ਪੁਲਿਸ ਦੇ ਵਿਸ਼ੇਸ਼ ਸੈੱਲ ਨਾਲ ਹੋਏ ਮੁਕਾਬਲੇ ਦੌਰਾਨ ਦੋ ਅਪਰਾਧੀ ਰਾਜਾ ਕੁਰੈਸ਼ੀ ਅਤੇ ਰਮੇਸ਼ ਬਹਾਦੁਰ ਮਾਰੇ ਗਏ।

ਦਿੱਲੀ: ਅੱਜ ਸਵੇਰੇ 5 ਵਜੇ ਦੇ ਕਰੀਬ ਪੁਲ ਪ੍ਰਹਲਾਦਪੁਰ ਖੇਤਰ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨਾਲ ਹੋਏ ਮੁਕਾਬਲੇ ਦੌਰਾਨ ਦੋ ਦੋਸ਼ੀ ਰਾਜਾ ਕੁਰੈਸ਼ੀ ਅਤੇ ਰਮੇਸ਼ ਬਹਾਦੁਰ ਮਾਰੇ ਗਏ। ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ 30 ਰੌਂਦ ਫਾਇਰ ਹੋਏ। ਦੋਵੇਂ ਦੋਸ਼ੀ ਕਈ ਮਾਮਲਿਆਂ ਵਿੱਚ ਵਾੰਟੇਡ ਸਨ।