ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ CID ਮਹਿਕਮਾ ਖੋਹ ਲਿਆ ਗਿਆ ਹੈ। ਦੇਰ ਰਾਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੋਰਟਫੋਲੀਓ ‘ਚ CID ਨੂੰ ਸ਼ਾਮਲ ਕੀਤਾ ਗਿਆ।

ਹਰਿਆਣਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਤੋਂ CID ਮਹਿਕਮਾ ਖੋਹ ਲਿਆ ਗਿਆ ਹੈ। ਦੇਰ ਰਾਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੋਰਟਫੋਲੀਓ ‘ਚ CID ਨੂੰ ਸ਼ਾਮਲ ਕੀਤਾ ਗਿਆ। ਮਹਿਕਮਾ ਖੁੱਸੇ ਜਾਣ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਹਨਾਂ ਤੋਂ ਸੀਆਈਡੀ ਦਾ ਕੰਟ੍ਰੋਲ ਵਾਪਸ ਲਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਹੁਣ ਇਹ ਖਦਸ਼ੇ ਸੱਚ ਹੋ ਗਏ ਤੇ ਸੀਆਈਡੀ ਹੁਣ ਮੁੱਖ ਮੰਤਰੀ ਦੇ ਨਿਗਰਾਨੀ ਹੇਠਾਂ ਕੰਮ ਕਰੇਗੀ। ਮਨੋਹਰ ਲਾਲ ਖੱਟਰ ਨੇ ਬੁੱਧਵਾਰ ਦੁਪਹਿਰ ਹੀ ਇਸ ਦੇ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਟੈਕਨੀਕਲ ਦਿੱਕਤਾਂ ਹੁਣ ਖ਼ਤਮ ਹੋ ਰਹੀਆਂ ਨੇ। ਅਨਿਲ ਵਿੱਜ ਨੇ ਦਾਅਵਾ ਕੀਤਾ ਸੀ ਕਿ ਸੀਆਈਡੀ ਚੀਫ਼ ਉਹਨਾਂ ਨੂੰ ਅਣਦੇਖਾ ਕਰ ਰਿਹਾ ਤੇ ਸੂਬੇ ਦੀ ਕੋਈ ਵੀ ਖੂਫੀਆ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਨਹੀਂ ਦਿੱਤੀ ਜਾ ਰਹੀ।

ਕਿਵੇਂ ਬਣਿਆ CID ਨੂੰ ਲੈ ਕੇ ਵਿਵਾਦ?

ਅਨਿਲ ਵਿਜ ਨੇ 11 ਦਸੰਬਰ ਨੂੰ CID ਤੋਂ ਚੋਣ ਸਬੰਧੀ ਰਿਪੋਰਟ ਮੰਗੀ

25 ਦਸੰਬਰ ਨੂੰ ਰਿਮਾਇੰਡਰ ਭੇਜਿਆ

ਰਿਪੋਰਟ ਨਾ ਮਿਲਣ ‘ਤੇ 31 ਦਸੰਬਰ ਨੂੰ ਸਪਸ਼ਟੀਕਰਨ ਮੰਗਿਆ

CID ਚੀਫ਼ ਨੇ ਸੀਲਬੰਦ ਲਿਫਾਫੇ ‘ਚ ਰਿਪੋਰਟ ਭੇਜੀ

ਰਿਪੋਰਟ ਜਿਹੜੀ ਮੰਗੀ ਉਸ ਤੋਂ ਉਲਟ ਦਿੱਤੀ ਗਈ : ਅਨਿਲ ਵਿੱਜ

CID ਚੀਫ਼ ਨੂੰ ਤਿੰਨ ਦਿਨਾਂ ‘ਚ ਸਪਸ਼ਟੀਕਰਨ ਦੇਣ ਲਈ ਕਿਹਾ

20 ਦਿਨ ਨਿਕਲਣ ਤੋਂ ਬਾਅਦ ਵੀ ਹਾਲੇ ਤਕ ਜਵਾਬ ਨਹੀਂ ਦਿੱਤਾ

CID ਨੂੰ ਗ੍ਰਹਿ ਵਿਭਾਗ ਤੋਂ ਵੱਖ ਕਰਨ ਦੀ ਤਿਆਰ ਚੱਲ ਰਹੀ