ਸਮੱਗਰੀ
ਕੀਵੀ – ਦੋ
ਸਟਰੌਬਰੀਜ਼ – ਅੱਠ ਪੀਸ
ਪਾਈਨਐਪਲ – ਅੱਧਾ
ਸ਼ਹਿਦ – ਦੋ ਚੱਮਚ
ਨਿੰਬੂ ਦਾ ਰਸ – ਦੋ ਚੱਮਚ
ਨਮਕ ਅਤੇ ਚਿੱਲੀ ਫ਼ਲੇਕਸ ਸੁਆਦ ਅਨੁਸਾਰ
ਵਿਧੀ
ਸਭ ਤੋਂ ਪਹਿਲਾਂ ਸਟਰੌਬਰੀ, ਕੀਵੀ ਅਤੇ ਪਾਈਨਐਪਲ ਨੂੰ ਟੁੱਕੜਿਆਂ ‘ਚ ਕੱਟ ਲਓ। ਇੱਕ ਕੌਲੀ ‘ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਕਸ ਕਰੋ। ਨਾਲ ਹੀ ਚਿੱਲੀ ਫ਼ਲੇਕਸ ਅਤੇ ਥੋੜ੍ਹਾ ਜਿਹਾ ਨਮਕ ਵੀ ਮਿਲਾਓ। ਹੁਣ ਸਕਿਊਅਰ ‘ਚ ਕੁੱਝ ਪੀਸ ਸਟਰੌਅਬਰੀ, ਪਾਈਨਐਪਲ ਅਤੇ ਕੀਵੀ ਲਗਾਓ। ਇਨ੍ਹਾਂ ਫ਼ਲਾਂ ਦੇ ਟੁੱਕੜਿਆਂ ਨੂੰ ਸ਼ਹਿਦ ਅਤੇ ਨਿੰਬੂ ਵਾਲੇ ਪੇਸਟ ਨਾਲ ਇੱਕ ਬਰੱਸ਼ ਦੀ ਸਹਾਇਤਾ ਨਾਲ ਉਨ੍ਹਾਂ ‘ਤੇ ਲਗਾਓ। ਉਸ ਤੋਂ ਬਾਅਦ ਇਨ੍ਹਾਂ ਨੂੰ ਬਾਰਬੇਕਿਯੂ ‘ਤੇ ਰੱਖ ਦਿਓ ਅਤੇ ਦੋਹੇਂ ਪਾਸਿਆਂ ਤੋਂ ਗ੍ਰਿਲ ਕਰੋ। ਫ਼ਿਰ ਇਨ੍ਹਾਂ ਨੂੰ ਨਿੰਬੂ ਅਤੇ ਸ਼ਹਿਦ ਦੀ ਡ੍ਰੈਸਿੰਗ ਨਾਲ ਖਾਓ।