ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ‘ਤੇ ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਨੇ 46 ਮੌਜੂਦਾ ਵਿਧਾਇਕਾਂ ਨੂੰ ਫਿਰ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ ਅਤੇ 9 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ। ਇਸ ਤੋਂ ਇਲਾਵਾ 8 ਮਹਿਲਾਵਾਂ ਨੂੰ ਵੀ ਟਿਕਟ ਦਿੱਤੀ ਗਈ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ।ਦਿੱਲੀ ਦੇ ਉਮ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਤਪਰਗੰਜ ਹਲਕੇ ਤੋਂ ਚੋਣ ਲੜਨਗੇ । ਆਪ ਪਾਰਟੀ ਛੱਡ ਚੁੱਕੀ ਵਿਧਾਇਕ ਅਲਕਾ ਲਾਂਬਾ ਦੇ ਵਿਧਾਨ ਸਭਾ ਹਲਕੇ ਚਾਂਦਨੀ ਚੌਂਕ ਤੋਂ ਨਵੇ ਉਮੀਦਵਾਰ ਪ੍ਰਲਾਦ ਸਿੰਘ ਨੂੰ ਟਿਕਟ ਦਿੱਤੀ ਗਈ ਹੈ ।