ਦੁੱਧ ਪੀਣਾ ਸਿਹਤ ਲਈ ਫ਼ਾਇਦੇਮੰਦ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਪਰ ਦੁੱਧ ‘ਚ ਜੇ ਸ਼ਹਿਦ ਮਿਲਾ ਕੇ ਪੀਤਾ ਜਾਵੇ ਤਾਂ ਇਹ ਕਈ ਗੁਣਾ ਜ਼ਿਆਦਾ ਫ਼ਾਇਦਾ ਪਹੁੰਚਾਏਗਾ। ਇਸ ਨਾਲ ਤੁਸੀਂ ਬੀਮਾਰੀਆਂ ਤੋਂ ਵੀ ਬਚੋਗੇ। ਇਹ ਹਨ ਦੁੱਧ ‘ਚ ਸ਼ਹਿਦ ਪਾ ਕੇ ਪੀਣ ਦੇ ਪੰਜ ਮੁੱਖ ਫ਼ਾਇਦੇ:
1. ਰੋਜ਼ਾਨਾ ਦੁੱਧ ਨਾਲ ਸ਼ਹਿਦ ਮਿਲਾ ਕੇ ਪੀਣਾ ਤੁਹਾਡੀ ਸ਼ਰੀਰਕ ਅਤੇ ਮਾਨਸਿਕ ਸਿਹਤ ਲਈ ਲਾਭਕਾਰੀ ਹੈ। ਇਹ ਮਿਸ਼ਰਣ ਦੋਵੇਂ ਤਰ੍ਹਾਂ ਦੀਆਂ ਸਮਰਥਾਵਾਂ ‘ਚ ਵਾਧਾ ਕਰਨ ‘ਚ ਸਹਾਇੱਕ ਹੁੰਦਾ ਹੈ।
2. ਜੇ ਨੀਂਦ ਨਾ ਆਉਣ ਜਾਂ ਘੱਟ ਨੀਂਦ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ ‘ਚ ਸ਼ਹਿਦ ਪਾ ਕੇ ਪੀਓ, ਇਸ ਨਾਲ ਨੀਂਦ ਬਿਹਤਰ ਆਏਗੀ ਤੇ ਤੁਸੀਂ ਰਾਹਤ ਮਹਿਸੂਸ ਕਰੋਗੇ।
3. ਪਾਚਣ ਕਿਰਿਆ ਨੂੰ ਦਰੁਸਤ ਕਰਨ ਲਈ ਦੁੱਧ ‘ਚ ਸ਼ਹਿਦ ਪਾ ਕੇ ਪੀਣਾ ਇੱਕ ਵਧੀਆ ਉਪਾਅ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।
4. ਦੁੱਧ ਤੁਹਾਨੂੰ ਪ੍ਰੋਟੀਨ ਅਤੇ ਕੈਲਸ਼ੀਅਮ ਤੋਂ ਇਲਾਵਾ ਕਈ ਜ਼ਰੂਰੀ ਪੌਸ਼ਕ ਤੱਤ ਦਿੰਦਾ ਹੈ ਅਤੇ ਸ਼ਹਿਦ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਦੋਵੇਂ ਮਿਲ ਕੇ ਇੱਕ ਸ਼ਾਨਦਾਰ ਸਿਹਤ ਬਦਲ ਸਾਬਿਤ ਹੁੰਦੇ ਹਨ।
5. ਤਨਾਅ ਦੂਰ ਕਰਨ ਲਈ ਇਹ ਇੱਕ ਵਧੀਆ ਉਪਾਅ ਹੈ। ਇਸ ਤੋਂ ਇਲਾਵਾ ਹਲਕੇ ਕੋਸੇ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਪ੍ਰਜਣਨ ਸਮਰੱਥਾ ਅਤੇ ਸ਼ੁਕਰਾਣੂਆਂ ਦੀ ਗਿਣਤੀ ‘ਚ ਵਾਧਾ ਹੁੰਦਾ ਹੈ।