ਕੋਰੋਨਾ ਦਾ ਕਹਿਰ ਸਮੇਂ ਦੇ ਨਾਲ ਵੱਧਦਾ ਹੀ ਜਾ ਰਿਹਾ ਹੈ। ਕੇਰਲ ‘ਚ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੋਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ 61 ਹੋ ਗਈ ਹੈ।

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਸਮੇਂ ਦੇ ਨਾਲ ਵੱਧਦਾ ਹੀ ਜਾ ਰਿਹਾ ਹੈ। ਕੇਰਲ ‘ਚ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੋਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ 61 ਹੋ ਗਈ ਹੈ। ਹਾਲਾਂਕਿ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 50 ਹੈ। ਬਾਕੀਆਂ ਦੀ ਪੁਸ਼ਟੀ ਲਈ ਜਾਂਚ ਕੀਤੀ ਜਾ ਰਹੀ ਹੈ।

ਸੂਬਾ ਸਰਕਾਰਾਂ ਵਲੋਂ ਐਲਾਨੇ ਨਵੇਂ ਮਾਮਲਿਆਂ ਨੂੰ ਗਿਣੇ ਜਾਣ ‘ਤੇ ਇਹ ਗਿਣਤੀ ਵੱਧ ਕੇ 61 ਹੋ ਜਾਵੇਗੀ। ਉੱਥੇ ਹੀ ਇਸ ਬਾਰੇ ਸਰਕਾਰ ਅਲਰਟ ਮੋਡ ‘ਤੇ ਹੈ। ਭਾਰਤ ਸਰਕਾਰ ਵਲੋਂ ਤਿੰਨ ਦੇਸ਼ ਫਰਾਂਸ, ਜਰਮਨੀ ਤੇ ਸਪੇਨ ਦੇ ਨਾਗਰਿਕਾਂ ਦੇ ਵੀਜ਼ਾ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਸਰਕਾਰ ਨੇ ਉਨ੍ਹਾਂ ਲੋਕਾਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਹੈ ਜਿਨ੍ਹਾਂ 1 ਫਰਵਰੀ ਜਾਂ ਇਸ ਤੋਂ ਬਾਅਦ ਫਰਾਂਸ, ਜਰਮਨੀ ਤੇ ਸਪੇਨ ਦੀ ਯਾਤਰਾ ਕੀਤੀ ਹੈ। ਉੱਧਰ ਸਿਹਤ ਮੰਤਰਾਲੇ ਨੇ ਐਡਵਾਇਸਰੀ ਜਾਰੀ ਕੀਤੀ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਨ ਤੋਂ ਬਚਿਆ ਜਾਵੇ।