ਲੋਕ ਸਭਾ ਚੋਣਾਂ ‘ਚ ਦੂਜੇ ਨੰਬਰ ਦੀ ਵਿਰੋਧੀ ਧਿਰ ਬਣਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਾਹੁੰਦੀ ਸੀ ਕਿ ਵਿਧਾਨ ਸਭਾ ਚੋਣਾਂ ‘ਚ ਸਾਰੇ ਵੱਡੇ ਚਿਹਰੇ ਮੈਦਾਨ ‘ਚ ਆਉਣ ਪਰ ਇਹ ਸੰਭਵ ਨਹੀਂ ਜਾਪਦਾ ਕਿਉਂਕਿ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ ਵੱਲੋਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਖਦਸ਼ਾ ਹੈ।

ਨਵੀਂ ਦਿੱਲੀਦਿੱਲੀ ਵਿਧਾਨ ਸਭਾ ਚੋਣਾਂ ਚ ਕਾਂਗਰਸ ਦੀ ਵਾਪਸੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਲੋਕ ਸਭਾ ਚੋਣਾਂ ਚ ਦੂਜੇ ਨੰਬਰ ਦੀ ਵਿਰੋਧੀ ਧਿਰ ਬਣਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਾਹੁੰਦੀ ਸੀ ਕਿ ਵਿਧਾਨ ਸਭਾ ਚੋਣਾਂ ਚ ਸਾਰੇ ਵੱਡੇ ਚਿਹਰੇ ਮੈਦਾਨ ਚ ਆਉਣ ਪਰ ਇਹ ਸੰਭਵ ਨਹੀਂ ਜਾਪਦਾ ਕਿਉਂਕਿ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ ਵੱਲੋਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਖਦਸ਼ਾ ਹੈ।

ਸੋਨੀਆ ਗਾਂਧੀ ਨੇ ਅਜੈ ਮਾਕਨਜੈ ਪ੍ਰਕਾਸ਼ ਅਗਰਵਾਲਅਰਵਿੰਦਰ ਸਿੰਘ ਲਵਲੀ ਤੇ ਰਾਜੇਸ਼ ਲਿਲੋਥੀਆ ਨਾਲ ਮੁਲਾਕਾਤ ਕੀਤੀਜਿਨ੍ਹਾਂ ਨੇ ਲੋਕ ਸਭਾ ਚੋਣਾਂ ਲੜੀਆਂ ਸੀ। ਇੱਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੀਟਿੰਗ ਚ ਮਾਕਨ ਨੇ ਕਿਹਾ ਕਿ ਉਹ ਚੋਣਾਂ ਨਹੀਂ ਲੜਨਾ ਚਾਹੁੰਦੇ।

ਇਸ ਤੋਂ ਇਲਾਵਾ ਕਾਂਗਰਸ ਨੇਤਾ ਮੁਕੇਸ਼ ਸ਼ਰਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮਾਕਨ ਅਮਰੀਕਾ ਚਲਾ ਗਿਆ ਹੈ। ਦੱਸ ਦੇਈਏ ਕਿ ਅਜੈ ਮਾਕਨ ਨੂੰ ਪਿਛਲੀਆਂ ਤਿੰਨ ਚੋਣਾਂ ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਵੱਡੇ ਨੇਤਾਵਾਂ ਦੀ ਗੱਲ ਕਰੀਏ ਤਾਂ ਮਹਾਬਲ ਮਿਸ਼ਰਾ ਦੇ ਬੇਟੇ ਵਿਨੈ ਮਿਸ਼ਰਾ ਦੇ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। ਜਦਕਿ ਜੇਪੀ ਅਗਰਵਾਲ ਚਾਂਦਨੀ ਚੌਕ ਤੇ ਅਰਵਿੰਦਰ ਸਿੰਘ ਲਵਲੀ ਗਾਂਧੀਨਗਰ ਸੀਟ ਤੋਂ ਚੋਣ ਲੜ ਸਕਦੇ ਹਨ।