ਕੁਲਭੂਸ਼ਨ ਦੀ ਰਸਮ ਕਿਰਿਆ ਤੋਂ ਬਾਅਦ ਸੱਭ ਆਪਣੇ-ਆਪਣੇ ਘਰ ਜਾਣ ਲੱਗੇ। ਕੁਲਭੂਸ਼ਨ ਦੀ ਵੱਡੀ ਸਾਲੀ ਆਪਣੇ ਭਾਣਜੇ ਮਦਨ ਨੂੰ ਕਲਾਵੇ ਵਿੱਚ ਲੈਂਦੀ ਬੋਲੀ, “ਦੇਖ ਮਦਨ ਧਿਆਨ ਨਾਲ ਰਹਿਣਾ, ਆਪਣੀ ਮਾਂ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਵੈਸੇ ਤਾਂ ਭੈਣ ਸਾਡੀ ਹੈ ਕਿਸੇਦੀ ਗੱਲ ਘੱਟ ਹੀ ਮੰਨਦੀ ਹੈ, ਤੇਰੇ ਲਈ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ। (ਕੁੱਝ ਬਦਲ ਕੇ) ਅੱਛਾ ਪੁੱਤਰ ਰਲ-ਮਿਲ ਕੇ ਰਹਿਣਾ ਆਪਣੇ ਪਿਉ ਦੀ ਇੱਜ਼ਤ ਨੂੰ ਦਾਗ ਨਾ ਲਾਉਣਾ। ਬੜੀ ਮਿਹਨਤ ਕਰਕੇ ਘਰ ਅਤੇ ਇੱਜ਼ਤ ਬਣਾਈ ਸੀ ਕੁਲਭੂਸ਼ਨ ਨੇ….।”

“ਅੱਛਾ ਮਾਸੀ ਜੀ….।” ਗਲਾ ਭਰਦਾ ਹੋਇਆ ਮਦਨ ਬੋਲਿਆ।

ਮਾਸੀ ਬੱਸੇ ਬੈਠ ਗਈ। ਮਦਨ ਦਾ ਛੋਟਾ ਚਾਚਾ ਮਦਨ ਨਾਲ ਗੱਲ ਕਰਦਾ ਬੋਲਿਆ, “ਦੇਖ ਮਦਨ ਅਗਰ ਕੋਈ ਕੁੱਝ ਬੋਲੇ ਤਾਂ ਅੱਗੋਂ ਨਹੀਂ ਬੋਲੀ ਦਾ, ਅੱਗੋਂ ਬੋਲਣ ਨਾਲ ਕਲੇਸ਼ ਪੈਂਦਾ ਹੈ। ਜੇ ਕਲੇਸ਼ ਵਧੇ ਇਸ ਨਾਲੋਂ ਚੰਗਾ ਬੰਦਾ ਚੁੱਪ ਹੀ ਰਹੇ…..।” ਚਾਚੇ ਦੇ ਬੋਲਾਂ ਵਿੱਚ ਸਿਆਣਪ ਝਲਕ ਰਹੀ ਸੀ। ਮਦਨ ਦੇ ਉਂਪਰ ਇਹਨਾਂ ਗੱਲਾਂ ਦਾ ਕੋਈ ਖਾਸ ਅਸਰ ਨਾ ਹੋਇਆ। ਮਦਨ ਤਾਂ ਹੋਰ ਖਿਆਲਾਂ ਵਿੱਚ ਖੋਇਆ ਹੋਇਆ ਸੀ। ਉਸਨੂੰ ਤਾਂ ਇਸ ਵਕਤ ਸਿਰਫ ਆਪਣੇ ਪਿਉ ਦੀ ਮੌਤ ਦਾ ਗਮ ਸੀ । ਉਸਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਉਸਦਾ ਪਿਉ ਜਹਾਨੋਂ ਕੂਚ ਕਰ ਜਾਵੇਗਾ । ਠੀਕ ਹੈ ਚਾਹੇ ਪਿਉ ਪੁੱਤ ਦਾ ਝਗੜਾ ਹੁੰਦਾ ਸੀ । ਚਾਹੇ ਜਿੰਨੀ ਵੀ ਲੜਾਈ ਹੋਈ ਹੋਣੀ, ਪਰ ਪਿਉ ਦੇ ਪਿਆਰ ਭਰੇ ਬੋਲ ਮਦਨ ਨੂੰ ਪਿਉ ਦੇ ਕਲਾਵੇ ਵਿੱਚ ਆਉਣ ਲਈ ਮਜਬੂਰ ਕਰ ਦਿੰਦੇ ਸਨ । ਮਦਨ ਦੇ ਦਿਲ ਵਿੱਚ ਪਿਉ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ । ਅਗਰ ਪਿਉ ਮਦਨ ਨੂੰ ਕੁੱਝ ਕਹਿੰਦਾ ਤਾਂ ਉਹ ਮਦਨ ਦੇ ਭਲੇ ਵਾਸਤੇ ਕਹਿੰਦਾ । ਪਿਉ ਦਾ ਮਦਨ ਨਾਲ ਪਿਆਰ ਪੂਰਾ ਸੀ ਅਤੇ ਉਸਦੀ ਇਹੀ ਇੱਛਾ ਸੀ ਕਿ ਮਦਨ ਆਪਣੇ ਪੈਰਾਂ ‘ਤੇ ਖੜਾ ਹੋ ਜਾਵੇ । ਮਦਨ ਪੈਸੇ-ਧੇਲੇ ਦੇ ਮਾਮਲੇ ਵਿੱਚ ਨਿੱਲ ਸੀ। ਕਾਰਖਾਨਾ ਵੀ ਕੋਈ ਬਹੁੱਤਾ ਵੱਡਾ ਨਹੀਂ ਸੀ, ਛੋਟਾ ਜਿਹਾ ਸੀ। ਛੋਟੇ ਕਾਰਖਾਨੇਦਾਰਾਂ ਦਾ ਆਪਣਾ ਹਾਲ ਕੋਈ ਬਹੁੱਤਾ ਵਧੀਆ ਨਹੀਂ ਹੁੰਦਾ। ਲੇਬਰ ਨੂੰ ਇਹਨਾਂ ਲੋਕਾਂ ਨੇ ਸੁਆਹ ਖੁਸ਼ ਰੱਖਣਾ ਹੁੰਦਾ। ਜਿਹੜੀ ਇਹ ਲੋਕ ਤਨਖਾਹ ਦਿੰਦੇ ਹਨ, ਹੱਦੋਂ ਲਾਹਨਤ ਵਾਲਾ ਹਿਸਾਬ ਹੁੰਦਾ। ਪੈਸੇ ਕਿਸ਼ਤਾਂ ਵਿੱਚ ਦਿੰਦੇ ਹਨ। ਲੇਬਰ ਦੇ ਪੱਲੇ ਕੁੱਝ ਨਹੀਂ ਪੈਂਦਾ। ਜਦੋਂ ਵੀ ਪੁੱਛੋ ਤਾਂ ਇੱਕੋ ਗੱਲ, “ਵਾਪਾਰੀ ਪੈਸੇ ਮਾਰ ਗਏ।”

ਜਦੋਂ ਤੇਜੀ ਆਉਂਦੀ ਤਾਂ ਲੇਬਰ ਦਾ ਹੋਰ ਮਾੜਾ ਹਾਲ ਹੁੰਦਾ। ਹੱਦੋਂ ਵੱਧ ਮਿਹਨਤ ਮਜਦੂਰ ਦਾ ਬੁਰਾ ਹਾਲ ਕਰ ਦਿੰਦੀ। ਤੇਜੀ ਵੀ ਬੱਸ ਦੋ-ਤਿੰਨ ਮਹੀਨੇ ਆਉਂਦੀ ਹੈ ਅਤੇ ਬਾਕੀ ਸਾਰਾ ਸਾਲ ਬੱਸ ਐਵੀਂ ਮਾਲਕ ਵੀ ਆਪਣੀ ਥਾਂ ਮਜਬੂਰ ਹੁੰਦੇ ਅਤੇ ਲੇਬਰ ਆਪਣੀ ਥਾਂ ਬੇਬੱਸ। ਲੇਬਰ ਕਰਨ ਵਾਲਾ ਬੰਦਾ ਤਾਂ ਗੁਲਾਮੀ ਕਰਨ ਜੋਗਾ ਹੀ ਰਹਿੰਦਾ ਹੈ। ਮਾਲਕ ਦੀ ਗੁਲਾਮੀ, ਘਰ ਵਾਲਿਆਂ ਦਾ ਵੱਖਰਾ ਡਰ, ਪੈਸੇ ਸਮੇਂ ਸਿਰ ਨਾ ਮਿਲਣ ਤੇ ਘਰ ਵਿੱਚ ਤੰਗੀ ਕਰਕੇ ਕਲੇਸ਼। ਲੇਬਰ ਕਰਨ ਵਾਲਾ ਬੰਦਾ ਆਪਣੇ ਮਨ ਦੀ ਗੱਲ ਤਾਂ ਕਰ ਹੀ ਨਹੀਂ ਸਕਦਾ। ਇੰਨ੍ਹੇ ਸਾਲ ਕੰਮ ਸਿੱਖਣ ਦੇ ਬਾਅਦ ਵੀ ਤਨਖਾਹ ਮਾਸਕ ਇੱਕ ਦਿਾਹੜੀਦਾਰ ਮਜਦੂਰ ਨਾਲੇ ਵੀ ਘੱਟ ਜਿੰਮੇਵਾਰੀਆਂ ਢੇਰ ਸਾਰੀਆਂ ਸਿਰ ‘ਤੇ ਹੁੰਦੀਆਂ ਹਨ। ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲਾ ਹਿਸਾਬ ਹੁੰਦਾ ਹੈ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕ।

ਮਦਨ ਦਾ ਵੱਡਾ ਭਰਾ ਸਰਕਾਰੀ ਮੁਲਾਜ਼ਮ ਹੈ। ਨਿੱਜੀ ਕਾਰੋਬਾਰ ਵੀ ਹੈ ਮਦਨ ਦੇ ਵੱਡੇ ਭਰਾ ਦੀ ਆਰਥਿਕ ਹਾਲਤ ਕਾਫੀ ਚੰਗੀ ਹੈ। ਜਨਾਨੀ ਉਸਦੀ ਜੋਤੀ ਇੰਨੀ ਖੂਬਸੂਰਤ ਤਾਂ ਨਹੀਂ ਸੀ ਪਰ ਚੁੱਸਤ ਚਲਾਕ ਇੰਨੀ ਕੇ ਨਿਰੀ ਅੱਗ ਫੂਕਨੀ ਸੀ। ਕੁਲਭੂਸ਼ਨ ਸਰਕਾਰੀ ਮੁਲਾਜ਼ਮ ਸੀ। ਉਸਦੀ ਸੋਚ ਸੀ ਕਿ ਉਹ ਆਪਣੇ ਮੁੰਡੇ ਨੂੰਕੋਈ ਕਾਰੋਬਾਰ ਕਰਵਾ ਦੇਵੇਗਾ, ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜੂਰ ਸੀ। ਇਹ ਹਸਰਤ ਉਸਦੀ ਪੂਰੀ ਨਾ ਹੋ ਸਕੀ ਅਤੇ ਜਾਹਨੋਂ ਤੁਰ ਗਿਆਂ। ਇਹ ਕਿਸੇ ਦੇ ਵੱਸ ਦਾ ਰੋਗ ਤਾਂ ਨਹੀਂ ਬੱਸ ਕੁਦਰਤ ਦੇ ਹੱਥ ਬੰਦੇ ਦੀ ਡੋਰ ਹੁੰਦੀ ਹੈ। ਜਗਜੀਤ ਸਿੰਘ ਕੁਲਭੂਸ਼ਨ ਦਾ ਭਰਾ ਬਣਿਆ ਹੋਇਆ ਸੀ। ਜਗਜੀਤ ਸਿੰਘ ਦੀ ਪਤਨੀ ਕੁਲਭੂਸ਼ਨ ਦੀ ਪਤਨੀ ਗੁਰਸ਼ਰਨ ਭੈਣ ਬਣੀ ਹੋਈ ਸੀ। ਬਾਜ਼ਾਰ ਜਾਂਦੇ-ਜਾਂਦੇ ਜਗਜੀਤ ਸਿੰਘ, ਕੁਲਭੂਸ਼ਨ ਦੇ ਛੋਟੇ ਮੁੰਡੇ ਮਦਨ ਨੂੰ ਮਿਲਿਆ।

“ਮਾਸੜ ਜੀ, ਪੈਰੀਂ ਪੈਨਾ….।”

“ਜਿਉਂਦਾ ਰਹਿ ਮਦਨ ਬੇਟਾ ਕੀ ਹਾਲ ਹੈ ਤੇਰਾ….?”

“ਬੱਸ ਠੀਕ ਹੈ, ਹਾਲ ਹੂਲ ਕੀ ਹੈ। ਸੱਭ ਕੁੱਝ ਭਾਪਾ ਜੀ ਦੇ ਨਾਲ ਹੀ ਸੀ…।”

ਤੁਰਦੇ-ਤੁਰਦੇ ਗੱਲ ਕਰਦਾ ਜਗਜੀਤ ਮਦਨ ਨੂੰ ਕਹਿਣ ਲੱਗਾ, “ਦੇਖ ਬਈ ਮਦਨ, ਤੂੰ ਸਾਡਾ ਪੁੱਤਰ ਹੈਂ, ਹੁਣ ਸੰਭਲ ਕੇ ਚੱਲੀਂ ਬਾਪ ਤੇਰਾ ਸਿਰ ਤੇ ਨਹੀਂ। ਸਮੇਂ ਤੋਂ ਪਹਿਲਾਂ ਹੀ ਰੱਬ ਨੇ ਉਸਨੂੰ ਚੁੱਕ ਲਿਆ। ਕੁੱਝ ਸਮਾ ਹੋਰ ਕੱਢ ਜਾਂਦਾ ਤਾਂ ਤੇਰਾ ਕੁੱਝ ਬਣ ਜਾਂਦਾ ਪਰ ਰੱਬ ਦੇ ਭਾਣੇ ਨੂੰ ਕੌਣ ਮੋੜ ਸਕਦਾ। ਕੰਮ ਵੀ ਤੇਰਾ ਕੋਈ ਖਾਸ ਨਹੀਂ, ਤੇਰੇ ਨਾਲ ਧੋਖਾ ਹੋਵੇਗਾ…..।”

“ਅੱਛਾ…..?”

“ਹਾਂ, ਬੇਟਾ ਕੋਈ ਬਾਹਰ ਵਾਲਾ ਕੁੱਝ ਨਹੀਂ ਕਰੇਗਾ ਨਾ ਹੀ ਉਸ ਦੀ ਹਿੰਮਤ ਹੋਵੇਗੀ ਤਾਂ ਨਾ ਹੀ ਕਿਸੇ ਨੂੰ ਕੋਈ ਲੋੜ ਹੈ। ਤੈਨੂੰ ਤੇਰੇ ਘਰ ਦੀ ਵੱਡੀ ਧਿਰ ਹੀ ਮਾਰੇਗੀ ਜ਼ਰਾ ਸੰਭਲ ਕੇ ਰਹੀਂ…।”

“ਠੀਕ ਹੈ ਮਾਸੜ ਜੀ, ਜੋ ਹੋਵੇਗਾ ਵੇਖਿਆ ਜਾਵੇਗਾ। ਵੈਸੇ ਤੁਹਾਡੀ ਗੱਲ ਵਿੱਚ ਵਜ਼ਨ ਹੈ। ਤੁਸੀਂ ਸਿਆਣੇ ਹੋ ਤੁਸੀਂ ਦੁਨੀਆ ਵੇਖੀ ਹੈ, ਫਿਰ ਤੁਸੀਂ ਸਾਡੇ ਆਪਣੇ ਹੋ। ਬਚਪਨ ਤੁਹਾਡੀੇ ਅਤੇ ਮਾਸੀ ਦੇ ਹੱਥਾਂ ਵਿੱਚ ਬੀਤਿਆ ਹੈ…..।”

ਮਦਨ ਨੂੰ ਜਗਜੀਤ ਦੀਆਂ ਗੱਲਾਂ ਵਿੱਚ ਸੱਚਾਈ ਤਾਂ ਨਜ਼ਰ ਜ਼ਰੂਰ ਆਈ ਪਰ ਸਮੇਂ ਤੋਂ ਪਹਿਲਾਂ ਕੀ ਹੋ ਸਕਦਾ ਸੀ। ਇਹ ਸੱਭ ਕੌਣ ਕਰੇਗਾ ਇਸ ਗੱਲ ਪੁਰ ਮਦਨ ਨੂੰ ਅਹਿਸਾਸ ਨਹੀਂ ਸੀ।

ਮਹੀਨੇ ਡੇਢ ਮਹੀਨੇ ਬਾਅਦ ਹੀ ਘਰ ਦੇ ਰੰਗ ਢੰਗ ਬਦਲ ਗਏ। ਕੁਲਭੂਸ਼ਨ ਦੀ ਜਨਾਨੀ ਦੇ ਤੇਵਰ ਕਾਫੀ ਬਦਲੇ-ਬਦਲੇ ਦਿਖਾਈ ਦੇਣ ਲੱਗ ਪਏ। ਮਦਨ ਅਤੇ ਮਦਨ ਦੀ ਘਰਵਾਲੀ ਰਜਨੀ ਨੂੰ ਪੂਰੇ ਦੇ ਪੂਰੇ ਪਰਿਵਾਰ ਵਿੱਚੋਂ ਕਾਟ ਆਫ ਕਰ ਦਿੱਤਾ ਗਿਆ। ਗੁਰਸ਼ਰਨ ਤਾਂ ਖਾਣ ਨੂੰ ਪੈਂਦੀ ਸੀ। ਬਗ਼ੈਰ ਕਿਸੇ ਗੱਲ ਤੋਂ ਮਦਨ ਦੀ ਜਨਾਨੀ ਰਜਨੀ ਦੇ ਵਾਲਾਂ ਨੂੰ ਆਉਂਦੀ ਸੀ। ਮਦਨ ਦਾ ਸਮਾਨ ਭਾਵੇਂ ਬੈਠਕ ਵਿੱਚ ਹੇਠਾਂ ਸੀ, ਪਰ ਮਦਨ ਨੂੰ ਰਾਤ ਸੌਣ ਲਈ ਉਂਪਰ ਜਾਣਾ ਪੈਂਦਾ ਸੀ। ਟੈਲੀਫੋਨ ਦਾ ਇੱਕ ਸੈਂਟ ਉਂਪਰ ਇੱਕ ਹੇਠਾਂ ਕਮਰੇ ਵਿੱਚ ਸੀ। ਵੈਸੇਤਾਂ ਮਦਨ ਦਾ ਅਤੇ ਉਸਦੀ ਜਨਾਨੀ ਦੀ ਕੋਈ ਅਹਿਮੀਅਤ ਨਹੀਂ ਸੀ। ਕੀ ਕੁੱਝ ਘਰ ਵਿੱਚ ਨਹੀਂ ਹੋਇਆ? ਕੀ ਕੀਤਾ ਜਾਂਦਾ? ਭੱਦ ਗੁਰਸ਼ਰਨ ਅਤੇ ਜੋਤੀ ਹੀ ਪ੍ਰਧਾਨ ਸਨ। ਹੁਣ ਤਾਂ ਕਹਿੰਦੇ ਬੱਤੀ ਘੱਟ ਬਾਲੋ! ਟੈਲੀਫੋਨ ਨਾ ਕਰੋ!! ਪਾਣੀ ਦੀ ਘੱਟ ਵਰਤੋਂ ਕਰੋ। ਇੱਕੋ ਟੈਲੀਵੀਜ਼ਨ ਵੇਖੋ, ਵੱਖ ਵੱਖ ਟੈਲੀਵੀਜ਼ਨ ਨਾ ਦੇਖੋ। ਪਾਣੀ ਵਾਲੀ ਟੈਂਕੀ ਆਪ ਖਾਲੀ ਕਰ ਦਿੰਦੀਆਂ ਨੂੰਹ ਸੱਸ ਉਲਟਾ ਰਜ਼ਨੀ ਨਾਲਲੜਨ ਲੱਗ ਪੈਂਦੀਆਂ ਕਿ ਤੁੰ ਟੈਂਕੀ ਖਾਲੀ ਕੀਤੀ ਹੈ। ਗੱਲ ਗੱਲ ਤੇ ਘਰ ਵਿੱਚ ਕਲੇਸ਼ ਪੈਣ ਲੱਗ ਪਿਆ। ਕੁਲਭੂਸ਼ਨ ਦੀ ਮੌਤ ਦੇ ਕੁੱਝ ਦਿਨ ਬਾਅਦ ਰਜਨੀ ਗਰਭਵਤੀ ਹੋ ਗਈ। ਵਿਆਹ ਦੇ ਕਈ ਸਾਲਾਂ ਬਾਅਦ ਰੱਬ ਨੇ ਸੁਣੀ। ਘਰ ਵਿੱਚ ਅਕਸਰ ਤਿੰਨੇ ਖਿਚੜੀ ਪਕਾਉਂਦੇ ਰਹਿੰਦੇ। ਕੁਲਭੂਸ਼ਨ ਦੀ ਮੌਤ ਤੋਂ ਬਾਅਦ ਮਦਨ ਦਾ ਜੀਜਾ ਜਗਦੀਸ਼ ਅਤੇ ਭੈਣ ਕਈ ਵਾਰ ਆਏ। ਮਦਨ ਜੀਜੀ ਦੀ ਬੜੀ ਇੱਜ਼ਤ ਕਰਦਾ ਉਸਨੂੰ ਮਹਿਸੂਸ ਹੁੰਦਾ ਕਿ ਉਹ ਉਸਦੇ ਹੱਕ ਵਿੱਚ ਹੈ।

ਆਪਸ ਵਿੱਚ ਜੋਤੀ ਜਸਬੀਰ ਗੱਲਾਂ ਕਰ ਰਹੇ ਸਨ। ਗੁਰਸ਼ਰਨ ਨੇ ਸਾਫ ਲਫਜ਼ਾਂ ਵਿੱਚ ਜਸਬੀਰ ਨੂੰ ਕਿਹਾ, “ਦੇਖ ਪੁੱਤ ਜਸਬੀਰ ਤੇਰੇ ਦੋ ਮੁੰਡੇ ਇੱਕ ਕੁੜੀ ਹੈ। ਇਹ ਮਕਾਨ ਤਾਂ ਤੇਰਾ ਹੀ ਹੈ। ਤੇਰਾ ਇੱਕ ਪੁੱਤਰ ਉਂਪਰ ਰਹੇਗਾ ਅਤੇ ਦੂਸਰਾ ਪੁੱਤਰ ਹੇਠਾਂ ਰਹੇਗਾ। ਤੁਹਾਨੂੰ ਤਾਂ ਪਤਾ ਹੀ ਹੈ ਕਿ ਭਾਪਾ ਜੀ ਆਪਣੇ ਪੋਤੇ-ਪੋਤੀਆਂ ਨੂੰ  ਕਿੰਨਾ ਪਿਆਰ ਕਰਦੇ ਸਨ………”।

“ਪਰ ਮਾਤਾ ਜੀ ਇਹ ਕਿਵੇਂ ਹੋ ਸਕਦਾ? ਮਦਨ ਦਾ ਵੀ ਤਾਂ ਇਸ ਘਰ ਉਂਪਰ ਪੂਰਾ-ਪੂਰਾ ਹੱਕ ਹੈ। ਪਿਉ ਦੀ ਜਾਇਦਾਦ ਅਤੇ ਪੈਸੇ ਉਂਪਰ ਬਰਾਬਰ ਦਾ ਹੱਕਦਾਰ ਹੈ । ਇਸ ਤੋਂ ਇਲਾਵਾ ਛੋਟੀ ਭੈਣ ਦਾ ਵੀ ਪੂਰਾ ਹੱਕ ਬਣਦਾ ਹੈ। ਪ੍ਰਮਾਤਮਾ ਨੇ ਉਹਨਾਂ ਨੂੰ ਸੱਭ ਕੁੱਝ ਦਿੱਤਾ ਹੈ। ਮਦਨ ਤਾਂ ਆਪਣਾ ਹੱਕ ਨਹੀਂ ਛੱਡੇਗਾ…..।”

ਜਸਬੀਰ ਦੀਆਂ ਗੱਲਾਂ ਸੁਣ ਕੇ ਕੋਲ ਬੈਠੀ ਜੋਤੀ ਸੜੀ-ਭੁੱਜੀ ਅੱਗ ਫੂਕਦੀ ਬੋਲੀ, “ਚੱਕਿਆ ਫਿਰਦਾ ਹੈ ਹੱਕ ਉਹ ਕੌਣ ਹੁੰਦਾ ਹੈ ਬਰਾਬਰ ਦਾ ਹੱਕਦਾਰ…? ੀਪਉ ਦਾ ਦੁੱਖ-ਸੁੱਖ ਤਾਂ ਅਸੀਂ ਵੇਖਿਆ ਹੈ, ਉਹ ਤਾਂ ਘੁੱਟ ਪਾਣੀ ਨਹੀਂ ਪਿਲਾਉਣ ਜੋਗਾ। ਦੁੱਖ-ਸੁੱਖ ਵੇਲੇ ਤਾਂ ਅਸੀਂ ਕੰਮ ਆਏ। ਭਾਪਾ ਜੀ ਜਿੰਨ੍ਹੀ ਵਾਰ ਬਿਮਾਰ ਹੋਏ ਅਸੀਂ ਲੈ ਕੇ ਗਏ । ਭਾਪਾ ਜੀ ਕਿਹੜਾ ਇਹਨਾਂ ਨਾਲ ਪਿਆਰ ਕਰਦੇ ਸਨ। ਨਾਲੇ ਕਰਤੂਤ ਵੀ ਕੀ ਹੈ ਇਹਨਾਂ ਵਿੱਚ, ਜੋ ਉਹ ਇਹਨਾਂ ਨੂੰ ਪਿਆਰ ਕਰਦੇ। ਉਂਪਰਲੀ ਮੰਜਿਲ ਉਂਤੇ ਇੱਕ ਲੱਖ ਰੁਪਿਆ ਅਸੀਂ ਖਰਚ ਕੀਤਾ । ਨਾਲੇ ਭਾਪਾ ਜੀ ਤੋਂ ਬਾਅਦ ਘਰ ਦੀ ਮਾਲਕ ਮਾਤਾ ਜੀ ਹਨ, ਜੋ ਮਰਜ਼ੀ ਕਰ ਸਕਦੇ ਹਨ….।” ਗੁਰਸ਼ਰਨ ਚਲਾਕੀ ਵਰਤਦੀ ਬੋਲੀ, ਜਸਬੀਰ ਤੇਰਾ ਦਿਲ ਬਹੁੱਤ ਵੱਡਾ ਹੈ, ਅਕਸਰ ਵੱਡਾ ਭਰਾ ਹੈਂ ਤੂੰ ਮਦਨ ਦਾ। ਲੇਕਿਨ ਤੂੰ ਫਿਕਰ ਕਿਉਂ ਕਰਦਾ ਹੈਂ ? ਅਸੀਂ ਮਦਨਨੂੰ ਕੋਈ ਸੜਕ ਉਂਤੇ ਥੋੜ੍ਹੀ ਬਿਠਾ ਦੇਣਾ ਹੈ । ਕੋਈ ਛੋਟਾ ਮੋਟਾ ਮਕਾਨ ਲੈ ਕੇ ਦੇਵਾਂਗੇ, ਨਾਲੇ ਘਰ ਦਾ ਕਲੇਸ਼ ਮੁਕੇਗਾ। ਤੈਨੂੰ ਤਾਂ ਪਤਾ ਹੈ ਕਿ ਮਦਨ ਦੀ ਘਰਵਾਲੀ ਕਿੰਨੀ ਮੀਸਣੀ ਹੈ । ਜਦੋਂ ਬੱਚਾ ਹੋ ਜਾਵੇਗਾ ਉਦੋਂ ਅਲੱਗ ਕਰ ਦੇਵਾਂਗੇ, ਆਪੇ ਬਣਾਉਣ ਅਤੇ ਆਪੇ ਖਾਣ । ਅਸੀਂ ਕੋਈ ਉਹਨਾਂ ਦਾ ਕੋਈ ਠੇਕਾ ਨਹੀਂ ਲਿਆ। ਨਾਲੇ ਤੁਹਾਡੇ ਬੱਚੇ ਵੀ ਸੁੱਖ ਨਾਲ ਜਵਾਨ ਹੋ ਗਏ ਹਨ । ਜੋਤੀ ਵੀ ਬਿਲਕੁੱਲ ਠੀਕ ਕਹਿੰਦੀ ਹੈ । ਕਈ ਸਾਲਾਂ ਤੋਂ ਜੋਤੀ ਹੀ ਸਾਡੀ ਸੇਵਾ ਕਰਦੀ ਆਈ ਹੈ… । ਗੁਰਸ਼ਰਨ ਵੱਡੀ ਨੂੰਹ ਦੀ ਸਿਫਤ ਕਰਦੀ ਬੋਲੀ।

“ਚੰਗਾ ਜਿਵੇਂ ਤੁਹਾਡੀ ਮਰਜ਼ੀ!” ਇਹ ਕਹਿ ਕੇ ਜਸਬੀਰ ਉਂਠ ਕੇ ਚਲਿਆ ਗਿਆ..। ਗੁਰਸ਼ਰਨ ਆਪਣੇ ਵੱਡੇ ਪੋਤਰੇ ਨੂੰ ਲੈ ਕੇ ਵੱਡੇ ਕਮਰੇ ਵਿੱਚ ਚਲੀ ਗਈ । ਪਿਉ ਦਾ ਪੈਸਾ ਧੈਲਾ ਗੁਰਸ਼ਰਨ ਦਾ ਹੋ ਗਿਆ ਅਤੇ ਨੋਮੀਨੇਸ਼ਨ ਜਸਬਰ ਦੇ ਨਾਮ ਕੀਤਾ ਗਿਆ । ਜਸਬੀਰ ਨਾਲ ਗੁਰਸ਼ਰਨ ਪੈਨਸ਼ਨ ਲੈਣ ਜਾਂਦੀ । ਕਦੀ ਕਦੀ ਗੁਰਸ਼ਰਨ ਸਾਈਨ ਕਰ ਦਿੰਦੀ ਅਤੇ ਜਸਬੀਰ ਪੈਨਸ਼ਨ ਲਿਆ ਕੇ ਦੇ ਦਿੰਦਾ । ਜਸਬੀਰ ਦਾ ਕਾਰੋਬਾਰ ਚਮਕ ਰਿਹਾ ਸੀ, ਪਿਉ ਦਾ ਪੈਸਾ ਵੀ ਰੰਗ ਦਿਖਾ ਰਿਹਾ ਸੀ । ਇਹੋ ਗੱਲ ਹੋਈ ਜਸਬੀਰ ਨਾਲ “ਮਾਇਆ ਨੂੰ ਮਾਇਆ ਮਿਲੇ ਕਰ ਕਰ ਲੰਬੇ ਹੱਥ”। ਗੁਰਸ਼ਰਨ ਦੇ ਠਾਠ ਦਿਨੋ-ਦਿਨ ਵੱਧ ਰਹੇ ਸਨ । ਮਦਨ ਦੇ ਕਰ ਕੁੜੀ ਨੇ ਜਨਮ ਲਿਆ, ਮਦਨ ਨੇ ਰੱਬ ਦਾ ਧੰਨਵਾਦ ਕੀਤਾ । ਬਗੈਰ ਕਿਸੇ ਗੱਲ ਦੇ ਬਹਾਨੇ-ਬਹਾਨੇ ਨਾਲ ਕਲੇਸ਼ ਰਹਿਣ ਲੱਗ ਪਿਆ । ਜੋਤੀ ਅਤੇ ਗੁਰਸ਼ਰਨ ਜਸਬੀਰ ਦੇ ਖੂਬ ਕੰਨ ਭਰਦੀਆਂ । ਖ਼ੈਰ ਚਲਾਕ ਉਹ ਕਹਿੜੇ ਘੱਟ ਸਨ, ਸੱਭ ਨਹਿਲੇ ਤੇ ਦਹਿਲੇ ਹੀ ਸਨ । ਅਕਸਰ ਜਸਬੀਰ ਮਦਨ ਨਾਲ ਘੱਟ ਹੀ ਗੱਲ ਕਰਦਾ । ਮਮੂਲੀ ਜਿਹੀ ਗੱਲ ਤੋਂ ਪਿਛਲੇ ਤਿੰਨ ਮਹੀਨਿਆਂ ਤੋਂ ਜਸਬੀਰ ਨੇ ਮਦਨ ਨਾਲ ਬੋਲ-ਚਾਲ ਬੰਦ ਕੀਤਾ ਸੀ । ਮਾਂ ਕਾਹਦੀ (?) ਡੈਣ ਨਾਲੋਂ ਵੱਧ ਨਿਕਲੀ । ਭਰਾਵਾਂ ਵਿੱਚ ਸੁਲਾਹ ਕਰਵਾਉਣ ਦੀ ਥਾਂ ਭਰਾਵਾਂ ਵਿੱਚ ਹੋਰ ਫੁੱਟ ਪਵਾਉਣ ਵਿੱਚ ਉਸਨੂੰ ਜਿਆਦਾ ਸੁੱਖ ਮਿਲਦਾ । ਮਦਨ ਦੀ ਜਨਾਨੀ ਖੂਬ ਕਲਪਦੀ ਅੰਦਰੋਂ ਖੂਬ ਗ੍ਹਾਲਾਂ ਕੱਢਦੀ । ਮਦਨ ਅਕਸਰ ਆਪਣੀ ਜਨਾਨੀ ਨੂੰ ਇਹ ਲਫਜ਼ ਕਹਿੰਦਾ, “ਰਜਨੀ ਮੈਨੂੰ ਉਮੀਦ ਨਹੀਂ ਸੀ ਕਿ ਮਰੀ ਭਰਜਾਈ ਮੇਰੇ ਨਾਲ ਇੱਦਾਂ ਕਰੇਗੀ । ਰੱਬ ਦੀ ਸੋਂਹ ਹੈ, ਮੈਂ ਇਸਨੂੰ ਆਪਣੀ ਭਰਜਾਈ ਘੱਟ ਅਤੇ ਮਾਂ ਜਿਆਦਾ ਸਮਝਦਾ ਸੀ । ਕਦੇ ਵੀ ਇਸਦੇ ਅੱਗੇ ਨਹੀਂ ਬੋਲਿਆ ਅਤੇ ਇਸਨੇ ਮੇਰੇ ਨਾਲ ਪੱਕੀ ਦੁਸ਼ਮਣੀ ਕੀਤੀ । ਜਦ ਕਦੀ ਵੀ ਘਰ ਕਲੇਸ਼ ਹੁੰਦਾ ਜਾਂ ਭਰਾ ਭਰਜਾਈ ਨੂੰ ਕੁੱਝ ਕਹਿੰਦਾ ਤਾਂ ਮੈਂ ਹਮੇਸ਼ਾਂ ਭਰਜਾਈ ਦਾ ਸਾਥ ਦਿੰਦਾ । ਹੁਣ ਉਹੀ ਭਰਜਾਈ ਮੈਨੂੰ ਅਤੇ ਮੇਰੇ ਪਰਵਾਰ ਨੂੰ ਸੂਰ ਦੀ ਅੱਖ ਨਾਲ ਵੇਖਦੀ ਹੈ …..।”

ਰਜਨੀ ਮਦਨ ਦੀ ਗੱਲ ਵਿੱਚ ਆਪਣੀ  ਸਹਿਮਤੀ ਜਤਾਉਂਦੀ ਬੋਲੀ, “ਦੀਦੀ ਤਾਂ ਮਾਤਾ ਜੀ ਅਤੇ ਭਰਾ ਜੀ ਨੂੰ ਭੜਕਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ।  ਨਿੱਤ ਹੀ ਕੋਈ ਨਾ ਕੋਈ ਚੁਗਲੀ ਕਰਦੀ ਰਹਿੰਦੀ ਹੈ । ਬੰਦਾ ਘਰ ਵਿੱਚ ਮਗਰੋਂ ਵੜੇ ਇਸਦੀ ਚੁਗਲੀ ਪਹਿਲਾਂ ਸ਼ੂਰੂ ਹੋ ਜਾਂਦੀ ਹੈ ……..।”

“ਰਜਨੀ ਛੱਡਿਆ ਕਰ, ਮਾਤਾ ਕਿਹੜੀ ਦੁੱਧ ਧੋਤੀ ਹੈ ਅਤੇ ਭਾਅ ਵੀ ਕਿਹੜਾ ਘੱਟ ਹੈ ? ਸੱਭ ਚੁਸਤ ਚਲਾਕ ਹਨ । ਇਕੋ ਥਾਲੀ ਦੇ ਚੱਟੇ-ਬੱਟੇ ਹਨ । ਮਾਤਾ ਨੂੰ ਤਾਂ ਵੱਡੇ ਨੂੰਹ-ਪੁੱਤ ਅਤੇ ਉਹਨਾਂ ਦੇ ਬੱਚੇ ਹੀ ਚੰਗੇ ਲੱਗਦੇ ਹਨ । ਸਾਡੀ ਤਾਂ ਹਾਲਤ ਹੀ ਕੁੱਤਿਆਂ ਵਾਲੀ ਕੀਤੀ ਹੈ …..। ”

“ਤੁਹਾਡਾ ਭਰਾ ਵੀ ਬਦਲ ਗਿਆ ਹੈ, ਬਿਨ੍ਹਾਂ ਗੱਲ ਤੋਂ ਹੀ ਬੁਲਾਉਣਾ ਛੱਡੀ ਬੈਠਾ ਹੈ……।” ਜਨਾਨੀ ਦੀ ਗੱਲ ਵਿੱਚ ਮਦਨ ਨੂੰ ਸੱਚਾਈ ਨਜ਼ਰ ਆਈ । ਮਦਨ ਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਮੁੰਡੇ ਤਾਂ ਅਸੀਂ ਦੋਵੇਂ ਹੀ ਮਾਤਾ ਜੀ ਦੇ ਹਾਂ, ਤਾਂ ਫਿਰ ਮੇਰੇ ਨਾਲ ਐਨਾ ਫਰਕ ਕਿਉਂ ? ਭਾਪਾ ਜੀ ਦਾ ਝੁਕਾਅ ਵੀ ਜਸਬੀਰ ਭਾਅ ਤੇ ਭਰਜਾਈ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸਨ । ਚੁਗਲਖੋਰ ਵੱਡੀ ਭਰਜਾਈ ਨੂੰ ਆਪਣੇ ਬੱਚੇ ਵੱਡੇ ਹੁਮਦੇ ਨਜ਼ਰ ਆ ਰਹੇ ਸਨ । ਦਿਉਰ ਅਤੇ ਉਸਦਾ ਪਰਵਾਰ ਉਸਨੂੰ ਕੰਡੇ ਵਾਂਗ ਚੁਭ ਰਹੇ ਸਨ । ਕਿਹੜਾ ਵੇਲਾ ਆਵੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਜਾਵੇ ।

ਅਚਾਨਕ ਗੁਰਸ਼ਰਨ ਦੇ ਸੁਭਾਉ ਅਤੇ ਵਰਤਾਉ ਵਿੱਚ ਹੈਰਾਨੀ ਭਰੀ ਤਬਦੀਲੀ ਆ ਗਈ । ਗੁਰਸ਼ਰਨ ਦਾ ਮਦਨ ਦੇ ਪਰਿਵਾਰ ਪ੍ਰਤੀ ਰੁਖ ਕਾਫੀ ਨਰਮ ਹੋ ਗਿਆ । ਇੱਕ ਦਿਨ ਰਜਨੀ ਮਦਨ ਨਾਲ ਗੱਲ ਕਰਦੀ ਕਹਿਣ ਲੱਗੀ, “ਦੇਖੋ ਜੀ, ਮਾਤਾ ਦੇ ਤੇਵਰ ਬਦਲੇ-ਬਦਲੇ ਨਜ਼ਰ ਆ ਰਹੇ ਹਨ । ਕੋਈ ਮਤਲਬ ਜ਼ਰੂਰ ਹੋਵੇਗਾ ਸ਼ੇਰ ਆਪਣੀ ਗਰਜ ਕਦੇ ਨਹੀਂ ਛੱਡਦਾ …..।”

“ਇਹ ਜ਼ਰੂਰੀ ਨਹੀਂ ਰਜਨੀ ਆਪਾਂ ਮਾਤਾ ਜੀ ਦੇ ਬੱਚੇ ਹਾਂ । ਮਾਂ-ਪਿਉ ਨੂੰ ਕਦੇ ਨਾ ਕਦੇ ਬੱਚਿਆਂ ਦਾ ਖਿਆਲ ਆਉਂਦਾ ਹੀ ਹੈ……।“ ਮਦਨ ਖੁਸ਼ ਹੁੰਦਾ ਹੋਇਆ ਬੋਲਿਆ ।

“ਉਹ ਗੱਲ ਤਾਂ ਠੀਕ ਹੈ, ਪਰ ਮੈਨੂੰ ਦਾਲ ਵਿੱਚ ਕੁੱਝ ਕਾਲਾ ਨਜ਼ਰ ਆਉਂਦਾ ਹੈ । ਖਮੋਸ਼ੀ ਕਿਸੇ ਵੱਡੇ ਤੂਫਾਨ ਦੀ ਨਿਸ਼ਾਨੀ ਲੱਗਦੀ ਹੈ ।”

“ਰਜ਼ਨੀ ਤੂੰ ਕਾਫੀ ਦੁਨੀਆ ਦੇਖੀ ਹੈ । ਤੇਰੀ ਗੱਲ ਵੀ ਠੀਕ ਹੋ ਸਕਦੀ ਹੈ । ਫਿਰ ਵੀ ਹਰ ਸਮੇਂ ਕਿਸੇ ਉਂਪਰ ਸ਼ੱਕ ਕਰਨਾ ਠੀਕ ਹੈ । ਮਾਤਾ ਜੀ ਨੇ ਸਾਡੇ ਨਾਲ ਘੱਟ ਨਹੀਂ ਕੀਤਾ । ਫਿਰ ਵੀ ਕਦੇ ਨਾਰਮਲ ਤਰੀਕੇ ਨਾਲ ਸੋਚ ਲਈ ।”

“ਤੁਹਡੀ ਗੱਲ ਠੀਕ ਨਿਕਲੇ ਸਾਨੂੰ ਹੋਰ ਕੀ ਚਾਹੀਦਾ ਹੈ । ਮੈਂ ਇੱਕ ਵਾਰ ਫਿਰ ਕਹਿੰਦੀ ਹਾਂ ਇਸ ਬਦਲਾਅ ਵਿੱਚ ਕੋਈ ਰਾਜ਼ ਜ਼ਰੂਰ ਹੈ ।”

“ਠੀਕ ਹੈ ਰਜ਼ਨੀ, ਜਦ ਸਮਾਂ ਆਵੇਗਾ ਤਾਂ ਦੇਖਿਆ ਜਾਵੇਗਾ……।” ਮਦਨ ਗੱਲ ਨੂੰ ਖਤਮ ਕਰਦਾ ਹੋਇਆ ਬੋਲਿਆ । ਕੁੱਝ ਦਿਨ ਬਾਅਦ ਗੁਰਸ਼ਰਨ  ਨੇ ਮਦਨ ਨੂੰ ਕਿਹਾ, “ਦੇਖ ਮਦਨ ਅਗਲੇ ਹਫਤੇ ਸੁਲਤਾਨਪੁਰ ਜਾਣਾ ਹੈ । ਤੇਰੇ ਵੱਡੇ ਚਾਚੇ ਦਾ ਫੋਨ ਆਇਆ ਸੀ । ਦਾਦੇ ਦੀ ਜਾਇਦਾਦ ਵੇਚਣੀ ਹੈ । ਤੁਹਡੇ ਭਾਪਾ ਜੀ ਤਾਂ ਰਹੇ ਨਹੀਂ ! ਤੁਸੀਂ ਦੋਵੇਂ ਭਰਾ ਵਾਰਸ ਹੋ, ਤੁਹਾਡਾ ਦੋਹਾਂ ਦਾ ਹੱਲ ਬਣਦਾ ਹੈ । ਵਿਚਕਾਰ ਵਾਲਾ ਤੇਰਾ ਜੱਗੀ ਚਾਚਾ ਪੰਗਾ ਖੜ੍ਹਾ ਕਰ ਰਿਹਾ ਹੈ । ਉਸ ਦਾ ਫਿਕਰ ਨਹੀਂ ਜਸਬੀਰ ਦੇਖ ਲਵੇਗਾ, ਤੇਰੀ ਭੂਆ ਦੇ ਮੁੰਡੇ ਵੀ ਉਂਠ ਖੜ੍ਹੇ ਹੋਏ ਹਨ…..।“

“ਚੰਗਾ ਜਿਵੇਂ ਤੁਹਾਡੀ ਮਰਜ਼ੀ….!” ੰਦਨ ਨੇ ਆਗਿਆਕਾਰੀ ਪੁੱਤਰ ਦੀ ਤਰ੍ਹਾਂ ਕਿਹਾ । ਮਦਨ ਨੂੰ ਰਜਨੀ ਦਆਂਿ ਗੱਲਾਂ ਸੱਚ ਲੱਗੀਆਂ ਸੱਚ ਹੀ ਮਾਤਾ ਜੀ ਵਿੱਚ ਆਪਣੇ ਮਤਲੱਬ ਲਈ ਹੀ ਤਬਦੀਲੀ ਆਈ ਸੀ । ਇਸ ਗੱਲ ਤੋਂ ਮਦਨ ਨੂੰ ਦੁੱਖ ਤਾਂ ਬਹੁੱਤ ਲੱਗਿਆ ਪਰ ਕਰ ਕੀ ਸਕਦਾ ਸੀ । ਆਸ ਦੀ ਇੱਕ ਕਿਰਨ ਨਜ਼ਰ ਆਈ ਸੀ, ਉਹ ਵੀ ਮ੍ਰਿਗ ਤ੍ਰਿਸ਼ਣਾ ਸਾਬਤ ਹੋਈ ।  ਦਾਦੇ ਦੀ ਜਾਇਦਾਦ ਵੰਡੀ ਗਈ ਸਾਰੇ ਦਾ ਸਾਰਾ ਪੈਸਾ ਗੁਰਸ਼ਰਨ ਅਤੇ ਜਸਬੀਰ ਨੇ ਸਾਂਭ ਲਿਆ । ਕੁੱਝ ਮਹੀਨੇ ਤਾਂ ਸੱਭ-ਕੁੱਝ ਠੀਕ ਚੱਲਿਆ । ਫਿਰ ਉਹੀ ਕੰਜਰ ਕੜੀ ਘੁੱਲਣ ਲੱਗ ਪਈ । ਇੱਕ ਦਿਨ ਗੁਰਸ਼ਰਨ ਨੇ ਆਪਣੀ ਇੱਕ ਘਰੇਲੂ ਮੀਟਿੰਗ ਸੱਦੀ ਫੈਂਸਲਾ ਕਰਨ ਲਈ । ਫੈਂਸਲਾ ਕਾਹਦਾ (?) ਬੱਸ ਮਦਨ ਵਾਸਤੇ ਹੁਕਮ ਸੀ ।

“ਦੇਖੋ! ਜਸਬੀਰ ਅਤੇ ਮਦਨ ਤੁਹਾਡੇ ਭਾਪਾ ਜੀ ਤਾਂ ਤੁਹਾਡੇ ਿਸਰ ‘ਤੇ ਨਹੀਨ ਰਹੇ । ਮੈਂ ਬੁੱਢੀ ਠੇਰੀ ਪਿਉ ਦੀ ਪੈਨਸ਼ਨ ਕਿੰਨੀ  ਕੁ ਆਉਂਦੀ ਹੈ । ਮਰ ਕਰਕੇ ਗੁਜ਼ਾਰਾ ਹੀ ਹੁੰਦਾ ਹੈ । ਮੇਰੀਆਂ ਸੋ ਕਬੀਲਦਾਰੀਆਂ, ਰਿਸ਼ਤੇਦਾਰ ਤਾਂ ਦੂਰ-ਦੂਰ ਬੈਠੇ ਹਨ । ਸੱਭ ਨੂੰ ਮਿਲਣਾ-ਗਿਲਣਾ ਹੁੰਦਾ ਹੈ । ਕੋਈ ਨਾ ਕੇ ਕਿ ਕੁਲਭੂਸ਼ਨ ਤੁਰ ਗਿਆ ਉਸਦੇ ਪਰਵਾਰ ਨੇ ਮਿਲਣਾ-ਗਲਣਾ ਬੰਦ ਕਰ ਦਿੱਤਾ । ਮੈਂ ਹੁਣ ਆਜ਼ਾਦ ਹੋਣਾ ਚਾਹੁੰਦੀ ਹਾਂ । ਸੋ ਮੈਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਅਲੱਗ-ਅਲੱਗ ਕਰਦੀ ਹਾਂ । ਆਪੋ-ਆਪਣੀ ਜਿੰਮੇਵਾਰੀ ਚੁੱਕੋ ‘ਤੇ ਮੈਨੂੰ ਸਰਖਰੂ ਕਰੋ……।” ਗੁਰਸ਼ਰਨ ਨੇ ਆਪਣੀ ਗੱਲ ਪੂਰੀ ਕੀਤੀ ।

“ਹਾਂ ਠੀਕ ਹੀ ਤਾਂ ਮਾਤਾ ਜੀ ਕਹਿੰਦੇ ਹਨ….। ਉਹ ਸਾਡਾ ਬੋਝ ਕੱਦ ਤੱਕ ਚੁਕਣਗੇ  ? ਆਪਣੀ-ਆਪਣੀ ਖਾਉ ਅਤੇ ਆਪਣੀ ਖਾਉ !” ਤੇਜ਼ ਤਰਾਰ ਰੱਖੀ ਜਿਹੀ ਭਾਸ਼ਾ ਵਿੱਚ ਜੋਤੀ ਬੋਲੀ…।”

“ਤੇਰੇ ਬੋਲਣ ਦੀ ਬਹੁੱਤ ਜ਼ਰੂਰਤ ਹੈ ? ਬਹੁੱਤੀ ਪ੍ਰਧਾਨ ਨਾ ਬਣਿਆ ਕਰ । ਅਸੀਂ ਗੱਲ ਕਰਨ ਵਾਲੇ ਨਹੀਂ……।” ਜਸਬਰੀ ਖਿਂੱਝ ਕੇ ਬੋਲਿਆ ।

“ਕਿਉਂ ਨਹੀਂ ਬੋਲਣਾ ਬਣਦਾ ਜੋਤੀ ਦਾ…..? ਇਹ ਮੇਰੀ ਵੱਡੀ ਨੂੰਹ ਅਤੇ ਘਰ ਦੀ ਮਾਲਕਣ ਹੈ…..।” ਜੋਤੀ ਦਾ ਪੱਖ ਪੂਰਦੀ ਗੁਰਸ਼ਰਨ ਬੋਲੀ.. ।

“ਮਦਨ ਹੈਰਾਨ ਹੁੰਦਾ ਬੋਲਿਆ, “ਜਿਵੇਂ ਤੁਹਾਡੀ ਮਰਜ਼ੀ, ਤੁਸੀਂ ਸਿਆਣੇ ਹੋ, ਤੁਸੀ ਕਿਹੜਾ ਸਾਡਾ ਬੁਰਾ ਕਰੋਗੇ ….।” ਦੁੱਖੀ ਤਾਂ ਭਾਂਵੇ ਬਹੁੱਤ ਸੀ ਮਦਨ, ਮਾਂ ਦੇ ਇਸ ਫੈਂਸਲੇ ਤੋਂ ….।”

ਲ਼ੋਹਾ ਗਰਮ ਵੇਖਕੇ ਗੁਰਸ਼ਰਨ ਇੱਕ ਵਾਰ ਹੋਰ ਕਰਦੀ ਬੋਲੀ, “ਨਾਲੇ ਇੱਕ ਗੱਲ ਹੋਰ! ਸ਼ੱਭ ਇੱਥੇ ਬੈਠੇ ਹੋ । ਮੈਂ ਜਸਬੀਰ ਕੋਲ ਹੀ ਰਹਿਣਾ ਹੈ ਮੇਨੂੰ ਕੋਈ ਮਜਬੁਰ ਨਾ ਕਰੇ ।”

ਹੁਣ ਰਜ਼ਨੀ ਬੋਲ ਪਈ, “ਮਾਤਾ ਜੀ! ਪੁੱਤ ਤਾਂ ਦੋਵੇਂ ਹੀ ਤੁਹਾਡੇ ਹਨ, ਜਿਸ ਕੋਲ ਮਰਜ਼ੀ ਰਹੋ । ਦੋਵਾਂ ਦਾ ਤੁਹਾਡੀ ਇੱਜ਼ਤ ਕਰਨਾ ਫਰਜ਼ ਬਣਦਾ ਹੈ । ਇੱਕ ਦਾ ਨਾਮ ਤੁਸੀਂ ਕਿਉਂ ਲੈਂਦੇ ਹੋ ਕਿ ਮੈਂ ਇੱਕ ਕੋਲ ਰਹਿਣਾ ਹੈ ……।”

“ਮੇਰੀ ਮਰਜ਼ੀ ਮੈਂ ਤਾਂ ਜਸਬੀਰ ਕੋਲ ਹੀ ਰਹਿਣਾ….।” ਗੁਰਸ਼ਰਨ ਆਕੜ ਕੇ ਬੋਲੀ।

ਮਾਂ ਦੀਆਂ ਦਿਲ ਸਾੜ ਦੇਣ ਵਾਲੀਆਂ ਗੱਲਾਂ ਸੁਣ ਕੇ ਮਦਨ ਖਿਂਝ ਕੇ ਬੋਲਿਆ, “ਅੱਛਾ ਮਾਤਾ ਜੀ! ਤੁਹਾਡੀ ਮਰਜ਼ੀ, ਸਾਡੀ ਕੀ ਹਿੰਮਤ ਤੁਹਾਡਾ ਹੁਕਮ ਮੋੜ ਸਕੀਏ….।”

ਘਰ ਗੁਜ਼ਾਰਾ ਕਰਨ ਲਈ ਮਹੀਨੇ-ਪੰਦਰਾਂ ਦਿਨਾਂ ਦਾ ਰਾਸ਼ਨ ਪਾਣੀ ਦੇ ਕੇ ਮਦਨ ਨੂੰ ਅਲੱਗ ਕਰ ਦਿੱਤਾ । ਹੇਠਲੀ ਬੈਠਕ ਵਿੱਚ ਮਦਨ ਦਾ ਸਾਮਾਨ ਸੀ, ੳੇੁਂਪਰਲੀ ਮੰਜਿਲ ‘ਤੇ ਰਸੋਈ । ਗੁਰਸ਼ਰਨ ਅਤੇ ਜੋਤੀ ਇੰਨੀਆਂ ਚਲਾਕ ਨਿਕਲੀਆਂ ਕਿ ਹੌਲੀ-ਹੌਲੀ ਕਰਕੇ ਉਂਪਰ ਦੀ ਰਸੋਈ ਦਾ ਸਾਰਾ ਸਾਮਾਨ ਹੇਠਾਂ ਲੈ ਗਈਆਂ । ਉਂਪਰ ਇੱਕ ਕੱਪ ਤੱਕ ਨਾ ਰਹਿਣ ਦਿੱਤਾ । ਰਜਨੀ ਫਿਰ ਗਰਭਵਤੀ ਹੋ ਗਈ । ਪਹਿਲਾਂ ਵੀ ਇੱਕ ਕੁੜੀ ਸੀ, ਹਾਲੀ ਉਹ ਵੀ ਛੋਟੀ । ਰਜ਼ਨੀ ਮਨ ਭਰਦੀ ਮਦਨ ਨੂੰ ਕਹਿਣ ਲੱਗੀ, “ਦੇਖੋ ਜੀ ਸਾਡੇ ਨਾਲ ਮਾਤਾ ਜੀ ਅਤੇ ਜੋਤੀ ਨੇ ਕਿੰਨ੍ਹਾਂ ਮਾੜਾ ਕੀਤਾ । ਰਸੋਈ ਤਾਂ ਐਵੇਂ ਖਾਲੀ ਕੀਤੀ ਜਿਵੇਂ ਅਸੀਂ ਕਿਰਾਏਦਾਰ ਰਹਿਣ ਆਏ ਹੋਈਏ ਅਤੇ ਅਸੀਂ ਘਰ ਦੇ ਮੈਂਬਰ ਨਹੀਂ । ਕੁੜੀ ਅਜੇ ਛੇ ਮਹੀਨੇ ਦੀ ਹੈ । ਸਾਨੂੰ ਅਲੱਗ ਕਰ ਦਿੱਤਾ ਮਾਤਾ ਜੀ ਦੀ ਬਦਸਲੂਕੀ ਤਾਂ ਹੱਦੋਂ ਵੱਧ ਗਈ ਹੈ । ਉਂਪਰ ਵਾਲੇ ਕਮਰੇ ਵਿੱਚ ਅਗਰ ਮਦਨ ਇਕੱਲਾ ਟੈਲੀਵੀਜ਼ਨ ਦੇਖਦਾ ਤਾਂ ਗੁਰਸ਼ਰਨ ਨਾ ਕੋਈ ਪ੍ਰੋਗਰਾਮ ਵੇਖਦੀ ਤੇ ਨਾ ਹੀ ਆਇਆ ਗਿਆ । ਸੱਭ ਦੇ ਸਾਹਮਣੇ ਟੈਲੀਵੀਜ਼ਨ ਅਤੇ ਲਾਈਟਾਂ ਦੇ ਸਵਿੱਚ ਬੰਦ ਕਰ ਦਿੰਦੀ ਅਤੇ ਕਹਿੰਦੀ, “ਇੱਕੋ ਕਮਰੇ ਵਿੱਚ ਟੈਲੀਵੀਜ਼ਨ ਦੇਖੋ ! ਇੰਨ੍ਹਾਂ ਬਿੱਲ ਕੌਣ ਦੇਵੇਗਾ ?”

ਵੈਸੇ ਤਾਂ ਮੇਰੇ ਪੇਕਿਆਂ ਤੋਂ ਕੋਈ ਫੋਨ ਆਉਂਦਾ ਨਹੀਂ, ਅਗਰ ਬਦਕਿਸਮਤੀ ਨਾਲ ਆ ਜਾਵੇ ਤਾਂ ਇਹ ਨੂੰਹ ਸੱਸ ਹੇਠਾਂ ਤੋਂ ਫੋਨ ਚੁੱਕ ਲੈਂਦੀਆਂ। ਆਵਾਜ਼ ਸਹੀ ਨਾ ਆਉਣ ਕਰਕੇ ਫੋਨ ਬੰਦ ਕਰ ਦਿੰਦੀ ਹਾਂ ਦੁੱਖੀ ਹੋ ਕੇ । ਇੱਕ-ਦੋ ਵਾਰ ਪਿਤਾ ਜੀ ਆਏ ਸੀ, ਉਹਨਾਂ ਦੀ ਵੀ ਬੇ-ਇੱਜ਼ਤੀ ਕਰ ਦਿੱਤੀ ਮਾਤਾ ਜੀ ਨੇ । ਸਾਡੀ ਤਾਂ ਸਿ ਘਰ ਵਿੱਚ ਕੋਈ ਕੀਮਤ ਹੀ ਨਹੀਂ, ਕਿਉਂ ਜੁ ਅਸੀਂ ਗਰੀਬ ਜੁ ਹੋੇ …।“ ਅੱਜ ਰਜ਼ਨੀ ਮਨ ਭਰ ਕੇ ਮਦਨ ਨਾਲ ਗੱਲਾਂ ਕਰ ਰਹੀ ਸੀ ਅਤੇ ਨਾਲ-ਨਾਲ ਰੋਈ ਜਾ ਰਹੀ ਸੀ । ਅੱਜ ਮਦਨ ਦਾ ਵੀ ਮਨ ਬੁਹੁੱਤ ਭਰ ਗਿਆ ਰਜਨੀ ਨੂੰ ਦੁਖੀ ਵੇਖ ਕੇ, ਉਸਦਾ ਮਨ ਬਹੁੱਤ ਦੁੱਖੀ ਹੋਇਆ …।

“ਰਜਨੀ ਤੇਰੀਆਂ ਸਾਰੀਆਂ ਗੱਲਾਂ ਠੀਕ ਹਨ । ਇਹਨਾਂ ਨੂੰ ਤਾਂ ਸਾਡਾ ਆਪਸ ਦਾ ਪਿਆਰ ਵੀ ਅੱਖਾਂ ਵਿੱਚ ਰੜਕਦਾ ਹੈ । ਦੋਵੇਂ ਕਹਿੰਦੀਆਂ ਫਿਰਦੀਆਂ ਹਨ ਕਿ ਜਨਾਨੀ ਦਾ ਗੁਲਾਮ । ਅਗਰ ਇਹਨਾਂ ਦਾ ਕੋਈ ਆਪਣਾ ਰਿਸ਼ਤੇਦਾਰ ਮਿਲਣ ਆ ਜਾਂਦਾ ਹੈ ਤਾਂ ਇਹ ਸਾਨੂੰ ਮਿਲਣ ਨਹੀਂ ਦਿੰਦੀਆਂ । ਉਸਦੇ ਪਿੱਛੇ-ਪਿੱਛੇ ਤੁਰੀਆਂ ਫਿਰਦੀਆਂ ਹਨ ਕਿ ਅਸੀਂ ਕੋਈ ਚੁਗਲੀ ਹੀ ਨਾ ਲਗਾ ਦੇਈਏ ।”

“ਛੱਡ ਰਜਨੀ ਇਹੋ ਜਿਹੀ ਕੋਈ ਗੱਲ ਨਹੀਂ । ਰਿਸਤੇਦਾਰਾਂ ਦੀਆਂ ਅਂਖਾਂ ਬੰਦ ਹਨ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਸਾਨੂੰ ਨਹੀਂ ਜਾਣਦੇ ? ਇਹਨਾਂ ਨੂੰ ਨਹੀਂ ਜਾਣਦੇ ? ਸੱਭ ਇਹਨਾਂ ਦੇ ਹਨ । ਸੱਭ ਪੈਸੇ ਵੱਲ ਝੁਕਦੇ ਹਨ । ਨਾਲੇ ਫਿਰ ਕੋਈ ਮਾੜਾ ਨਹੀਂ ਬਣਦਾ ਚਾਹੁੰਦਾ ।

“ਜੀ ! ਰਿਸ਼ਤੇਦਾਰਾਂ ਨੂੰ ਦੋਸ਼ ਦੇਣ ਦਾ ਕੀ ਫਾਇਦਾ ? ਸੱਭ ਨੂੰ ਪਤਾ ਹੈ ਇਹਨਾਂ ਦੀਆਂ ਕਰਤੂਤਾਂ ਦਾ । ਜਦ ਕਿਸੇ ਦੀ ਗੱਲ ਮੰਨਣੀ ਹੀ ਨਹੀਂ ਤਾਂ ਕੋਈ ਕੀ ਕਰੇ ।ਨਾਲੇ ਫਿਰ ਕਿਸੇ ਨੂੰ ਕਿਸੇ ਦੀ ਸਿਰ ਦਰਦੀ ਲੈਣ ਦਾ ਕੀ ਫਾਇਦਾ…। ਰਜ਼ਨੀ ਅਤੇ ਮਦਨ ਕਾਫੀ ਕਲਪੇ ਹੋਏ ਸਨ।

ਦਿਨੋ ਦਿਨ ਜੋਤੀ ਅਤੇ ਗੁਰਸ਼ਰਨ ਦੇ ਤੇਵਰ ਬਦਲੇ ਰਹੇ ਸਨ, ਹੋਸ਼ੇ ਹਥਿਆਰਾਂ ਉਂਤੇ ਉਂਤਰ ਆਈਆਂ ਸਨ । ਜਸਬੀਰ ਵੀ ਪੂਰਾ-ਪੂਰਾ ਸਾਥ ਦੇ ਰਿਹਾ ਸੀ ਦੋਵਾਂ ਦਾ। ਜਿਵੇਂ ਤਿੰਨੋ ਇੱਕੋ ਮਿਸ਼ਨ ‘ਤੇ ਕੰਮ ਕਰ ਰਹੇ ਹੋਣ । ਇੱਕ ਖਾਸ ਕਿਸਮ ਦੀ ਲੜਾਈ ਜਿਸਨੂੰ ਜਿੱਤਣਾ ਉਹਨਾਂ ਲਈ ਜ਼ਰੂਰੀ ਸੀ । ਗੁਰਸ਼ਰਨ ਤਾਂ ਪਹਿਲਾਂ ਹੀ ਮੂੰਹ ਜ਼ੋਰ ਸੀ, ਤਮੀਜ ਨਾ ਜੋਤੀ ਨੂੰ ਸੀ ਅਤੇ ਨਾਨ ਹੀ ਜਸਬੀਰ ਨੂੰ ਰਹੀ । ਗਲੀ ਮੁਹੱਲੇ ਵਿੱਚ ਇਹਨਾਂ ਦੀ ਕਿਸੇ ਨਾਲ ਨਾ ਬਣੀ ਸਭ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਸੀ ਕਿ ਇਹ ਮਦਨ ਦੇ ਪਰਿਵਾਰ ਨੂੰ ਨਜਾਇਜ਼ ਤੰਗ ਕਰ ਰਹੇ ਹਨ । ਕੋਈ ਇਹਨਾਂ ਦੀਆਂ ਗੱਲਾਂ ਵਿੱਚ ਆਉਣ ਨੂੰ ਤਿਆਰ ਨਹੀਂ ਸੀ। ਇਹ ਬੰਦੇ ਦੀ ਬੇ-ਇਜ਼ਤੀ ਕਰਨ ਵਿੱਚ ਇੱਕ ਮਿੰਟ ਨਹੀਂ ਲਗਾਉਂਦੇ ਸਨ ।

“ਰਜਨੀ ਨੇ ਮਦਨ ਨੂੰ ਕਿਹਾ, “ਜੀ ! ਮੈਨੂੰ ਤਾਂ ਇਹਨਾਂ ਦੀ ਨੀਅਤ ਜਿਆਦਾ ਹੀ ਖਰਾਬ ਲੱਗਦੀ ਪਈ ਹੈ । ਮੈਨੂੰ ਤਾਂ ਲੱਗਦਾ ਪਿਐ ਕਿ ਇਹ ਸਾਨੂੰ ਘਰੋਂ ਕੱਢ ਕੇ ਹੀ ਦਮ ਲੈਣਗੇ ।”

“ਇਹ ਕਿਵੇਂ ਹੋ ਸਕਦਾ ਹੈ, ਕੋਈ ਦਾਲੇ ਸ਼ਾਹ ਦੀ ਲੁੱਟ ਪਈ ਹੈ । ਕਾਨੂੰਨ ਵੀ ਕੋਈ ਚੀਜ਼ ਹੈ।

“ਜੀ, ਇਹਨਾਂ ਸਾਹਮਣੇ ਹੱਕ ਦੀ ਗੱਲ ਕਰਨੀ ਫਜੂਲ ਹੈ । ਤੁਹਾਡੀ ਕੌਣ ਸੁਣੇਗਾ ?” ਦਾਦਾ ਜੀ ਦੀ ਜਾਇਦਾਦ ਵਿਚੱੋਂ ਤੁਹਾਨੂੰ ਕੀ ਮਿਲਿਆ ? ਤੁਹਾਨੂੰ ਪਤਾ ਬੈਂਕ ਅਤੇ ਡਾਕਖਾਨੇ ਵਿੱਚ ਭਾਪਾ ਜੀ ਦੇ ਕਿੰਨੇ ਪੈਸੇ ਹਨ, ਸਾਰੇ ‘ਤੇ ਇਹ ਸੱਪ ਦੀ ਤਰ੍ਹਾਂ ਕੁੰਡਲੀ ਮਾਰੀ ਬੈਠੇ ਹਨ……..।”

“ਜਗਦੀਸ਼ ਨਾਲ ਗੱਲ ਕਰਾਂਗਾ, ਉਹ ਮੇਰੀ ਗੱਲ ਸਮਝੇਗਾ ਨਾਲੇ ਉਹ ਘਰ ਦਾ ਜਵਾਈ ਹੈ ।” ਉਮੀਦ ਨਾਲ ਮਦਨ ਨੇ ਰਜਨੀ ਨੂੰ ਕਿਹਾ ।

“ਮੇਰਾ ਮੂੰਹ ਨਾ ਖੁਲਵਾਉ ਤਾਂ ਚੰਗਾ ਹੈ, ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਜੀਜਾ ਤੁਹਾਡੀ ਮੱਦਦ ਕਰੇਗਾ । ਉਸਦੇ ਲੱਛਣ ਵੀ ਕੋਈ ਠੀਕ ਨਹੀਂ ਲੱਗਦੇ ।”

ਤੂੰ ਤਾਂ ਬੱਸ ਰਜਨੀ ਐਵੇਂ ਹੀ ਜੋ ਤੇਰੇ ਮੂੰਹ ‘ਚ ਆਉਂਦਾ ਬੋਲ ਦਿੰਦੀ ਹਂੈ । ਮੈਂ ਆਪਣੇ ਜੀਜੇ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ । ਉਹ ਮੇਰੇ ਨਾਲ ਸਹੀ ਗੱਲ ਕਰਦਾ ਹੈ । ਮੇਰਾ ਦੁੱਖ ਸਮਝਦਾ ਹੈ । ਵੇਲੇ ਕੁ ਵੇਲੇ ਉਸਨੇ ਮੇਰੀ ਮੱਦਦ ਵੀ ਕੀਤੀ ਹੈ ।

“ਠੀਕ ਹੈ ਤੁਸੀਂ ਕਹਿੰਦੇ ਹੋ ਤਾਂ ਤੁਹਾਡੀ ਗੱਲ ਮੰਨ ਲੈਂਦੀ ਹਾਂ ਪਰ ਮੇਰਾ ਦਿਲ ਨਹੀਂ ਮੰਨਦਾ ਕਿ ਜਗਦੀਸ਼ ਜੀਜਾ ਜੀ ਤੁਹਾਡੀ ਮੱਦਦ ਕਰਨਗੇ ……।”

“ਕੁੱਝ ਨਹੀਂ ਰਜਨੀ ਜੋ ਹੋਵੇਗਾ, ਵੇਖਿਆ ਜਾਵੇਗਾ । ਸਾਡੇ ਭਾਂਡੇ ਸੜਕ ਤੇ ਤਾਂ ਸੁੱਟ ਨਹੀਂ ਸਕਦੇ, ਅੱਗੋ ਸਾਡੀ ਕਿਸਮਤ ।”

“ਕਿਸਮਤ-ਕੁਸਮਤ ਕੀ ਹੈ ? ਸੱਭ ਤਕੜੇ ਬੰਦੇ ਦਾ ਹੈ । ਇਹ ਗੱਲ ਸਹੀ ਹੈ ਲੰਡਾ ਲੁੱਚਾ ਚੌਧਰੀ, ਗੁੰਡੀ ਰੰਨ ਪ੍ਰਧਾਨ । ਅੱਜ ਰੱਬ ਵੀ ਇਹਨਾਂ ਲੋਕਾਂ ਦਾ ਹੈ । ਸਾਡੇ ਵਰਗਿਆਂ ਦਾ ਕੁੱਝ ਨਹੀਂ ਸੰਵਾਰਦਾ । ਰੱਬ ਵੀ ਤਕੜਿਆਂ ਨੂੰ ਭਰਦਾ ਹੈ । ਗਰੀਬ ਨੂੰ ਤਾਂ ਭੁੱਖਾ ਮਾਰਨ ਵਿੱਚ ਕੋਈ ਕਸਰ ਨਹੀਂ ਛੱਡਦਾ । ਅੱਜ ਪਾਪ ਫਲ ਰਿਹਾ ਹੈ ਅਤੇ ਸ਼ਰੀਫ/ਇਮਾਨਦਾਰ ਆਦਮੀ ਭੁੱਖਾ ਮਰ ਰਿਹਾ ਹੈ । ਫਿਰ ਤੁਸੀਂ ਆਪਣੀ ਭਰਜਾਈ ਅਤੇ ਮਾਂ ਵੱਲ ਹੀ ਦੇਖ ਲਉ । ਰੱਜ ਕੇ ਚਲਾਕ ਅਤੇ ਕਮੀਨੀਆਂ ਹਨ । ਮੂੰਹ ਮੇਂ ਰਾਮ-ਰਾਮ ਬਗਲ ਮੇਂ ਛੁਰੀ । ਸੱਭ ਇਹਨਾਂ ਦੀਆਂ ਮੋਮੋ ਠਂਗਨੀਆਂ ਗੱਲਾਂ ਵਿੱਚ ਆ ਜਾਂਦੇ ਹਨ । ਭਰਾ ਤੁਹਾਡਾ ਵੀ ਚੁੱਪ-ਚਾਪ ਗੇਮ ਖੇਡ ਰਿਹਾ ਹੈ । ਇਹਨਾਂਦੇ ਬੱਚੇ ਤਾਂ ਪਲ ਗਏ । ਸਾਡੇ ਬੱਚਿਆਂ ਦਾ ਕੀ ਬਣੇਗਾ ? ਇਹ ਤਾਂ ਸਾਡੇ ਸਿਰ ਤੋਂ ਛੱਤ ਖੋਹਣ ਲਈ ਤਿਆਰ ਬੈਠੇ ਹਨ । ਸਾਡੇ ਕੰਮ  ਦਾ ਕੀ ਭਰੋਸਾ ਅੱਜ ਹੈ ਤੇ ਕੱਲ ਨਹੀਂ । ਪਤਾ ਨਹੀਂ ਕਦ ਰੋਟੀ ਮਿਲਣੀ ਬੰਦ ਹੋ ਜਾਵੇ । ਮਾਤਾ ਜੀ ਕਿਸੇ ਨੂੰ ਕੁੱਝ ਬੋਲਣ ਨਹੀਂ ਦਿੰਦੀ, ਕਹਿੰਦੀ ਹੈ ਸਾਡੇ ਘਰ ਦਾ ਮਾਮਲਾ ਹੈ ….।”

“ਫੈਂਸਲਾ-ਫੂੰਸਲਾ ਕੀ ਕਰਨਾ ਹੁੰਦਾ ? ਮਾਂ ਦਾ ਸਿਰ ? ਸੱਤਾਂ ਚੁਲ੍ਹਿਆਂ ਦੀ ਸਵਾਹ !  ਸੱਭ ਕੁੱਝ ਤਾਂ ਵੱਡੇ ਦੇ ਢਿੱਡ ਵਿੱਚ ਪਾ ਰਹੀ ਹੈ । ਸੱਭ ਨੂੰ ਪਤਾ ਹੈ ਕਿ ਹੁਕਮ ਤਾਂ ਇਹਨਾਂ ਦਾ ਹੀ ਚੱਲਦਾ ਹੈ ।” ਦੋਵੇਂ ਜਨਾਨੀ-ਆਦਮੀ ਆਪਸ ਵਿੱਚ ਗੱਲਾਂ ਕਰਕੇ ਕਲਪ ਕੇ ਰਹਿ ਜਾਂਦੇ ਹਨ । ਉਂਪਰ ਉਹ ਤਿੰਨੋ ਜਾਣੇ ਨਿੱਤ ਕੋਈ ਨਾ ਕੋਈ ਸਕੀਮ ਘੜਦੇ, ਨਿੱਤ ਨਵਾਂ ਫੈਂਸਲਾ ਹੁੰਦਾ,  ਨਿੱਤ ਗੁਰਸ਼ਰਨ ਮਦਨ ਲਈ ਕੋਈ ਨਵਾਂ ਹੁਕਮ ਕਰਦੀ ਰਹਿੰਦੀ ।“

ਇੱਕ ਦਿਨ ਫਿਰ ਗੁਰਸ਼ਰਨ ਨੇ ਘਰੇਲੂ ਮੀਟਿੰਗ ਸੱਦੀ ਸਲਾਹ ਮਸ਼ਵਰਾ ਕਰਨ ਲਈ। ਸਲਾਹ ਕਾਹਦੀ ਕੁਟਲ ਨੀਤੀ ਸੀ ਤਿੰਨਾਂ ਦੀ । ਰਜਨੀ ਅਤੇ ਮਦਨ ਉਂਪਰ ਨਵਾਂ ਹੁਕਮ ਸੁਣਾਉਣ ਦੀ ਤਿਆਰੀ ਸੀ ।

“ਦੇਖ ਮਦਨ ਜਸਬੀਰ ਦੇ ਬੱਚੇ ਵੱਡੇ ਹੋ ਰਹੇ ਹਨ । ਤੇਰੇ ਬੱਚੇ ਵੀ ਕਲੱ੍ਹ ਨੂੰ ਜਵਾਨ ਹੋਣੇ ਹਨ । ਉਹਨਾਂ ਦੇ ਵਿਆਹ ਕਰਨੇ ਹਨ । ਇਸ ਮਕਾਨ ਵਿੱਚ ਦੋ ਪਰਵਾਰਾਂ ਦਾ ਗੁਜ਼ਾਰਾ ਮੁਸ਼ਕਿਲ ਹੈ । ਮੈਂ ਤੈਨੂੰ ਬਾਹਰ ਮਕਾਨ ਲੈ ਦੇਂਦੀ ਹਾਂ ।“

ਮਾਤਾ ਦੀਆਂ ਗੱਲਾਂ ਸੁਣਦਿਆਂ ਮਦਨ ਗੁੱਸੇ ਵਿੱਚ ਬੋਲਿਆ, “ਮਾਤਾ ਜੀ, ਇਹ ਮਕਾਨ ਕੋਈ ਛੋਟਾ ਨਹੀਂ ਹੈ । ਇੱਕ ਕਮਰੇ ਵਿੱਚ ਅਸੀਂ ਰਹਿ ਲਵਾਂਗੇ । ਅਸੀਂ ਕਿਸੇ ਨੂੰ ਤੰਗ ਥੋੜ੍ਹੀ ਕਰਦੇ ਹਾਂ । ਸਾਡੇ ਰਹਿਣ ਨਾਲ ਕਿਸੇ ਨੂੰ ਕੀ ਤਕਲੀਫ । ਨਾਲੇ ਫਿਰ ਮੇਰਾ ਕਾਰੋਬਾਰ ਕਿਹੜਾ ਹੈ । ਜਿਹੜਾ ਪੈਸਾ ਮਕਾਨ ਉਂਫਰ ਲਗਾਉਣਾ ਹੈ, ਉਸ ਨਾਲ ਮੈਨੂੰ ਕਾਰੋਬਾਰ ਕਰਵਾ ਦਿਉ । ਮੈਂ ਵੀ ਰੋਟੀ ਸੌਖੀ ਖਾਵਾਂ….।”

ਗੁਰਸ਼ਰਨ ਮੌਕੇ ਨੂੰ ਸਾਂਭ ਦੀ ਹੋਈ ਸਿਆਸਤ ਵਰਤਦੀ ਬੋਲੀ, “ਪੁੱਤ ਪੈਸੇ ਧੇਲੇ ਨਾਲ ਮੈਂ ਤੇਰੀ ਮੱਦਦ ਕਰਾਂਗੀ । ਮੈਨੂੰ ਨਹੀਂ ਪਤਾ । ਮੇਰੇ ਲਈ ਦੋਵੇਂ ਪੁੱਤ ਬਰਾਬਰ ਹਨ । ਮੈਂ ਤਾਂ ਤੁਹਾਡੇ ਅੱਗੇ ਦੇ ਸੁੱਖ ਦੀ ਗੱਲ ਕਰਦੀ ਹਾਂ ।

“ਮਾਤਾ ਜੀ ਸਾਡੇ ਬੱਚੇ ਵੱਡੇ ਹੋ ਰਹੇ ਹਨ, ਸਾਡਾ ਗੁਜ਼ਾਰਾ ਨਹੀਂ । ਅਸੀਂ ਆਪਣੇ ਧੀ-ਪੁੱਤ ਵੀ ਵਿਆਹੁਣੇ ਹਨ । ਇਹਨਾਂ ਨੂੰ ਵੱਖਰਾ ਮਕਾਨ ਲੈ ਕੇ ਦਿਉ….।” ਜੋਤੀ ਤਲਖੀ ਵਿੱਚ ਆਉਂਦੀ ਬੋਲੀ ।

“ਦੇਖ ਮਦਨ ਤੂੰ ਵੱਖਰਾ ਮਕਾਨ ਲੈ ਲਾ, ਕਾਰੋਬਾਰ ਵਿੱਚ ਮੈਂ ਤੇਰੀ ਮੱਦਦ ਕਰੂੰਗਾ ।” ਜਸਬੀਰ ਸਿਆਣਪ ਵਰਤਦਾ ਬੋਲਿਆ ।

“ਮੈਂ ਘਰ ਵਿੱਚੋਂ ਬਾਹਰ ਨਹੀਂ ਜਾਣਾ, ਬੱਸ ਮੈਂ ਇਸੇ ਮਕਾਨ ਵਿੱਚ ਰਹਿਣਾ ਹੈ ।”

“ਕਿਉਂ ਨਹੀਂ ਜਾਣਾ ? ਮੇਰੇ ਆਦਮੀ ਦਾ ਮਕਾਨ ਹੈ । ਜਿਸਨੂੰ ਮਰਜ਼ੀ ਰੱਖਾਂ, ਜਿਸਨੂੰ ਮਰਜ਼ੀ ਕੱਢਾਂ । ਇੱਕ ਲਖ ਰੁਪਿਆ ਤਾਂ ਜਸਬੀਰ ਨੇ ਦਿੱਤਾ ਸੀ ਮਕਾਨ ਲਈ ਪਿਉ ਨੂੰ । ਵੇਲੇ-ਕੁ-ਵੇਲੇ ਸਾਡੀ ਵੱਖਰੀ ਮੱਦਦ ਕਰਦਾ ਹੈ । ਤੈਨੂੰ ਤਾਂ ਇਸ ਮਕਾਨ ਵਿੱਚੋਂ ਬਾਹਰ ਜਾਣਾ ਹੀ ਪੈਣਾ …..।” ਦੋ ਟੁੱਕ ਫੈਂਸਲਾ ਸੁਣਾਉਂਦੀ ਗੁਸੱੇ ਵਿੱਚ ਗੁਰਸ਼ਰਨ ਬੋਲੀ ।

“ਹੁਣ ਇਹ ਮਕਾਨ ਵਾਲੀ ਗੱਲ ਜਗਦੀਸ਼ ਜੀਜੇ ਦੇ ਸਾਹਮਣੇ ਹੋਵੇਗੀ, ਉਸਨੂੰ ਵੀ ਕੁੱਝ ਪਤਾ ਲੱਗੇ……।“ ਮਦਨ ਨੇ ਕਿਹਾ।

ਜਗਦੀਸ਼ ਦਾ ਨਾਮ ਮਦਨ ਦੇ ਮੁੰਹੋਂ ਸੁਣ ਕੇ ਗੁਰਸ਼ਰਨ ਸੱਪ ਦੇ ਫਰਾਟੇ ਵਾਂਗ ਫਰਾਟਾ ਮਾਰਦੀ ਬੋਲੀ, “ਕੋਈ ਗੱਲ ਨਹੀਂ, ਜਗਦੀਸ਼ ਕੋਈ ਬਾਹਰਲਾ ਨਹੀਂ ਸਾਡਾ ਜਵਾਈ ਹੈ । ੳੇਨੂੰ ਸਾਡੇ ਉਂਫਰ ਵਿਸ਼ਵਾਸ਼ ਨਹੀਂ । ਨਾਲੇ ਤੂੰ ਕਿਹੜਾ ਸਾਨੂੰ ਕੋਈ ਕਮਾਈ ਕਰ ਕੇ ਦਿੱਤੀ ਹੈ । ਪਿਉ ਨੂੰ ਤਾਂ ਤੂੰ ਸਿੱਧੇ ਮੂੰਹ ਬਲਾਉਂਦਾ ਨਹੀਂ ਸੀ । ਘਰ ਵਿਚਲਾ ਸਾਰੇ ਦਾ ਸਾਰਾ ਸਾਮਾਨ ਜਸਬੀਰ ਨੇ ਬਣਾਇਆ ਹੈ, ਤੇਰਾ ਕੀ ਹੈ ……?”

“ਹਿੱਸਾ ਮੰਗਦੇ ਹੋ, ਕੁੱਝ ਕੀਤਾ ਵੀ ਹੈ । ਉਲਟਾ ਤੰਗ ਹੀ ਕੀਤਾ ਹੈ, ਇਸਨੇ ਮਾਂ-ਪਿਉ ਨੂੰ ।“ ਵਿੱਚੋਂ ਹੀ ਜੋਤੀ ਬੋਲੀ……।”

“ਭਰਜਾਈ ਜੀ, ਇਹ ਜਾਇਦਾਦ ਤੇ ਪੈਸਾ ਸਾਰੇ ਦਾ ਸਾਰਾ ਪਿਉ ਦਾ ਹੈ, ਨਾ ਕਿ ਤੁਹਾਡੇ ਪੇਕਿਆਂ ਤੋਂ ਜਸਬੀਰ ਭਾਅ ਜੀ ਨੂੰ ਦਾਜ ਵਿੱਚ ਆਇਆ ਹੈ……।” ਮਦਨ ਗੁੱਸੇ ਵਿੱਚ ਬੋਲਿਆ ।

“ਮਦਨ ਦੇ ਬੋਲਾਂ ਨੇ ਮਾਂ ਨੂੰ ਗੁੱਸਾ ਕਰਨ ਲਈ ਮਜਬੂਰ ਕਰ ਦਿੱਤਾ, “ਕੁੱਝ ਤਾਂ ਸ਼ਰਮ ਕਰ, ਭਰਜਾਈ ਮਾਂ ਵਰਗੀ ਹੁੰਦੀ ਹੈ । ਬੋਲਣ ਲੱਗਿਆਂ ਤਾਂ ਸੋਚ….।”

“ਮਾਤਾ ਜੀ ਸਾਰੀ ਦੀ ਸਾਰੀ ਤਮੀਜ ਦਾ ਠੇਕਾ ਮੈਂ ਨਹੀਂ ਲੈ ਰੱਖਿਆ। ਤੁਹਾਨੂੰ ਤਾਂ ਆਪਣੇ ਵੱਡੇ ਨੂੰਹ-ਪੁੱਤ ਹੀ ਚੰਗੇ ਲੱਗਦੇ ਆ । ਅੱਗੋਂ ਉਹਨਾਂ ਦੇ ਬੱਚੇ ਚੰਗੇ ਲੱਗਦੇ ਹਾ । ਅਸੀਂ ਤਾਂ ਤੁਹਾਡੀਆਂ ਅੱਖਾਂ ਵਿੱਚ ਰੜਕ ਰਹੇ ਹਾਂ…।” ਬਗੈਰ ਕਿਸੇ ਦਾ ਲਿਹਾਜ਼ ਕੀਤੇ ਮਦਨ ਬੋਲ ਰਿਹਾ ਸੀ ।

“ਮਦਨ ਕੁੱਝ ਤਮੀਜ਼ ਨਾਲ ਬੋਲ, ਤੈਨੂੰ ਤਾਂ ਬੋਲਣ ਦੀ ਅਕਲ ਭੂੱਲ ਗਈ ਹੈ । ਨਾ ਤੂੰ ਭਰਜਾਈ ਦੀ ਇੱਜ਼ਤ ਕਰ ਰਿਹਾ ਹੈਂ ਤੇ ਨਾ ਮਾਂ ਦੀ ਅਤੇ ਨਾ ਹੀ ਭਾਪਾ ਜੀ ਇੱਜ਼ਤ ਕਰਦਾ ਹੁੰਦਾ ਸੀ ।” ਪਹਿਲੀ ਵਾਰ ਜਸਬੀਰ ਦੀਆਂ ਗੱਲਾਂ ਵਿੱਚ ਅੱਤ ਦੀ ਗਰਮੀ ਸੀ ।

“ਵਿੱਚੋਂ ਹੀ ਰਜਨੀ ਮਦਨ ਨੂੰ ਬੋਲੀ, ਜੀ! ਕੁੱਝ ਪਿਆਰ ਨਾਲ ਗੱਲ ਕਰੋ…..।”

“ਤੇਰਾ ਵੀ ਸਾਨੂੰ ਸਾਰਾ ਪਤਾ ਨੀ ਮੀਸਣੀਏ! ਸਾਰੀ ਦੀ ਸਾਰੀ ਅੱਗ ਤੇਰੀ ਹੀ ਲਗਾਈ ਹੋਈ ਹੈ ।“ ਜੋਤੀ ਸਿਰ ਦੇ ਵਾਲਾਂ ਨੂੰ ਆਉਂਦੀ ਬੋਲੀ ।

“ਜੋਤੀ ਪੁੱਤ ਇਹ ਤਾਂ ਜਨਾਨੀ ਦਾ ਗੁਲਾਮ ਹੈ, ਗੁਲਾਮ!” ਗੁਰਸ਼ਰਨ ਮਦਨ ਨੂੰ ਤਾਹਨਾ ਦੇਂਦੀ ਬੋਲੀ ।

“ਸਾਡਾ ਕੀ ਲੈ ਜਾਵੇਗਾ…..?” ਜਸਬੀਰ ਉਂਠਦਾ ਹੋਇਆ ਬੋਲਿਆ ।

ਮਦਨ ਅਤੇ ਰਜਨੀ ਵੀ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ । ਇਹ ਗੱਲ ਤਾਂ ਹੁਣ ਸ਼ੀਸ਼ੇ ਦੀ ਤਰ੍ਹਾਂ ਸਾਫ ਹੋ ਚੁੱਕੀ ਸੀ । ਕਿ ਰਜਨੀ ਅਤੇ ਮਦਨ ਨੂੰ  ਘਰੋਂ ਬਾਹਰ ਕੱਢਣਾ ਹੀ ਕੱਢਣਾ ਹੈ । ਗੁਰਸ਼ਰਨ ਨੇ ਮਕਾਨ ਆਪਣੇ ਵੱਡੇ-ਧੀ ਪੁੱਤ ਨੂੰ ਹੀ ਦੇਣ ਦੀ ਮਨ ਵਿੱਚ ਪੱਕੀ ਧਾਰ ਲਈ ਹੋਈ ਸੀ । ਇਸੇ ਸਿਲਸਲੇ ਵਿੱਚ ਧੀ-ਜਵਾਈ ਮਦਨ ਦੇ ਵੱਲ ਦੀ ਗੱਲ ਕਰਨ, ਗੁਰਸ਼ਰਨ ਨੇ ਪਹਿਲਾਂ ਹੀ ਆਪਣੇ ਧੀ-ਜਵਾਈ ਨੂੰ ਆਪਣੀ ਮੁੱਠੀ ਵਿੱਚ ਕਰ ਲਿਆ ਸੀ । ਸਿਆਸਤ ਦਾ ਆਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਸੀ । ਹੁਣ ਤਾਂ ਜੋਤੀ ਨੂੰ ਬੱਸ ਇੱਕੋ ਅੱਗ ਸੀ ਕਿ ਕਿਹੜਾ ਪਲ ਹੋਵੇ ਕਿ ਰਜਨੀ ਅਤੇ ਮਦਨ ਘਰੋਂ ਨਿਕਲ ਜਾਣ ਅਤੇ ਉਹ ਸਾਰੇ ਘਰ ਦੀ ਇੱਕਲੀ ਮਾਲਕਣ ਹੋਵੇ ।

ਧੀ ਜਵਾਈ ਆ ਗਏ । ਗੁਰਸ਼ਰਨ ਨੇ ਧੀ-ਜਵਾਈ ਦੀ ਖਾਤਿਰਦਾਰੀ ਕਰਨ ਵਿੱਚ ਕੋਈ ਕਸਰ ਨਾ ਛੱਡੀ । ਇਹ ਚੰਗੀ ਆਦਤ ਕੁਲਭੂਸ਼ਨ ਨੇ ਪੂਰੇ ਪਰਵਾਰ ਨੂੰ  ਦਿੱਤੀ ਸੀ ਕਿ ਘਰ ਵਿੱਚ ਘਰ-ਜਵਾਈ ਆਵੇ ਜਾਂ ਕੋਈ ਵੀ ਹੋਰ ਮਹਿਮਾਨ ਆਵੇ ਉਸਦੀ ਪੂਰੀ ਇੱਜ਼ਤ ਕੀਤੀ ਜਾਵੇ ।

ਰਾਤ ਵੇਲੇ ਜਗਦੀਸ਼ ਨੇ ਮਦਨ ਨੂੰ ਆਪਣੇ ਕੋ ਸੱਦਿਆ ਅਤੇ ਮਦਨ ਜਗਦੀਸ਼ ਨਾਲ ਗੱਲ ਕਰਦਾ ਬੋਲਿਆ, “ਭਾਅ ਜੀ!  ਜੋ ਇਹ ਕਰ ਰਹੇ ਨੇ, ਠੀਕ ਕਰ ਰਹੇ ਨੇ ? ਕੀ ਸੱਚ-ਮੁੱਚ ਹੀ ਘਰ ਵਿੱਚ ਗੁਜ਼ਾਰਾ ਨਹੀਂ ਹੁੰਦਾ ? ਅੱਗੇ ਵੀ ਤਾਂ ਇਕੱਠੇ ਰਹਿੰਦੇ ਸੀ ਤਾਂ ਹੁਣ ਕੀ ਗੱਲ ਹੋ ਗਈ …….?”

“ਗੱਲ ਤਾਂ ਤੇਰੀ ਠੀਕ ਹੈ, ਫਿਰ ਵੀ ਹੁਣ ਤੇਰਾ ਇੱਥੇ ਗੁਜ਼ਾਰਾ ਨਹੀਂ । ਉਹ ਤੈਨੂੰ ਇੱਥੇ ਨਹੀਂ ਰਹਿਣ ਦੇਣਗੇ….।”

“ਠੀਕ ਹੈ ਭਾਅ ਜੀ! ਮੈਂ ਇਹਨਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਹਾਂ ਤਾਂ ਵੰਡ ਠੀਕ ਢੰਗ ਨਾਲ ਕਰਨ । ਇਹ ਕਿੱਥੋਂ ਦਾ ਇਨਸਾਫ ਹੈ ਕਿ ਇੱਕ ਨੂੰ ਸੱਭ ਕੁੱਝ ਦੇ ਦੇਣ ਅਤੇ ਇੱਕ ਨੂੰ ਕੁੱਝ ਵੀ ਨਹੀਂ ।”

“ਇਹ ਨਹੀਂ ਹੋ ਸਕਦਾ, ਮਾਤਾ ਜੀ ਇਨਸਾਫ ਨਾ ਕਰਨ । ਐਵੇਂ ਮਾਤਾ ਜੀ ਨੂੰ ਬਦਨਾਮ ਨਾ ਕਰੋ । ਕੋਲ ਬੈਠੀ ਸੁਨੀਤਾ ਆਪਣੀ ਮਾਂ ਅਤੇ ਵੱਡੇ ਭਰਾ ਭਰਜਾਈ ਪ੍ਰਤੀ ਮੋਹ ਦਿਖਾਉਂਦੀ ਬੋਲੀ । ਭੈਣ ਦੀਆਂ ਗੱਲਾਂ ਤੋਂ ਮਦਨ ਨੂੰ ਇਹ ਗੱਲ ਸਮਝਦਿਆਂ ਦੇਰ ਨਾ ਲੱਗੀ ਕਿ ਭੈਣ ਦੀ ਵਫਾਦਾਰੀ ਵੀ ਭਰਾ ਭਰਜਾਈ ਅਤੇ ਮਾਤਾ ਜੀ ਦੇ ਪ੍ਰਤੀ ਹੈ ।

“ਤੂੰ ਸਾਡੀ ਭੈਣ ਹੈ ਭੈਣ! ਭੈਣਾਂ ਨੂੰ ਤਾਂ ਭਰਾ ਇੱਕੋ ਜਿਹੇ ਹੋਣੇ ਚਾਹੀਦੇ ਹਨ । ਤੂੰ ਇਨਸਾਫ ਦੀ ਗੱਲ ਕਰ । ਘਰ ਦੇ ਸਾਮਾਨ ਅਤੇ ਪੈਸੇ ਦੇ ਬਰਾਬਰ-ਬਰਾਬਰ ਹਿੱਸੇ ਕਰੋ…..।”

“ਘਰ ਵਿੱਚ ਹੈ ਕੀ ? ਟੈਲੀਵੀਜ਼ਨ ਅਤੇ ਬੈਂਡ ਬਾਕੀ ਘਰ ਦੇ ਵਰਤਣ ਦਾ ਸਾਮਾਨ ਹੈ । ਘਰ ਵਿੱਚ ਸੋ ਮਹਿਮਾਨ ਆਏ ਰਹਿੰਦੇ ਹਨ ਨਾਲੇ ਬਹੁੱਤਾ ਸਾਰਾ ਸਾਮਾਨ ਤਾਂ ਭਰਾ ਭਰਜਾਈ ਨੇ ਬਣਾਇਆ ਹੈ…..।”

“ਇਸਦਾ ਮੱਤਲਬ ਸਾਡੇ ਪਿਉ ਨੇ ਕੋਈ ਕਮਾਈ ਨਹੀਂ ਕੀਤੀ, ਸੱਭ ਕੁੱਝ ਤਾਂ ਤੇਰੇ ਵੱਡੇ ਭਰਾ-ਭਰਜਾਈ ਨੇ ਬਣਾਇਆ….।” ਮਾਤਾ ਜੀ ਵੀ ਇਹੀ ਕਹਿੰਦੇ ਹਨ ਅਤੇ ਤੇਰੀ ਵੀ ਇਹੀ ਭਾਸ਼ਾ ਹੈ, ਮਦਨ ਬਿਨ੍ਹਾਂ ਭੈਣ ਦਾ ਲਿਹਾਜ਼ ਕੀਤੇ ਇਹ ਸ਼ਬਦ ਕਹੇ ।

“ਦੇਖ ਮਦਨ ਅਸੀਂ ਨਹੀਂ ਕਹਿੰਦੇ ਕਿ ਤੂੰ ਗਲਤ ਹੈਂ ਪਰ ਗੱਲ ਤਾਂ ਕਿਸੇ ਸਿਰੇ ਲਾਉਣੀ ਹੈ ।”

“ਭਾਅ ਜੀ! ਤੁਸੀਂ ਹੁਣ ਆਏ ਹੋ ਤਾਂ ਇਨਸਾਫ ਤਾਂ ਕਰੋਗੇ ਹੀ….।”

“ਦੇਖ ਮਦਨ! ਮੈਂ ਕੌਣ ਹੁੰਦਾ ਹਾਂ ਇਨਸਾਫ ਕਰਨ ਵਾਲਾ । ਇੱਕ ਗੱਲ ਤਾਂ ਪੱਕੀ ਹੈ ਕਿ ਘਰੋਂ ਬਾਹਰ ਤਾਂ ਤੈਨੂੰ ਜਾਣਾ ਹੀ ਪੈਣਾ । ਦੂਜਾ ਇਹਨਾਂ ਦੀ ਮਰਜ਼ੀ ਅਨੁਸਾਰ ਹੀ ਮਕਾਨ ਲੈਣਾ ਪਵੇਗਾ । ਤੀਜਾ ਮਕਾਨ ਦੇ ਇਲਾਵਾ ਤੈਨੂੰ ਇੱਥੋਂ ਇੱਕ ਸੂਈ ਤੱਕ ਨਹੀਂ ਮਿਲਣੀ…….।”  ਜਗਦੀਸ਼ ਨੇ ਸਾਫ ਕਰ ਦਿੱਤਾ ।

“ਤੁਹਾਡੀ ਗੱਲ ਠੀਕ ਹੈ । ਸੱਭ ਕੁੱਝ ਨਜ਼ਰ ਆ ਰਿਹਾ ਹੈ ।ਵੈਸੇ ਵੀ ਮਰਜ਼ੀ ਉਹਨਾਂ ਦੀ ਹੀ ਚੱਲਣੀ ਹੈ । ਤੁਸੀਂ ਆਰਾਮ ਕਰੋ ਸਵੇਰੇ ਗੱਲ ਕਰਾਂਗੇ । ਕਹਿ ਕੇ ਮਦਨ ਚਲਿਆ ਗਿਆ।

“ਮਦਨ ਦੇ ਚਲੇ ਜਾਣ ਪਿੱਛੋਂ ਜਗਦੀਸ਼ ਸੁਨੀਤਾ ਨੂੰ ਕੋਿਹਣ ਲੱਗਾ ਕਿ, “ਮਦਨ ਦੀ ਗੱਲ ਤਾਂ ਠੀਕ ਹੈ । ਗਲਤ ਵੀ ਕੀ ਹ? ਮਦਨ ਆਪਣਾ ਹੱਕ ਮੰਗਦਾ ਹੈ । ਵੰਡ ਦੀ ਗੱਲ ਵੀ  ਮਦਨ ਨੇ ਤਾਂ ਨਹੀਂ ਕੀਤੀ ਸੀ, ਭਰਾ-ਭਰਜਾਈ ਨੇ ਹੀ ਕੀਤੀ ਹੈ । ਆਪਣਾ ਹੱਕ ਮੰਗਣਾ ਕੋਈ ਗੁਨਾਹ ਤਾਂ ਨਹੀਂ । ਇੱਕ ਤਾਂ ਮਾੜਾ ਬੰਦਾ ਹੈ ਦੂਸਰਾ ਤੁਸੀਂ ਉਸਨੂੰ ਤੰਗ ਕਰ ਰਹੇ ਹੋ । ਤੂੰ ਵੱਡੇ ਭਰਾ-ਭਰਜਾਈ ਤੇ ਮਾਤਾ ਜੀ ਦੀ ਚੇਲੀ ਬਣੀ ਫਿਰਦੀ ਹੈਂ । ਜਗਦੀਸ਼ ਦੀਆਂ ਖਰੀਆਂ-ਖਰੀਆਂ ਸੁਣ ਕੇ ਸੁਨੀਤਾ ਖਿਂਝ ਗਈ । ਬੁੜ-ਬੁੜ ਕਰਦੀ ਵੱਡੀ ਭਰਜਾਈ ਅਤੇ ਮਾਂ ਦੇ ਕੋਲ ਚਲੀ ਗਈ । ਦਿਨ ਚੜਦਿਆਂ ਸਿਆਪਾ ਪੈ ਗਿਆ । ਮਦਨ ਅਤੇ ਰਜਨੀ ਦੀ ਸਾਮਤ ਆ ਗਈ । ਜੋਤੀ, ਗੁਰਸ਼ਰਨ ਅਤੇ ਜਸਬੀਰ ਕਪੜਿਆਂ ਤੋਂ ਬਾਹਰ ਹੁੰਦੇ ਬੋਲੇ । ਜਸਬੀਰ ਤਾਂ ਮਰਨ ਮਾਰਨ ਤੇ ਆ ਗਿਆ ਸੀ ।

“ਮਾਤਾ ਜੀ ਹੁਣ ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਸਰਾਫਤ ਨਾਲ ਇਹ ਮੰਨਣ ਵਾਲੇ ਨਹੀਂ। ਇਹਨਾਂ ਦਾ ਬਿਜਲੀ ਪਾਣੀ ਕੱਟ ਦਿਉ । ਇਹਨਾਂ ਦੇ ਘਰ ਦੇ ਖਰਚੇ ਅਸੀਂ ਕਰਦੇ ਹਾਂ । ਵੇਲੇ ਕੁ ਵੇਲੇ ਅਸੀਂ ਇਹਨਾਂ ਦੀ ਮਦਦ ਕਰਦੇ ਹਾਂ । ਇਹ ਦੋਵੇਂ ਜਨਾਨੀ ਆਦਮੀ ਅਹਿਸਾਨ ਫਰਮੋਸ਼ ਹਨ….. ।”

“ਕੰਜਰੋ ਨਿਕਲੋ ਬਾਹਰ ਤੁਹਾਡਾ ਸਿਆਪਾ ਨਹੀਂ ਮੁਕਣਾ । ਸਾਡੇ ਧੀਆਂ-ਪੁੱਤ ਜਵਾਨ ਹੋ ਰਹੇ ਹਨ, ਅਸੀਂ ਉਹਨਾਂ ਦੇ ਕਾਰ-ਵਿਹਾਰ ਨਹੀਂ ਕਰਨੇ । ਤੁਸੀਂ ਲੋਕਾਂ ਨੇ ਕਲੇਸ਼ ਪਾ ਰੱਖਿਆ ਹੈ ।

ਸ਼ਾਡੇ ਬੱਚਿਆਂ ਉਂਪਰ ਮਾੜਾ ਅਸਰ ਪੈ ਰਿਹਾ ਹੈ । ਉਹਨਾਂ ਨੇ ਪੜਾਈ-ਲਿਖਾਈ ਕਰਨੀ ਹੈ । ਤੁਹਾਡਾ ਹੀ ਸਿਆਪਾ ਕਰੀ ਜਾਣਾ ਹੈ । ਕਮਾਈ ਕਰਨ ਵੱਲ ਤੁਹਾਡਾ ਧਿਆਨ ਨਹੀਂ, ਬੱਸ ਬੱਚੇ ਪੈਦਾ ਕਰਨ ਵੱਲ ਧਿਆਨ ਹੈ ।

ਜੋਤੀ ਦੇ ਸੜੇ ਫੂਕੇ ਬੋਲਾਂ ਦਾ ਸਾਥ ਦਿੰਦੀ ਗੁਰਸ਼ਰਨ ਵੀ ਅੱਗ ਵਰਾਉਂਦੀ ਬੋਲੀ, “ਤੁਸੀਂ ਮੇਰੇ ਕੋਲੋਂ ਕੁੱਝ ਲੈਣ ਦੀ ਆਸ ਨਾ ਰੱਖੋ । ਤੁਹਾਨੂੰ  ਸੱਤਾਂ ਚੁਲ੍ਹਿਆਂ ਦੀ ਸਵਾਹ ਮਿਲੇਗੀ । ਜਾਉ ਚਲੇ ਜਾਉ ਇੱਥੋਂ ! ਦਫ਼ਾ ਹੋ ਜਾਵੋ । ਪਿਉ ਨੂੰ ਵੀ ਤੁਸੀਂ ਲੋਕਾਂ ਨੇ ਮਾਰਿਆ ਹੈ……..।”

ਜਵਾਈ ਇਸ ਸੱਭ ਤੋਂ ਖਿਂਝ ਕੇ ਬੋਲਿਆ, “ਤੁਸੀਂ ਲੋਕਾਂ ਨੇ ਇਹੀ ਸੱਭ ਕੁੱਝ ਕਰਨਾ ਸੀ ਤਾਂ ਮੈਨੂੰ ਕਿਉਂ ਸੱਦਿਆ ਸੀ ? ਹੌਲੀ ਬੋਲੋ ਤੁਹਾਡਾ ਦਿਲ ਕਾਹਲਾ ਨਹੀਂ ਪੈਂਦਾ ।“

ਜਵਾਈ ਦਾ ਗੁਸੱਾ ਦੇਖ ੁਗਰਸ਼ਰਨ ਨੂੰ ਸੱਪ ਸੁੰਘ ਗਿਆ । ਗੱਲ ਮੁੱਕ ਗਈ । ਜਗਦੀਸ਼ ਅਤੇ ਸੁਨੀਤਾ ਆਪਣੇ ਘਰ ਚਲੇ ਗਏ । ਸਮਾਂ ਬਤੀਤ ਹੋਣ ਲੱਗਾ ।

ਰਜਨੀ ਦੀ ਤਕਲੀਫ ਦਿਨੋ-ਦਿਨ ਵੱਧ ਰਹੀ ਸੀ ।ਮਦਨ ਦੀਆਂ ਆਪਣੀਆਂ ਮਜਬੂਰੀਆਂ ਸਨ । ਜਗਦੀਸ਼ ਨੂੰ ਮਦਨ ਦੀਆਂ ਤਕਲੀਫਾਂ ਦਾ ਅਹਿਸਾਸ ਸੀ, ਪਰ ਉਹ ਕਰ ਕੁੱਝ ਨਾ ਸਕਿਆ । ਅੰਤ ਗੁਰਸ਼ਰਨ ਨੇ ਮਦਨ ਨੂੰ ਘਰੋਂ ਬਾਹਰ ਕੱਢਣ ਦਾ ਫੈਂਸਲਾ ਕਰ ਲਿਆ ।

ਕੁੱਝ ਤਾਂ ਦੁਨੀਆ ਦਾਰੀ ਫਿਰ ਜਸਬੀਰ ਦੀ ਸਰਕਾਰੀਨੌਕਰੀ ਕਰਕੇ ਕਾਨੂੰਨ ਦੇ ਡਰੋਂ ਮਦਨ ਨੂੰ ਮਕਾਨ ਲੈ ਕੇ ਦੇਣਾ ਪਿਆ । ਗੁਰਸ਼ਰਨ ਤਾਂ ਮਦਨ ਨੂੰ ਫੁੱਟੀ ਕਉਡੀ ਦੇਣ ਲਈ ਤਿਆਰ ਨਹੀਂ ਸੀ । ਰਜਨੀ ਅਤੇ ਮਦਨ ਦੀ ਸਲਾਹ ਵੀ ਬਾਹਰ ਜਾਣ ਦੀ ਬਣ ਗਈ । ੱ ਰੱਬ ਦੀ ਕਰਨੀ ਰਜਨੀ ਦੇ ਮੁੰਡਾ ਹੋਇਆ । ਮੁੰਡਾ ਜੰਮਦਿਆਂ ਬਿਮਾਰ ਸੀ । ਪੈਸਾ ਵੱਖਰਾ ਲੱਗ ਗਿਆ । ਜਨਾਨੀ ਦਾ ਗਹਿਣਾ ਵੀ ਵਿਕ ਗਿਆ । ਮਦਨ ਨੂੰ ਦੋਹਰੀ ਮਾਰ ਪਈ । ਇੱਕ ਤਾਂ ਇਨਸਾਨਾਂ ਦੀ ਸੂਜੀ ਰੱਬ ਦੀ । ਪੈਸੇ ਦਾ ਪੈਸਾ ਗਿਆ ਬੱਚੇ ਨੂੰ ਤਕਲੀਫ ਵੱਖਰੀ ਮੁੰਡਾ ਰੱਬ ਨੂੰ ਪਿਆਰਾ ਹੋ ਗਿਆ । ਹੁਣ ਮਦਨ ਅਤੇ ਰਜਨੀ ਅੱਗੇ ਬੱਚਿਆਂ ਦੇ ਭਵਿੱਖ ਦਾ ਸਵਾਲ ਸੀ । ਸੋ ਮਦਨ ਅਤੇ ਰਜਨੀ ਨੇ ਇਸ ਘਰ ਵਿੱਚੋਂ ਜਾਣ ਦਾ ਮਨ ਬਣਾ ਲਿਆ । ਕਾਹਲੀ-ਕਾਹਲੀ ਮਕਾਨ ਵੇਖਿਆ ਗਿਆ । ਮਕਾਨ ਠੀਕ-ਠਾਕ ਸੀ । ਰੇਹੜੇ ਤੇ ਰੱਖ ਕੇ ਮਦਨ ਦਾ ਸਾਮਾਨ ਖ੍ਰੀਦੇ ਮਕਾਨ ਵਿੱਚ ਭੇਜ ਦਿੱਤਾ । ਪਿਉ ਦੀ ਪੂਰੀ ਦੀ ਪੂਰੀ ਜਾਇਦਾਦ ਮਾਂ ਦੇ ਨਾਮ ਹੋ ਗਈ । ਸਾਰੇ ਦਾ ਸਾਰਾ ਸਾਮਾਨ ਗੁਰਸ਼ਰਨ ਨੇ ਆਪ ਸਿਰ ਤੇ ਖੜੀ ਹੋ ਕੇ ਚੁਕਵਾਇਆ । ਪਿਉ ਦੇ ਸਾਮਾਨ ਦੀ ਇੱਕ ਕੌਲੀ ਤੱਕ ਮਦਨ ਅਤੇ ਰਜਨੀ ਨੂੰ ਨਾ ਮਿਲੀ । ਜਾਣ ਲੱਗਿਆਂ ਦੋ ਟੁੱਟੇ ਜਿਹੇ ਫੋਲਡਿੰਗ ਮੰਜੇ ਅਤੇ 60-65 ਕਿਲੋ ਕਣਕ ਬੋਰੀ ਵਿੱਚ ਪਾ ਕੇ ਰੇਹੜੀ ਉਂਪਰ ਰੱਖ ਦਿੱਤੀ । ਜਿਵੇਂ ਗੁਰਸ਼ਰਨ ਰਜਨੀ ਅਤੇ ਮਦਨ ਦੀ ਅੰਨ ਦਾਤਾ ਹੋਵੇ ।

(ਮਦਨ ਅਤੇ ਰਜਨੀ ਦੇ ਜਾਣ ਮਗਰੋਂ………………..।)

ਚੱਲੋ ਸ਼ੁਕਰ ਹੈ! ਕਲੇਸ਼ ਤਾਂ ਮੁਕਿਆ….. । ਖੁਸ਼ ਹੁੰਦਿਆਂ ਜਸਬੀਰ ਨੇ ਜੇਤੂ ਅੰਦਾਜ਼ ਵਿੱਚ ਕਿਹਾ ।”

ਛਿਂਤਰ ਦੇ ਜ਼ੋਰ ਨਾਲ ਮਦਨ ਗਿਆ……. । ਗੁਰਸ਼ਰਨ ਮੁਸਕਰਾਉਂਦੀ ਹੋਈ ਬੋਲੀ ।

“ਚੱਲੋ ਜੀ ਗਏ ਤਾਂ ਪਿੰਡ ਛੁਟਿਆ । ਸਾਡੇ ਦੋਵੇਂ ਮੁੰਡਿਆਂ ਦੀ ਜਾਇਦਾਦ ਤਾਂ ਬਣ ਗਈ…..।”

ਪੂਰੇ ਪਰਵਾਰ ਦੇ ਚਿਹਰੇ ਇੰਜ ਖਿੜ ਰਹੇ ਸਨ ਜਿਵੇਂ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਕੋਈ ਵੱਡਾ ਜੰਗ ਜਿੱਤਿਆ ਗਿਆ ਹੋਵੇ ।