ਕੋਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਲਈ ਭਾਰਤ ਦੀ ਮਦਦ ਲਈ ਹੁਣ ਤਕ ਕਈ ਲੋਕ ਅਤੇ ਸੰਸਥਾ ਸਾਹਮਣੇ ਆਈਆਂ ਹਨ। ਹੁਣ ਹਾਕੀ ਇੰਡੀਆ ਨੇ ਵੀ ਦੇਸ਼ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਏ ਹਨ।

ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਲਈ ਭਾਰਤ ਦੀ ਮਦਦ ਲਈ ਹੁਣ ਤਕ ਕਈ ਲੋਕ ਅਤੇ ਸੰਸਥਾ ਸਾਹਮਣੇ ਆਈਆਂ ਹਨ। ਹੁਣ ਹਾਕੀ ਇੰਡੀਆ ਨੇ ਵੀ ਦੇਸ਼ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਏ ਹਨ। ਹਾਕੀ ਇੰਡੀਆ ਫੈਡਰੇਸ਼ਨ ਨੇ ਕੇਂਦਰ ਸਰਕਾਰ ਨੂੰ 25 ਲੱਖ ਰੁਪਏ ਦਾ ਡੋਨੇਸ਼ਨ ਦੇਣ ਦਾ ਫੈਸਲਾ ਲਿਆ ਹੈ। ਹਾਕੀ ਇੰਡੀਆ ਇਹ ਰਕਮ ਪੀਐੱਮ ਕੇਅਰ ‘ਚ ਦਾਨ ਕਰੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਇੱਕ ਖਾਸ ਐਮਰਜੈਂਸੀ ਫੰਡ ਦੇਸ਼ ਲਈ ਦੇਣ ਦੀ ਅਪੀਲ ਕੀਤੀ ਸੀ, ਜਿਸ ਦੇ ਬਾਅਦ ਹਾਕੀ ਇੰਡੀਆ ਐਗਜਕਊਟਿਵ ਬੋਰਡ ਨੇ ਪੀਐਮ ਕੇਅਰ ਲਈ ਫੰਡ ਡੋਨੇਟ ਕਰਨ ਦਾ ਫੈਸਲਾ ਲਿਆ। ਹਾਕੀ ਇੰਡੀਆ ਚੇਅਰਮੈਨ ਮੁਹੰਮਦ ਮੁਸ਼ਤਾਕ ਅਹਿਮ ਨੇ ਕਿਹਾ ਇਸ ਸਮੇਂ ‘ਚ ਦੇਸ਼ ਦੀ ਮਦਦ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ, ਤਾਂ ਜੋ ਕੋਰੋਨਾਵਾਇਰਸ ਤੋਂ ਜਿੱਤ ਸਕਿਏ।

ਉਨ੍ਹਾਂ ਨੇ ਅੱਗੇ ਕਿਹਾ, ਪੀਐਮ ਕੇਅਰ ਫੰਡ ‘ਚ 25 ਲੱਖ ਦਾ ਯੋਗਦਾਨ ਦਿੱਤਾ ਹੈ। ਦੇਸ਼ ‘ਚ 21 ਦਿਨਾਂ ਦਾ ਲੌਕਡਾਊਨ ਹੈ ਜੋ 14 ਅਪ੍ਰੈਲ ਤਕ ਹੈ। ਇਸ ਲੌਕਡਾਊਨ ਨਾਲ ਭਾਰਤ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਰੋਕਣ ਕੋਸ਼ਿਸ਼ ਹੈ। ਇਸ ਨੂੰ ਲੈ ਕੇ ਹਾਕੀ ਇੰਡੀਆ ਦੇ ਸੈਕਟਰੀ ਜਨਰਲ ਆਫ ਇੰਡੀਆ ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਉਹ ਸਭ ਕੁਝ ਕਰ ਰਹੀ ਹੈ, ਜਿਸ ਨਾਲ ਦੇਸ਼ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ।