ਸਰਹਿੰਦ ਨੈਸ਼ਨਲ ਹਾਈਵੇਅ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਅੱਜ ਸਵੇਰੇ ਧੁੰਦ ਦੇ ਕਾਰਨ ਤੇਜ਼ਾਬ ਨਾਲ ਭਰਿਆ ਇੱਕ ਟੈਂਕਰ ਸੜਕ ‘ਤੇ ਪਲਟ ਗਿਆ।

ਫ਼ਤਿਹਗੜ੍ਹ ਸਾਹਿਬ: ਲੁਧਿਆਣਾ ਸਰਹਿੰਦ ਨੈਸ਼ਨਲ ਹਾਈਵੇਅ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦਰਅਸਲ ਅੱਜ ਸਵੇਰੇ ਧੁੰਦ ਦੇ ਕਾਰਨ ਤੇਜ਼ਾਬ ਨਾਲ ਭਰਿਆ ਇੱਕ ਟੈਂਕਰ ਸੜਕ ‘ਤੇ ਪਲਟ ਗਿਆ। ਜਿਸ ਤੋਂ ਬਾਅਦ ਲਗਾਤਾਰ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ।

ਇਸ ਹਾਦਸੇ ਦੌਰਾਨ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਲਗਾਤਾਰ ਜਾਰੀ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਮੌਜੂਦ ਹਨ, ਜੋ ਤੇਜ਼ਾਬ ਵਾਲੇ ਟੈਂਕਰ ‘ਚੋਂ ਨਿਕਲ ਰਹੇ ਕੈਮੀਕਲ ਦੇ ਰਿਐਕਸ਼ਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਾਦਸੇ ਤੋਂ ਬਾਅਦ ਲੁਧਿਆਣਾ ਹਾਈਵੇਅ ‘ਤੇ ਅਫਰਾ-ਤਫਰੀ ਮੱਚੀ ਹੋਈ ਹੈ। ਇੱਕ ਯਾਤਰੀ ਬਸ ਵੀ ਇਸ ਦੌਰਾਨ ਹਾਦਸਾਗ੍ਰਸਤ ਹੋ ਗਈ।