ਸਮੱਗਰੀ
– 150 ਗ੍ਰਾਮ ਕਾਰਨ (ਉਬਲੇ ਹੋਏ)
– 250 ਗ੍ਰਾਮ ਆਲੂ (ਉਬਲੇ ਹੋਅ)
– 60 ਗ੍ਰਾਮ ਪਿਆਜ਼
– ਇੱਕ ਚੱਮਚ ਹਰੀ ਮਿਰਚ
– ਦੋ ਚੱਮਚ ਅਦਰਕ-ਲੱਸਣ ਦੀ ਪੇਸਟ
– ਇੱਕ ਚੱਮਚ ਨਿੰਬੂ ਦਾ ਰਸ
– ਇੱਕ ਚੱਮਚ ਧਨੀਆ
– ਇੱਕ ਚੱਮਚ ਨਮਕ
– ਬਰੈੱਡ ਸਲਾਈਸਿਜ਼
– ਪਾਣੀ
– ਤੇਲ
ਬਣਾਉਣ ਦੀ ਵਿਧੀ
ਇੱਕ ਬੌਲ ਵਿੱਚ ਕੌਰਨ, ਆਲੂ, ਪਿਆਜ਼, ਹਰੀ ਮਿਰਚ, ਅਦਰਕ-ਲਸਣ ਦੀ ਪੇਸਟ, ਨਿੰਬੂ ਦਾ ਰਸ, ਧਨੀਆ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫ਼ਿਰ ਬਰੈੱਡ ਸਲਾਈਸਿਜ਼ ਲਓ ਅਤੇ ਕਿਨਾਰਿਆਂ ਨੂੰ ਕੱਟ ਲਓ। ਫ਼ਿਰ ਇਨ੍ਹਾਂ ਨੂੰ ਪਾਣੀ ਨਾਲ ਹਲਕਾ ਜਿਹਾ ਗਿੱਲਾ ਕਰ ਲਓ। ਫ਼ਿਰ ਤਿਆਰ ਮਿਕਸਚਰ ਨੂੰ ਬਰੈੱਡ ਵਿੱਚ ਰੱਖ ਕੇ ਰੋਲ ਕਰੋ ਅਤੇ ਕਿਨਾਰਿਆਂ ਨਾਲ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ। ਉਸ ਤੋਂ ਬਾਅਦ ਉਸ ਨੂੰ ਇੱਕ ਬੇਕਿੰਗ ਸ਼ੀਟ ਵਿੱਚ ਰੱਖੋ ਅਤੇ ਤੇਲ ਲਗਾਓ। ਓਵਨ ਵਿੱਚ 350 ਤੋਂ 180 ਡਿਗਰੀ ਸੈਲਸਿਅਸ ਤਾਪਮਾਨ ‘ਤੇ 10-15 ਮਿੰਟ ਲਈ ਬੇਕ ਕਰੋ। ਬ੍ਰੈੱਡ ਰੋਲਜ਼ ਤਿਆਰ ਹਨ … ਇਨ੍ਹਾਂ ਨੂੰ ਸੌਸ ਨਾਲ ਨਾਲ ਸਰਵ ਕਰੋ।