ਹਥਿਆਰਾਂ ਵਾਲੇ ਗਾਣੇ ਗਉਣ ਕਰਕੇ ਵਿਵਾਦਾਂ ‘ਚ ਫਸੇ ਸਿੰਗਰ ਅੰਮ੍ਰਿਤ ਮਾਨ ਖਿਲਾਫ ਸ਼ਿਕਾਇਤ ਦਰਜ।

ਬਠਿੰਡਾਅਕਸਰ ਹੀ ਪੰਜਾਬੀ ਗਾਇਕ ਹਥਿਆਰਾਂ ਵਾਲੇ ਗਾਣੇ ਅਤੇ ਲਚਰ ਗਾਇਕੀ ਕਰਕੇ ਵਿਵਾਦਾਂ ਚ ਘਿਰ ਜਾਂਦੇ ਹਨ। ਇਸ ਲੜੀ ਚ ਜਿੱਥੇ ਪਹਿਲਾਂ ਹੀ ਕਈ ਸਿੰਗਰ ਫਸੇ ਹਨ ਉੱਥੇ ਹੀ ਇਸ ਲਿਸਟ ਚ ਹੁਣ ਅੰਮ੍ਰਿਤ ਮਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਖਿਲਾਫ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਅਤੇ ਐਸਐਸਪੀ ਨਵਾਂ ਸ਼ਹਿਰ ਨੂੰ ਸ਼ਿਕਾਇਤ ਭੇਜੀ ਗਈ ਹੈ।