ਸਮੱਗਰੀ 

ਅੱਧਾ ਕਿਲੋ ਭਿੰਡੀ ਬਾਰੀਕ ਕੱਟੀ ਅਤੇ ਤਲੀ ਹੋਈ, ਦੋ ਵੱਡੇ ਚੱਮਚ ਚਨਾ ਦਾਲ, ਅੱਧਾ ਵੱਡਾ ਚੱਮਚ ਸਰੋਂ, ਇੱਕ ਵੱਡਾ ਚੱਮਚ ਸਾਬਤ ਜ਼ੀਰਾ, ਚਾਰ ਸੁੱਕੀਆਂ ਮਿਰਚਾਂ, ਇੱਕ ਪਿਆਜ਼ ਬਰੀਕ ਕੱਟਿਆ, ਚਾਰ ਟਮਾਟਰ ਬਰੀਕ ਕੱਟੇ, ਇੱਕ ਵੱਡਾ ਚੱਮਚ ਲਾਲ ਮਿਰਚ ਪਾਊਡਰ, ਇੱਕ ਛੋਟਾ ਚੱਮਚ ਹਲਦੀ ਪਾਊਡਰ, ਦੋ ਕੱਪ ਦਹੀਂ, ਨਮਕ ਸੁਆਦ ਅਨੁਸਾਰ ਅਤੇ ਤੇਲ।

ਵਿਧੀ 

ਪੈਨ ਵਿੱਚ ਤੇਲ ਗਰਮ ਕਰੋ, ਜ਼ੀਰਾ, ਸਰ੍ਹੋਂ, ਚਨਾ ਦਾਲ ਅਤੇ ਕੜ੍ਹੀ ਪੱਤਾ ਪਾਓ। ਪਿਆਜ਼ ਪਾ ਕੇ ਸੁਨਹਿਰਾ ਹੋਣ ਤਕ ਤਲੋ। ਟਮਾਟਰ ਮਿਲਾਓ। ਤੇਲ ਛੱਡਣ ਤਕ ਭੁੰਨੋ, ਦਹੀਂ ਪਾਓ। ਇੱਕ ਉਬਾਲ ਆਉਣ ਦਿਓ। ਇਸ ਵਿੱਚ ਤਲੀ ਹੋਈ ਭਿੰਡੀ ਪਾ ਕੇ ਧੀਮੀ ਅੱਗ ਉਪਰ 10 ਮਿੰਟ ਤਕ ਪਕਣ ਦਿਓ। ਰੋਟੀ ਨਾਲ ਪਰੋਸੋ।