ਲੁਧਿਆਣਾ-ਮੋਗਾ ਨੈਸ਼ਨਲ ਹਾਈਵੈਅ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਾਰ ਦੀ ਸਿਲੰਡਰ ਨਾਲ ਭਰੇ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ।

ਮੋਗਾ: ਲੁਧਿਆਣਾ-ਮੋਗਾ ਨੈਸ਼ਨਲ ਹਾਈਵੈਅ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਾਰ ਦੀ ਸਿਲੰਡਰ ਨਾਲ ਭਰੇ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਮੋਗਾ ਦਾ ਇਹ ਪਰਿਵਾਰ ਦਿੱਲੀ ਤੋਂ ਵਾਪਿਸ ਘਰ ਪਰਤ ਰਿਹਾ ਸੀ। ਉਸ ਵੇਲੇ ਸਿਲੰਡਰ ਨਾਲ ਭਰਿਆ ਟਰੱਕ ਰੋਡ ‘ਤੇ ਖੜ੍ਹਾ ਸੀ। ਧੁੰਦ ਹੋਣ ਕਾਰਨ ਕਾਰ ਚਲਾ ਰਹੇ ਵਿਅਕਤੀ ਨੂੰ ਟਰੱਕ ਦਿਖਾਈ ਨਹੀਂ ਦਿੱਤਾ ਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਕਾਰਨ ਕਾਰ ‘ਚ ਮੌਜੂਦ ਪਤੀ-ਪਤਨੀ ਤੇ 2 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।