ਪੰਜਾਬ ‘ਚ ਦੋ ਹੋਰ ਨਵੇਂ ਕੋਰੋਨਾਵਾਇਰਸ ਕੇਸ ਸਾਹਮਣੇ ਆਉਣ ਤੋਂ ਬਾਅਦ ਪੰਜਾਬ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 31 ਹੋ ਗਈ ਹੈ। ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦਾ ਹੈ ਤੇ ਦੂਜਾ ਲੁਧਿਆਣਾ ਤੋਂ ਹੈ।

ਚੰਡੀਗੜ੍ਹ: ਪੰਜਾਬ ‘ਚ ਦੋ ਹੋਰ ਨਵੇਂ ਕੋਰੋਨਾਵਾਇਰਸ ਕੇਸ ਸਾਹਮਣੇ ਆਉਣ ਤੋਂ ਬਾਅਦ ਪੰਜਾਬ ‘ਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 31 ਹੋ ਗਈ ਹੈ। ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦਾ ਹੈ ਤੇ ਦੂਜਾ ਲੁਧਿਆਣਾ ਤੋਂ ਹੈ। ਮੋਰਾਂਵਾਲੀ ਦਾ ਮਾਮਲਾ ਵੀ 70 ਸਾਲਾ ਬਲਦੇਵ ਸਿੰਘ ਵਾਸੀ ਨਵਾਂ ਸ਼ਹਿਰ ਦੇ ਸੰਪਰਕ ‘ਚ ਹੋਣ ਕਰਕੇ ਆਇਆ ਹੈ। ਬਲਦੇਵ ਸਿੰਘ ਦੀ ਪਿਛਲੇ ਹਫ਼ਤੇ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਦੇ ਸੰਪਰਕ ‘ਚ ਹੁਣ ਤੱਕ 22 ਮਾਮਲੇ ਆ ਚੁੱਕੇ ਹਨ।

ਪਿੰਡ ਮੋਰਾਵਾਲੀ ਦਾ ਹਰਦੇਵ ਸਿੰਘ ਵੀ ਬਲਦੇਵ ਸਿੰਘ ਨੂੰ ਮਿਲਿਆ ਸੀ। ਇਸ ਤੋਂ ਬਾਅਦ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਿਆ। ਹੁਣ ਹਰਭਜਨ ਸਿੰਘ ਦਾ ਪੁਤਰ ਗੁਰਪ੍ਰੀਤ ਵੀ ਕੋਰੋਨਾ ਪੋਜ਼ਟਿਵ ਪਾਇਆ ਗਿਆ ਹੈ।

ਸਿਹਤ ਵਿਭਾਗ ਦੇ ਅਨੁਸਾਰ ਤਾਜ਼ਾ ਮਾਮਲੇ ਦੇ ਨੇੜਲੇ ਸੰਪਰਕਾਂ ਨੂੰ ਵੀ ਅਲੱਗ-ਥਲੱਗ ਤੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਕੇਸਾਂ ਦੇ ਨੇੜਲੇ ਸੰਪਰਕ ਵਾਲੇ ਵਿਅਕਤੀਆਂ ਦੇ ਨਮੂਨੇ ਵੀ ਲਏ ਗਏ ਹਨ ਤੇ ਜਾਂਚ ਲਈ ਨਾਮਜ਼ਦ ਲੈਬਾਂ ਵਿੱਚ ਭੇਜੇ ਗਏ ਹਨ। 19 ਵਿਆਕਤੀ ਸਿਵਲ ਹਸਪਤਾਲ ਦੇ ਆਸੋਲੇਲ਼ਨ ਵਾਰਡ ਵਿੱਚ ਜੇਰੇ ਇਲਾਜ ਹਨ , ਜਿਨ੍ਹਾਂ ਦੇ ਸੈਪਲ ਲੇ ਕੇ ਜਾਂਚ ਲਈ ਚੰਡੀਗ੍ਹੜ ਭੇਜ ਦਿੱਤੇ ਗਏ ਹਨ । ਜ਼ਿਲ੍ਹੇ ਵਿੱਚ ਹੁਣ ਤੱਕ 56 ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਸੈਪਲ ਲੈ ਗਏ ਹਨ । ਜਿਨਾਂ ਵਿਚੋ 12 ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ , 2 ਪੋਜਟਿਵ ਪਾਏ ਗਏ ਹਨ ।

ਰਾਜ ਦੇ ਸਿਹਤ ਵਿਭਾਗ ਅਨੁਸਾਰ, 79 ਸ਼ੱਕੀ ਮਾਮਲਿਆਂ ਤੋਂ ਇਲਾਵਾ 1150 ਦੇ ਕਰੀਬ ਵਿਅਕਤੀਆਂ ਨੂੰ ਅਲੱਗ ਥਲੱਗ ਕੀਤਾ ਗਿਆ ਹੈ। ਇੱਕ ਵਿਅਕਤੀ ਇਸ ਮਾਰੂ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਇਸ ਸਮੇਂ ਪੁਸ਼ਟੀ ਕੀਤੀ ਗਈ ਹੈ ਕਿ ਪੰਜ ਜ਼ਿਲ੍ਹਿਆਂ ਵਿਚੋਂ 30 ਕੇਸ ਸਾਹਮਣੇ ਆਏ ਹਨ, ਇਸ ਵਿੱਚ ਐਸਬੀਐਸ ਨਗਰ ਦੇ 18, ਮੁਹਾਲੀ ਤੋਂ ਪੰਜ, ਜਲੰਧਰ ਦੇ ਤਿੰਨ, ਅੰਮ੍ਰਿਤਸਰ ਦੇ ਦੋ, ਹੁਸ਼ਿਆਰਪੁਰ ਦੇ ਦੋ ਕੇਸ ਸ਼ਾਮਲ ਹਨ। ਬਾਕੀ 17 ਜ਼ਿਲ੍ਹਿਆਂ ਵਿਚੋਂ ਕਿਸੇ ਦੇ ਪੁਸ਼ਟੀ ਕੀਤੇ ਜਾਣ ਦੀ ਖ਼ਬਰ ਨਹੀਂ ਮਿਲੀ ਹੈ।