ਜਾਂਚ ਦੌਰਾਨ ਸਾਹਮਣੇ ਆਇਆ ਕਿ ਆਦਿਲ ਅਹਿਮਦ ਡਾਰ ਹਮਲੇ ਤੋਂ 1 ਸਾਲ ਪਹਿਲਾਂ ਹੀ ਜੈਸ਼-ਏ-ਮੁਹੰਮਦ ‘ਚ ਸ਼ਾਮਲ ਹੋਇਆ ਸੀ। ਹੁਣ ਤੱਕ ਦੀ ਜਾਂਚ ਮੁਤਾਬਕ, ਇਸ ਕੇਸ ਵਿੱਚ ਸ਼ਾਮਲ ਪੰਜ ਹਮਲਾਵਰ ਮਾਰੇ ਗਏ ਹਨ।

ਨਵੀਂ ਦਿੱਲੀਪੁਲਵਾਮਾ ਚ 14 ਫਰਵਰੀ 2019 ਨੂੰ ਹੋਏ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਸਾਲ ਪਹਿਲਾਂ ਦੇ ਇਸ ਦਿਨ ਦਾ ਇਤਿਹਾਸ ਜੰਮੂਕਸ਼ਮੀਰ ਚ ਇੱਕ ਵੱਡੀ ਦੁਖਦਾਈ ਘਟਨਾ ਵਜੋਂ ਦਰਜ ਹੈ। ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਮਨਾਇਆ ਜਾਂਦਾ ਹੈਪਰ ਪਿਛਲੇ ਸਾਲ ਅੱਤਵਾਦੀਆਂ ਨੇ ਆਪਣੇ ਅੱਤਵਾਦੀ ਇਰਾਦਿਆਂ ਨੂੰ ਪੂਰਾ ਕਰਨ ਲਈ ਇਸ ਦਿਨ ਨੂੰ ਚੁਣਿਆ। ਜਦੋਂ ਵੈਲੇਨਟਾਈਨ ਡੇਅ ਦੇਸ਼ ਦੇ ਸ਼ਹਿਰਾਂ ਚ ਮਨਾਇਆ ਜਾ ਰਿਹਾ ਸੀਤਾਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪੁਲਵਾਮਾ ਚ ਦੇਸ਼ ਦੇ ਸੁਰੱਖਿਆ ਬਲਾਂ ਤੇ ਭਿਆਨਕ ਹਮਲਾ ਕੀਤਾ ਸੀ। ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਜੈਸ਼ਮੁਹੰਮਦ ਦੇ ਅੱਤਵਾਦੀ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਇੱਕ ਵਿਸਫੋਟ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ। ਜਿਸ ਚ 40 ਸੈਨਿਕ ਸ਼ਹੀਦ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਸੀ।

ਇਸ ਇੱਕ ਸਾਲ ਦੌਰਾਨ ਕੇਸ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਪਤਾ ਲਗਾਇਆ ਹੈ ਕਿ ਸੀਆਰਪੀਐਫ ਦੀ ਗੱਡੀ ‘ਤੇ ਆਤਮਘਾਤੀ ਹਮਲਾਵਰ ਕੌਣ ਸੀਨਾਲ ਹੀਐਨਆਈਏ ਨੇ ਵੀ ਇਹ ਪਤਾ ਲਗਾਇਆ ਹੈ ਕਿ ਇਸ ਹਮਲੇ ‘ਚ ਕਿਹੜੇ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਕੇਸ ਵਿੱਚ ਹੁਣ ਤੱਕ ਪੰਜ ਮੁਲਜ਼ਮ ਮਾਰੇ ਜਾ ਚੁੱਕੇ ਹਨ ਪਰ ਇਸ ਕੇਸ ਦਾ ਮਾਸਟਰਮਾਈਂਡ ਜੈਸ਼ਮੁਹੰਮਦਸਯਦ ਮਸੂਦ ਅਜ਼ਹਰ ਅਜੇ ਵੀ ਪਾਕਿਸਤਾਨ ‘ਚ ਬੈਠਾ ਹੈ।ਜਾਂਚ ਦੌਰਾਨ ਐਨਆਈਏ ਨੇ 14 ਫਰਵਰੀ 2019 ਨੂੰ ਪੁਲਵਾਮਾ ਨੇੜੇ ਹੋਏ ਇਸ ਅੱਤਵਾਦੀ ਹਮਲੇ ਚ ਹਜ਼ਾਰਾਂ ਦੇਹਾਂ ਦੇ ਅੰਗ ਇਕੱਠੇ ਕੀਤੇਕਿਉਂਕਿ ਐਨਆਈਏ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਨ੍ਹਾਂ ਸਰੀਰ ਦੇ ਟੁਕੜਿਆਂ ਚੋਂ ਇੱਕ ਟੁਕੜਾ ਹਮਲਾਵਰ ਫਿਦਾਈਨ ਦਾ ਜ਼ਰੂਰ ਹੋਣਾ ਚਾਹੀਦਾ ਹੈ। ਐਨਆਈਏ ਨੂੰ ਸ਼ੱਕ ਸੀ ਕਿ ਇਸ ਕੇਸ ਚ ਆਦਿਲ ਅਹਿਮਦ ਡਾਰ ਨਾਂ ਦਾ ਇੱਕ ਨੌਜਵਾਨ ਵੀ ਸ਼ਾਮਲ ਸੀਜੋ ਪੁਲਵਾਮਾ ਨੇੜੇ ਇੱਕ ਪਿੰਡ ਦਾ ਵਸਨੀਕ ਦੱਸਿਆ ਜਾਂਦਾ ਹੈ।

ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਸੀ:

ਸੂਤਰਾਂ ਨੇ ਦੱਸਿਆ ਕਿ ਮੁਲੀ ਪੁੱਛਗਿੱਛ ਦੌਰਾਨ ਆਦਿਲ ਅਹਿਮਦ ਡਾਰ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਪੁੱਤਰ ਇਸ ਅੱਤਵਾਦੀ ਹਮਲੇ ਚ ਸ਼ਾਮਲ ਸੀ। ਪਰ ਐਨਆਈਏ ਵੱਲੋਂ ਉਸ ਘਟਨਾ ਵਾਲੀ ਥਾਂ ਤੋਂ ਮਿਲੀ ਲਾਸ਼ ਦੇ ਸੰਭਾਵਤ ਟੁਕੜਿਆਂ ਚੋਂ ਜਦੋਂ ਆਦਿਲ ਅਹਿਮਦ ਡਾਰ ਦੇ ਪਿਤਾ ਨਾਲ ਡੀਐਨਏ ਕਰਵਾਇਆ ਗਿਆ ਤਾਂ ਉਹ ਮੈਚ ਕਰ ਗਿਆ।

ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਡੀਐਨਏ ਮੈਚ ਤੋਂ ਬਾਅਦ ਜਾਂਚ ਅਧਿਕਾਰੀਆਂ ਨੂੰ ਸਾਫ਼ ਹੋ ਗਿਆ ਕਿ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਹੀ ਸੀ। ਹੁਣ ਤੱਕ ਦੀ ਜਾਂਚ ਮੁਤਾਬਕ ਇਸ ਕੇਸ ਚ ਸ਼ਾਮਲ ਪੰਜ ਹਮਲਾਵਰ ਮਾਰੇ ਗਏ ਹਨ। ਇਨ੍ਹਾਂ ਵਿੱਚ ਮੁਦੱਸਿਰ ਖਾਨ ਕਾਮਰਾਨ ਉਰਫ ਗਾਜ਼ੀਸੱਜਾਦ ਭੱਟ ਅਤੇ ਕਰੀ ਯਾਸੀਨ ਤੋਂ ਇਲਾਵਾ ਆਦਿਲ ਅਹਿਮਦ ਡਾਰ ਵੀ ਸ਼ਾਮਲ ਹੈ। ਆਦਿਲ ਅਹਿਮਦ ਡਾਰ ਤੋਂ ਇਲਾਵਾ ਹੋਰ ਲੋਕ ਸੁਰੱਖਿਆ ਬਲਾਂ ਨਾਲ ਮੁਠਭੇੜ ਚ ਮਾਰੇ ਗਏ ਸੀ।ਆਰਡੀਐਕਸ ਵਰਗੇ ਮਾਰੂ ਵਿਸਫੋਟਕ ਮਿਲਾਏ ਗਏ ਸੀ:

ਐਨਆਈਏ ਸੂਤਰਾਂ ਮੁਤਾਬਕਜਦੋਂ ਇਸ ਵਿਸਫੋਟਕ ਬਾਰੇ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਕਈ ਵਿਸਫੋਟਕਾਂ ਦਾ ਮਿਸ਼ਰਣ ਸੀ ਜਿਸ ਚ ਨਾਈਟ੍ਰੋਜਨ ਤੋਂ ਆਰਡੀਐਕਸ ਵਰਗੇ ਮਾਰੂ ਵਿਸਫੋਟਕ ਮਿਲਾਏ ਗਏ ਸੀ। ਐਨਆਈਏ ਨੇ ਜਾਂਚ ਚ ਪਾਇਆ ਕਿ ਇਹ ਸਾਰਾ ਮਿਸ਼ਰਣ ਪੁਲਵਾਮਾ ਚ ਹੀ ਤਿਆਰ ਕੀਤਾ ਗਿਆ ਸੀ

ਪੁਲਵਾਮਾ ਬਾਰਸੀ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ:

ਇਹ ਪਿਛਲੇ ਦਹਾਕੇ ਦੌਰਾਨ ਸੁਰੱਖਿਆ ਬਲਾਂ ਤੇ ਹੋਏ ਸਭ ਤੋਂ ਵੱਡੇ ਹਮਲਿਆਂ ਚੋਂ ਇ$ਕ ਦੱਸਿਆ ਜਾਂਦਾ ਹੈ। ਇਸ ਹਮਲੇ ਤੋਂ ਬਾਅਦਭਾਰਤ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਅਤੇ ਵਾਦੀ ਵੱਲ ਜਾਣ ਵਾਲੇ ਅਧਿਕਾਰੀਆਂ ਨੂੰ ਹਵਾਈ ਸੇਵਾ ਰਾਹੀਂ ਉੱਥੇ ਭੇਜਿਆ ਜਾਣਾ ਚਾਹੀਦਾ ਹੈ ਅਤੇ ਇੰਨੇ ਸਾਰੇ ਸੈਨਿਕ ਅਧਿਕਾਰੀਆਂ ਦੇ ਕਾਫ਼ਲੇ ਨੂੰ ਨਾਲੋਨਾਲ ਸੜਕ ਤੇ ਨਹੀਂ ਚਲਾਉਣਾ ਚਾਹੀਦਾ।

ਅਧਿਕਾਰੀਆਂ ਮੁਤਾਬਕ ਇਸ ਕੇਸ ਦੀ ਜਾਂਚ ਅਜੇ ਜਾਰੀ ਹੈ। ਕਿਉਂਕਿ ਇਸ ਕੇਸ ਦਾ ਮੁੱਖ ਦੋਸ਼ੀ ਜੈਸ਼ ਮੁਹੰਮਦ ਦਾ ਮਾਸਟਰ ਮਸੂਦ ਅਜ਼ਹਰ ਪਾਕਿਸਤਾਨ ਚ ਮੌਜੂਦ ਹੈ ਅਤੇ ਆਪਣੀ ਅੱਤਵਾਦੀ ਸਾਜਿਸ਼ ਦਾ ਤਾਣਾਬਾਣਾ ਬੁਣਦਾ ਰਹਿੰਦਾ ਹੈ।

ਪੁਲਵਾਮਾ ਹਮਲੇ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਜੰਮੂਕਸ਼ਮੀਰ ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਸਮੇਂ ਦੌਰਾਨ ਵੱਡੇ ਪੱਧਰ ਤੇ ਅੱਤਵਾਦੀ ਹਮਲੇ ਹੋ ਸਕਦੇ ਹਨ