ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਫੀਸਾਂ ਦੇ ਵਾਧੇ ਵਿਰੁੱਧ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹਾ। ਐਤਵਾਰ ਨੂੰ ਯੂਨੀਵਰਸਿਟੀ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਅਤੇ ਏਬੀਵੀਪੀ ਵਿਦਿਆਰਥੀਆਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਫੀਸਾਂ ਦੇ ਵਾਧੇ ਵਿਰੁੱਧ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹਾ। ਐਤਵਾਰ ਨੂੰ ਯੂਨੀਵਰਸਿਟੀ ਵਿੱਚ ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਅਤੇ ਏਬੀਵੀਪੀ ਵਿਦਿਆਰਥੀਆਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ।

ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਯਸ਼ੀ ਘੋਸ਼ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਸਦੇ ਮੱਥੇ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ।ਅਯਸ਼ੀ ਦਾ ਕਿਹਣਾ ਹੈ ਕੀ ਏਬੀਵੀਪੀ ਨਾਲ ਸਬੰਧਤ ਵਿਦਿਆਰਥੀਆਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਹੈ।

ਜੇਐਨਯੂ ਵਿਦਿਆਰਥੀ ਯੂਨੀਅਨ ਦਾ ਦੋਸ਼ ਹੈ ਕਿ ਜੇਐਨਯੂ ਪ੍ਰਸ਼ਾਸਨ ਕੈਂਪਸ ਵਿੱਚ ਹਿੰਸਾ ਭੜਕਾਉਣ ਵਿੱਚ ਵੀ ਸ਼ਾਮਲ ਹੈ। ਉਧਰ ਜੇਐਨਯੂਐਸਯੂ ਦੇ ਜਨਰਲ ਸਕੱਤਰ ਸਤੀਸ਼ ਯਾਦਵ ਦਾ ਕਿਹਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀ ਲਹਿਰ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਗਤੀਵਿਧੀਆਂ ਕਰ ਰਿਹਾ ਹੈ।ਸਤੀਸ਼ ਦਾ ਕਹਿਣਾ ਹੈ ਕਿ ਜੇਐਨਯੂ ਵਿੱਚ ਫੀਸਾਂ ਵਿੱਚ ਵਾਧੇ ਵਿਰੁੱਧ ਸਾਡੀ ਲਹਿਰ ਪਿਛਲੇ 68 ਦਿਨਾਂ ਤੋਂ ਸ਼ਾਂਤੀਪੂਰਵਕ ਚੱਲ ਰਹੀ ਹੈ। ਪਰ ਪ੍ਰਸ਼ਾਸਨ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਨਾ ਚਾਹੁੰਦਾ। ਇਸ ਲਈ ਪ੍ਰਸ਼ਾਸਨ ਵੱਲੋਂ ਕਈ ਤਰਾਂ ਦਾ ਪ੍ਰੋਪੇਗੈਂਡੇ ਅਪਣਾਏ ਜਾ ਰਹੇ ਹਨ।

ਸਤੀਸ਼ ਯਾਦਵ ਨੇ ਕਿਹਾ “ਐਤਵਾਰ ਦੀ ਸਵੇਰ ਤਾਂ ਹੱਦ ਹੋ ਗਈ ਜਦੋਂ ਐਡਮਿਨ ਦੇ ਪ੍ਰਬੰਧਕਾਂ, ਪ੍ਰੋਫੈਸਰਾਂ ਅਤੇ ਏਬੀਵੀਪੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਗੁੰਡਾਗਰਦੀ ਦੀ ਹੱਦ ਪਾਰ ਕਰ ਦਿੱਤੀ।68 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਘਸੀਟ-ਘਸੀਟ ਕੇ ਮਾਰਿਆ ਗਿਆ। ਮੈਂ ਉਨ੍ਹਾਂ ਨੂੰ ਬਚਾਉਣ ਲਈ ਉਥੇ ਪਹੁੰਚਿਆ ਅਤੇ ਉਨ੍ਹਾਂ ਨੂੰ ਹਿੰਸਾ ਨਾ ਕਰਨ ਦੀ ਬੇਨਤੀ ਕੀਤੀ। ਪਰ ਫਿਰ ਉਨ੍ਹਾਂ ਨੇ ਮੈਂਨੂੰ ਵੀ ਦੌੜਾ ਦੌੜਾ ਕੇ ਕੁੱਟਿਆ। ਮੇਰੀ ਅੱਖ, ਸਿਰ, ਕੰਨ ਤੇ ਸੱਟ ਵੱਜੀ ਹੈ।ਮੇਰੇ ਕਈ ਸਾਥੀ ਜ਼ਖਮੀ ਵੀ ਹੋਏ ਹਨ, ਉਨ੍ਹਾਂ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।”

ਏਬੀਵੀਪੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਨੀਸ਼ ਜਾਂਗਿੜ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ ਅਤੇ ਸ਼ਾਇਦ ਹਮਲੇ ਤੋਂ ਬਾਅਦ ਉਹ ਆਪਣਾ ਹੱਥ ਗਵਾ ਬੈਠੇ ਹਨ। ਦੁਰਗੇਸ਼ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ‘ਤੇ ਪੱਥਰ ਸੁੱਟੇ ਗਏ ਸਨ, ਜਿਸ ਕਾਰਨ ਕੁਝ ਦੇ ਸਿਰ‘ ਤੇ ਸੱਟਾਂ ਲੱਗੀਆਂ ਹਨ।