ਓਟਸ ‘ਚ ਕਈ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਨਾਸ਼ਤੇ ‘ਚ ਤੁਸੀਂ ਓਟਸ ਮੂੰਗ ਦਾਲ ਟਿੱਕੀ ਟਰਾਈ ਕਰ ਸਕਦੇ ਹੋ। ਇਹ ਟੇਸਟੀ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਅਸੀਂ ਤੁਹਾਨੂੰ ਓਟਸ ਮੂੰਗ ਦਾਲ ਟਿੱਕੀ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਪਾਣੀ
110 ਗ੍ਰਾਮ ਅੰਕੁਰਿਤ ਮੂੰਗ ਦਾਲ
70 ਗ੍ਰਾਮ ਓਟਸ
50 ਗ੍ਰਾਮ ਪਿਆਜ਼
ਅੱਧਾ ਚੱਮਚ ਹਰੀ ਮਿਰਚ
ਦੋ ਚੱਮਚ ਚਾਟ ਮਸਾਲਾ
ਦੋ ਚੱਮਚ ਲਾਲ ਮਿਰਚ
ਕੁਆਰਟਰ ਚੱਮਚ ਗਰਮ ਮਸਾਲਾ
ਕੁਆਰਟਰ ਚੱਮਚ ਅਦਰਕ ਲਸਣ ਦਾ ਪੇਸਟ
ਅੱਧਾ ਚੱਮਚ ਨਮਕ
ਦੋ ਚੱਮਚ ਦਹੀਂ
ਦੋ ਚੱਮਚ ਧਨੀਆ
ਤੇਲ ਤਲਣ ਲਈ
ਬਣਾਉਣ ਦੀ ਵਿਧੀ
ਇੱਕ ਕੜ੍ਹਾਈ ‘ਚ ਪਾਣੀ ਗਰਮ ਕਰਕੇ ਦਾਲ ਨੂੰ ਪਾ ਕੇ ਉਬਾਲ ਲਓ। ਇਸ ਨੂੰ ਓਦੋਂ ਤਕ ਉਬਾਲੋ ਜਦੋਂ ਤਕ ਇਹ ਚੰਗੀ ਤਰ੍ਹਾਂ ਨਾਲ ਪੱਕ ਨਾ ਜਾਵੇ। ਫ਼ਿਰ ਇਸ ਨੂੰ ਬਲੈਂਡਰ ‘ਚ ਪਾ ਕੇ ਪੀਸ ਕੇ ਪੇਸਟ ਬਣਾ ਲਓ। ਫ਼ਿਰ ਇੱਕ ਬੌਲ ‘ਚ ਕੱਢ ਲਓ। ਇਸ ਪੇਸਟ ‘ਚ ਓਟਸ, ਪਿਆਜ਼, ਹਰੀ ਮਿਰਚ, ਚਾਟ ਮਸਾਲਾ, ਲਾਲ ਮਿਰਚ, ਗਰਮ ਮਲਾਲਾ, ਹਲਦੀ, ਅਦਰਕ ਲਸਣ ਦਾ ਪੇਸਟ, ਨਮਕ, ਦਹੀਂ ਅਤੇ ਧਨੀਆ ਚੰਗੀ ਤਰ੍ਹਾਂ ਮਿਕਸ ਕਰੋ।
ਫ਼ਿਰ ਹੱਥ ‘ਤੇ ਥੋੜ੍ਹਾ ਜਿਹਾ ਮਿਕਸਚਰ ਲਓ ਅਤੇ ਟਿੱਕੀ ਦੀ ਸ਼ੇਪ ਬਣਾ ਲਓ। ਇੱਕ ਪੈਨ ‘ਚ ਤੇਲ ਗਰਮ ਕਰੋ। ਟਿੱਕੀਆਂ ਨੂੰ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਨਾਲ ਫ਼ਰਾਈ ਕਰ ਲਓ। ਓਟਸ ਮੂੰਗ ਦਾਲ ਟਿੱਕੀ ਤਿਆਰ ਹੈ ਇਸ ਨੂੰ ਗਰਮ-ਗਰਮ ਸਰਵ ਕਰੋ।