ਕੋਰੋਨਾਵਾਇਰਸ ਕਾਰਨ ਹੁਣ ਤੱਕ 3282 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਤੱਕ ਦੁਨੀਆ ਭਰ ਵਿੱਚ ਕਰੋਨਾਵਾਇਰਸ ਦੇ 2,241 ਨਵੇਂ ਮਾਮਲੇ ਸਾਹਮਣੇ ਆਏ ਹਨ।

ਨਵੀਂ ਦਿੱਲੀਡਬਲਯੂਐਚਓ ਦੇ ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ ਵੀਰਵਾਰ ਤੱਕ ਦੁਨੀਆ ਭਰ ਵਿੱਚ ਕਰੋਨਵਾਇਰਸ ਦੇ ਸੰਕਰਮਣ ਦੇ 2,241 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈਜਿਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 95,333 ਹੋ ਗਈ ਹੈ। 84 ਲੋਕਾਂ ਦੀ ਮੌਤ ਤੋਂ ਬਾਅਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,282 ਹੋ ਗਈ ਹੈ। ਪਿਛਲੇ 24 ਘੰਟਿਆਂ ਚ ਪਹਿਲੀ ਵਾਰ ਪੰਜ ਦੇਸ਼ਾਂਖੇਤਰਾਂ ਅਤੇ ਇਲਾਕਿਆਂ ਤੋਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ।

ਬੁੱਧਵਾਰ ਨੂੰ ਇੱਕ ਸੰਖੇਪ ਦੌਰਾਨਡਬਲਯੂਐਚਓ ਦੇ ਡਾਇਰੈਕਟਰਜਨਰਲ ਟ੍ਰੇਡੋਸ ਅਡਾਨੋਮ ਗੈਬਰੇਜ ਨੇ ਵਾਇਰਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਇੱਕ ਵਿਆਪਕ ਪਹੁੰਚ ਨੂੰ ਲਾਗੂ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਸੀ।

ਭਾਰਤ ਚ ਕੀ ਹੈ ਸਥਿਤੀ:

ਭਾਰਤ  ਕੋਰੋਨਾ ਦੇ 30 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵਾਂ ਮਾਮਲਾ ਗਾਜ਼ੀਆਬਾਦ ਦਾ ਹੈ ਜਿੱਥੇ ਇਰਾਨ ਤੋਂ ਵਾਪਸ ਆਏ ਇੱਕ ਵਪਾਰੀ ਦੀ ਰਿਪੋਰਟ ਪੌਜ਼ਟਿਵ ਆਈ। ਪੌਜ਼ਟਿਵ ਪਾਏ ਗਏ ਮਰੀਜ਼ਾਂ ਵਿੱਚ 14 ਭਾਰਤੀਆਂ ਅਤੇ 16 ਵਿਦੇਸ਼ੀ ਨਾਗਰਿਕ ਹਨ। ਕੋਰੋਨਾਵਾਇਰਸ ਸੰਬੰਧੀ ਬਹੁਤ ਸਖ਼ਤ ਸਾਵਧਾਨੀ ਵਰਤੀ ਜਾ ਰਹੀ ਹੈ। 29607 ਵਿਅਕਤੀਆਂ ਨੂੰ ਆਈਡੀਐਸਪੀ ਕਮਿਨਿਟੀ ਨਿਗਰਾਨੀ ਵਿੱਚ ਰੱਖੀਆ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰ ਸਰਕਾਰ ਪੂਰੀ ਤਰ੍ਹਾਂ ਤਿਆਰਹਰਸ਼ਵਰਧਨ ਪਹੁੰਚੇ ਏਅਰਪੋਰਟ:

ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੇ ਅਤੇ ਕੋਰੋਨਾ ਦੀ ਜਾਂਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਹਰਸ਼ਵਰਧਨ ਨੇ ਸਿਹਤ ਮੰਤਰਾਲੇ ਚ ਇੱਕ ਮਹੱਤਵਪੂਰਨ ਬੈਠਕ ਵੀ ਕੀਤੀਜਿਸ ਚ ਦਿੱਲੀ ਦੇ ਹਸਪਤਾਲਾਂ ਦੇ ਨੁਮਾਇੰਦੇ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।