ਇੱਕ ਨਿੱਕੀ ਜਿਹੀ ਲੜਕੀ ਨੂੰ ਕਿਸੇ ਤੋਂ ਪਤਾ ਲਗਾ ਕਿ ਜਿਸ ਟੀਚਰ ਪਾਸ ਪੜ੍ਹਣ ਲਈ ਭੇਜਿਆ ਜਾ ਰਿਹਾ  ਹੈ ਉਸ ਦੀ ਸੂਰਤ ਬਹੁਤ ਭੱਦੀ ਹੈ। ਉਹ ਸਕੂਲ ਜਾਣ ਤੋਂ ਗੁਰੇਜ਼ ਕਰਨ ਲਗੀ ਅਤੇ ਬਹਾਨੇ ਬਣਾਉਣ ਲਗ ਪਈ। ਲੜਕੀ ਦੇ ਮਾਂ ਬਾਪ ਉਸਨੂੰ ਜਬਰਦੱਸਤੀ ਦਾਖਲ ਕਰਾਉਣ ਲਈ ਸਕੂਲ਼ ਲੈ ਗਏ। ਲੜਕੀ ਨੇ ਜਦ ਆਪਣੀ ਟੀਚਰ ਨੂੰ ਵੇਖਿਆ ਤਾਂ ਪ੍ਰੇਸ਼ਾਨ ਹੋ ਗਈ। ਉਸਦੀ ਪ੍ਰੇਸ਼ਾਨੀ ਵੇਖ ਕੇ ਟੀਚਰ ਨੈ ਝੱਟ ਕਰਦੇ ਲੜਕੀ ਨੂੰ ਕੁਛੱੜ ਚੁੱਕ ਲਿਆ ਅਤੇ ਉਸਨੂੰ ਪਿਆਰ ਕਰਨ ਲਗੀ। ਆਪਣੀ ਗੋਦੀ ਵਿੱਚ ਬਿਠਾਕੇ ਚੁੰਮ ਲਿਆ। ਲੜਕੀ ਭੱਜਕੇ ਆਪਣੇ ਮਾਂ ਬਾਪ ਕੋਲ ਗਈ ਤੇ ਕਹਿਣ ਲਗੀ ਮੰਮੀ ਟੀਚਰ ਬਹੁਤ ਖੂਬਸੂਰਤ ਅਤੇ ਪਿਆਰੇ ਹਨ ਮੈਂ ਇਹਨਾਂ ਕੋਲੋਂ ਹੀ ਪੜਨਾ ਹੈ।