ਸਰਦੀਆਂ ਆਉਂਦੇ ਹੀ ਲੋਕ ਘਰਾਂ ‘ਚ ਰਹਿਣ ਲੱਗਦੇ ਹਨ ਅਤੇ ਖ਼ੁਦ ਨੂੰ ਠੰਡ ਤੋਂ ਬਚਾਉਣ ਲਈ ਬਹੁਤ ਸਾਰੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ। ਜੋ ਕਿ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ।
1. ਰੋਜ਼ਾਨਾ ਸਵੇਰੇ ਉੱਠ ਕੇ ਜਿਮ ਜਾਣ ਵਾਲੇ ਜਾ ਸੈਰ ਕਰਨ ਵਾਲੇ ਠੰਡ ਦੇ ਕਾਰਨ ਸਵੇਰੇ ਦੇਰ ਨਾਲ ਉਠਣ ਲੱਗਦੇ ਹਨ ਜੋ ਕਿ ਤੁਹਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਕਿਉਂਕਿ ਸੈਰ ਕਰਨ ਜਾਂ ਕਸਰਤ ਕਰਨ ਨਾਲ ਤੁਹਾਡੇ ਸ਼ਰੀਰ ‘ਚ ਅਜਿਹੇ ਹੌਰਮੋਨਜ਼ ਪੈਦਾ ਹੁੰਦੇ ਹਨ ਜੋ ਤੁਹਾਨੂੰ ਫ਼ਿੱਟ ਅਤੇ ਖ਼ੁਸ਼ ਰੱਖਦੇ ਹਨ। ਇਸ ਲਈ ਤੁਹਾਨੂੰ ਸਵੇਰ ਸ਼ਾਮ ਰੋਜ਼ਾਨਾ ਕਸਰਤ ਲਈ ਥੋੜ੍ਹਾ ਸਮਾਂ ਕੱਢਣਾ ਚਾਹੀਦਾ ਹੈ।
2. ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਠੰਡ ਤੋਂ ਡਰ ਕੇ ਪੂਰਾ-ਪੂਰਾ ਦਿਨ ਖ਼ੁਦ ਨੂੰ ਘਰ ‘ਚ ਬੰਦ ਰੱਖਦੇ ਹਨ ਅਤੇ ਰਜਾਈ ‘ਚ ਬੈਠ ਕੇ TV ਦੇਖਦੇ ਹਨ ਜੋ ਕਿ ਗ਼ਲਤ ਹੈ। ਇਹ ਸਭ ਤੋਂ ਵੱਡੀ ਗ਼ਲਤੀ ਹੈ ਕਿ ਤੁਸੀਂ ਜਿਹੜਾ ਸਮਾਂ ਵਿਹਲੇ ਘਰੇ ਬੈਠ ਕੇ ਬਤੀਤ ਕਰਦੇ ਹੋ ਉਹ ਤੁਹਾਨੂੰ ਦੋਸਤਾਂ ਨਾਲ ਬਿਤਾਉਣਾ ਚਾਹੀਦਾ ਹੈ ਅਤੇ ਰੌਸ਼ਨੀ ‘ਚ ਥੋੜਾ ਘੁੰਮਣਾ ਫ਼ਿਰਨਾ ਚਾਹੀਦਾ ਹੈ।
3. ਕੁੱਝ ਲੋਕ ਅਜਿਹੇ ਹੁੰਦੇ ਹਨ ਜੋ ਕਿ ਠੰਡੇ ਮੌਸਮ ‘ਚ ਜ਼ਿਆਦਾ ਸੌਣ ਲੱਗਦੇ ਹਨ। ਠੰਡਾ ਮੌਸਮ ਸ਼ਰੀਰ ਨੂੰ ਥੋੜ੍ਹਾ ਆਲਸੀ ਬਣਾ ਦਿੰਦਾ ਹੈ ਇਸ ਲਈ ਜ਼ਿਆਦਾ ਸੌਣਾ ਵੀ ਸਿਹਤ ਨੂੰ ਨੁਕਸਾਨ ਪੁਹੰਚਾ ਸਕਦਾ ਹੈ।
4. ਸਰਦੀਆਂ ‘ਚ ਲੋਕ ਜ਼ਿਆਦਾ ਮਸਾਲੇਦਾਰ ਖਾਣਾ ਖਾਣ ਲੱਗਦੇ ਹਨ। ਇਹ ਭੋਜਨ ਭਾਵੇਂ ਤੁਹਾਨੂੰ ਥੋੜ੍ਹੇ ਸਮੇਂ ਲਈ ਗਰਮੀ ਦੇਵੇਗਾ, ਪਰ ਇਸ ਨੂੰ ਪਚਾਉਣ ਲਈ ਸਮਾਂ ਲੱਗੇਗਾ ਜੋ ਤੁਹਾਡੀ ਸਿਹਤ ਲਈ ਠੀਕ ਨਹੀਂ ਹੋਵੇਗਾ।
5. ਕੁੱਝ ਲੋਕ ਸਰਦੀ ਤੋਂ ਬੱਚਣ ਲਈ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਦੇ ਹਨ। ਇਹ ਤੁਹਾਡੇ ਸਿਸਟਮ ਨੂੰ ਕਮਜ਼ੋਰ ਕਰ ਦਿੰਦੀ ਹੈ।