ਜ਼ਾਫਰਾਬਾਦ ਤੇ ਮੌਜਪੁਰ ‘ਚ ਕਈ ਗੱਡੀਆਂ, ਦੁਕਾਨਾਂ ਤੇ ਮਕਾਨਾਂ ‘ਚ ਅੱਗ ਲਾ ਦਿੱਤੀ ਗਈ। ਝੜਪ ਦੌਰਾਨ ਇੱਕ ਕਾਂਸਟੇਬਲ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

ਨਵੀਂ ਦਿੱਲੀ: ਰਾਜਧਾਨੀ ਚ ਲਗਾਤਾਰ ਤਿੰਨ ਦਿਨ ਤੋਂ ਹਿੰਸਾ ਜਾਰੀ ਹੈ। ਬੀਤੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਇੱਕ ਹੈੱਡ ਕਾਂਸਟੇਬਲ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਮੌਜਪੁਰ ਚ ਪੱਥਰਬਾਜ਼ੀ ਕੀਤੀ ਗਈ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਅਗਜਨੀ ਕੀਤੀ। ਕੱਲ੍ਹ ਵੀ ਇਨ੍ਹਾਂ ਇਲਾਕਿਆਂ ਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ।