ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ ‘ਚ ਫਿਰ ਸਰਦੀ ਦੀ ਮਾਰ ਪੈਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਪੱਛਮੀ ਗੜਬੜੀ ਦਾ ਅਸਰ ਦਿੱਲੀ ਤੇ ਐਨਸੀਆਰ ‘ਚ ਦੇਖਣ ਨੂੰ ਮਿਲ ਸਕਦਾ ਹੈ।

ਨਵੀਂ ਦਿੱਲੀ: ਲੋਹੜੀ ਦੇ ਤਿਉਹਾਰ ਤੋਂ ਬਾਅਦ ਸਰਦੀ ਘਟਣੀ ਸ਼ੂਰੁ ਹੋ ਜਾਂਦੀ ਹੈ ਪਰ ਇਸ ਵਾਰ ਹਲਕੀ ਬਾਰਸ਼ ਹੋਣ ਕਾਰਨ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ। ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਇਲਾਕਿਆਂ ‘ਚ ਫਿਰ ਸਰਦੀ ਦੀ ਮਾਰ ਪੈਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਪੱਛਮੀ ਗੜਬੜੀ ਦਾ ਅਸਰ ਦਿੱਲੀ ਤੇ ਐਨਸੀਆਰ ‘ਚ ਦੇਖਣ ਨੂੰ ਮਿਲ ਸਕਦਾ ਹੈ।

ਸੋਮਵਾਰ ਤੋਂ ਪਹਿਲੀ ਪੱਛਮੀ ਗੜਬੜੀ ਦਾ ਅਨੁਮਾਨ ਹੈ। ਇਸ ਕਾਰਨ ਚਮਕ ਨਾਲ ਦਿੱਲੀ ਤੇ ਐਨਸੀਆਰ ‘ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਇਸ ਦਿਨ ਹਵਾ ਦੀ ਗਤੀ ਕੁਝ ਥਾਂਵਾਂ ‘ਚ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਰਹਿ ਸਕਦੀ ਹੈ। ਦੂਸਰੀ ਵੈਸਟਰਨ ਡਿਸਟਰਬੈਂਸ 15 ਤੇ 17 ਜਨਵਰੀ ਦੇ ਵਿੱਚ ਆ ਸਕਦੀ ਹੈ।

ਮੌਸਮ ਵਿਗਿਆਨੀਆਂ ਮੁਤਾਬਕ 15 ਜਨਵਰੀ ਦੀ ਰਾਤ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 16 ਜਨਵਰੀ ਨੂੰ ਮਾਮੂਲੀ ਬਾਰਸ਼ ਵੀ ਹੋ ਸਕਦੀ ਹੈ। 17 ਜਨਵਰੀ ਨੂੰ ਦੁਬਾਰਾ ਤੇਜ਼ ਬਾਰਸ਼ ਦੀ ਸੰਭਾਵਨਾ ਹੈ। ਵਿਗਿਆਨੀਆਂ ਮੁਤਾਬਕ ਇਨ੍ਹਾਂ ਤਿੰਨ ਦਿਨਾਂ ‘ਚ ਮੌਸਮ ਦਾ ਵਧ ਤੋਂ ਵਧ ਤਾਪਮਾਨ 17-18 ਡਿਗਰੀ ਸੈਲਸੀਅਸ ਰਹਿ ਸਕਦਾ ਹੈ।