ਦੇਸ਼ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਦੀਆਂ ਤੈਆਰੀਆਂ ਹੋ ਰਹੀਆਂ ਹਨ। ਇਸ ਦਰਮਿਆਨ ਹੁਣ ਮੁੰਬਈ ਦੇ ਤਿੰਨ ਵੱਡੇ 5 ਸਟਾਰ ਹੋਟਲਾਂ ਨੂੰ ਉੜਾੳਣ ਦੀ ਧਮਕੀ ਭਰਿਆ ਮੇਲ ਆਇਆ ਹੈ।

ਮੁੰਬਈ: ਦੇਸ਼ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਦੀਆਂ ਤੈਆਰੀਆਂ ਹੋ ਰਹੀਆਂ ਹਨ। ਇਸ ਦਰਮਿਆਨ ਹੁਣ ਮੁੰਬਈ ਦੇ ਤਿੰਨ ਵੱਡੇ 5 ਸਟਾਰ ਹੋਟਲਾਂ ਨੂੰ ਬੰਬ ਨਾਲ ਉੜਾੳਣ ਦੀ ਧਮਕੀ ਭਰਿਆ ਮੇਲ ਆਇਆ ਹੈ। ਇਹ ਮੇਲ ਭੇਜਣ ਦਾ ਦਾਅਵਾ ਲਸ਼ਕਰ-ਏ-ਤੋਇਬਾ ਵਲੋਂ ਕੀਤਾ ਜਾ ਰਿਹਾ ਹੈ।

ਇਸ ਧਮਕੀ ਭਰੇ ਮੇਲ ‘ਚ 100 ਬਿਟਕਵਾਇਨ ਦੀ ਮੰਗ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੇਲ ‘ਚ ਹੋਟਲ ਦੇ ਆਪਰੇਸ਼ਨ ਨੂੰ ਬੰਦ ਕਰਨ ਤੇ ਹੋਟਲ ਸਟਾਫ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁੰਬਈ ਪੁਲਿਸ ਭੇਜੀ ਗਈ ਮੇਲ ਦੀ ਜਾਂਚ ਪੜਤਾਲ ਕਰ ਰਹੀ ਹੈ। ਇਹ ਮੇਲ 19 ਫਰਵਰੀ ਨੂੰ ਭੇਜਿਆ ਗਿਆ ਹੈ।

ਮੇਲ ‘ਚ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਐਕਸਪਲੋਸਿਵ ਮੁੰਬਈ ਭੇਜਿਆ ਹੋਇਆ ਹੈ। ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੰਬਈ ਪੁਲਿਸ ਨੇ ਹੋਟਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਦੇ ਮਸ਼ਹੂਰ ਕੁੱਲ ਚਾਰ 5 ਸਟਾਰ ਹੋਟਲਾਂ ਸਮੇਤ ਸਾਬਕਾ ਬੀਜੇਪੀ ਵਿਧਾਇਕ ਨਰੇਂਦਰ ਮਹਿਤਾ ਦੇ ਹੋਟਲ ਨੂੰ ਵੀ ਧਮਕੀ ਭਰਿਆ ਮੇਲ ਭੇਜਿਆ ਗਿਆ ਹੈ।