ਕਈ ਵਾਰ ਗ਼ਲਤ ਤਰੀਕੇ ਨਾਲ ਸੌਣ ਨਾਲ ਜਾਂ ਲੰਬੇ ਸਮੇਂ ਤਕ ਕੰਮ ਕਰਨ ਨਾਲ ਗਰਦਨ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਕਈ ਵਾਰ ਗਰਦਨ ਵਿੱਚ ਮੋਚ ਆ ਜਾਂਦੀ ਹੈ। ਇਸ ਲਈ ਕਈ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਡਾਕਟਰਾਂ ਦੇ ਚੱਕਰ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਹਾਨੂੰ ਕੁੱਝ ਘਰੇਲੂ ਉਪਾਅ ਅਪਨਾਉਣੇ ਚਾਹੀਦੇ ਹਨ। ਇਹ ਇਸ ਪ੍ਰਕਾਰ ਹਨ।
ਗਰਮੀਆਂ ਵਿੱਚ ਗਰਦਨ ਦਰਦ ਹੋਣ ‘ਤੇ ਬਰਫ਼ ਰੱਖਣੀ ਚਾਹੀਦੀ ਹੈ ਪਰ ਸਰਦੀਆਂ ਵਿੱਚ ਕਰਨ ਲਈ ਕਈ ਹੋਰ ਉਪਾਅ ਹਨ ਜਿਨ੍ਹਾਂ ਨੂੰ ਕਰਨਾ ਚਾਹੀਦਾ ਹੈ। ਅਦਰਕ ਦਾ ਪੇਸਟ ਬਣਾ ਕੇ ਗਰਦਨ ‘ਤੇ ਲਗਾਉਣ ਨਾਲ ਲਾਭ ਮਿਲਦਾ ਹੈ। ਗਰਦਨ ‘ਤੇ ਗਰਮ ਪਾਣੀ ਨਾਲ ਜਾਂ ਗਰਮ ਰੇਤ ਦੀ ਪੋਟਲੀ ਬਣਾ ਕੇ ਸੇਕ ਦੇਣਾ ਚਾਹੀਦਾ ਹੈ।
ਤੇਲ ਦੀ ਮਸਾਜ ਕਰਨ ਨਾਲ ਵੀ ਦਰਦ ਘੱਟ ਹੋ ਜਾਂਦਾ ਹੈ। ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਉੱਠਣ-ਬੈਠਣ ਦੇ ਤਰੀਕਿਆਂ ਨੂੰ ਠੀਕ ਰੱਖੋ। ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਵਿੱਚ-ਵਿੱਚ ਥੋੜ੍ਹਾ ਘੁੰਮ ਲੈਣਾ ਚਾਹੀਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਵੀ ਦਰਦ ਘੱਟ ਹੋ ਜਾਂਦੀ ਹੈ। ਹਿੰਗ ਅਤੇ ਕਪੂਰ ਨੂੰ ਬਰਾਬਰ ਮਾਤਰਾ ਵਿੱਚ ਪਾ ਕੇ ਸਰ੍ਹੋਂ ਦੇ ਤੇਲ ਵਿੱਚ ਮਿਲਾਓ। ਇਸ ਨਾਲ ਮਾਲਿਸ਼ ਕਰਨ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।