈ ਕ ਿਇਹ ਕਤਿਾਬਾਂ ਹੀ ਸਨ ਜਹਿਨਾਂ ਨੇ ਸ਼ਹੀਦੇ-ਆਜ਼ਮ ਭਗਤ ਸੰਿਘ ਦੀ ਸੋਚ ਨੂੰ ਅਜਹਿੀ ਅਵਸਥਾ ਤੇ ਪਹੁੰਚਾ ਦੱਿਤਾ ਸੀ ਕ ਿਉਸਦੇ ਵਚਿਾਰ ਸਮੁੱਚੀ ਮਨੁੱਖਤਾ ਲਈ ਚਾਨਣ-ਮੁਨਾਰਾ ਬਣ ਗਏ। ਉਸ ਦੀ ਸ਼ਖ਼ਸ਼ੀਅਤ ਅਜਹਿੀ ਨੱਿਖਰੀ ਕ ਿਵਸ਼ਿਵ ਭਰ ਅੰਦਰ ਆਉਣ ਵਾਲੀਆਂ ਨਸਲਾਂ ਉਸ ਤੋਂ ਪਰੇਰਨਾ ਅਤੇ ਮਾਰਗ ਦਰਸ਼ਨ ਲੈਂਦੀਆਂ ਰਹਣਿਗੀਆਂ। ਭਗਤ ਸੰਿਘ ਨੇ ਲਾਹੌਰ ਦੀ ਦਵਾਰਕਾ ਦਾਸ ਲਾਇਬਰੇਰੀ ਤੋਂ ਲੈ ਕੇ ਜੇਹਲ ਅੰਦਰ ਜਾਣ ਸਮੇਂ ਤੱਕ, ਇੱਥੋਂ ਤੱਕ ਕ ਿਫਾਂਸੀ ਤੇ ਜਾਣ ਸਮੇਂ ਤੱਕ, ਅਣ-ਗਣਿਤ ਕਤਿਾਬਾਂ ਦਾ ਖੁੱਭ ਕੇ ਰਟਨ ਕੀਤਾ। ਇੱਕ ਸੌ ਤੋਂ ਵੱਧ ਲੇਖਕਾਂ ਦੇ ਨੋਟ (ਟੱਿਪਣੀਆਂ) ਤਾਂ ਜੇਲ਼ ਦੌਰਾਨ ਲਖਿੀ ਡਾਇਰੀ ਵੱਿਚ ਦਰਜ ਹਨ। ਉਸ ਕੋਲ ਹਰ ਸਮੇਂ ਕੋਈ ਨਾ ਕੋਈ ਕਤਿਾਬ ਰਹੰਿਦੀ ਸੀ ਭਗਤ ਸੰਿਘ ਆਪਣੇ ਰੌਸ਼ਨ ਦਮਿਾਗ਼ ਅੰਦਰਲਾ ਖ਼ਜ਼ਾਨਾ ਆਪਣੀਆਂ ਲਖਿਤਾਂ, ਆਪਣੇ ਬਆਿਨਾਂ ਅਤੇ ਜੇਹਲ ਡਾਇਰੀ ਵਰਗੇ ਦਸਤਾਵੇਜ਼ਾਂ ਦੀ ਸ਼ਕਲ ਵੱਿਚ ਮਨੁੱਖਤਾ ਦੇ ਹਵਾਲੇ ਕਰ ਗਆਿ।
ਪੜਨ ਲਈ ਸਹੀ ਕਤਿਾਬਾਂ ਦੀ ਚੋਣ ਕਰਨੀ ਅਤੀ ਜ਼ਰੂਰੀ ਹੈ। ਕੁਛ ਅਜਹਿਾ ਸਾਹਤਿ ਵੀ ਉਪਲਬਧ ਹੈ ਜਹਿੜਾ ਨਕਾਰਾਤਮਕ,ਅਣ-ਉਚਤਿ,ਗ਼ਲਤ, ਗੁਮਰਾਹਕੁਨ ,ਇੱਕ ਪਾਸੜ ਅਤੇ ਅਧੂਰੀ ਜਾਣਕਾਰੀ ਦੇਣ ਵਾਲਾ ਹੈ। ਜ਼ਾਹਰਿ ਹੈ ਕ ਿਜਸਿ ਤਰਾਂ ਦਾ ਸਾਹਤਿ ਪੜਆਿ ਜਾਵੇਗਾ ਉਸੇ ਤਰਾਂ ਦਾ ਹਾਂ- ਪੱਖੀ ਜਾਂ ਨਾਂਹ-ਪੱਖੀ ਅਸਰ ਪਾਠਕ ਦੀ ਸੋਚ ਤੇ ਪਏਗਾ।ਇਹ ਵੀ ਉਚਤਿ ਹੋਵੇਗਾ ਕ ਿਪੜਨ ਸਮੇਂ ਕੁਛ ਗੱਲਾਂ ਦਾ ਧਆਿਨ ਰੱਖਆਿ ਜਾਵੇ। ਮਸਿਾਲ ਵਜੋਂ ਕਤਿਾਬ ਦੇ ਵਰਕੇ ਮੋੜਨਾ, ਕਤਿਾਬ ਅੰਦਰ ਪੈੱਨ ਜਾਂ ਪੈਨਸਲਿ ਨਾਲ ਲਕੀਰਾਂ ਜਾਂ ਨਸ਼ਿਾਨੀਆਂ ਲਾਉਣੀਆਂ ਠੀਕ ਨਹੀਂ, ਖਾਸ ਕਰਕੇ ਲਾਇਬਰੇਰੀ ਦੀ ਜਾਂ ਮੰਗਵੀਂ ਕਤਿਾਬ ਵੱਿਚ। ਚੰਗੀਆਂ ਕਤਿਾਬਾਂ ਨੱਿਠਕੇ ਪੂਰੀਆਂ ਪੜੀਆਂ ਜਾਣ। ਇਹਨਾਂ ਦੀ ਆਦਕਿਾ,ਅੰਤਕਿਾ ਅਤੇ ਨੋਟਸ ਵਾਲੇ ਹੱਿਸੇ ਵੀ ਪੜਨਯੋਗ ਹੁੰਦੇ ਹਨ। ਮਸਿਾਲ ਵਜੋਂ ਵਕਿਟਰ ਹਊਿਗੋ ਦੇ ਸ਼ਾਹਕਾਰ ਨਾਵਲ ੱਲਾ ਮਜ਼ਿਰੇਬਲੱ ਦੇ ਅੰਤ ਵੱਿਚ ਦੱਿਤੇ ਗਏ ਨੋਟਸ ਪੜਨੇ ਏਨੇ ਹੀ ਜ਼ਰੂਰੀ ਹਨ ਜੰਿਨੀ ਨਾਵਲ ਦੀ ਮੁੱਖ ਪਟ-ਕਥਾ।
ਕਤਿਾਬਾਂ ਪੜ਼ਨ ਦੇ ਅਮਲ ਅਤੇ ਅਸਰਾਂ ਬਾਰੇ ਕੀਤੀਆਂ ਗਈਆਂ ਕੁੱਝ ਖੋਜਾਂ ਦੇ ਨਤੀਜੇ ਜ਼ਕਿਰਯੋਗ ਹਨ। ਸਟੈਨਫੋਰਡ ਯੂਨੀਵਰਸਟਿੀ ਵੱਿਚ ਕੁਛ ਲੋਕਾਂ ਨੂੰ ਕਈ ਤਰ਼ਾਂ ਦੀਆਂ ਕਤਿਾਬਾਂ ਦੇ ਕੇ ਉਹਨਾਂ ਦੇ ਪੜਨ ਸਮੇਂ ਉਹਨਾਂ ਦੀ ਬਰੇਨ-ਮੈਪੰਿਗ ਕਰਨ ਤੋਂ ਪਤਾ ਲੱਗਆਿ ਕ ਿਗਆਿਨ ਭਰਪੂਰ ਸਾਹਤਿਕ ਕਤਿਾਬਾਂ ਪੜਨ ਵੇਲੇ ਦਮਿਾਗ ਦੇ ਕਈ ਹੱਿਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਲਿਜੁਲ ਕਰਦੇ ਹਨ ਜਦੋਂ ਕ ਿਮਜ਼ਾਕੀਆ ਕਸਿਮ ਦੀਆਂ ਕਤਿਾਬਾਂ ਪੜਨ ਵੇਲੇ ਬਲਿਕੁਲ ਵੱਖਰੇ ਹੱਿਸਆਿਂ ਵਚਿ ਹਰਕਤ ਹੁੰਦੀ ਹੈ। ਰੁਮਾਂਚਕ ਨਾਵਲ ਪੜਨ ਨਾਲ ਦਮਿਾਗ ਚੁਸਤ ਹੋ ਜਾਂਦਾ ਹੈ ਅਤੇ ਇਸ ਦਾ ਇੱਕ ਪਾਸਾ ਆਪਣੇ ਆਪ ਹੀ ਪੜੀ ਜਾ ਰਹੀ ਵਾਰਤਾ ਅਨੁਸਾਰ ਤਸਵੀਰਾਂ ਬਨਾਉਣ ਲੱਗ ਜਾਂਦਾ ਹੈ ਤੇ ਪਾਠਕ ਨੂੰ ਪਾਤਰ ਨਾਲ ਇਕਮਕਿ ਕਰਦਾ ਹੈ। ਕੋਈ ਕਹਾਣੀ ਸੁਨਾਉਣ ਵੇਲੇ ਸਰੋਤੇ ਦੇ ਦਮਿਾਗ ਦਾ ਉਹ ਹੱਿਸਾ ਜੋਜ਼ਬਾਨ ਦੀ ਬਰੀਕੀ ਸਮਝਣ ਲਈ ਬਣਆਿ ਹੋਇਆ ਹੈ, ਉਸ ਵੱਿਚ ਵੀ ਤਰਥੱਲੀ ਮੱਚ ਜਾਂਦੀ ਹੈ ਤੇਉਹ ਨਵਾਂ ਸੁਣਆਿਂ ਕੋਈ ਅੱਖਰ ਝਟਪਟ ਸਮਝਣ ਵੱਿਚ ਜੁਟ ਜਾਂਦਾ ਹੈ। ਨਾਲ ਹੀ ਜ਼ਜ਼ਬਾਤ ਨੂੰ ਸਮਝਣ ਵਾਲੇ ਸੈਂਟਰ ਵੱਿਚ ਵੀ ਬਹੁਤ ਹਲਿਜੁਲ ਹੁੰਦੀ ਹੈ। ਰੁਮਾਂਚਕ ਨਾਵਲ ਪੜਨ ਵੇਲੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵੱਿਚ ਅਨੇਕਾਂ ਤਰੰਗਾਂ ਦਾ ਵਹਾਅ ਵੇਖਆਿ ਗਆਿ ਹੈ। ਇਹੋ ਕਾਰਨ ਹੈ ਕ ਿਕਈ ਵਾਰ ਕਤਿਾਬਾਂ ਜੱਿਥੇ ਸਾਡੀ ਸੋਚ ਨੂੰ ਤਬਦੀਲ ਕਰ ਦੰਿਦੀਆਂ ਹਨ ਉੱਥੇ ਸਾਡੀ ਲੰਮੇ ਸਮੇਂ ਤੱਕ ਟਕਿੀ ਰਹਣਿ ਵਾਲੀ ਯਾਦ ਦਾ ਹੱਿਸਾ ਵੀ ਬਣ ਜਾਂਦੀਆਂ ਹਨ।
ਸਵੀਡਨ ਦੀ ਲੁੰਡ ਯੂਨੀਵਰਸਟਿੀ ਦੀ ਇੱਕ ਖੋਜ ਮੁਤਾਬਕ ਫੌਜੀਆਂ ਨੂੰ ਵੱਖ-ਵੱਖ ਜ਼ੁਬਾਨਾਂ ਸਖਿਾਉਣ ਸਮੇਂ ਜੰਿਨੀਆਂ ਜ਼ਆਿਦਾ ਕਤਿਾਬਾਂ ਪੜੀਆਂ ਗਈਆਂ, ਉਤਨੇ ਹੀ ਉਹਨਾਂ ਦੇ ਦਮਿਾਗ ਵਚਿਲੇ ਹਪਿੋਕੈਂਪਸ ਤੇ ਸੈਰੇਬਰਲ ਕੌਰਟੈਕਸ ਹੱਿਸੇ ਵੱਧ ਵਕਿਸਤਿ ਹੋਏ ਪਾਏ ਗਏ। ਸਪਸ਼ਟ ਹੋਇਆ ਕ ਿਲੰਮੇ ਸਮੇਂ ਤੱਕ ਦਮਿਾਗ ਚੁਸਤ-ਦਰੁਸਤ ਤੇ ਤੰਦਰੁਸਤ ਰੱਖਣ ਲਈ ਕਤਿਾਬਾਂ ਹਰ ਹਾਲ ਪੜੀਆਂ ਜਾਣੀਆਂ ਚਾਹੀਦੀਆਂ ਹਨ। ਕੁੱਝ ਹੋਰ ਖੋਜਾਂ ਦੌਰਾਨ ਬਲਿਕੁਲ ਕਤਿਾਬਾਂ ਨਾ ਪੜਨ ਵਾਲੇ ਬੰਦਆਿਂ ਨੂੰ ਲਗਾਤਾਰ ਛੇ ਮਹੀਨੇ ਮਹਿਨਤ ਕਰਕੇ ਪੜਨ ਦੀ ਆਦਤ ਪਾਈ ਗਈ। ਉਹਨਾਂ ਵੱਿਚ ਪੜਨ ਦੀ ਰੁਚੀ ਪੈਦਾ ਹੋਣ ਤੋਂ ਪਹਲਿਾਂ ਅਤੇ ਮਗਰੋਂ ਉਹਨਾਂ ਦੇ ਦਮਿਾਗ ਦੀ ਕੀਤੀ ਮੈਪੰਿਗ ਦੇ ਨਤੀਜੇ ਇਸ ਪਰਕਾਰ ਸਨ–83 ਫ਼ੀ ਸਦੀ ਦੇ ਦਮਿਾਗਾਂ ਦੇ ੱਵਾਈਟ ਮੈਟਰੱ ਵੱਿਚ ਕਾਫ਼ੀ ਵਾਧਾ ਹੋਇਆ। ਇਸ ਵੱਿਚੋਂ ਵੀ ਭਾਸ਼ਾ ਵਾਲਾ ਹੱਿਸਾ ਕਾਫ਼ੀ ਫੈਲਆਿ ਹੋਇਆ ਮਲਿਆਿ ਜਸਿ ਦਾ ਮਤਲਬ ਹੈ ਕ ਿਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਦੂਜੀਆਂ ਜ਼ੁਬਾਨਾਂ ਵੱਿਚ ਆਦਾਨ-ਪਰਦਾਨ ਕਰਨ ਵੱਿਚ ਆਸਾਨੀ ਹੋ ਗਈ। ਇਉਂ ਕਤਿਾਬਾਂ ਪੜਨ ਨਾਲ ਦਮਿਾਗ ਆਪਣੀਆਂ ਨਵੀਆਂ ਕਾਢਾਂ ਕੱਢਣ ਤੇ ਹੋਰ ਸੱਿਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਸਗੋਂ ਤਰੋ-ਤਾਜ਼ਾ ਰਹੰਿਦਾ ਹੈ।
ਬੱਚਆਿਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਤਿਾਬਾਂ ਵੱਿਚੋਂ ਪੜ ਕੇ ਸੁਨਾਉਣ ਨਾਲ ਉਹਨਾਂ ਦੇ ਦਮਿਾਗ ਦੀ ਲਚਕ ਵਧਦੀ ਹੈ ਤੇ ਯਾਦਦਾਸ਼ਤ ਦਾ ਸੈਂਟਰ ਵੀ ਵੱਡਾ ਹੋ ਜਾਂਦਾ ਹੈ। ਉਹਨਾਂ ਅੰਦਰ ਧਆਿਨ ਲਾਉਣ ਅਤੇ ਟਕਿ ਕੇ ਬਹਣਿ ਦੀ ਆਦਤ ਪੱਕੀ ਹੋ ਜਾਂਦੀ ਹੈ। ਬੱਚਆਿਂ ਦੇ ਕਮਰੇ ਅੰਦਰ ਚੰਗੀਆਂ ਕਤਿਾਬਾਂ ਦੀ ਛੋਟੀ ਜਹਿੀ ਲਾਇਬਰੇਰੀ ਬੜੀ ਸਹਾਈ ਹੋਵੇਗੀ। ਅੱਜ ਕਲ਼ ਕੰਪਊਿਟਰ ਜਾਂ ਮੋਬਾਈਲ (ਕੰਿਡਲ) ਉੱਤੇ ਕਤਿਾਬਾਂ ਪੜਨ ਦਾ ਰਵਿਾਜ ਵਧਦਾ ਜਾ ਰਹਿਾ ਹੈ ਜੋ ਕ ਿਚੰਗਾ ਰੁਝਾਨ ਨਹੀਂ ਹੈ। ਖੋਜਾਂ ਨੇ ਸੱਿਧ ਕੀਤਾ ਹੈ ਕ ਿਇਸ ਨਾਲ ਅੱਖਾਂ ਉੱਤੇ ਜ਼ਆਿਦਾ ਜ਼ੋਰ ਪੈਂਦਾ ਹੈ ਅਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ ਜਸਿ ਕਰਕੇ ਅੱਖਾਂ ਛੇਤੀ ਥੱਕ ਜਾਂਦੀਆਂ ਹਨ। ਦਮਿਾਗ ਅੰਦਰ ੱਸਪੇਸ਼ੀਅਲ ਨੈਵੀਗੇਬਲਿਟਿੀੱ ਵੀ ਨਹੀਂ ਬਣਦੀ। ਨਾਲੇ ਜੰਿਨਾਂ ਆਨੰਦ ਦਮਿਾਗ ਕਤਿਾਬ ਪੜਦਆਿਂ ਲੈਂਦਾ ਹੈ, ਓਨਾ ਲਹੂ ਦਾ ਵਹਾਉ ਦਮਿਾਗ ਦੇ ਵੱਖ-ਵੱਖ ਹੱਿਸਆਿਂ ਵੱਿਚ ਈ-ਕਤਿਾਬ ਪੜਦਆਿਂ ਨਹੀਂ ਮਲਿਦਾ। ਇੰਟਰਨੈਟ ਵੱਲ ਵਧ ਰਹਿਾ ਰੁਝਾਨ ਦਮਿਾਗ ਨੂੰ ਸਹਜਿ ਕਰਨ ਦੀ ਥਾਂ ਭੜਕਾਊ ਵਚਿਾਰ ਤੇ ਘਬਰਾਹਟ ਨਾਲ ਭਰਨ ਦਾ ਕੰਮ ਕਰਦਾ ਹੈ। ਇਸੇ ਕਰਕੇ ਸਹਨਿਸ਼ੀਲਤਾ ਘਟ ਰਹੀ ਹੈ ਤੇ ਜੁਰਮ ਵਧ ਰਹਿਾ ਹੈ।
ਕਤਿਾਬਾਂ ਦਾ ਘਰ-ਲਾਇਬਰੇਰੀ- ਦਾ ਜ਼ਕਿਰ ਕੀਤੇ ਬਨਿਾਂ ਕਾਰਜ ਅਧੂਰਾ ਰਹੇਗਾ ਕਉਿਂਕ ਿਲਾਇਬਰੇਰੀਆਂ ਜਾਣਕਾਰੀ ਅਤੇ ਗਆਿਨ ਦਾ ਕੇਂਦਰ ਹੁੰਦੀਆਂ ਹਨ। ਵੱਿਨੀਪੈੱਗ ਦੇ ਅਸਨਿੀਬੋਇਨ ਪਾਰਕ ਵਚਿਲੇ ਚਲਿਡਰਨ-ਗਾਰਡਨ ਦੇ ਦਾਖਲੇ ਸਮੇਂ ਇੱਕ ਸਲੈਬ ਤੇ ਨਜ਼ਰ ਪੈਂਦੀ ਹੈ ਜਸਿ ਉਪਰ ਅੰਗਰੇਜ਼ੀ ਅੱਖਰਾਂ ਵੱਿਚ ਉਕਰੀਆਂ ਸਤਰਾਂ ਦਾ ਅਰਥ ਹੈ–ਜੇ ਤੁਹਾਡੇ ਘਰ ਅੰਦਰ ਬਗ਼ੀਚਾ ਅਤੇ ਲਾਇਬਰੇਰੀ ਹੈ ਤਾਂ ਤੁਹਾਡੇ ਕੋਲ ਦੁਨੀਆਂ ਦਾ ਸਭ ਕੁੱਝ ਹੈ। ਇੱਕ ਹੋਰ ਵਦਿਵਾਨ ਜੋਰਜ ਲੂਈ ਬੋਰਜਸਿ ਦਾ ਕਥਨ ਹੈ–ਮੈਂ ਸੁਰਗ ਨੂੰ ਹਮੇਸ਼ਾ ਇੱਕ ਕਸਿਮ ਦੀ ਲਇਬਰੇਰੀ ਦੀ ਸ਼ਕਲ ਵੱਿਚ ਤਸੱਵਰ ਕਰਦਾ ਹਾਂ। ਯੂਨੈਸਕੋ ਦੁਆਰਾ 1949 ਵੱਿਚ ਛਾਪਆਿ ਗਆਿ ੱਪਬਲਕਿ ਲਾਇਬਰੇਰੀ ਮੈਨੀਫੈਸਟੋੱ ਇੰਝ ਹੈ ੱਲਾਇਬਰੇਰੀ ਨਾਗਰਕਿਾਂ ਦੁਆਰਾ ਆਪਣੇ ਸੂਚਨਾ ਅਤੇ ਵਚਿਾਰ ਪਰਗਟ ਕਰਨ ਦੇ ਅਧਕਿਾਰ ਨੂੰ ਵਰਤਣ ਦਾ ਮੁੱਢਲਾ ਸਰੋਤ ਹੈ । ਜਮਹੂਰੀ ਸਮਾਜ ਅੰਦਰ ਖੁਲ਼ਾ ਸੰਵਾਦ ਰਚਾਉਣ ਅਤੇ ਲੋਕ-ਰਾਇ ਜੁਟਾਉਣ ਖਾਤਰ ਸੂਚਨਾ ਤੱਕ ਮੁਫ਼ਤ ਪਹੁੰਚ ਹੋਣੀ ਅਵੱਸ਼ਕ ਹੈ। ਚੀਨੀ ਇਨਕਲਾਬ ਦਾ ਮੋਢੀ ਮਾਓ ਜ਼ੇ ਤੁੰਗ ਪੀਕੰਿਗ (ਹੁਣ ਬੀਜੰਿਗ) ਦੀ ਇੱਕ ਲਾਇਬਰੇਰੀ ਵੱਿਚ ਸਹਾਇਕ ਲਾਇਬਰੇਰੀਅਨ ਵਜੋਂ ਕੰਮ ਕਰਦਾ ਸੀ ਿ। ਉਹ ਮੰਨਦਾ ਸੀ ਕ ਿਉਸ ਨੇ ਲਾਇਬਰੇਰੀ ਅੰਦਰ ਕੰਮ ਕਰਦਆਿਂ ਹੀ ਕਾਰਲ ਮਾਰਕਸ ਨੂੰ ਖੋਜਆਿ ਜਸਿ ਸਦਕਾ ਉਸਨੂੰ ਰਾਜਨੀਤੀ ਦੀ ਸੋਝੀ ਆਈ।
ਇੱਕ ਅੰਦਾਜ਼ੇ ਮੁਤਾਬਕ ਦੁਨੀਆਂ ਅੰਦਰ ਕੋਈ ਤੰਿਨ ਲੱਖ ਵੀਹ ਹਜ਼ਾਰ ਪਬਲਕਿ ਲਾਇਬਰੇਰੀਆਂ ਹਨ ਜੱਿਥੇ ਲੱਖਾਂ-ਕਰੋੜਾਂ ਲੋਕ ਆਪਣੀ ਪੜ਼ਨ- ਰੀਝ ਪੂਰੀ ਕਰਦੇ ਹਨ। ਇਹਨਾਂ ਵੱਿਚ ਕੁੱਝ ਚਲਦੀਆਂ-ਫਰਿਦੀਆਂ ਲਾਇਬਰੇਰੀਆਂ ਵੀ ਹਨ। ਮਸਿਾਲ ਵਜੋਂ ਜ਼ਾਂਬੀਆ ਵੱਿਚ ਇੱਕ ਚਾਰ-ਟਨ-ਟਰੱਕ ਕਤਿਾਬਾਂ ਲੈ ਕੇ ਪੰਿਡੋ-ਪੰਿਡ ਜਾਂਦਾ ਹੈ। ਪਰੂ ਵੱਿਚ ਕੋਈ 700 ਕਸਿਾਨਾਂ ਦੇ ਘਰਾਂ ਅੰਦਰ ਆਮ ਲੋਕਾਂ ਲਈ ਲਾਇਬਰੇਰੀਆਂ ਹਨ। ਬੈਂਕਾਕ ਵੱਿਚ ਇੱਕ ਲਾਇਬਰੇਰੀ-ਟਰੇਨ ਕਈ ਸਟੇਸ਼ਨਾਂ ਦੁਆਲੇ ਰਹਣਿ ਵਾਲੇ ਨੌਜਵਾਨਾਂ ਅਤੇ ਬੇ-ਘਰੇ ਬੱਚਆਿਂ ਨੂੰ ਕਤਿਾਬਾਂ ਪੜਨ ਦੀ ਸਹੂਲਤ ਮੁਹੱਈਆ ਕਰਦੀ ਹੈ। ਨਾਰਵੇ, ਸਵੀਡਨ, ਫਨਿਲੈਂਡ,ਕੈਨੇਡਾ ਅਤੇ ਵੈਨਜ਼ੁਵੇਲਾ ਵਰਗੇ ਦੇਸ਼ਾਂ ਵੱਿਚ ਕਸ਼ਿਤੀ-ਲਾਇਬਰੇਰੀਆਂ ਹਨ ਜੋ ਤਟੀ ਇਲਾਕਆਿਂ ਵੱਿਚ ਕਤਿਾਬਾਂ ਲਜਿਾਕੇ ਸ਼ਾਨਦਾਰ ਕੰਮ ਕਰ ਰਹੀਆਂ ਹਨ। ਕੀਨੀਆਂ ਦੇ ਮਾਰੂਥਲ ਅੰਦਰ ਇਹ ਨੇਕ ਕੰਮ ਊਠਾਂ ਤੋਂ ਲਆਿ ਜਾਂਦਾ ਹੈ। ਕਤਿਾਬਾਂ ਦੀ ਦੁਨੀਆਂ ਵੱਿਚ ਵਚਿਰਦਆਿਂ ਪੁਸਤਕ-ਪਰੇਮੀਆਂ ਲਈ ਕੁਛ ਦੁਖਦਈ ਜਾਣਕਾਰੀ ਵੀ ਮਲਿ ਜਾਂਦੀ ਹੈ ਜਦੋਂ ਪਤਾ ਲਗਦਾ ਹੈ ਕ ਿਕਸਿ ਤਰਾਂ ਸਮੇਂ-ਸਮੇਂ ਤੇ ਗਆਿਨ ਦੇ ਵੈਰੀਆਂ ਨੇ ਗਆਿਨ ਦੇ ਸਰੋਤਾਂ ਦਾ ਨਾਸ਼ ਕਰਨ ਵੱਿਚ ਕੋਈ ਕਸਰ ਨਹੀਂ ਛੱਡੀ। ਸੈਨੇਗਾਲ ਵੱਿਚ ਜਦੋਂ ਕਸਿੇ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਕਹਕਿੇ ਸੂਚਨਾ ਦੰਿਦੇ ਹਨ ਕ ਿਉਸਦੀ ਲਾਇਬਰੇਰੀ ਸੜ ਗਈ ਹੈ। ਭਾਵ ਇਹ ਕ ਿਉਹ ਲੋਕ ਲਾਇਬਰੇਰੀ ਨੂੰ ਇੰਨੀ ਮਹੱਤਤਾ ਦੰਿਦੇ ਹਨ ਕ ਿਕਸਿੇ ਦੀ ਮੌਤ ਵਰਗਾ ਦੁੱਖ ਲਾਇਬਰੇਰੀ ਜਾਂ ਕਤਿਾਬਾਂ ਸੜਨ ਦੇ ਦੁੱਖ ਦੇ ਬਰਾਬਰ ਹੁੰਦਾ ਹੈ। 213 ਬੀ. ਸੀ. ਵੱਿਚ ਚੀਨ ਦੇ ਸਮਰਾਟ ਕਨਿ ਸ਼ੀ ਹੂਆਂਗ ਨੇ ਉਹ ਸਾਰੀਆਂ ਕਤਿਾਬਾਂ ਜਲਾਉਣ ਦਾ ਹੁਕਮ ਦੱਿਤਾ ਸੀ ਜਹਿਨਾਂ ਵਚਿਲੇ ਵਚਿਾਰ ਉਸ ਦੀ ਤਾਨਾਸ਼ਾਹੀ ਸੋਚ ਨਾਲ ਮੇਲ ਨਹੀਂ ਖਾਂਦੇ ਸਨ। ਇੱਥੋਂ ਤੱਕ ਕ ਿਉਸ ਨੇ400 ਤੋਂ ਵੱਧ ਸਕਲਰਾਂ ਨੂੰ ਜਉਿਂਦੇ ਦਫ਼ਨ ਕਰਵਾ ਦੱਿਤਾ ਸੀ। ਮੰਨਆਿਂ ਜਾਂਦਾ ਹੈ ਕ ਿਮਸਿਰ (ਈਜਪਿਟ) ਵੱਿਚ ਸਕਿੰਦਰੀਆ (ਅਲੈਗਜ਼ੈਂਡਰੀਆ) ਦੀ ਲਾਇਬਰੇਰੀ ਵੱਿਚ ਅੰਦਾਜ਼ਨ ਪੰਜ ਲੱਖ ਦਸਤਾਵੇਜ਼ ਅਤੇ ਖਰੜੇ ਸਾਂਭੇ ਹੋਏ ਸਨ ਅਤੇ ਉੱਥੇ ਇੱਕ ਸੌ ਰਹਿਾਇਸ਼ੀ ਲਇਬਰੇਰੀਅਨ ਕੰਮ ਕਰਦੇ ਸਨ। ਜਦੋਂ 48 ਬੀ.ਸੀ. ਵੱਿਚ ਜੂਲੀਅਸ ਸੀਜ਼ਰ ਨੇ ਹਮਲਾ ਕੀਤਾ ਅਤੇ ਸਕਿੰਦਰੀਆ ਬੰਦਰਗਾਹ ਨੂੰ ਅੱਗ ਲਾ ਦੱਿਤੀ ਤਾਂ ਲਇਬਰੇਰੀ ਵੀ ਅਗਨ-ਭੇਟ ਹੋ ਗਈ। ਇਸ ਤੋਂ ਮਗਰੋਂ ਦੋ ਵਾਰ ਫਰਿ ਕਾਇਮ ਕੀਤੀ ਅਤੇ ਅੱਗ ਲੱਗੀ। ਫਰਿ ਬਹਾਲ ਕੀਤੀ ਗਈ। 640 ਈਸਵੀ ਵੱਿਚ ਖ਼ਲੀਫ਼ੇ ਉਮਰ ਨੇ ਮਸਿਰ ਤੇ ਹਮਲਾ ਕਰਕੇ ਆਪਣੇ ਗਵਰਨਰ ਨੂੰ ਲਇਬਰੇਰੀ ਤਬਾਹ ਕਰਨ ਦਾ ਹੁਕਮ ਦੱਿਤਾ। ਇਹ ਅੱਗ ਛੇ ਮਹੀਨੇ ਉਦੋਂ ਤੱਕ ਮਚਦੀ ਰਹੀ ਜਦੋਂ ਤੱਕ ਮੱਚਣ ਵਾਸਤੇ ਕੁਛ ਵੀ ਨਾਂ ਬਚਆਿ। ਤੇਰ.ਵੀਂ ਅਤੇ ਚੌਦਵੀਂ ਸਦੀ ਵੱਿਚ ਪੋਪ ਨੇ ਯਹੂਦੀ ਕਤਿਾਬਾਂ ਇਕੱਠੀਆਂ ਕਰਨ ਅਤੇ ਇਹਨਾਂ ਦਾੱਸਸਕਾਰੱ ਕਰਨ ਦਾ
ਹੁਕਮ ਚਾੜਆਿ।ਸੋਲਵੀਂ ਸਦੀ ਦੇ ਅੱਧ ਵੱਿਚ ਸਪੇਨ ਦੇ ਧਾੜਵੀ ਹਰਮਨ ਕੋਰਟ ਅਤੇ ਉਸ ਦੇ ਸਪਿਾਹੀਆਂ ਨੇ ਦੱਖਣੀ ਅਮਰੀਕਾ ਦੀ ਆਜ਼ਟੈੱਕ ਸਭਅਿਤਾ ਦੇ ਵੀਹਾਂ ਖਰੜੇ ਜਲਾਏ। ਉਸ ਦੇ ਡੀਗੋ ਨਾਮ ਦੇ ਪਾਦਰੀ ਨੇ ਕੰਿਨੇ ਹੀ ਮਾਯਾ ਮੂਲ ਦੇ ਵਾਸੀਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਮਰਵਾਇਆ ਅਤੇ ਜੋ ਵੀ ਉਹਨਾਂ ਦੀ ਕਤਿਾਬ ਮਲਿੀ, ਜਲਾ ਦੱਿਤੀ। 29 ਅਪਰੈਲ,1986 ਵਾਲੇ ਦਨਿ ਲਾਸ ਏਂਜਲਸ ਦੀ ਸੈਂਟਰਲ ਲਾਇਬਰੇਰੀ ਨੂੰ ਲੱਗੀ ਅੱਗ ਸੱਤ ਘੰਟੇ ਅਠੱਤੀ ਮੰਿਟ ਤੱਕ ਮਚਦੀ ਰਹੀ ਜਸਿ ਦੌਰਾਨ ਚਾਰ ਲੱਖ ਕਤਿਾਬਾਂ ਪੂਰੀ ਤਰ਼ਾਂ ਜਲ ਗਈਆਂ ਅਤੇ ਬਾਕੀ ਸੱਤ ਲੱਖ ਧੂਏਂ ਅਤੇ ਪਾਣੀ ਨਾਲ ਖਰਾਬ ਹੋ ਗਈਆਂ ਸਨ। ਦੂਜੀ ਸੰਸਾਰ- ਜੰਗ ਸਮੇਂ ਅਤੇ ਨਾਜ਼ੀਆਂ ਦੀ ਚੜਤ ਦੇ ਕਾਲ ਵੱਿਚ ਬਾਰਾਂ ਸਾਲਾਂ ਅੰਦਰ ਨਾਜ਼ੀਆਂ ਨੇ ਅੰਦਾਜ਼ਨ ਦਸ ਕਰੋੜ ਕਤਿਾਬਾਂ ਤਬਾਹ ਕੀਤੀਆਂ। ਇਸ ਦੌਰਾਨ 10 ਮਈ, 1933 ਵਾਲੇ ਇੱਕੋ ਦਨਿ ਨਾਜ਼ੀ ਵਦਿਆਿਰਥੀਆਂ ਨੇ ਬਰਲਨਿ ਦੇ ਓਪੇਰਾ ਸਕੇਅਰ ਵਖਿੇ ਹਜ਼ਾਰਾਂ ਕਤਿਾਬਾਂ ਜਲਾ ਕੇ ੱਹੋਲੀੱ ( ਬੌਨ-ਫਾਇਰ ) ਮਨਾਈ। ਇਹ ਜਾਣ ਕੇ ਵੀ ਦੱਖ ਹੁੰਦਾ ਹੈ ਕ ਿ ਕਤਿਾਬਾਂ ਵਾਚ ਕੇ ਇਨਕਲਾਬ ਲਆਿਉਣ ਵਾਲੇ ਮਾਓ ਜ਼ੇ ਤੁੰਗ ਨੇ ਵਰਿੋਧੀ ਵਚਿਾਰਾਂ ਵਾਲੀਆਂ ਕਤਿਾਬਾਂ ਨੂੰ ਜਲਾਉਣ ਦਾ ਹੁਕਮ ਦੱਿਤਾ ਸੀ।
ਅੰਤਕਿਾਈ ਟੱਿਪਣੀ—- ਉਸਾਰੂ ਸਾਹਤਿ ਦੀ ਸਰਿਜਣਾ ਕਰਨ ਵਾਲਆਿਂ ਦਾ, ਕਤਿਾਬਾਂ ਦੀ ਸਹੂਲਤ ਦੇਣ ਵਾਲਆਿਂ ਦਾ, ਕਤਿਾਬਾਂ ਦੇ ਪਾਠਕਾਂ ਦਾ ਅਤੇ ਕਤਿਾਬਾਂ ਪੜਨ ਦੀ ਚੇਟਕ ਲਾਉਣ ਵਾਲਆਿਂ ਦਾ ਸੁਆਗਤ ਕਰਨਾ ਬਣਦਾ ਹੈ। ਇਹ ਬੜੀ ਤਸੱਲੀ ਅਤੇ ਸਕੂਨ ਵਾਲੀ ਵਵਿਸਥਾ ਹੈ ਕ ਿਕੁੱਝ ਸਰਿੜੀ ਸੂਝਵਾਨ ਸ਼ਖ਼ਸ਼ੀਅਤਾਂ ਵਦਿੇਸ਼ਾਂ ਅੰਦਰ (ਭਾਰਤ ਤੋਂ ਬਾਹਰ ) ਆਪਣੇ ਬਲ-ਬੂਤੇ ਤੇ ਵਧੀਆ ਉਸਾਰੂ ਸਾਹਤਿ ਦੀਆਂ ਕਤਿਾਬਾਂ ਆਪਣੇ ਵਸੀਲਆਿਂ ਰਾਹੀਂ ਪੰਜਾਬ ਤੋਂ ਮੰਗਵਾਕੇ ਰਖਦੀਆਂ ਹਨ ਤਾਂ ਜੋ ਜਹਿੜਾ ਸਾਡਾ ਵਡਮੁੱਲਾ ਸਾਹਤਿ ਵਦਿੇਸ਼ੀ ਲਾਇਬਰੇਰੀਆਂ ਵੱਿਚ ਉਪਲਬਧ ਨਹੀਂ ਹੁੰਦਾ, ਉਹ ਸਾਹਤਿ ਪਰੇਮੀਆਂ ਨੂੰ ਉਹਨਾਂ ਦੇ ਆਪਣੇ ਸ਼ਹਰਿ ਵੱਿਚ ਆਸਾਨੀ ਨਾਲ ਮਲਿ ਸਕੇ।ਅਜਹਿੇਸ਼ਖ਼ਸ਼ ਕਈ ਸ਼ਹਰਿਾਂ ਵੱਿਚ ਹੋਣਗੇ ਪਰ ਫ਼ਖ਼ਰ ਵਾਲੀ ਗੱਲ ਹੈ ਕ ਿਕੈਲਗਰੀ ਵਰਗੇ ਮਹਾਂਨਗਰ ਵੱਿਚ, ਜੱਿਥੇ ਪੰਜਾਬੀ ਵੱਡੀ ਗਣਿਤੀ ਵੱਿਚ ਆਬਾਦ ਹਨ, ਉੱਥੇ ਉਹਨਾਂ ਦੀ ਕਤਿਾਬਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਰਿੜ ਦੇ ਪੱਕੇ ਮਾਸਟਰ ਭਜਨ ਗੱਿਲ ਨੇ ਆਪਣੇ ਤੌਰ ਤੇ ਬਹੁਤ ਵਧੀਆ,ਉੁੱਚ ਪਾਏ ਦੀਆਂ, ਉਸਾਰੂ ਲਖਿਤਾਂ ਵਾਲੀਆਂ ਕਤਿਾਬਾਂ ਚੰਗੀ ਗਣਿਤੀ ਵੱਿਚ ਮੰਗਵਾਕੇ ਸਟਾਕ ਕੀਤੀਆਂ ਹੋਈਆਂ ਹਨ। ਉਹ ਹਰ ਸਾਲ ਅਜਹਿੀਆਂ ਨਵੀਆਂ ਕਤਿਾਬਾਂ ਮੰਗਵਾਉਂਦਾ ਰਹੰਿਦਾ ਹੈ ਤਾਂ ਜੋ ਪਾਠਕਾਂ ਨੂੰ ਕਤਿਾਬਾਂ ਦੀ ਕਮੀ ਨਾਂ ਰੜਕੇ। ਉਹ ਨਂ ਸਰਿਫ ਪਾਠਕਾਂ ਦੀ ਭੁੱਖ ਦੀ ਪੂਰਤੀ ਲਈ ਯਤਨਸ਼ੀਲ ਹੈ ਸਗੋਂ ਨਵੇਂ ਪਾਠਕ ਪੈਦਾ ਕਰਨ ਲਈ ਵੀ ਢੁਕਵਾਂ ਯੋਗਦਾਨ ਪਾ ਰਹਿਾ ਹੈ। ਕਤਿਾਬਾਂ ਦੇ ਅਜਹਿੇ ਵਣਜਾਰਆਿਂ ਦੀ ਸਾਹਤਿ, ਗਆਿਨ, ਪਰਗਤੀ ਅਤੇ ਵਚਿਾਰਾਂ ਦੀ ਦੁਨੀਆਂ ਵੱਿਚ ਸ਼ਲਾਘਾ ਕਰਨੀ ਬਣਦੀ ਹੈ। ਲੋੜ ਹੈ ਹਰ ਸਰੋਤ ਤੋਂ ਕਤਿਾਬਾਂ ਹਾਸਲ ਕਰਕੇ ਗਆਿਨ ਵੱਿਚ ਵਾਧਾ ਕਰਨ ਦੀ।