ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਆਪਣੇ ਫਿਲਮੀ ਡਾਇਲੋਗਸ ਨੂੰ ਭਾਸ਼ਣਾਂ ‘ਚ ਅਕਸਰ ਵਰਤਦੇ ਹਨ। ਹੁਣ ਸੰਨੀ ਦਿਓਲ ਆਪਣੇ ਭਾਸ਼ਣ ਦੌਰਾਨ ਦਿੱਤੇ ਇੱਕ ਬਿਆਨ ਕਰਕੇ ਚਰਚਾ ‘ਚ ਆ ਗਏ ਹਨ।

ਪਠਾਨਕੋਟ: ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਬੀਜੇਪੀ ਸਾਂਸਦ ਸੰਨੀ ਦਿਓਲ ਆਪਣੇ ਫਿਲਮੀ ਡਾਇਲੋਗਸ ਨੂੰ ਭਾਸ਼ਣਾਂ ‘ਚ ਅਕਸਰ ਵਰਤਦੇ ਹਨ। ਹੁਣ ਸੰਨੀ ਦਿਓਲ ਆਪਣੇ ਭਾਸ਼ਣ ਦੌਰਾਨ ਦਿੱਤੇ ਇੱਕ ਬਿਆਨ ਕਰਕੇ ਚਰਚਾ ‘ਚ ਆ ਗਏ ਹਨ। ਪਠਾਨਕੋਟ ‘ਚ ਇੱਕ ਜਨਤਕ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਗੱਲ ਕਿਸੇ ਨੂੰ ਕੁੱਟਣ ਦੀ ਆਉਂਦੀ ਹੈ ਤਾਂ ਉਹ ਕਿਸੇ ਤੋਂ ਘੱਟ ਨਹੀਂ। ਸੰਨੀ ਆਪਣੇ ਤਿੰਨ ਦਿਨਾਂ ਦੌਰੇ ਲਈ ਪਠਾਨਕੋਟ ਪਹੁੰਚੇ ਹੋਏ ਸਨ।

ਸੰਨੀ ਦਿਓਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂਬਾ ਸਰਕਾਰ ਦੇ ਵਰਕਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੇ ਗਲ ਇਨਸਾਨ ਨੂੰ ਚੁਣ ਲਿਆ ਹੈ। ਸੰਨੀ ਨੇ ਕਿਹਾ ਕਿ, “ਮੈਂ ਇਨ੍ਹਾਂ ਚੀਜ਼ਾਂ ‘ਚ ਦਖ਼ਲ ਨਹੀਂ ਦਿੰਦਾ। ਮੈਂ ਕੋਈ ਵਿਵਾਦਿਤ ਬਿਆਨ ਦੇਣ ‘ਚ ਵਿਸ਼ਵਾਸ ਨਹੀਂ ਰੱਖਦਾ। ਪਰ ਸਾਰੇ ਜਾਣਦੇ ਹਨ ਕਿ ਜਦ ਕਿਸੇ ਨੂੰ ਮਾਰਨ ਦੀ ਗੱਲ ਆਉਂਦੀ ਹੈ ਤਾਂ ਮੇਰੇ ਤੋਂ ਬਹਿਤਰ ਇਨਸਾਨ ਕੋਈ ਨਹੀਂ ਹੈ।”

ਦਸ ਦਈਏ ਕਿ ਚੋਣਾਂ ਜਿੱਤਣ ਤੋਂ ਬਾਅਦ ਲੰਮੇ ਸਮੇਂ ਤੱਕ ਸੰਨੀ ਆਪਣੇ ਹਲਕੇ ‘ਚ ਨਹੀਂ ਪਹੁੰਚੇ ਸੀ। ਜਿਸ ਤੋਂ ਨਾਰਾਜ਼ ਹੋ ਕੇ ਲੋਕਾਂ ਨੇ ਪਠਾਨਕੋਟ ‘ਚ ਸੰਨੀ ਦਿਓਲ ਦੀ ਗੁਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਸੀ।