ਜੇਐਨਯੂ ‘ਚ ਐਤਵਾਰ ਨੂੰ ਵਿਦੀਆਰਥੀਆਂ ‘ਤੇ ਹੋਏ ਹਮਲੇ ‘ਚ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ ‘ਚ ਕਈ ਸ਼ਿਕਾਇਤਾਂ ਮਿਲੀਆਂ ਸੀ, ਜਿਸ ਨੂੰ ਇੱਕਠਾ ਕਰ ਇੱਕ ਕੇਸ ਬਣਾਇਆ ਗਿਆ ਹੈ। ਪੁਲਿਸ ਨੇ ਕੁਝ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ।

ਨਵੀਂ ਦਿੱਲੀਜੇਐਨਯੂ ਚ ਐਤਵਾਰ ਨੂੰ ਵਿਦੀਆਰਥੀਆਂ ਤੇ ਹੋਏ ਹਮਲੇ ਚ ਦਿੱਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਨੂੰ ਇਸ ਮਾਮਲੇ ਚ ਕਈ ਸ਼ਿਕਾਇਤਾਂ ਮਿਲੀਆਂ ਸੀਜਿਸ ਨੂੰ ਇੱਕਠਾ ਕਰ ਇੱਕ ਕੇਸ ਬਣਾਇਆ ਗਿਆ ਹੈ। ਪੁਲਿਸ ਨੇ ਕੁਝ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਹੈ। ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈਪੁਲਿਸ ਨੇ ਜੇਐਨਯੂ ਪ੍ਰਸਾਸ਼ਨ ਤੋਂ ਸੀਸੀਟੀਵੀ ਫੁੱਟੇਜ ਮੰਗੀ ਹੈ। ਜਦਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਦੇ ਪੀਆਰਓ ਐਮ.ਐਸ ਰੰਧਾਵਾ ਨੇ ਵਿਦੀਆਰਥੀਆਂ ਅਤੇ ਟੀਚਰਾਂ ਦੇ ਨੁਮਾਇੰਦੀਆਂ ਨਾਲ ਬੈਠਕ ਕੀਤੀ।

ਜੇਐਨਯੂ ਕੈਨਪਸ ਚ ਐਤਵਾਰ ਰਾਤ ਉਸ ਸਮੇਂ ਹਿੰਸਾ ਭੜਕੀ ਜਦੋਂ ਲਾਠੀਆਂ ਨਾਲ ਕੁਝ ਨਕਾਬਪੋਸ਼ ਲੋਕਾਂ ਨੇ ਵਿਦੀਆਰਥੀਆਂ ਅਤੇ ਅਧਿਆਪਕਾਂ ਤੇ ਹਮਲਾ ਕਰ ਦਿੱਤਾ ਸੀ ਅਤੇ ਕੈਂਪਸ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਸੀ ਜਿਸ ਤੋਂ ਬਾਅਦ ਪ੍ਰਸਾਸ਼ਨ ਨੂੰ ਪੁਲਿਸ ਨੂੰ ਸੂਚਿਤ ਕਰਨਾ ਪਿਆ। ਇਸ ਹਮਲੇ ਚ ਵਿਦੀਆਰਥੀ ਸੰਘ ਦੀ ਪ੍ਰਧਾਨ ਆਈਸ਼ੀ ਘੋਸ਼ ਸਣੇ ਦੋ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।

ਦਿੱਲੀ ਯੂਨੀਵਰਸਿਟੀ ਸਿੱਖੀਅਕ ਸੰਘ ਦੇ ਪ੍ਰਧਾਨ ਰਾਜੀਬ ਰੇ ਨੇ ਕਿਹਾ, “ਪੁਲਿਸ ਨੇ ਸਾਨੂੰ ਯਕੀਨ ਦਵਾਇਆ ਹੈ ਕਿ ਉਹ ਮਾਮਲੇ ਦੀ ਜਾਂਚ ਕਰੇਗੀ ਅਤੇ ਸਾਡੀਆਂ ਮੰਗਾਂ ਤੇ ਵੀ ਗੌਰ ਕਰੇਗੀ। ਵਿਦੀਆਰਥੂਆਂ ਨੇ ਪੁਲਿਸ ਦੇ ਜੇਐਨਯੂ ਕੈਂਪਸ ਚ ਜਾਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਹਿੰਸਾ ਤੋਂ ਬਾਅਦ ਹੁਣ ਜੇਐਨਯੂ ਚ ਸਥਿਤੀ ਸ਼ਾਂਤ ਹੈ।