ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਬਾਗੀ 3’ ਦੇ ਨਿਰਮਾਤਾਵਾਂ ਨੇ ਆਖਰਕਾਰ ਇਸ ਦੇ ਪਾਵਰ-ਪੈਕਡ ਟ੍ਰੇਲਰ ਨੂੰ ਜਾਰੀ ਕਰ ਦਿੱਤਾ ਹੈ।

ਟਾਈਗਰ ਸ਼ਰਾਫ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਬਾਗੀ 3’ ਦੇ ਨਿਰਮਾਤਾਵਾਂ ਨੇ ਆਖਰਕਾਰ ਇਸ ਦੇ ਪਾਵਰ-ਪੈਕਡ ਟ੍ਰੇਲਰ ਨੂੰ ਜਾਰੀ ਕਰ ਦਿੱਤਾ ਹੈ।

ਫ਼ਿਲਮ ਵਿੱਚ ਟਾਈਗਰ ਦਾ ਕਿਰਦਾਰ ‘ਰੌਨੀ’, ਇੱਕ ਹੋਰ ਦਿਲਚਸਪ ਕਹਾਣੀ ਨਾਲ ਵਾਪਸੀ ਕਰਨ ਲਈ ਤਿਆਰ ਹੈ। ‘ਬਾਗੀ 3’ ਦਾ ਟ੍ਰੇਲਰ ਭਾਵਨਾਵਾਂ, ਐਕਸ਼ਨ ਤੇ ਡਰਾਮੇ ਦਾ ਇੱਕ ਵਧੀਆ ਪੈਕਜ ਹੈ ਤੇ ਵੱਡੇ ਪੈਮਾਨੇ ‘ਤੇ ਇਹ ਵਾਅਦਾ ਕਰਦਾ ਦਿਖਾਈ ਦਿੰਦਾ ਹੈ। ਲੀਡ ਅਦਾਕਾਰ ਟਾਈਗਰ ਸ਼ਰਾਫ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੋਂ ਫ਼ਿਲਮ ਦੇ ਟ੍ਰੇਲਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।

ਸ਼ਰਧਾ ਕਪੂਰ ਤੇ ਰਿਤੇਸ਼ ਦੇਸ਼ਮੁਖ ਨੇ ਵੀ ‘ਬਾਗੀ 3’ ਦੇ ਟ੍ਰੇਲਰ ‘ਚ ਆਪਣੇ ਦਿਲਚਸਪ ਕਿਰਦਾਰਾਂ ਨਾਲ ਆਪਣੀ ਮੌਜੂਦਗੀ ਨੂੰ ਮਹਿਸੂਸ ਕਰਵਾਇਆ ਹੈ।

ਅਹਿਮਦ ਖਾਨ ਦੁਆਰਾ ਨਿਰਦੇਸ਼ਤ ਤੇ ਸਾਜਿਦ ਨਾਡੀਆਡਵਾਲਾ ਦੁਆਰਾ ਨਿਰਮਿਤ, ‘ਬਾਗੀ 3’ ਵਿੱਚ ਅੰਕਿਤਾ ਲੋਖੰਡੇ ਦੀ ਅਹਿਮ ਭੂਮਿਕਾ ਵੀ ਹੈ ਤੇ ਇਸ ਸਾਲ 6 ਮਾਰਚ ਨੂੰ ਉਹ ਪਰਦੇ ‘ਤੇ ਆਵੇਗੀ।