ਸਮੇਂ ਦੀ ਰਫ਼ਤਾਰ ਬੜੀ ਬਲਵਾਨ ਹੈ ਕਈ ਵਾਰ ਜਿੰਦਗੀ ਦੇ ਉਸੇ ਸਮੇਂ ਵਿੱਚੋਂ , ਵਾਪਰੀਆਂ ਘਟਨਾਵਾਂ ਹਸੀਨ ਬਣ ਕੇ ਜ਼ਹਿਨ ਦੇ ਦਰਵਾਜ਼ੇ ਤੇ ਵਾਰ ਵਾਰ ਦਸਤਕ ਦਿੰਦੀਆਂ ਹਨ , ਜਿਸ ਸਮੇਂ ਨੂੰ ਅਸੀਂ ਆਪਣੇ ਜਿੰਦਗੀ ਦਾ ਬਦਤਰ ਸਮਾਂ ਮੰਨਦੇ ਹੁੰਦੇ ਹਾਂ । ਹੁਣ ਭਾਵੇਂ ਕਿ ਜਾਣਦਾ ਹਾਂ ਕਿ ਰਚੀ ਜਾ ਰਹੀ ਰਚਨਾ ਦਾ ਕੋਈ ਸਾਹਿਤਕ ਮਾਪਦੰਡ ਨਹੀਂ ਹੈ ਤੇ ਨਾ ਹੀ ਇਹ ਕੋਈ ਸਮਾਜਿਕ ਸੇਧ ਨਾਲ ਸਬੰਧਿਤ ਰਚਨਾ ਹੈ ਪਰ ਘਟਨਾ , ਘਟਨਾ ਦਾ ਵਾਯ:ੂਮੰਡਲ ਤੇ ਕਿਰਦਾਰ ਦਿਲਚਸਪ ਹੋਣ ਕਾਰਨ ਇਸਨੂੰ ਕਲਮਬੰਦ ਕਰ ਰਿਹਾ ਹਾਂ ।
ਘਟਨਾ ਉਹਨਾਂ ਦਿਨਾਂ ਨਾਲ ਸਬੰਧਿਤ ਹੈ ,ਜਿੰਨਾਂ ਦਿਨਾਂ ਵਿੱਚ ਅਸੀਂ ਪੰਜਾਬ ਤੋਂ ਹਿਜ਼ਰਤ ਕਰ ਕੇ ਯੂ..ਪੀ ਲਖੀਮਪੁਰ ਖੀਰੀ ਰਹਿ ਰਹੇ ਸਾਂ ਸਾਡੇ ਆਪਣੇ ਤਿੰਨ ਚਾਰ ਘਰ ਸਨ ਂਜੋ ਪੰਜ, ਦਸ –ਦਸ ਕਿਲੋਮੀਟਰ ਦੀ ਵਿੱਥ ਤੇ ਵਸੇ ਹੋਏ ਸਨ । ਖੇਤਾਂ ਵਿੱਚ ਬਣ। ਇਹਨਾਂ ਘਰਾਂ ਨੂੰ ਉਥੇ ਝਾਲਾ ਕਿਹਾ ਜਾਂਦਾ ਹੈ। ਅਪਰਾਧਕ ਘਟਨਾਵਾਂ ਦਾ ਬੋਲਬਾਲਾ ਬਹੁਤ ਸੀ , ਲੁੱਟਾਂ ਖੋਹਾਂ ਆਮ ਹੁੰਦੀਆਂ ਰਹਿੰਦੀਆਂ ਸਨ ਤੇ ਇਹ ਵਾਰਦਾਤਾਂ ਆਮ ਤੌਰ ਤੇ ਪੰਜਾਬੀ ਝਾਲਿਆਂ ਤੇ ਹੀ ਵਾਪਰਦੀਆਂ । ਕਿਉਂਕਿ ਉਥੋਂ ਦੇ ਵਸਨੀਕ ਪਿੰਡਾ ਵਿੱਚ ਰਹਿੰਦੇ ਸਨ ਤੇ ਪੰਜਾਬੀ ੳਬਹਨਾਂ ਪਿੰਡਾਂ ਤੋਂ ਦੂਰ । ਨੇੜੇ ਇੱਕ ਕਸਰਾ ਪੈਂਦਾ ਸੀ ਮੈਂਗਲਗੰਜ ਨਾਂ ਦਾ………..ਸ਼ਾਮ ਨੂੰ ਉੱਥੇ ਸਾਰੇ ਇੱਕਠੇ ਹੁੰਦੇ ਗੱਪ–ਛੱਪ ਲਾਉਂਦੇ ਤੇ ਦਿਨ ਛਿਪਾ ਦੇ ਨਾਲ ਸਾਰੇ ਆਪਣੇ ਆਪਣ। ਟਾਲਿਆਂ ੇਤ ਚਲੇ ਜਾਂਦੇ । ਯੂ.ਪੀ ਵਿੱਚ ਕਸਬਿਆਂ ਦਾ ਇੱਕ ਰਿਵਾਜ ਹੈ ਕਿ ਉੱਥੇ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਮੰਡੀ ਲਗਦੀ ਹੈ ਜਿਸ ਵਿੱਚ ਸਬਜੀ ਮਸਾਲੇ ਖੇਤੀ ਬਾੜੀ ਦੇ ਸੰਦ ਅਤੇ ਕੋਈ ਹੋਰ ਰੋਜ਼ ਦੀਆਂ ਜਰੂਰਤਾਂ ਦਾ ਸਮਾਨ ਮਿਲਦਾ ਹੈ ।
ਮੈਂਗਲਗੰਜ ਵਿੱਚ ਇਹ ਮੰਗਲਵਾਰ ਤੇ ਵੀਰਵਾਰ ਨੂੰ ਮੰਡੀ ਲਗਦੀ । ਉਸ ਦਿਨ ਭੀੜ ਭੜੱਕਾ ਬਹੁਤ ਹੁੰਦਾ । ਅਸੀਂ ਆਪਣੀ ਸਾਇਕਲ ਗੁਰਦਾਸਪੁਰ ਤੋਂ ਹਿਜ਼ਰਤ ਕਰਕੇ ਆਏ ਪੰਡਤਾਂ ਦੀ ਦੁਕਾਨ ਤੇ ਸੁਰੱਖਿਅਤ ਖੜੀ ਕਰ ਦਿੰਦੇ । ਘਟਨਾ ਵਾਲੇ ਦਿਨ ਜਦੋਂ ਮੈਂ ਉੱਥੇ ਤੇ ਸੱਭਿਆਚਾਰ ਨੂੰ , ਲੋਕਾਂ ਦੀ ਜੀਵਨ ਸ਼ੈਲੀ ਨੂੰ ਨੇੜੇ ਤੋਂ ਜਾਣਨ ਦੇ ਯਤਨ ਵਿੱਚ ਕਾਫ਼ੀ ਦੇਰ ਬਾਅਦ ਵਾਪਸ ਮੁੜਿਆ ਤਾਂ ਮੇਰਾ ਸਾਇਕਲ ਮੈਨੂੰ ਉੱਥੇ ਨਾ ਮਿਲਿਆ । ਦੁਕਾਨਦਾਰ ਸਾਡੇ ਪਰਿਵਾਰਾਂ ਦਾ ਕਾਫੀ ਸਨੇਹ ਕਰਦਾ ਸੀ । ਜਦੋਂ ਮੈਂ ਉਸਨੂੰ ਸਾਇਕਲ ਬਾਰੇ ਪੁੱਛਿਆ ਤਾਂ ਕਹਿਣ ਲੱਗਾ, ਉਹ ਹਰਾ ਜਿਆ ! ਸਾਇਕਲ ? ਮੈਂ ਕਿਹਾ ,ਹਾਂ ,ਓਹੀ ! ਉਸਨੇ ਮੈਨੂੰ ਹੋਰ ਕੁਝ ਦੱਸਣ ਦੀ ਬਜਾਇ ਥੋੜਾ ਜਿਹਾ ਚਿਰ ਬੈਠ ਜਾਣ ਨੂੰ ਕਿਹਾ ।ਲੱਗਭੱਗ ਘੰਟੇ ਬਾਅਦ ਉਸਨੇ ਜੋ ਦੱਸਿਆ ਉਹ ਕੁੱਝ ਇਸ ਤਰ੍ਹਾਂ ਸੀ । ਉਸ ਅਨਸਾਰ ਸਾਇਕਲ ਕੁੱਬੇ ਭਾਊ ਨੇ ਚੱਕਿਆ ਹੈ ਜੋ ਕਿ ਬੜਾ ਖਤਰਨਾਕ ਬੰਦਾ ਹੈ ਤੇ ਉਸਦਾ ਕੰਮ ਹੀ ਅਜਿਹੇ ਕੰਮ ਕਰਨਾ ਹੈ । ਦੁਕਾਨਦਾਰ ਨੇ ਮੈਨੂੰ ਸਲਾਹ ਦਿੱਤੀ ਕਿ ਸਾਇਕਲ ਨੂੰ ਭੁੱਲ ਜਾਓ , ਕੀ ਸਾਇਕਲ ਪਿੱਛੇ ਅਜਿਹੇ ਬੰਦੇ ਨਾਲ ਪੰਗਾ ਲੈਣਾ ਹੈ । ਗੱਲਾਂ ਦੌਰਾਨ ਹੀ ਸਾਡੇ ਕੋਲ ਇਲਾਕੇ ਦਾ ਮੰਨਿਆ ਪਰਮੰਨਿਆ ਠਾਕੁਰ ਆ ਗਿਆ ਤੇ ਉਸਨੇ ਵੀ ਕੁੱਝ ਇਸ ਤਰ੍ਹਾਂ ਹੀ ਕਿਹਾ , ਆਪ ਲੋਗ ਕਾਰੋਂ ਮੋਟਰੋਂ ਮੇਂ ਘੁੰਮਨੇ ਵਾਲੇ………..ਛੋੜੋ ਸਾਇਕਲ ਕੋ । ਚੜ੍ਹਦੀ ਉਮਰ ਸੀ । ਘਰੇ ਵਾਪਸ ਆ ਗਿਆ ਪਰ ਮਨ ਚ ਕਸਕ ਸੀ ਤੇ ਡਰ ਵੀ ਕਿ ਇਸ ਤਰ੍ਹਾਂ ਤਾਂ ਕਿਸੇ ਨੇ ਇਥੇ ਰਹਿਣ ਹੀ ਨਹੀਂ ਦੇਣਾ , ਬੜੀ ਵੱਡੀ ਬੇਇੱਜਤੀ ਹੈ । ਮੈਂ ਤੜਕੇ ਆਪਣੇ ਚਾਚੇ ਕੋਲ ਗਿਆ ਜੋ ਇੱਕ ਸਾਬਕਾ ਫ਼ੌਜੀ ਸੀ ਤੇ ਜਿਸ ਤੇ ਮੈਨੂੰ ਬਹੁਤ ਮਾਣ ਵੀ ਸੀ । ਚਾਚੇ ਨੂੰ ਵੀ ਗੱਲ ਬੜੀ ਚੁੱਭੀ । ਚਾਚੇ ਨ। ਪਤਾ ਕੀਤਾ ਤਾਂ ਪਤਾ ਲੱਗਿਆ ਕਿ ਕੁੱਬਾ ਭਾਊ ਬਹੁਤ ਸਾਲ ਪਹਿਲਾਂ ਇੱਥੇ ਆਇਆ ਸੀ ਤੇ ਅੱਜ ਕੱਲ ਉਹ ਅਬਾਦੀ ਤੋਂ ਦੂਰ ਨਦੀ ਦੇ ਕੰਢੇ ਤੇ ਇਕਾਂਤ ਵਿੱਚ ਆਪਣੀ ਬੀਵੀ ਨਾਲ ਰਹਿੰਦਾ ਹੈ । ਅਸੀਂ ਦੇਂ ਨਾ ਕੀਤੀ ਤੇ ਊਸ ਵੱਲ ਚੱਲ ਪਏ । ਚਾਚੇ ਨੇ ਆਪਣੀ ਬੰਦੂਕ ਨਾਲ ਲੈ ਲਈ ਸੀ ।
ਰਸਤੇ ਵਿੱਚ ਇੱਕ ਤੋ ਪਿੰਡ ਆਏ , ਕੁੱਝ ਇੱਕ ਝਾਲੇ ਆਏ ਤੇ ਜਿਆਦਾਤਰ ਲੋਕਾਂ ਨੇ ਸਾਨੂੰ ਇਸ ਤੋਂ ਟਲਣ ਦੀ ਹੀ ਸਲਾਹ ਦਿੱਤੀ । ਅਖੀਰ ਤਿੱਨ ਘੰਟਿਆ ਬਾਅਦ ਨਦੀ ਦੀ ਬਰੇਤੀ ਚਮਕਦੀ ਨਜ਼ਰ ਆਈ । ਅਸੀ ਆਸ ਪਾਸ ਦੇਖਿਆ ਉੱਥੇ ਨਾ ਕੋਈ ਮਨੁੱਖ ਨਾ ਕੋਈ.ਪਰਿੰਦਾ ਤੇ ਨਾ ਹੀ ਕੋਈ ਘਰ । ਥੋੜੀ ਦੂਰ ਹੋਰ ਅੱਗੇ ਗਏ ਤਾਂ ਢਲਾਣ ਤੇ ਦੋ ਛੱਪਰ ਦਿਖਾਈ ਦਿੱਤੇ ਇੱਕ ਔਰਤ ਪਸ਼ੂਆਂ ਨੂੰ ਚਾਰਾ ਪਾ ਰਹੀ ਸੀ ਅਸੀਂ ਨੇੜੇ ਹੋਏ ਤਾ ਛੱਪਰ ਦੇ ਦਰਵਾਜੇ ਨਾਲ ਹੀ ਲਿਸ਼ਕ ਰਹੀਆਂ ਦੋ ਤਲਵਾਰਾਂ ਤੇ ਕੁਹਾੜੀ ਦੇਖ ਕੇ ਅੰਦਰੋ ਅੰਦਰੀਂ ਘਬਰਾਹਟ ਹੋਈ ਚਾਚੇ ਨੇ ਔਰਤ ਨੂੰ ਰੋਹਬ ਨਾਲ ਪੁੱਛਿਆ ,ਭਾਊ ਅੰਦਰ ਈ ਐ। ਔਰਤ ਜਵਾਬ ਦੇਣ ਦੀ ਥਾਂ ਅੰਦਰ ਗਈ ਤੇ ਵਾਪਸ ਨਾ ਆਈ । ਮੈਂ ਵਾਰ ਵਾਰ ਆਪਣੀਆਂ ਨਜ਼ਰਾਂ ਸਾਇਕਲ ਵਾਸਤੇ ਦੌੜਾ ਰਿਹਾ ਸੀ ਪਰ ਉਹ ਕਿਤੇ ਨਜ਼ਰ ਨਾ ਆਇਆ , ਉਹ ਨੰਗੇ ਪਿੰਡੇ ਸੀ , ਮੁੱਛਾਂ ਕੁੰਢੀਆਂ ਕੀਤੀਆਂ ਹੋਈਆਂ ਸਨ ਤੇ ਕੇਸ ਜੂੜੇ ਦੀ ਸ਼ਕਲ ਵਿੱਚ ਸਿਰ ਤੇ ਬੰਨੇ ਹੋਏ ਸਨ । ਨੈਨ ਨਕਸ਼ ਤੇ ਕੱਦ ਕਾਠ ਵਜੋਂ ਵਾਕਿਆ ਹੀ ਉਹ ਇੱਕ ਖਤਰਨਾਕ ਆਦਮੀ ਨਜ਼ਰ ਆ ਰਿਹਾ ਸੀ । ਕੁੱਬ ਤਾਂ ਉਸਦੇ ਨਹੀਂ ਸੀ ਪਰ ਇੱਕ ਅੱਖ ਛੋਟੀ ਹੋਣ ਕਰਕੇ ਉਹ ਉਸਦੀ ਦਿੱਖ ਨੂੰ ਹੋਰ ਖਤਰਨਾਕ ਬਣਾ ਰਹੀ ਸੀ । ਮੈਂ ਤਾਂ ਸਹਿਮਿਆਂ ਹੋਇਆ ਸਾਂ ਪਰ ਚਾਚੇ ਨੇ ਬਿਨਾਂ ਕਿਸੇ ਭੂਮਿਕਾ ਦੇ ਉਸਨੂੰ ਸਿੱਧਾ ਹੀ ਕਿਹਾ , ਸਾਡਾ ਸਾਇਕਲ ਤੇਰੇ ਕੋਲ ਐ ਸਾਨੂੰ ਪਤੈ , ਚੁੱਪ ਕਰਕੇ ਮੌੜ ਦੇ ਨਈ ਤਾਂ ਤੈਨੂੰ ਦਿਖਾ ਦਿਆਂਗੇ ਕਿ ਤੇਰਾ ਪੰਗਾਂ ਕਿੰਨ੍ਹਾ ਨਾਲ ਪਿਐ। ਭਾਊ ਡਰ ਰਹਿਤ ਹਾਵ ਭਾਵ ਨਾਲ ਇਹ ਸੁਣਦਾ ਰਿਹਾ ਤੇ ਫਿਰ ਬੋਲਿਆ , ਪਤਾ ਜੇ ਕਿੱਥੇ ਖੜੇ ਓ ਐਥੇ ਦੇ ਭਈਏ ਬਦਮਾਸ਼ ਮੇਰਾ ਨਾ ਸੁਣ ਕੇ ਕੰਬਦੇ ਨੇ । ਕੁੱਝ ਪਲ ਚੁੱਪ ਰਹੀ , ਤਣਾਅ ਭਰੀ ਚੁੱਪ ਤੇ ਫਿਰ ਅਸੀਂ ਵਾਪਸ ਤੁਰ ਪਏ ਚਾਚੇ ਨ। ਆਉਂਦਿਆਂ ਇੰਨਾ ਹੀ ਕਿਹਾ , ਤੈਨੂੰ ਪਤਾ ਲੱਗਜੂ ਤੇਰਾ ਵਾਹ ਕਿੰਨਾ ਨਾਲ ਪਿਐ। ਅਸੀਂ ਤੁਰ ਪਏ ਚਾਚਾ ਤੇ ਉਸਦੀ ਰਫ਼ਲ ਮੈਨੂੰ ਨਿੰਮੋਝੁਣੇ ਜਿਹੇ ਜਾਪਦੇ ਸਨ । ਅਸੀਂ ਨਦੀ ਤੋਂ ਪਗਡੰਡੀ ਚੜ੍ਹੇ ਹੀ ਸਾਂ ਕਿ ਸਾਨੂੰ ਲਛਮਣ ਬਦਮਾਸ਼ ਜਿਸ ਦਾ ਕਿ ਸਾਡੇ ਨਾਲ ਵਾਹ ਪੈ ਚੁੱਕਿਆ ਸੀ , ਮਿਲ ਗਿਆ । ਉਸਨੇ ਵੀ ਇਹੀ ਕਿਹਾ , ਇਸ ਪੰਗੇ ਮੇ ਮਤ ਪੜੋ ,ਕਾਟ ਕੇ ਫੈਂਕ ਦੇਤਾ ਹੈ ਯਹ ਤੋ। ਅਸੀਂ ਵਾਪਸ ਆਉਂਦੇ ਆੳਂਦੇ ਬਹਿਸ ਮੁਹਾਸੇ ਤੋਂ ਬਾਅਦ ਇਸ ਨਤੀਜੇ ਤੇ ਪਹੁੰਚ ਗਏ ਸੀ ਕਿ ਸਾਇਕਲ ਪਿੱਛੇ ਦੁਸ਼ਮਣੀ ਪਾਉਣੀ ਠੀਕ ਨਹੀਂ । ਸਾਇਕਲ ਦੀ ਗੱਲ ਹੀ ਠੱਪ ਕਰ ਦੇਈਏ । ਅਸੀਂ ਆਪਣੇ ਘਰ ਤੋਂ ਕੁੱਝ ਦੂਰ ਹੀ ਸਾਂ ਕਿ ਪਿੱਛੋਂ ਅਵਾਜ ਆਈ…………..ਖਲੋ……..ਜੋ………ਖਲੋ……..ਜੋ ਇਹ ਭਾਊ ਸੀ ਜੋ ਮੇਰੇ ਹਰੇ ਸਾਇਕਲ ਕੇ ਸਵਾਰ ਸੀ । ਚਾਚੇ ਦਾ ਹੱਥ ਰਾਇਫਲ ਤੇ ਕਸਿਆ ਗਿਆ ਤੇ ਮੈ ਹਮਲੇ ਵਾਸਤੇ ਤਿਆਰ ਹੋ ਰਿਹਾ ਸੀ ਪਰ ਕਹਾਣੀ ਕੁੱਝ ਹੋਰ ਹੀ ਬਣ ਗਈ ਜਦੋਂ ਭਾਊ ਨੇ ਕਿਹਾ ,ਆਹ ਈ ਜੇ ਤੁਹਾਡਾ ਸਾਇਕਲ ਲਓ ਫੜੋ । ਅਸੀਂ ਹੱਕੇ ਬੱਕੇ ਭਾਊ ਦੇ ਚਿਹਰੇ ਵੱਲ ਦੇਖ ਰਹੇ ਸਾਂ , ਚਾਚੇ ਦੀ ਜੁਬਾਨ ਬੰਦ ਹੋ ਗਈ ਸੀ । ਹੁਣ ਭਾਊ ਬੋਲ ਰਿਹਾ ਸੀ , ਇੱਕ ਮਿਹਰਬਾਨੀ ਕਰਿਆ ਜੇ , ਕਿਸੇ ਨੂੰ ਦੱਸਿਆ ਨਾ ਜੇ ਮੈਂ ਸਾਇਕਲ ਵਾਪਸ ਕਰ ਤਾ ……….ਸਾਰੀ ਪੜਤ ਖਰਾਬ ਹੋ ਜੂ ………..ਤੁਸੀਂ ਪੰਜਾਬੀ ਜੇ……….ਦਲੇਰ ਵੀ , ਸਮਝੋ ਮੈਂ ਪੰਜਾਬੀਆਂ ਦੀ ਦਲੇਰੀ ਦੀ ਇੱਜ਼ਤ ਕੀਤੀ ਐ । ਉਹ ਹੁਣ ਸਾਇਕਲ ਤੋਂ ਉਤਰ ਚੁੱਕਿਆ ਸੀ । ਤੈਨੂੰ ਸਾਇਕਲ ਫੜਾੳਂਦੇ ਹੋਏ ਮੇਰੇ ਚਾਚੇ ਨੂੰ ਮੁਖਾਤਿਬ ਹੋ ਕੇ ਕਹਿ ਰਿਹਾ ਸੀ , ਜਵਾਨਾਂ ਉਂਜ ਹੀ ਹਰੇਕ ਜਗ੍ਹਾ ਤੇ ਨਈ ਤੁਰ ਜਾਈਦਾ………….ਜ਼ੋਸ਼ ਠੀਕ ਐ ………ਪਰ ਅਕਲ ਤੋਂ ਕੰਮ ਲਈਦਾ ……………..ਇਸੇ ਜੋਸ਼ ਦਾ ਪੱਟਿਆ ਮੈਂ ਪਰਦੇਸ਼ਾਂ ਦੇ ਜੰਗਲਾਂ ਚ ਬੈਠਾ ਹੋਇਆ ਵਾਂ । ਉਹ ਪੈਦਲ ਵਾਪਸ ਮੁੜ ਗਿਆ । ਸਾਡੇ ਦੋਹਾਂ ਤੋਂ ਕੁੱਝ ਵੀ ਨਹੀਂ ਬੋਲਿਆ ਗਿਆ । ਚਾਚੇ ਦੇ ਹੱਥ ਰਾਇਫ਼ਲ ਤੇ ਢਿੱਲੇ ਪੈ ਗਏ ਸਨ ਤੇ ਮੇਰੇ ਸਾਇਕਲ ਤੇ………………