ਦੇਸ਼ 14 ਅਪਰੈਲ ਤੱਕ ਲੌਕਡਾਊਨ ਹੈ। ਲੌਕਡਾਊਨ ਕਾਰਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਭ ਕੁਝ ਬੰਦ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਵੱਖ-ਵੱਖ ਆਫਰਸ ਦੇ ਰਹੀਆਂ ਹਨ।

ਇਸ ਸਮੇਂ ਦੇਸ਼ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਪੂਰਾ ਦੇਸ਼ 14 ਅਪਰੈਲ ਤੱਕ ਲੌਕਡਾਊਨ ਹੈ। ਲੌਕਡਾਊਨ ਕਾਰਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਭ ਕੁਝ ਬੰਦ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਵੱਖ-ਵੱਖ ਆਫਰਸ ਦੇ ਰਹੀਆਂ ਹਨ।

ਬੀਐਸਐਨਐਲ ਅਤੇ ਏਅਰਟੈੱਲ ਨੇ ਮੁਫਤ ਇਨਕਮਿੰਗ ਕਾਲਸ ਦਿੱਤੀਆਂ: BSNL ਤੇ Airtel ਨੇ ਆਪਣੇ ਗਾਹਕਾਂ ਲਈ ਇਨਕਮਿੰਗ ਕਾਲਸ ਫਰੀ ਕਰ ਦਿੱਤੀਆਂ ਹਨ, ਜਦਕਿ ਜੀਓ ਆਪਣੇ ਗਾਹਕਾਂ ਨੂੰ ਕੁਝ ਖਾਸ ਆਫਰਸ ਦੇਣ ਲਈ ਕੁਝ ਸੁਵਿਧਾਵਾਂ ਲੈ ਕੇ ਆਇਆ ਹੈ।

ਜਿਓਫੋਨ ਉਪਭੋਗਤਾਵਾਂ ਲਈ ਖਾਸ ਆਫਰ: ਰਿਲਾਇੰਸ ਜਿਓ ਨੇ ਜਿਓਫੋਨ ਗਾਹਕਾਂ ਲਈ ਇੱਕ ਖਾਸ ਆਫਰ ਪੇਸ਼ ਕੀਤੀ ਹੈ। ਕੰਪਨੀ ਨੇ 17 ਅਪ੍ਰੈਲ 2020 ਤਕ ਕਾਲ ਕਰਨ ਲਈ ਮੁਫਤ 100 ਮਿੰਟ ਅਤੇ 100 ਐਸਐਮਐਸ ਦਾ ਫਾਈਦਾ ਦੇਣ ਦਾ ਫੈਸਲਾ ਕੀਤਾ ਹੈ। ਸਿਰਫ ਇਹ ਹੀ ਨਹੀਂ, ਜਿਓਫੋਨ ਪਲਾਨ ਦੀ ਵੈਧਤਾ ਖ਼ਤਮ ਹੋਣ ਦੇ ਬਾਅਦ ਵੀ, ਇਨਕਮਿੰਗ ਕਾਲਸ ਉਪਲਬਧ ਰਹਿਣਗੀਆਂ ਅਤੇ ਇਹ ਗਾਹਕਾਂ ਲਈ ਫਾਇਦੇਮੰਦ ਹਨ।

ਏਟੀਐਮ ਤੋਂ ਵੀ ਮਿਲੇਗੀ ਰੀਚਾਰਜ ਦੀ ਸਹੂਲਤ: ਰਿਲਾਇੰਸ ਜਿਓ ਨੇ ਗਾਹਕਾਂ ਨੂੰ ਏਟੀਐਮ ਤੋਂ ਰੀਚਾਰਜ ਕਰਨ ਦੀ ਸਹੂਲਤ ਵੀ ਦਿੱਤੀ ਹੈ। ਇਸਦੇ ਲਈ ਕੰਪਨੀ ਨੇ 9 ਬੈਂਕਾਂ ਨਾਲ ਭਾਈਵਾਲੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਲਿਆ ਤਾਂ ਕਿ ਕਿਸੇ ਵੀ ਗਾਹਕ ਨੂੰ ਲੌਕਡਾਊਨ ਕਾਰਨ ਮੋਬਾਈਲ ਰੀਚਾਰਜ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਜਿਓ ਗ੍ਰਾਹਕ ਯੂਪੀਆਈ, ਐਸਐਮਐਸ ਅਤੇ ਕਾਲ ਦੁਆਰਾ ਵੀ ਰਿਚਾਰਜ ਕਰ ਸਕਦੇ ਹਨ।

ਜੀਓ ਇੰਜ ਕਰ ਰਹੀ ਹੈ ਮਦਦ: ਜੀਓ 4 ਜੀ ਡੇਟਾ ਐਡ-ਓਨ ਚਾਰਜਿਸ ਅਤੇ ਫਾਈਬਰ ਸੇਵਾ ਰਾਹੀਂ ਡਬਲ ਡਾਟਾ ਅਤੇ ਬੁਨਿਆਦੀ ਬ੍ਰਾਡਬੈਂਡ ਕਨੈਕਟੀਵਿਟੀ ਵਰਗੀਆਂ ਸਰਵਿਸੀਜ਼ ਆਫਰ ਕਰ ਰਿਹਾ ਹੈ।