ਵੀਰਵਾਰ ਦੁਪਹਿਰ ਕੇਂਦਰੀ ਲੰਡਨ ‘ਚ ਰੀਜੈਂਟਸ ਪਾਰਕ ਮਸਜਿਦ ਵਿਖੇ ਚਾਕੂ ਨਾਲ ਹਮਲਾ ਹੋਇਆ। ਇਸ ‘ਚ 70 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਲੰਡਨਵੀਰਵਾਰ ਦੁਪਹਿਰ ਕੇਂਦਰੀ ਲੰਡਨ ਚ ਰੀਜੈਂਟਸ ਪਾਰਕ ਮਸਜਿਦ ਵਿਖੇ ਚਾਕੂ ਨਾਲ ਹਮਲਾ ਹੋਇਆ। ਇਸ ਚ 70 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਖ਼ਮੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈਜਿਸ ਦੀ ਹਾਲਤ ਹੁਣ ਠੀਕ ਹੈ। ਹਮਲਾਵਰ ਦੀ ਪਛਾਣ ਨਹੀਂ ਹੋ ਸਕੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਗਵਾਹਾਂ ਮੁਤਾਬਕ ਹਮਲਾਵਰ ਨੇ ਮੁਜੱਜੀਨ (ਅਜਾਨ ਪੜ੍ਹਣ ਵਾਲੇ) ‘ਤੇ ਚਾਕੂ ਨਾਲ ਹਮਲਾ ਕੀਤਾ। ਹਮਲਾਵਰ ਉਨ੍ਹਾਂ ਦੇ ਪਿੱਛੇ ਖੜ੍ਹਾ ਸੀ। ਉਸ ਨੇ ਪੀੜਤ ਦੀ ਗਰਦਨ ਤੇ ਚਾਕੂ ਨਾਲ ਹਮਲਾ ਕੀਤਾ। ਪੁਲਿਸ ਨੇ ਕਿਹਾ– ਇੱਕ 29 ਸਾਲਾ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਚ ਕੇਂਦਰੀ ਲੰਡਨ ਪੁਲਿਸ ਸਟੇਸ਼ਨ ਲਿਆਂਦਾ ਗਿਆ ਹੈ। ਹਾਲਾਂਕਿ ਪੁਲਿਸ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨ ਰਹੀ।

ਹਾਦਸੇ ਵਾਲੀ ਥਾਂ ਤੋਂ ਮਿਲੀ ਫੁਟੇਜ ਚ ਕੁਰਸੀ ਦੇ ਹੇਠਾਂ ਚਾਕੂ ਦਿਖਾਉਂਦੀ ਦੇ ਰਿਹਾ ਹੈ। ਫੜਿਆ ਗਿਆ ਜਵਾਨ ਲਾਲ ਰੰਗ ਦੀ ਹੁੱਡੀ ਚ ਨਜ਼ਰ ਆ ਰਿਹਾ ਹੈ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਗਵਾਹਾਂ ਮੁਤਾਬਕ ਘਟਨਾ ਦੇ ਸਮੇਂ ਮਸਜਿਦ ਚ 100 ਦੇ ਕਰੀਬ ਲੋਕ ਸੀ। ਕੁਝ ਲੋਕਾਂ ਨੇ ਕਿਹਾ ਕਿ ਹਮਲਾਵਰ ਪਿਛਲੇ ਕਈ ਦਿਨਾਂ ਤੋਂ ਮਸਜਿਦ ਦਾ ਦੌਰਾ ਕਰ ਰਿਹਾ ਸੀ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ – ਮੈਨੂੰ ਇਸ ਘਟਨਾ ਤੋਂ ਬਹੁਤ ਦੁੱਖ ਹੈ। ਪੂਜਾ ਸਥਾਨ ‘ਤੇ ਅਜਿਹਾ ਅਪਰਾਧ ਨੂੰ ਅੰਜਾਮ ਦਿੱਤਾ ਗਿਆ। ਇਹ ਚਿੰਤਾਜਨਕ ਹੈ। ਜ਼ਖ਼ਮੀ ਅਤੇ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਮੇਰੀ ਹਮਦਰਦੀ ਹੈ।

ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਕਿਹਾ- ਲੰਡਨ ਦਾ ਹਰ ਨਾਗਰਿਕ ਆਪਣੇ ਪ੍ਰਾਰਥਨਾ ਸਥਾਨ ‘ਤੇ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ। ਮੈਂ ਲੰਡਨ ਦੇ ਹਰੇਕ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਾਡੇ ਸ਼ਹਿਰ ਵਿੱਚ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।